- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਲਤ ਪੋਸਚਰ ਤੇ ਫਿਜ਼ੀਕਲ ਐਕਟੀਵਿਟੀ ਦੀ ਕਮੀ ਕਾਰਨ ਪਿੱਠ, ਕਮਰ ਤੇ ਮੋਢਿਆਂ 'ਚ ਦਰਦ ਹੋਣਾ ਆਮ ਸਮੱਸਿਆ ਬਣ ਗਈ ਹੈ। ਇਸ ਕੰਡੀਸ਼ਨ 'ਚ ਜਿਮ ਜਾਂ ਐਕਸਰਸਾਈਜ਼ ਕਰਨ ਦੇ ਨਾਲ-ਨਾਲ ਕੰਮ ਦੇ ਵਿਚਕਾਰ ਵੀ ਛੋਟੇ-ਛੋਟੇ ਬ੍ਰੇਕਸ ਲੈ ਕੇ ਕੁਝ ਆਸਾਨ ਯੋਗਾਸਨ ਆਪਣੀ ਚੇਅਰ 'ਤੇ ਬੈਠ ਕੇ ਹੀ ਕਰਨਾ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਆਓ ਜਾਣੀਏ ਇਨ੍ਹਾਂ ਯੋਗ ਆਸਣਾਂ ਬਾਰੇ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੱਜ ਦੇ ਸਮੇਂ 9-5 ਦੀ ਡੈਸਕ ਜੌਬ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਹੈ। ਚਾਹੇ ਤੁਸੀਂ ਆਫ਼ਿਸ ਜਾ ਰਹੇ ਹੋਵੋ ਜਾਂ ਵਰਕ ਫ੍ਰੌਮ ਹੋਮ ਕਰ ਰਹੇ ਹੋਵੋ, ਲਗਾਤਾਰ 7-8 ਘੰਟੇ ਕੁਰਸੀ 'ਤੇ ਬੈਠੇ ਰਹਿਣ ਦਾ ਸਿੱਧਾ ਅਸਰ ਸਾਡੀ ਸਿਹਤ 'ਤੇ ਪੈਂਦਾ ਹੈ। ਗਲਤ ਪੋਸਚਰ ਤੇ ਫਿਜ਼ੀਕਲ ਐਕਟੀਵਿਟੀ ਦੀ ਕਮੀ ਕਾਰਨ ਪਿੱਠ, ਕਮਰ ਤੇ ਮੋਢਿਆਂ 'ਚ ਦਰਦ ਹੋਣਾ ਆਮ ਸਮੱਸਿਆ ਬਣ ਗਈ ਹੈ।
ਇਸ ਕੰਡੀਸ਼ਨ 'ਚ ਜਿਮ ਜਾਂ ਐਕਸਰਸਾਈਜ਼ ਕਰਨ ਦੇ ਨਾਲ-ਨਾਲ ਕੰਮ ਦੇ ਵਿਚਕਾਰ ਵੀ ਛੋਟੇ-ਛੋਟੇ ਬ੍ਰੇਕਸ ਲੈ ਕੇ ਕੁਝ ਆਸਾਨ ਯੋਗਾਸਨ ਆਪਣੀ ਚੇਅਰ 'ਤੇ ਬੈਠ ਕੇ ਹੀ ਕਰਨਾ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਆਓ ਜਾਣੀਏ ਇਨ੍ਹਾਂ ਯੋਗ ਆਸਣਾਂ ਬਾਰੇ।
