- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Measles Outbreak : ਅੱਜ ਇਸ ਲੇਖ ਰਾਹੀਂ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕਿਆਂ ਤੇ ਉਪਾਵਾਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਖਸਰੇ ਦੇ ਵੱਧ ਰਹੇ ਮਾਮਲਿਆਂ ਦੌਰਾਨ ਆਪਣੇ ਬੱਚਿਆਂ ਦੀ ਦੇਖਭਾਲ ਕਰ ਸਕਦੇ ਹੋ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : Measles Outbreak : ਮੱਧ ਪ੍ਰਦੇਸ਼ 'ਚ ਲਗਾਤਾਰ ਖਸਰਾ (ਮੀਜ਼ਲਜ਼) ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਸ ਬਿਮਾਰੀ ਨਾਲ ਦੋ ਬੱਚਿਆਂ ਦੀ ਮੌਤ ਤੋਂ ਬਾਅਦ ਤੋਂ ਹੀ ਪੂਰੇ ਸੂਬੇ 'ਚ ਹਲਚਲ ਮਚ ਗੀ ਹੈ। ਇੰਨਾ ਹੀ ਨਹੀਂ ਬੀਤੇ ਦਿਨੀਂ ਖ਼ੁਦ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਯਾਨੀ WHO ਨੇ ਮੀਜ਼ਲਜ਼ ਨੂੰ ਲੈ ਕੇ ਇਕ ਡਰਾਉਣੀ ਚਿਤਾਵਨੀ ਜਾਰੀ ਕੀਤੀ ਹੈ। WHO ਦੇ ਅਨੁਸਾਰ ਖਸਰਾ ਸਾਲ ਦੇ ਅੰਤ ਤਕ ਅੱਧੇ ਤੋਂ ਵੱਧ ਸੰਸਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਜਿਹੀ ਸਥਿਤੀ 'ਚ ਇਹ ਜ਼ਰੂਰੀ ਹੈ ਕਿ ਇਸ ਬਿਮਾਰੀ ਨੂੰ ਰੋਕਣ ਲਈ ਸਹੀ ਕਦਮ ਚੁੱਕੇ ਜਾਣ। ਖ਼ਾਸਕਰ ਜਦੋਂ ਦੇਸ਼ ਦੇ ਇਕ ਹਿੱਸੇ ਵਿਚ ਇਸ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੁੰਦਾ ਹੈ।
ਅਜਿਹੀ ਸਥਿਤੀ 'ਚ ਅੱਜ ਇਸ ਲੇਖ ਰਾਹੀਂ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕਿਆਂ ਤੇ ਉਪਾਵਾਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਖਸਰੇ ਦੇ ਵੱਧ ਰਹੇ ਮਾਮਲਿਆਂ 'ਚ ਆਪਣੇ ਬੱਚਿਆਂ ਦੀ ਦੇਖਭਾਲ ਕਰ ਸਕਦੇ ਹੋ।
ਮੀਜ਼ਲਜ਼ ਕਿਵੇਂ ਫੈਲਦਾ ਹੈ?
ਮੀਜ਼ਲਜ਼ ਇਕ ਛੂਤ ਦੀ ਬਿਮਾਰੀ ਹੈ ਜਿਸਨੂੰ ਖਸਰਾ ਵੀ ਕਿਹਾ ਜਾਂਦਾ ਹੈ। ਇਹ ਮੀਜ਼ਲਜ਼ ਦੇ ਵਾਇਰਸ ਕਾਰਨ ਫੈਲਦਾ ਹੈ। ਜਦੋਂ ਇਸ ਵਾਇਰਸ ਨਾਲ ਸੰਕਰਮਿਤ ਹੁੰਦਾ ਹੈ ਤਾਂ ਧੱਫੜ ਨਿਕਲੇ ਸ਼ੁਰੂ ਹੁੰਦੇ ਹਨ, ਫਿਰ ਚਿਹਰੇ ਤੋਂ ਸ਼ੁਰੂ ਹੋ ਕੇ ਪੂਰੇ ਸਰੀਰ 'ਤੇ ਫੈਲ ਜਾਂਦੇ ਹਨ। ਇਹ ਫਲੂ ਵਰਗੇ ਲੱਛਣਾਂ ਜਿਵੇਂ ਜ਼ੁਕਾਮ, ਖੰਘ ਤੇ ਅੱਖਾਂ ਲਾਲ ਹੋ ਜਾਂਦੀਆਂ ਹਨ। ਇਹ ਬਿਮਾਰੀ ਉਨ੍ਹਾਂ ਲੋਕਾਂ 'ਚ ਫੈਲਣ ਦੀ ਜ਼ਿਆਦਾ ਸੰਭਾਵਨਾ ਹੈ ਜਿਨ੍ਹਾਂ ਨੂੰ ਇਸ ਵਾਇਰਸ ਖਿਲਾਫ਼ ਵੈਕਸੀਨ ਨਹੀਂ ਲੱਗੀ ਹੈ। ਆਓ ਜਾਣਦੇ ਹਾਂ ਇਸ ਤੋਂ ਬਚਣ ਦੇ ਕੁਝ ਤਰੀਕੇ-
ਬੱਚਿਆਂ ਨੂੰ ਹੱਥ ਧੋਣ ਲਈ ਪ੍ਰੇਰਿਤ ਕਰੋ
ਕਿਸੇ ਵੀ ਤਰ੍ਹਾਂ ਦੀ ਲਾਗ ਤੋਂ ਬਚਣ ਲਈ ਵਾਇਰਸ ਨੂੰ ਦੂਰ ਰੱਖਣਾ ਬਹੁਤ ਜ਼ਰੂਰੀ ਹੈ। ਵਾਇਰਸ ਆਮ ਤੌਰ 'ਤੇ ਹੱਥਾਂ ਰਾਹੀਂ ਸਾਡੇ ਸਰੀਰ 'ਚ ਦਾਖਲ ਹੁੰਦਾ ਹੈ। ਅਜਿਹੀ ਸਥਿਤੀ 'ਚ ਬੱਚਿਆਂ ਤੋਂ ਵਾਇਰਸ ਨੂੰ ਦੂਰ ਰੱਖਣ ਲਈ ਉਨ੍ਹਾਂ ਨੂੰ ਸਾਬਣ ਤੇ ਪਾਣੀ ਨਾਲ ਵਾਰ-ਵਾਰ ਹੱਥ ਧੋਣ ਲਈ ਪ੍ਰੇਰਿਤ ਕਰੋ।
ਸੰਪਰਕ 'ਚ ਆਉਣ ਵਾਲੀ ਸਤ੍ਹਾ ਨੂੰ ਸੈਨੇਟਾਈਜ਼ ਕਰੋ
ਮੀਜ਼ਲਜ਼ ਕਾਫੀ ਇਨਫੈਕਟਿਡ ਹੁੰਦਾ ਹੈ ਅਤੇ ਵਾਇਰਸ ਕਿਸੇ ਲਾਗ ਵਾਲੇ ਮਰੀਜ਼ ਦੁਆਰਾ ਛੂਹੀਆਂ ਗਈਆਂ ਸਤਹਾਂ 'ਤੇ 3-4 ਘੰਟੇ ਤੱਕ ਜੀਉਂਦਾ ਰਹਿ ਸਕਦਾ ਹੈ। ਅਜਿਹੀ ਸਥਿਤੀ 'ਚ ਦਰਵਾਜ਼ੇ ਦੇ ਹੈਂਡਲ, ਟੂਟੀਆਂ, ਰਸੋਈ ਦੇ ਕਾਉਂਟਰਟੌਪਸ ਤੇ ਫਰਨੀਚਰ ਵਰਗੀਆਂ ਅਕਸਰ ਛੂਹੀਆਂ ਜਾਣ ਵਾਲੀਆਂ ਸਤ੍ਹਾ ਨੂੰ ਰੋਗਾਣੂ-ਮੁਕਤ ਕਰਨਾ ਜ਼ਰੂਰੀ ਹੈ।
ਬੱਚਿਆਂ ਨੂੰ ਹਾਈਡਰੇਟ ਰੱਖੇ
