- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਨਾਲ ਫੇਫੜੇ ਦੇ ਕੈਂਸਰ ਦੀ ਸ਼ੁਰੂਆਤੀ ਪੜਾਅ ਵਿਚ ਹੀ ਰੋਕਥਾਮ ਕਰਨ ਵਿਚ ਮਦਦ ਮਿਲ ਸਕਦੀ ਹੈ। ਸੈੱਲ ਰਸਾਲੇ ਵਿਚ ਪ੍ਰਕਾਸ਼ਿਤ ਅਧਿਐਨ ਦੇ ਨਤੀਜਿਆਂ ਅਨੁਸਾਰ, ਇਸ ਨਾਲ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਵਿਚ ਮਦਦ ਮਿਲ ਸਕਦੀ ਹੈ ਜਿਨ੍ਹਾਂ ਨੂੰ ਫੇਫੜਿਆਂ ਦੇ ਕੈਂਸਰ ਦਾ ਪਤਾ ਲੱਗਣ ਤੋਂ ਪਹਿਲਾਂ ਹੀ ਬਚਾਅ ਵਾਲੀਆਂ ਦਵਾਈਆਂ ਨਾਲ ਲਾਭ ਮਿਲ ਸਕਦਾ ਹੈ।

ਆਈਏਐੱਨਐੱਸ: ਖੋਜਕਰਤਾਵਾਂ ਨੂੰ ਲੰਗ ਕੈਂਸਰ ਦੇ ਖ਼ਤਰੇ ਦੀ ਪਛਾਣ ਕਰਨ ਵਿਚ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਨੇ ਇਕ ਬਲੱਡ ਸਿਗਨੇਚਰ ਦੀ ਪਛਾਣ ਕੀਤੀ ਹੈ ਜਿਸ ਨਾਲ ਇਸ ਘਾਤਕ ਬਿਮਾਰੀ ਦੇ ਖ਼ਤਰੇ ਬਾਰੇ ਪੰਜ ਸਾਲਾਂ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਦੱਸਿਆ ਜਾ ਸਕਦਾ ਹੈ। ਇਸ ਨਾਲ ਫੇਫੜੇ ਦੇ ਕੈਂਸਰ ਦੀ ਸ਼ੁਰੂਆਤੀ ਪੜਾਅ ਵਿਚ ਹੀ ਰੋਕਥਾਮ ਕਰਨ ਵਿਚ ਮਦਦ ਮਿਲ ਸਕਦੀ ਹੈ।
ਸੈੱਲ ਰਸਾਲੇ ਵਿਚ ਪ੍ਰਕਾਸ਼ਿਤ ਅਧਿਐਨ ਦੇ ਨਤੀਜਿਆਂ ਅਨੁਸਾਰ, ਇਸ ਨਾਲ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਵਿਚ ਮਦਦ ਮਿਲ ਸਕਦੀ ਹੈ ਜਿਨ੍ਹਾਂ ਨੂੰ ਫੇਫੜਿਆਂ ਦੇ ਕੈਂਸਰ ਦਾ ਪਤਾ ਲੱਗਣ ਤੋਂ ਪਹਿਲਾਂ ਹੀ ਬਚਾਅ ਵਾਲੀਆਂ ਦਵਾਈਆਂ ਨਾਲ ਲਾਭ ਮਿਲ ਸਕਦਾ ਹੈ। ਇਸ ਅਧਿਐਨ ਦੇ ਨਤੀਜਿਆਂ ਨੂੰ ਹਾਲ ਹੀ ਵਿਚ ਆਸਟ੍ਰੇਲੀਆ ਦੇ ਵਾਲਟਰ ਐਂਡ ਐਲਿਜ਼ਾ ਹਾਲ ਇੰਸਟੀਟਿਊਟ ਆਫ ਮੈਡੀਕਲ ਰਿਸਰਚ ਵੱਲੋਂ ਜਾਰੀ ਕੀਤਾ ਗਿਆ ਹੈ। ਅਧਿਐਨ ਵਿਚ 48 ਹਜ਼ਾਰ ਤੋਂ ਵੱਧ ਖ਼ੂਨ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਜਿਸ ਵਿਚ 14-ਪ੍ਰੋਟੀਨ ਸਿਗਨੇਚਰ ਦੀ ਪਛਾਣ ਕੀਤੀ ਗਈ ਜਿਸ ਨਾਲ ਪੰਜ ਸਾਲਾਂ ਦੇ ਅੰਦਰ ਫੇਫੜਿਆਂ ਦੇ ਕੈਂਸਰ ਦੇ ਜੋਖ਼ਮ ਦੀ ਭਵਿੱਖਵਾਣੀ ਕੀਤੀ ਜਾ ਸਕਦੀ ਹੈ।
ਅਧਿਐਨ ਵਿਚ ਗ਼ੈਰ-ਧੂਮਰਪਾਨ ਕਰਨ ਵਾਲੇ ਲੋਕਾਂ ਸਮੇਤ ਅੱਠ ਅੰਤਰਰਾਸ਼ਟਰੀ ਡੇਟਾ ਸੈੱਟਾਂ ’ਤੇ ਧਿਆਨ ਦਿੱਤਾ ਗਿਆ ਹੈ। ਖੋਜਕਰਤਾਵਾਂ ਮੁਤਾਬਕ ਫੇਫੜਿਆਂ ਦਾ ਕੈਂਸਰ ਵਿਸ਼ਵ ਪੱਧਰ ’ਤੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਮੁੱਖ ਕਾਰਨ ਬਣਿਆ ਹੋਇਆ ਹੈ। ਮੌਜੂਦਾ ਸਕ੍ਰੀਨਿੰਗ ਪ੍ਰੋਗਰਾਮ ਸਿਰਫ਼ ਸਿਗਰਟਨੋਸ਼ੀ ਕਰਨ ਵਾਲੇ ਜਾਂ ਇਸ ਨੂੰ ਛੱਡ ਚੁੱਕੇ ਬੁਜ਼ੁਰਗਾਂ ਤੱਕ ਸੀਮਤ ਹਨ ਜਿਸ ਨਾਲ ਕਈ ਮਾਮਲਿਆਂ ਵਿਚ ਬਿਮਾਰੀ ਦਾ ਬਹੁਤ ਦੇਰ ਨਾਲ ਪਤਾ ਲੱਗਦਾ ਹੈ। ਅਧਿਐਨ ਨਾਲ ਜੁੜੇ ਖੋਜਕਰਤਾਵਾਂ ਦਾ ਕਹਿਣਾ ਹੈ, ‘‘ਇਹ ਨਤੀਜੇ ਦਰਸਾਉਂਦੇ ਹਨ ਕਿ ਅਸੀਂ ਇਕ ਅਜਿਹੇ ਭਵਿੱਖ ਦੇ ਨੇੜੇ ਹਾਂ, ਜਿੱਥੇ ਕੈਂਸਰ ਦੇ ਵਿਕਾਸ ਤੋਂ ਪਹਿਲਾਂ ਹੀ ਇਸ ਦੀ ਰੋਕਥਾਮ ਸੰਭਵ ਹੋ ਸਕਦੀ ਹੈ।