ਇਹ ਆਸਣ ਰੀੜ੍ਹ ਦੀ ਹੱਡੀ ਦੀ ਫਲੈਕਸੀਬਿਲਿਟੀ ਨੂੰ ਵਧਾਉਣ ਤੇ ਪਿੱਠ ਦੇ ਹੇਠਲੇ ਹਿੱਸੇ ਦੇ ਸਟ੍ਰੈੱਸ ਨੂੰ ਘਟਾਉਣ ਲਈ ਬਿਹਤਰੀਨ ਹੈ। ਇਸ ਨਾਲ ਪਿੱਠ ਅਤੇ ਗਰਦਨ ਦੀਆਂ ਮਾਸਪੇਸ਼ੀਆਂ ਦੀ ਜਕੜਨ ਤੁਰੰਤ ਦੂਰ ਹੁੰਦੀ ਹੈ।
ਕਿਵੇਂ ਕਰੀਏ- ਕੁਰਸੀ 'ਤੇ ਸਿੱਧੇ ਬੈਠ ਜਾਓ ਤੇ ਦੋਵਾਂ ਪੈਰਾਂ ਨੂੰ ਜ਼ਮੀਨ 'ਤੇ ਸਪਾਟ ਰੱਖੋ। ਆਪਣੇ ਹੱਥਾਂ ਨੂੰ ਗੋਡਿਆਂ 'ਤੇ ਰੱਖੋ। ਸਾਹ ਲੈਂਦੇ ਹੋਏ ਆਪਣੀ ਛਾਤੀ ਨੂੰ ਅੱਗੇ ਵੱਲ ਕੱਢੋ ਤੇ ਰੀੜ੍ਹ ਨੂੰ ਅੰਦਰ ਵੱਲ ਝੁਕਾਉਂਦੇ ਹੋਏ ਉੱਪਰ ਦੇਖੋ। ਹੁਣ ਸਾਹ ਛੱਡਦੇ ਹੋਏ ਰੀੜ੍ਹ ਨੂੰ ਬਾਹਰ ਦੀ ਤਰਫ਼ ਘੁਮਾਵਦਾਰ ਬਣਾਓ ਤੇ ਆਪਣੀ ਠੋਡੀ ਨੂੰ ਛਾਤੀ ਨਾਲ ਲਗਾਓ।
ਲਗਾਤਾਰ ਬੈਠਣ ਨਾਲ ਰੀੜ੍ਹ ਦੀ ਹੱਡੀ ਵਿਚ ਜੋ ਦਬਾਅ ਬਣਦਾ ਹੈ, ਇਹ ਆਸਣ ਉਸਨੂੰ ਰਿਲੀਜ਼ ਕਰਦਾ ਹੈ। ਇਸ ਆਸਣ ਨੂੰ ਕਰਨ ਨਾਲ ਕਮਰ ਦੇ ਹੇਠਲੇ ਹਿੱਸੇ ਵਿੱਚ ਦਰਦ ਤੋਂ ਵੀ ਆਰਾਮ ਮਿਲਦਾ ਹੈ।
ਕਿਵੇਂ ਕਰੀਏ- ਕੁਰਸੀ 'ਤੇ ਸਿੱਧੇ ਬੈਠੋ। ਆਪਣੇ ਖੱਬੇ ਹੱਥ ਨੂੰ ਸੱਜੇ ਗੋਡੇ 'ਤੇ ਰੱਖੋ ਅਤੇ ਸੱਜੇ ਹੱਥ ਨੂੰ ਕੁਰਸੀ ਦੇ ਪਿਛਲੇ ਹਿੱਸੇ 'ਤੇ ਟਿਕਾਓ। ਸਾਹ ਛੱਡਦੇ ਹੋਏ ਆਪਣੇ ਸਰੀਰ ਦੇ ਉੱਪਰਲੇ ਹਿੱਸੇ ਨੂੰ ਸੱਜੇ ਪਾਸੇ ਮੋੜੋ ਤੇ ਮੋਢੇ ਦੇ ਉੱਪਰੋਂ ਪਿੱਛੇ ਵੱਲ ਦੇਖੋ। 5-10 ਸੈਕੰਡ ਰੁਕੋ, ਫਿਰ ਇਹੀ ਪ੍ਰਕਿਰਿਆ ਦੂਜੇ ਪਾਸੇ ਤੋਂ ਦੋਹਰਾਓ।