ਕਿਸੇ ਵੀ ਤਰ੍ਹਾਂ ਦੇ ਵਾਇਰਸ ਜਾਂ ਬੈਕਟੀਰੀਆ ਤੋਂ ਬਚਣ ਲਈ ਮਜ਼ਬੂਤ ਇਮਿਊਨਿਟੀ ਹੋਣਾ ਬਹੁਤ ਜ਼ਰੂਰੀ ਹੈ। ਅਜਿਹੀ ਸਥਿਤੀ 'ਚ ਆਪਣੇ ਬੱਚਿਆਂ ਨੂੰ ਖਸਰੇ ਤੋਂ ਬਚਾਉਣ ਲਈ ਉਨ੍ਹਾਂ ਦੀ ਪ੍ਰਤੀਰੋਧਕ ਸਮਰੱਥਾ ਦਾ ਧਿਆਨ ਰੱਖਣਾ ਜ਼ਰੂਰੀ ਹੈ। ਆਪਣੇ ਬੱਚੇ ਨੂੰ ਹਾਈਡ੍ਰੇਟ ਰੱਖਣ ਲਈ ਕਾਫੀ ਮਾਤਰਾ 'ਚ ਤਰਲ ਪਦਾਰਥ ਪਿਆਓ।
ਮਾਸਕ ਪਹਿਨੋ
ਮਾਸਕ ਵਾਇਰਸ ਨੂੰ ਸਰੀਰ 'ਚ ਦਾਖਲ ਹੋਣ ਤੋਂ ਰੋਕਣ ਦਾ ਅਸਰਦਾਰ ਤਰੀਕਾ ਹੈ। ਅਜਿਹੀ ਸਥਿਤੀ 'ਚ ਆਪਣੇ ਬੱਚਿਆਂ ਨੂੰ ਇਹ ਸਿਖਾਓ ਤੇ ਇਹ ਵੀ ਧਿਆਨ 'ਚ ਰੱਖੋ ਕਿ ਤੁਹਾਡੇ ਬੱਚੇ ਜਨਤਕ ਥਾਵਾਂ 'ਤੇ ਮੂੰਹ ਢਕ ਕੇ ਜਾਂ ਮਾਸਕ ਪਹਿਨ ਕੇ ਰੱਖਣ।
ਭੀੜ ਵਾਲੀਆਂ ਥਾਵਾਂ ਤੋਂ ਬਚੋ
ਭੀੜ-ਭੜੱਕੇ ਵਾਲੀਆਂ ਜਾਂ ਜਨਤਕ ਥਾਵਾਂ 'ਤੇ ਅਕਸਰ ਅਜਿਹੇ ਵਾਇਰਸ ਫੈਲਣ ਦਾ ਖ਼ਤਰਾ ਰਹਿੰਦਾ ਹੈ। ਅਜਿਹੀ ਸਥਿਤੀ 'ਚ ਆਪਣੇ ਬੱਚਿਆਂ ਨੂੰ ਭੀੜ ਦੇ ਸੰਪਰਕ 'ਚ ਆਉਣ ਤੋਂ ਸੀਮਤ ਕਰਨ ਦੀ ਕੋਸ਼ਿਸ਼ ਕਰੋ। ਆਪਣੇ ਬੱਚਿਆਂ ਨੂੰ ਭੀੜ ਵਾਲੀਆਂ ਥਾਵਾਂ 'ਤੇ ਭੇਜਣ ਤੋਂ ਪਰਹੇਜ਼ ਕਰੋ।
ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣਾ ਯਕੀਨੀ ਬਣਾਓ
ਮਾਂ ਦਾ ਦੁੱਧ ਐਂਟੀਬਾਡੀਜ਼ ਨਾਲ ਭਰਪੂਰ ਹੁੰਦਾ ਹੈ ਤੇ ਲਾਗਾਂ ਨਾਲ ਲੜਨ 'ਚ ਮਦਦ ਕਰਦਾ ਹੈ। ਪਹਿਲੇ ਛੇ ਮਹੀਨਿਆਂ ਦੌਰਾਨ ਬੱਚਿਆਂ ਨੂੰ ਸਿਰਫ਼ ਮਾਂ ਦਾ ਦੁੱਧ ਪਿਆਉਣਾ ਤੇ ਫਿਰ 18 ਮਹੀਨਿਆਂ ਦੀ ਉਮਰ ਤਕ ਪੌਸ਼ਟਿਕ ਭੋਜਨ ਦੇਣਾ ਮਹੱਤਵਪੂਰਨ ਹੈ।
ਬੱਚਿਆਂ ਦੀ ਵੈਕਸੀਨੇਸ਼ਨ ਜ਼ਰੂਰ ਕਰਵਾਓ
ਖਸਰੇ ਦੀ ਰੋਕਥਾਮ ਦਾ ਸਭ ਤੋਂ ਅਸਰਦਾਰ ਤੇ ਆਸਾਨ ਤਰੀਕਾ ਹੈ ਵੈਕਸੀਨ ਲਗਵਾਉਣਾ। ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਇਸ ਇਨਫੈਕਸ਼ਨ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਸ ਨੂੰ ਵੈਕਸੀਨ ਜ਼ਰੂਰ ਲਗਵਾਓ।