- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਜ਼ਾਰ ’ਚ ਆਉਂਦੀਆਂ ਹੋਰ ਕਰੀਮਾਂ ਜਾਂ ਕੋਈ ਕੈਪਸੂਲ ਆਦਿ ਦੀ ਵਰਤੋਂ ਘੱਟ ਕੀਤੀ ਜਾਵੇ। ਜਦੋਂ ਨਿੰਮ ਸਾਨੂੰ ਆਸਾਨੀ ਨਾਲ ਮਿਲ ਜਾਂਦੀ ਹੈ, ਫਿਰ ਬਾਜ਼ਾਰ ’ਚ ਆਉਂਦੇ ਇਨ੍ਹਾਂ ਉਤਪਾਦਨਾਂ ਦਾ ਕੀ ਫ਼ਾਇਦਾ। ਕਈ ਸਾਬਣਾਂ ’ਚ ਵੀ ਨਿੰਮ ਪਾਈ ਹੁੰਦੀ ਹੈ। ਸਾਬਣਾਂ ਦੀ ਵਰਤੋਂ ਘੱਟ ਕਰਨ ਲਈ ਨਿੰਮ ਦੇ ਪਾਣੀ ਨਾਲ ਨਹਾਇਆ ਜਾ ਸਕਦਾ ਹੈ।

ਨਿੰਮ ਭਾਰਤ ਦੇ ਹਰ ਕੋਨੇ ’ਚ ਆਮ ਹੀ ਮਿਲ ਜਾਂਦੀ ਹੈ। ਪਹਿਲਾਂ ਲੋਕ ਸਾਦਾ ਜੀਵਨ ਬਤੀਤ ਕਰਦੇ ਸਨ, ਉਸ ਸਮੇਂ ਅੱਜ ਦੇ ਟੱੁਥਪੇਸਟ ਨਹੀਂ ਸਨ। ਉਹ ਸਿਰਫ਼ ਰੁੱਖਾਂ ਦੀਆਂ ਟਾਹਣੀਆਂ ਦੀ ਵਰਤੋਂ ਕਰਦੇ ਸਨ, ਜਿਸ ਨੂੰ ਅਸੀਂ ਦਾਤਨ ਵਜੋਂ ਜਾਣਦੇ ਹਾਂ। ਇਨ੍ਹਾਂ ਨਾਲ ਹੀ ਉਹ ਆਪਣੇ ਦੰਦਾਂ ਨੂੰ ਸਾਫ਼ ਰੱਖਦੇ ਸਨ। ਇਨ੍ਹਾਂ ਰੁੱਖਾਂ ’ਚੋਂ ਨਿੰਮ ਨੂੰ ਲਾਭਕਾਰੀ ਮੰਨਿਆ ਜਾਂਦਾ ਸੀ। ਇਸ ’ਚ ਪਾਏ ਜਾਂਦੇ ਗੁਣ ਸ਼ਾਇਦ ਹੀ ਕਿਸੇ ਹੋਰ ਰੁੱਖ ’ਚ ਹੰੁਦੇ ਹੋਣ। ਨਿੰਮ ਦੰਦਾਂ ਨੂੰ ਪੀਲਾ ਨਹੀਂ ਹੋਣ ਦਿੰਦੀ ਤੇ ਨਾ ਜਲਦੀ ਕੀੜਾ ਹੀ ਲੱਗਦਾ, ਮੂੰਹ ਦੀ ਬਦਬੂ ਵੀ ਦੂਰ ਹੋ ਜਾਂਦੀ ਹੈ। ਪੁਰਾਤਨ ਯੁੱਗ ’ਚ ਨਿੰਮ ਦੀ ਵਰਤੋਂ ਆਮ ਹੀ ਕੀਤੀ ਜਾਂਦੀ ਸੀ ਪਰ ਅੱਜ ਅਸੀਂ ਭਾਰਤੀ ਰੁੱਖਾਂ ਨੂੰ ਭੁੱਲਦੇ ਜਾ ਰਹੇ ਹਾਂ। ਇਹ ਸਸਤਾ ਸਾਧਨ ਹੈ ਤੇ ਕੈਮੀਕਲ-ਯੁਕਤ ਟੱੁਥਪੇਸਟਾਂ ਨਾਲੋਂ ਕਿਤੇ ਜ਼ਿਆਦਾ ਲਾਭਕਾਰੀ ਵੀ। ਕੁਦਰਤ ਦਾ ਅਨਮੋਲ ਤੋਹਫ਼ਾ ਹੈ ਨਿੰਮ। ਬਾਜ਼ਾਰੀ ਕੈਮੀਕਲ-ਯੁਕਤ ਕਰੀਮਾਂ ਨੂੰ ਛੱਡ ਜੇ ਅਸੀਂ ਉਸ ’ਚ ਪਾਈਆਂ ਕੁਦਰਤੀ ਚੀਜ਼ਾਂ ਦਾ ਸਹੀ ਰੂਪ ’ਚ ਇਸਤੇਮਾਲ ਕਰੀਏ ਤਾਂ ਅਸੀਂ ਕਰੀਮਾਂ ਨਾਲਂੋ ਕਿਤੇ ਜ਼ਿਆਦਾ ਲਾਭ ਪ੍ਰਾਪਤ ਕਰ ਸਕਦੇ ਹਾਂ। ਨਿੰਮ ਦੀ ਵਰਤੋਂ ਹਰ ਉਮਰ ’ਚ ਕੀਤੀ ਜਾ ਸਕਦੀ ਹੈ। ਜੋ ਦਾਤਨ ਸਾਨੂੰ ਭਾਰਤ ’ਚ ਆਸਾਨੀ ਨਾਲ ਤੇ ਮੁਫ਼ਤ ਮਿਲਦੀ ਹੈ, ਉਹੀ ਵਿਦੇਸ਼ਾਂ ’ਚ ਮਹਿੰਗੇ ਮੁੱਲ ਖ਼ਰੀਦਣੀ ਪੈਂਦੀ ਹੈ।
ਸਾਫ਼ ਹੰੁਦਾ ਹੈ ਖ਼ੂਨ
ਦੰਦਾਂ ਤੋਂ ਇਲਾਵਾ ਨਿੰਮ ਸਾਨੂੰ ਹੋਰ ਵੀ ਕਈ ਫ਼ਾਇਦੇ ਦਿੰਦੀ ਹੈ। ਇਸ ’ਚ ਕੋਈ ਸ਼ੱਕ ਨਹੀ ਕਿ ਕਈ ਦਵਾਈਆਂ ’ਚ ਨਿੰਮ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕਈ ਵਾਰ ਅਜਿਹੀਆਂ ਬਿਮਾਰੀਆਂ ਨੂੰ ਵੀ ਠੀਕ ਕਰ ਦਿੰਦੀ ਹੈ, ਜੋ ਐਲੋਪੈਥੀ ਜਾਂ ਕਿਸੇ ਹੋਰ ਪੈਥੀ ਨਾਲ ਜਲਦੀ ਠੀਕ ਨਹੀਂ ਹੁੰਦੀਆਂ। ਨਿੰਮ ਦੇ ਸਵੇਰੇ-ਸਵੇਰੇ ਖ਼ਾਲੀ ਪੇਟ ਦੋ-ਤਿੰਨ ਪੱਤੇ ਖਾਣ ਨਾਲ ਖ਼ੂਨ ਸਾਫ਼ ਹੁੰਦਾ ਹੈ ਤੇ ਚਮੜੀ ਸਬੰਧੀ ਰੋਗ ਠੀਕ ਹੁੰਦੇ ਹਨ। ਦੰਦ, ਛਾਈਆਂ, ਕਿੱਲ- ਮੁਹਾਂਸੇ, ਅੱਖਾਂ ਥੱਲੇ ਕਾਲੇ ਘੇਰੇ, ਫਿਨਸੀਆਂ, ਚੰਬਲ, ਫੋੜੇ ਆਦਿ ਰੋਗ ਠੀਕ ਹੋ ਜਾਂਦੇ ਹਨ। ਚਿਹਰਾ ਕੁਝ ਹੀ ਦਿਨਾਂ ’ਚ ਸਾਫ਼ ਹੋਣ ਲੱਗਦਾ ਹੈ। ਨਿੰਮ ਸਾਡੇ ਅੰਦਰਲੇ ਤੇਜ਼ਾਬ ਤੇ ਹੋਰ ਫ਼ਾਲਤੂ ਪਦਾਰਥਾਂ ਨੂੰ ਬਾਹਰ ਕੱਂਢ ਦਿੰਦੀ ਹੈ। ਸ਼ੂਗਰ ਲਈ ਬਹੁਤ ਲਾਭਕਾਰੀ ਹੈ। ਸਵੇਰੇ ਖ਼ਾਲੀ ਪੇਟ ਪੰਜ ਕੁ ਪੱਤਿਆਂ ਨੂੰ ਇਕ ਗਲਾਸ ਪਾਣੀ ’ਚ ਚੰਗੀ ਤਰ੍ਹਾਂ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਪੁਣ ਕੇ ਪੀ ਸਕਦੇ ਹਾਂ, ਜਿਸ ਨਾਲ ਪੇਟ ਸਾਫ਼ ਹੋ ਜਾਂਦਾ ਹੈ। ਇਸ ਪਾਣੀ ਨੂੰ ਸਵੇਰੇ ਨਹਾਉਣ ਤੋਂ 20 ਮਿੰਟ ਪਹਿਲਾਂ ਚਿਹਰੇ ’ਤੇ ਵੀ ਲਾ ਸਕਦੇ ਹਾਂ।
ਕੰਨ ਦਰਦ ਤੋਂ ਰਾਹਤ
ਨਿੰਮ ਦੇ ਪੱਤਿਆਂ ਦੇ ਨਾਲ-ਨਾਲ ਇਸ ਦਾ ਤੇਲ ਵੀ ਘੱਟ ਨਹੀਂ। 50 ਤਾਜ਼ੇ ਨਿੰਮ ਦੇ ਪੱਤੇ ਤੇ 100 ਗ੍ਰਾਮ ਤਿਲਾਂ ਦਾ ਮਿੱਠਾ ਤੇਲ ਲਵੋ। ਇਨ੍ਹਾਂ ਪੱਤਿਆਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰ ਕੇ ਕੁੱਟ ਲਵੋ ਤੇ ਤਿਲਾਂ ਦੇ ਤੇਲ ’ਚ ਕਲਕਾ ਲਵੋ। ਜਦੋਂ ਪੱਤੇ ਥੱਲੇ ਰਹਿ ਜਾਣ ਤੇ ਤੇਲ ਉਪਰ ਆ ਜਾਵੇ, ਉਦੋਂ ਤੇਲ ਨੂੰ ਠੰਢਾ ਕਰ ਕੇ ਕਿਸੇ ਬੋਤਲ ’ਚ ਪੁਣ ਲਵੋ। ਇਸ ਤਰ੍ਹਾਂ ਸਸਤਾ ਤੇ ਵਧੀਆ ਤੇਲ ਘਰ ’ਚ ਤਿਆਰ ਕੀਤਾ ਜਾ ਸਕਦਾ ਹੈ। ਵੈਸੇ ਬਾਜ਼ਾਰ ’ਚੋਂ ਮਿਲਦੇ ਨਿੰਮ ਦੇ ਤੇਲ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਤੇਲ ਨੂੰ ਚਮੜੀ ਦੇ ਕਿਸੇ ਵੀ ਰੋਗ ’ਤੇ ਲਾ ਸਕਦੇ ਹਾਂ। ਸਵੇਰ ਸਮੇਂ ਉੱਠਣ ਸਾਰ ਚਮੜੀ ਨੂੰ ਨਿੰਮ ਦੇ ਪਾਣੀ ਨਾਲ ਧੋ ਲਵੋ। ਨਿੰਮ ਦੇ 40-50 ਪੱਤਿਆਂ ਨੂੰ 500 ਮਿਲੀਲਿਟਰ ਪਾਣੀ ’ਚ 15-20 ਮਿੰਟ ਉਬਾਲ ਕੇ ਨਿੰਮ ਦਾ ਪਾਣੀ ਬਣਾਇਆ ਜਾ ਸਕਦਾ ਹੈ, ਨਾਲ ਹੀ ਇਸ ਤੇਲ ਦੀਆਂ ਰੋਜ਼ਾਨਾ ਦੋ-ਤਿੰਨ ਬੰੂਦਾਂ ਕੰਨਾਂ ’ਚ ਪਾਉਣ ਨਾਲ ਕੰਨਾਂ ਦੇ ਰੋਗ ਠੀਕ ਹੋ ਜਾਂਦੇ ਹਨ। ਨਹਾਉਣ ਤੋਂ 45 ਕੁ ਮਿੰਟ ਪਹਿਲਾਂ ਨਿੰਮ ਦੇ ਤੇਲ ਨੂੰ ਵਾਲਾਂ ’ਤੇ ਲਾ ਸਕਦੇ ਹਾਂ, ਨਹਾਉਣ ਲੱਗਿਆਂ ਸ਼ੈਂਪੂ ਦੀ ਵਰਤੋਂ ਕਰੋ। ਵਾਲਾਂ ਦੀ ਸਿਕਰੀ, ਚਿੱਟੇ ਵਾਲ, ਵਾਲਾਂ ਦਾ ਝੜਨਾ, ਗੰਜਾਪਨ ਆਦਿ ਲਈ ਲਾਭਕਾਰੀ ਹੈ। ਛਾਤੀ ਤੇ ਖੋਪੜੀ ਸਬੰਧੀ ਰੋਗਾਂ ’ਚ ਨਿੰਮ ਦੇ ਪੱਤਿਆਂ ਨੂੰ ਸਟੀਮਰ ’ਚ ਪਾ ਕੇ ਭਾਫ਼ ਲਈ ਜਾ ਸਕਦੀ ਹੈ।
ਜੋੜਾਂ ਦੇ ਦਰਦ ’ਚ ਕਾਰਗਰ
ਗੋਡੇ ਤੇ ਜੋੜਾਂ ਦੇ ਦਰਦਾਂ ਲਈ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। 30 ਤਾਜ਼ੇ ਪੱਤੇ ਨਿੰਮ ਤੇ 30 ਮਮਰਾ ਬਦਾਮ ਗਿਰੀ (ਜਿਸ ’ਚ ਤੇਲ ਬਹੁਤ ਜ਼ਿਆਦਾ ਮਾਤਰਾ ਵਿਚ ਹੁੰਦਾ ਹੈ) ਲਵੋ। ਪੱਤਿਆਂ ਨੂੰ ਚੰਗੀ ਤਰ੍ਹਾਂ ਧੋ ਕੇ 15 ਤੋਂ 20 ਮਿੰਟ ਪੱਖੇ ਥੱਲੇ ਸੁਕਾ ਲਵੋ। ਹੁਣ ਦੋਵਾਂ ਨੂੰ ਮਿਕਸੀ ਜਾਂ ਕੁੰਡੇ ’ਚ ਚੰਗੀ ਤਰ੍ਹਾਂ ਰਗੜ ਕੇ ਪੇਸਟ ਬਣਾ ਲਵੋ। ਫਿਰ ਇਸ ਪੇਸਟ ਦੀਆਂ 30 ਗੋਲ਼ੀਆਂ ਵੱਟ ਲਵੋ। ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗੋਲ਼ੀ ਕੋਸੇ ਪਾਣੀ ਨਾਲ ਲਵੋ। ਦੁੱਧ ਨਾ ਪੀਓ, ਗੋਲੀਆਂ ਨੂੰ ਬੰਦ ਡੱਬੇ ’ਚ ਰੱਖੋ, ਜਿਸ ’ਚ ਹਵਾ ਨਾ ਜਾਵੇ। ਕੁਝ ਹੀ ਦਿਨਾਂ ’ਚ ਗੋਡੇ ਅਤੇ ਜੋੜ ਠੀਕ ਹੋ ਜਾਣਗੇ।
ਕੁਦਰਤੀ ਸਾਧਨਾਂ ਦੀ ਕਰੋ ਵਰਤੋਂ
ਬਾਜ਼ਾਰ ’ਚ ਆਉਂਦੀਆਂ ਹੋਰ ਕਰੀਮਾਂ ਜਾਂ ਕੋਈ ਕੈਪਸੂਲ ਆਦਿ ਦੀ ਵਰਤੋਂ ਘੱਟ ਕੀਤੀ ਜਾਵੇ। ਜਦੋਂ ਨਿੰਮ ਸਾਨੂੰ ਆਸਾਨੀ ਨਾਲ ਮਿਲ ਜਾਂਦੀ ਹੈ, ਫਿਰ ਬਾਜ਼ਾਰ ’ਚ ਆਉਂਦੇ ਇਨ੍ਹਾਂ ਉਤਪਾਦਨਾਂ ਦਾ ਕੀ ਫ਼ਾਇਦਾ। ਕਈ ਸਾਬਣਾਂ ’ਚ ਵੀ ਨਿੰਮ ਪਾਈ ਹੁੰਦੀ ਹੈ। ਸਾਬਣਾਂ ਦੀ ਵਰਤੋਂ ਘੱਟ ਕਰਨ ਲਈ ਨਿੰਮ ਦੇ ਪਾਣੀ ਨਾਲ ਨਹਾਇਆ ਜਾ ਸਕਦਾ ਹੈ। ਫਿਰ ਕਿਉਂ ਨਾ ਇਸ ਸਸਤੇ ਅਤੇ ਕੁਦਰਤੀ ਸਾਧਨ ਨੂੰ ਅਪਣਾਇਆ ਜਾਵੇ ਤੇ ਆਪਣੇ ਖ਼ਰਚਿਆਂ ਨੂੰ ਬਚਾਉਂਦਿਆਂ ਸਿਹਤ ਨੂੰ ਤੰਦਰੁਸਤ ਰੱਖਿਆ ਜਾਵੇ।
ਚਮੜੀ ਰੋਗਾਂ ’ਚ ਫ਼ਾਇਦੇਮੰਦ
ਨਿੰਮ ਦੇ ਪੱਤਿਆ ਨੂੰ ਉਬਾਲ ਕੇ ਉਸ ਪਾਣੀ ਨਾਲ ਨਹਾ ਵੀ ਸਕਦੇ ਹਾਂ, ਜਿਸ ਨਾਲ ਚਮੜੀ ਦੇ ਰੋਗਾਂ ਨੂੰ ਵੀ ਲਾਭ ਮਿਲਦਾ ਹੈ। ਚਮੜੀ ’ਤੇ ਹੁੰਦੀ ਖਾਰਿਸ਼ ਮਿੰਟਾਂ ’ਚ ਦੂਰ ਹੋ ਜਾਂਦੀ ਹੈ। ਇਸ ਪਾਣੀ ਨਾਲ ਆਪਣੀਆਂ ਅੱਖਾਂ ਨੂੰ ਧੋ ਸਕਦੇ ਹਾਂ, ਜਿਸ ਨਾਲ ਅੱਖਾਂ ’ਚ ਹੁੰਦੀ ਖਾਰਿਸ਼ ਤੇ ਜਲਣ ਵੀ ਠੀਕ ਹੋ ਜਾਂਦੀ ਹੈ।
- ਇਸ਼ਟ ਪਾਲ ਵਿੱਕੀ