Sensitive Teeth : ਦੰਦਾਂ 'ਚ ਠੰਢਾ ਜਾਂ ਗਰਮ ਲੱਗਣ ਤੋਂ ਹੋ ਪਰੇਸ਼ਾਨ ਤਾਂ ਇਨ੍ਹਾਂ 5 ਔਸ਼ਧੀਆਂ ਨਾਲ ਕਰੋ ਇਲਾਜ
ਗਰਮ ਜਾਂ ਖੱਟਾ ਕੁਝ ਵੀ ਖਾਂਦੇ ਸਮੇਂ ਆਪਣੇ ਦੰਦਾਂ 'ਚ ਅਚਾਨਕ ਦਰਦ ਮਹਿਸੂਸ ਕਰਦੇ ਹੋ? ਜੇਕਰ ਹਾਂ, ਤਾਂ ਤੁਸੀਂ ਟੀਥ ਸੈਂਸਟੀਵਿਟੀ ਨਾਲ ਪੀੜਤ ਹੋ। ਤੁਸੀਂ ਕੁਦਰਤੀ ਤੱਤਾਂ ਨਾਲ ਘਰ 'ਚ ਵੀ ਇਸ ਦਾ ਇਲਾਜ ਕਰ ਸਕਦੇ ਹੋ। ਇਹ ਘਰੇਲੂ ਇਲਾਜ ਨਾ ਸਿਰਫ਼ ਤੁਹਾਡੇ ਦੰਦਾਂ ਦੀ ਸੰਵੇਦਨਸ਼ੀਲਤਾ ਘਟਾਉਣ 'ਚ ਮਦਦ ਕਰਦੇ ਹਨ ਬਲਕਿ ਕੈਵਿਟੀ ਤੋਂ ਵੀ ਬਚਾਉਂਦੇ ਹਨ।
Publish Date: Mon, 02 Sep 2019 01:59 PM (IST)
Updated Date: Wed, 09 Oct 2019 12:21 PM (IST)
ਕੀ ਤੁਸੀਂ ਠੰਢਾ, ਗਰਮ ਜਾਂ ਖੱਟਾ ਕੁਝ ਵੀ ਖਾਂਦੇ ਸਮੇਂ ਆਪਣੇ ਦੰਦਾਂ 'ਚ ਅਚਾਨਕ ਦਰਦ ਮਹਿਸੂਸ ਕਰਦੇ ਹੋ? ਜੇਕਰ ਹਾਂ, ਤਾਂ ਤੁਸੀਂ ਟੀਥ ਸੈਂਸਟੀਵਿਟੀ ਨਾਲ ਪੀੜਤ ਹੋ। ਤੁਸੀਂ ਕੁਦਰਤੀ ਤੱਤਾਂ ਨਾਲ ਘਰ 'ਚ ਵੀ ਇਸ ਦਾ ਇਲਾਜ ਕਰ ਸਕਦੇ ਹੋ। ਇਹ ਘਰੇਲੂ ਇਲਾਜ ਨਾ ਸਿਰਫ਼ ਤੁਹਾਡੇ ਦੰਦਾਂ ਦੀ ਸੰਵੇਦਨਸ਼ੀਲਤਾ ਘਟਾਉਣ 'ਚ ਮਦਦ ਕਰਦੇ ਹਨ ਬਲਕਿ ਕੈਵਿਟੀ ਤੋਂ ਵੀ ਬਚਾਉਂਦੇ ਹਨ।
ਸੈਂਸਟੀਵਿਟੀ ਟੀਥ (Sensitivity Teeth) ਇਕ ਆਮ ਸਮੱਸਿਆ ਹੈ। ਠੰਢਾ, ਗਰਮ ਤੇ ਖੱਟਾ ਖਾਣ ਨਾਲ ਜੇਕਰ ਤੁਹਾਡੇ ਦੰਦਾਂ 'ਚ ਦਰਦ ਹੁੰਦਾ ਹੈ ਤਾਂ ਤੁਸੀਂ ਦੰਦਾਂ ਦੀ ਸੰਵੇਦਨਸ਼ੀਲਤਾ ਯਾਨੀ ਸੈਂਸਟੀਵਿਟੀ ਨਾਲ ਪੀੜਤ ਹੋ। ਇਹ ਸਨਸਨੀ ਸਿੱਧਾ ਤੁਹਾਡੀ ਤੰਤ੍ਰਿਕਾ ਨੂੰ ਸੱਟ ਮਾਰਦੀ ਹੈ ਅਤੇ ਤੁਹਾਨੂੰ ਆਪਣੇ ਦੰਦਾਂ 'ਚ ਦਰਦ ਮਹਿਸੂਸ ਕਰਵਾਉਂਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਤੁਹਾਡੇ ਦੰਦਾਂ 'ਚ ਵੱਡੀ ਗਿਣਤੀ 'ਚ ਛੋਟੀਆਂ ਟਿਊਬਾਂ ਹੁੰਦੀਆਂ ਹਨ। ਇਹ ਟਿਊਬਾਂ ਦੰਦਾਂ ਦੇ ਤੰਤ੍ਰਿਕਾ ਕੇਂਦਰ ਤਕ ਲੈ ਜਾਂਦੀਆਂ ਹਨ। ਇਸ ਲਈ ਜੇਕਰ ਤੁਸੀਂ ਠੰਢਾ, ਖੱਟਾ ਵਰਗੇ ਖ਼ੁਰਾਕੀ ਪਦਾਰਥ ਖਾਂਦੇ ਹੋ ਤਾਂ ਇਨ੍ਹਾਂ ਦਾ ਅਸਰ ਟਿਊਬਾਂ ਜ਼ਰੀਏ ਉਨ੍ਹਾਂ ਦੰਦਾਂ ਦੀਆਂ ਨਸਾਂ ਤਕ ਪਹੁੰਚਦਾ ਹੈ ਅਤੇ ਤੁਹਾਨੂੰ ਦਰਦ ਮਹਿਸੂਸ ਹੁੰਦਾ ਹੈ। ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਤੁਹਾਨੂੰ ਕੁਝ ਘਰੇਲੂ ਉਪਾਅ ਅਜ਼ਮਾਉਣੇ ਚਾਹੀਦੇ ਹਨ।
ਲੌਂਗ
ਦੰਦਾਂ ਨਾਲ ਜੁੜੀਆਂ ਸਮੱਸਿਆਵਾਂ ਦੇ ਇਲਾਜ ਲਈ ਲੌਂਗ ਬਹੁਤ ਵਧੀਆ ਸ੍ਰੋਤ ਹੈ। ਤੁਸੀਂ ਦੇਖਿਆ ਹੋਵੇਗਾ ਕਿ ਕਈ ਟੁੱਥਪੇਸਟ ਬ੍ਰਾਂਡ ਲੌਂਗ ਨੂੰ ਉਨ੍ਹਾਂ ਦੇ ਪਹਿਲੇ ਤੱਤ ਵਜੋਂ ਇਸਤੇਮਾਲ ਕਰਦੇ ਹਨ। ਲੌਂਗ 'ਚ ਐਂਟੀ-ਇਨਫਲਾਮੇਟਰੀ ਗੁਣ, ਦਰਦ ਨਿਵਾਰਕ ਅਤੇ ਐਂਟੀਬੈਕਟੀਰੀਅਲ ਗੁਣ ਹੈ, ਇਹ ਦੰਦਾਂ ਦੀ ਸੰਵੇਦਨਸ਼ੀਲਤਾ ਘਟਾਉਣ ਲਈ ਬਹੁਤ ਵਧੀਆ ਹੈ। ਇਸ ਦੀ ਵਰਤੋਂ ਕਰਨ ਲਈ ਤੁਹਾਨੂੰ 3-4 ਲੌਂਗਾਂ ਨੂੰ ਪੀਸਣਾ ਪਵੇਗਾ ਅਤੇ ਫਿਰ ਇਨ੍ਹਾਂ ਨੂੰ ਇਕ ਕਟੋਰੀ 'ਚ ਇਕ ਚਮਚ ਜੈਤੂਨ ਦੇ ਤੇਲ ਨਾਲ ਮਿਕਸ ਕਰੋ। ਇਸ ਮਿਸ਼ਰਨ ਨੂੰ ਆਪਣੇ ਸੰਵੇਦਨਸ਼ੀਲ ਦੰਦਾਂ 'ਤੇ ਲਗਾਓ ਅਤੇ 30 ਮਿੰਟ ਲਈ ਛੱਡ ਦਿਉ। ਉਸ ਤੋਂ ਬਾਅਦ ਗੁਣਗੁਣੇ ਪਾਣੀ ਨਾਲ ਕੁੱਲਾ ਕਰੋ।
ਲੂਣ ਦਾ ਪਾਣੀ
ਆਪਣੇ ਦੰਦਾਂ ਦੀ ਸੰਵੇਦਨਸ਼ੀਲਤਾ ਘਟਾਉਣ ਲਈ ਲੂਣ ਦਾ ਪਾਣੀ ਇਕ ਹੋਰ ਵਧੀਆ ਚੀਜ਼ ਹੈ। ਇਹ ਤੁਹਾਡੇ ਮੂੰਹ 'ਚ ਸਹੀ ਪੀਐੱਚ ਬਰਕਰਾਰ ਰੱਖਦਾ ਹੈ ਅਤੇ ਤੁਹਾਨੂੰ ਦੰਦਾਂ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ। ਇਸ ਦੀ ਵਰਤੋਂ ਲਈ ਇਕ ਕੱਪ ਗਰਮ ਪਾਣੀ 'ਚ ਇਕ ਚਮਚ ਲੂਣ ਪਾਓ। ਇਸ ਤੋਂ ਬਾਅਦ ਪਾਣੀ ਮੂੰਹ 'ਚ ਰੱਖ ਕੇ ਘੁਮਾਓ, ਕੁਝ ਮਿੰਟਾਂ ਲਈ ਇਸ ਨੂੰ ਮੂੰਹ 'ਚ ਰੱਖੋ ਤੇ ਫਿਰ ਕੱਢ ਦਿਉ।
