- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Menopause ਦੇ ਬਹੁਤ ਸਾਰੇ ਸਰੀਰਕ ਤੇ ਮਾਨਸਿਕ ਲੱਛਣ ਹੋ ਸਕਦੇ ਹਨ, ਜਿਵੇਂ ਕਿ ਹੌਟ ਫਲੈਸੇਜ਼, ਇਹ ਨੀਂਦ 'ਚ ਵਿਘਨ ਪਾ ਸਕਦੇ ਹਨ, ਸਰੀਰਕ ਐਨਰਜੀ ਨੂੰ ਘਟਾ ਸਕਦੇ ਹਨ ਤੇ ਇਮੋਸ਼ਨਲ ਹੈਲਥ ਨੂੰ ਨੁਕਸਾਨ ਪਹੁੰਚਾ ਸਕਦੇ ਹੈ। ਹਾਲਾਂਕਿ, ਜੀਵਨਸ਼ੈਲੀ 'ਚ ਤਬਦੀਲੀਆਂ ਤੋਂ ਲੈ ਕੇ ਹਾਰਮੋਨਲ ਦਵਾਈਆਂ ਤਕ ਇਸਦੇ ਬਹੁਤ ਸਾਰੇ ਪ੍ਰਭਾਵਸ਼ਾਲੀ ਇਲਾਜ ਉਪਲਬਧ ਹਨ।

ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Menopause Ayurvedic Remedies: ਮੀਨੋਪੌਜ਼, ਜਿਸਨੂੰ ਰਜੋਨਿਵਰਿਤੀ ਦੇ ਨਾਂ ਨਾਲ ਵੀ ਜਾਣਦੇ ਹਨ, ਉਦੋਂ ਹੁੰਦਾ ਹੈ ਜਦੋਂ ਇਕ ਔਰਤ ਨੂੰ 12 ਮਹੀਨਿਆਂ ਤਕ ਮਾਹਵਾਰੀ ਨਾ ਆਈ ਹੋਵੇ। ਇਸ ਸਥਿਤੀ ਦੇ ਪਹਿਲੇ ਪੜਾਅ ਨੂੰ ਪੈਰੀਮੀਨੋਪੌਜ਼ ਕਿਹਾ ਜਾਂਦਾ ਹੈ। ਮੀਨੋਪੌਜ਼ ਦੇ ਬਹੁਤ ਸਾਰੇ ਸਰੀਰਕ ਤੇ ਮਾਨਸਿਕ ਲੱਛਣ ਹੋ ਸਕਦੇ ਹਨ, ਜਿਵੇਂ ਕਿ ਹੌਟ ਫਲੈਸੇਜ਼, ਇਹ ਨੀਂਦ 'ਚ ਵਿਘਨ ਪਾ ਸਕਦੇ ਹਨ, ਸਰੀਰਕ ਐਨਰਜੀ ਨੂੰ ਘਟਾ ਸਕਦੇ ਹਨ ਤੇ ਇਮੋਸ਼ਨਲ ਹੈਲਥ ਨੂੰ ਨੁਕਸਾਨ ਪਹੁੰਚਾ ਸਕਦੇ ਹੈ। ਹਾਲਾਂਕਿ, ਜੀਵਨਸ਼ੈਲੀ 'ਚ ਤਬਦੀਲੀਆਂ ਤੋਂ ਲੈ ਕੇ ਹਾਰਮੋਨਲ ਦਵਾਈਆਂ ਤਕ ਇਸਦੇ ਬਹੁਤ ਸਾਰੇ ਪ੍ਰਭਾਵਸ਼ਾਲੀ ਇਲਾਜ ਉਪਲਬਧ ਹਨ।
ਉੱਥੇ ਹੀ ਕੁਝ ਮਾਮਲਿਆਂ 'ਚ ਮੀਨੋਪੌਜ਼ ਦੇ ਲੱਛਣ ਇੰਨੇ ਖਰਾਬ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਸੰਭਾਲਣਾ ਜਾਂ ਬਰਦਾਸ਼ਤ ਕਰਨਾ ਮੁਸ਼ਕਲ ਹੋ ਜਾਂਦਾ ਹੈ। ਜ਼ਿਆਦਾਤਰ ਮਾਮਲਿਆਂ 'ਚ ਇਹ 40 ਜਾਂ 50 ਦੇ ਦਹਾਕੇ ਦੀਆਂ ਔਰਤਾਂ 'ਚ ਦੇਖਿਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ਨਾਲ ਜੁੜੀਆਂ ਸਮੱਸਿਆਵਾਂ ਹਰ ਔਰਤ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰਦੀਆਂ ਹਨ। ਜੇਕਰ ਇਹ ਕਿਸੇ ਦੀ ਊਰਜਾ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਕਿਸੇ ਦੇ ਫੈਟ ਸੈੱਲ ਬਦਲ ਜਾਂਦੇ ਹਨ ਤੇ ਉਨ੍ਹਾਂ ਦਾ ਭਾਰ ਵਧਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਤੋਂ ਇਲਾਵਾ ਹੱਡੀਆਂ ਤੇ ਦਿਲ ਦੀ ਸਿਹਤ 'ਤੇ ਵੀ ਅਸਰ ਪੈਂਦਾ ਹੈ। ਮੀਨੋਪੌਜ਼ ਪੂਰੀ ਤਰ੍ਹਾਂ ਨਾਲ ਨੈਚੁਰਲ ਪ੍ਰਕਿਰਿਆ ਹੈ, ਜਿਸ ਤੋਂ ਰਾਹਤ ਪਾਉਣ ਲਈ ਸਾਨੂੰ ਕੁਦਰਤੀ ਤਰੀਕੇ ਵੀ ਅਪਨਾਉਣੇ ਚਾਹੀਦੇ ਹਨ।
ਮੀਨੋਪੌਜ਼ ਦੀ ਪਰੇਸ਼ਾਨੀ ਤੋਂ ਰਾਹਤ ਪਾਉਣ ਲਈ ਕੀ ਕਰੀਏ ?
1. ਐਲੋਵੇਰਾ
ਐਲੋਵੇਰਾ ਜੈੱਲ 'ਚ ਫਾਈਟੋਏਸਟ੍ਰੋਜਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਹਾਰਮੋਨਲ ਅਸੰਤੁਲਨ ਨੂੰ ਠੀਕ ਕਰਨ 'ਚ ਮਦਦ ਕਰਦੀ ਹੈ। ਐਲੋਵੇਰਾ ਜੈੱਲ 'ਚ ਸਰੀਰ ਨੂੰ ਹਾਈਡਰੇਟ ਕਰਨ ਦੀ ਸਮਰੱਥਾ ਹੁੰਦੀ ਹੈ ਜੋ ਕਿ ਕਲਾਈਮੈਕਟਰਿਕ ਲੱਛਣਾਂ ਨੂੰ ਉਲਟ ਦਿੰਦੀ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ 1 ਚਮਚ ਤਾਜ਼ਾ ਐਲੋਵੇਰਾ ਜੈੱਲ ਲਓ।
2. ਸ਼ਤਾਵਰੀ
ਸ਼ਤਾਵਰੀ ਨੂੰ ਆਮ ਤੌਰ 'ਤੇ ਔਰਤਾਂ ਦੇ ਸਿਹਤ ਟੌਨਿਕ ਵਜੋਂ ਜਾਣਿਆ ਜਾਂਦਾ ਹੈ, ਜੋ ਮੀਨੋਪੌਜ਼ ਦੇ ਲੱਛਣਾਂ ਜਿਵੇਂ ਕਿ ਯੋਨੀ ਡਿਸਚਾਰਜ, ਰਾਤ ਨੂੰ ਪਸੀਨਾ ਆਉਣਾ, ਚਿੰਤਾ, ਹੌਟ ਫਲੈਸ਼ ਤੇ ਮੂਡ ਸਵਿੰਗਜ਼ ਦੇ ਇਲਾਜ ਵਿੱਚ ਮਦਦ ਕਰਦਾ ਹੈ। ਦੁੱਧ ਦੇ ਨਾਲ 1 ਚਮਚ ਸ਼ਤਾਵਰੀ ਪਾਊਡਰ ਦਾ ਸੇਵਨ ਕਰੋ।
3. ਮੇਥੀ ਦੇ ਦਾਣੇ
ਮੇਥੀ ਦੇ ਬੀਜਾਂ 'ਚ ਕੁਦਰਤੀ ਹਾਰਮੋਨਲ ਸੰਤੁਲਨ ਦੇ ਗੁਣ ਹੁੰਦੇ ਹਨ, ਜੋ ਸੋਜ਼ਿਸ਼ ਤੇ ਹੌਟ ਫਲੈਸ਼ਿਜ਼ ਨੂੰ ਦੂਰ ਰੱਖ ਸਕਦੇ ਹਨ। ਅੱਧਾ ਚਮਚ ਮੇਥੀ ਦੇ ਬੀਜਾਂ ਨੂੰ ਰਾਤ ਭਰ ਪਾਣੀ 'ਚ ਭਿਓਂ ਕੇ ਰੱਖੋ ਤੇ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ।
4. ਅਸ਼ੋਕ (ਅਸ਼ੋਕ ਦੀ ਛਾਲ ਦਾ ਪਾਊਡਰ) ਚੂਰਨ
ਅਸ਼ੋਕਾ ਪਾਊਡਰ ਆਮ ਤੌਰ 'ਤੇ ਆਯੁਰਵੈਦਿਕ ਦਵਾਈਆਂ 'ਚ ਵਰਤਿਆ ਜਾਂਦਾ ਹੈ। ਇਹ ਇਕ ਸ਼ਕਤੀਸ਼ਾਲੀ ਜੜੀ-ਬੂਟੀ ਹੈ ਜੋ ਅੰਡਕੋਸ਼ ਦੇ ਕਾਰਜ ਨੂੰ ਕਾਫੀ ਹੱਦ ਤਕ ਸੁਧਾਰ ਸਕਦੀ ਹੈ। 1 ਚਮਚ ਅਸ਼ੋਕ ਪਾਊਡਰ ਨੂੰ ਪਾਣੀ ਦੇ ਨਾਲ ਲਓ।