ਲਸਣ
ਦੰਦਾਂ ਦੀ ਸੰਵੇਦਨਸ਼ੀਲਤਾ ਘਟਾਉਣ ਲਈ ਲਸਣ ਵੀ ਵਧੀਆ ਹੈ। ਇਸ ਵਿਚ ਐਲੀਸਿਨ ਹੈ ਜੋ ਇਕ ਤਾਕਤਵਰ ਐਂਟੀ-ਬੈਕਟੀਰੀਅਲ ਏਜੰਟ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ਲਸਣ ਦੀ ਵਰਤੋਂ ਬਹੁਤ ਵਧੀਆ ਹੋਵੇਗੀ। ਇਸ ਦੀ ਵਰਤੋਂ ਕਰਨ ਲਈ ਇਕ ਲਸਣ ਤੇ ਲੌਂਗ ਨੂੰ ਪੀਹ ਲਓ ਅਤੇ ਇਸ ਵਿਚ 4-5 ਬੂੰਦਾਂ ਪਾਣੀ ਮਿਲਾਓ। ਹੁਣ ਇਸ ਵਿਚ ਥੋੜ੍ਹਾ ਨਮਕ ਮਿਲਾਓ ਤੇ ਚਿਕਨੀ ਪੇਸਟ ਬਣਾਓ। ਹੁਣ ਇਸ ਨੂੰ ਆਪਣੀ ਸੰਵੇਦਨਸ਼ੀਲ ਥਾਂ 'ਤੇ ਅਪਲਾਈ ਕਰੋ। 15 ਮਿੰਟ ਤਕ ਰੱਖਣ ਤੋਂ ਬਾਅਦ ਗੁਣਗੁਣੇ ਨਮਕ ਵਾਲੇ ਪਾਣੀ ਨਾਲ ਕੁੱਲਾ ਕਰ ਲਓ।
ਅਮਰੂਦ ਦੇ ਪੱਤੇ
ਅਮਰੂਦ ਦੇ ਪੱਤੇ ਵੀ ਬਾਕਮਾਲ ਹੁੰਦੇ ਹਨ। ਇਸ ਵਿਚ ਬਹੁਤ ਸਾਰੇ ਫਲੇਵੋਨੋਇਡਜ਼ ਹੁੰਦੇ ਹਨ ਜੋ ਦੰਦਾਂ ਦੀ ਸੰਵੇਦਨਸ਼ੀਲਤਾ ਘਟਾਉਣ ਲਈ ਬਹੁਤ ਵਧੀਆ ਹਨ। ਇਨ੍ਹਾਂ ਨੂੰ ਇਸਤੇਮਾਲ ਕਰਨ ਦਾ ਤਰੀਕਾ ਬਹੁਤ ਹੀ ਅਸਾਨ ਹੈ। ਤੁਸੀਂ 1 ਜਾਂ 2 ਛੋਟੇ ਪੱਤੇ ਇਕ ਮਿੰਟ ਲਈ ਚਬਾ ਸਕਦੇ ਹੋ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਥੁੱਕ ਸਕਦੇ ਹੋ।
ਪਿਆਜ਼
ਪਿਆਜ਼ 'ਚ ਫਲੇਵੋਨੋਇਡਜ਼ ਹੁੰਦੇ ਹਨ ਜਿਸ ਵਿਚ ਐਂਟੀ ਇਨਫਲਾਮੇਟਰੀ ਗੁਣ ਹੁੰਦੇ ਹਨ। ਇਸ ਨਾਲ ਦੰਦਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਦੀ ਵਰਤੋਂ ਲਈ ਪਿਆਜ਼ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟੋ ਤਾਂ ਜੋ ਤੁਸੀਂ ਉਨ੍ਹਾਂ ਨੂੰ ਆਪਣੇ ਮੂੰਹ 'ਚ ਰੱਖ ਸਕੋ। ਤੁਹਾਨੂੰ ਸਲਾਈਸ ਨੂੰ ਘੱਟੋ-ਘੱਟ 5-10 ਮਿੰਟ ਤਕ ਮੂੰਹ 'ਚ ਰੱਖਣਾ ਪਵੇਗਾ। ਇਸ ਤੋਂ ਬਾਅਦ ਪਿਆਜ਼ ਦੀ ਗੰਧ ਦੂਰ ਕਰਨ ਲਈ ਲੂਣ ਦੇ ਪਾਣੀ ਨਾਲ ਕੁੱਲਾ ਕਰ ਲਓ।