ਜ਼ਿਆਦਾ ਦੇਰ ਬੈਠਣ ਨਾਲ ਸਾਡੇ ਹਿਪ ਫਲੈਕਸਰਸ ਟਾਈਟ ਹੋ ਜਾਂਦੇ ਹਨ ਜਿਸਦਾ ਸਿੱਧਾ ਅਸਰ ਲੋਅਰ ਬੈਕ 'ਤੇ ਪੈਂਦਾ ਹੈ। ਇਹ ਆਸਣ ਇਸੇ ਸਟ੍ਰੈੱਸ ਨੂੰ ਘਟਾਉਂਦਾ ਹੈ। ਇਹ ਕੂਲ੍ਹਿਆਂ ਤੇ ਪਿੱਠ ਦੇ ਹੇਠਲੇ ਹਿੱਸੇ ਨੂੰ ਸਟ੍ਰੈਚ ਕਰਕੇ ਸਾਈਟਿਕਾ ਦੇ ਦਰਦ ਤੋਂ ਵੀ ਰਾਹਤ ਦਿੰਦਾ ਹੈ।
ਕਿਵੇਂ ਕਰੀਏ- ਕੁਰਸੀ 'ਤੇ ਸਿੱਧੇ ਬੈਠੋ। ਆਪਣੇ ਸੱਜੇ ਪੈਰ ਦੇ ਗਿੱਟੇ ਨੂੰ ਉਠਾ ਕੇ ਖੱਬੇ ਪੈਰ ਦੇ ਗੋਡੇ ਦੇ ਉੱਪਰ ਰੱਖੋ। ਹੁਣ ਡੂੰਘਾ ਸਾਹ ਲਓ ਤੇ ਰੀੜ੍ਹ ਨੂੰ ਸਿੱਧਾ ਰੱਖਦੇ ਹੋਏ ਥੋੜ੍ਹਾ ਅੱਗੇ ਦੀ ਤਰਫ਼ ਝੁਕੋ। ਕੁਝ ਸੈਕੰਡ ਰੁਕੋ ਅਤੇ ਫਿਰ ਪੈਰ ਬਦਲ ਲਓ।
ਇਹ ਆਸਣ ਪੂਰੀ ਪਿੱਠ ਤੇ ਹੈਮਸਟ੍ਰਿੰਗ ਨੂੰ ਇਕ ਰਿਲੈਕਸਿੰਗ ਸਟ੍ਰੈਚ ਦਿੰਦਾ ਹੈ। ਇਹ ਦਿਮਾਗ ਸ਼ਾਂਤ ਕਰਨ ਅਤੇ ਸਟ੍ਰੈੱਸ ਰਿਲੀਜ਼ ਵਿਚ ਵੀ ਮਦਦ ਕਰਦਾ ਹੈ।
ਕਿਵੇਂ ਕਰੀਏ- ਕੁਰਸੀ 'ਤੇ ਥੋੜ੍ਹਾ ਅੱਗੇ ਵੱਲ ਖਿਸਕ ਕੇ ਬੈਠੋ ਅਤੇ ਪੈਰਾਂ ਦੇ ਵਿਚਕਾਰ ਥੋੜ੍ਹੀ ਦੂਰੀ ਬਣਾ ਲਓ। ਡੂੰਘਾ ਸਾਹ ਲਓ ਤੇ ਛੱਡਦੇ ਹੋਏ ਹੌਲੀ-ਹੌਲੀ ਅੱਗੇ ਵੱਲ ਝੁਕੋ, ਤਾਂ ਜੋ ਤੁਹਾਡਾ ਪੇਟ ਪੱਟਾਂ ਨੂੰ ਛੂਹੇ। ਆਪਣੇ ਹੱਥਾਂ ਨੂੰ ਹੇਠਾਂ ਜ਼ਮੀਨ ਵੱਲ ਢਿੱਲਾ ਛੱਡ ਦਿਓ ਅਤੇ ਸਿਰ ਨੂੰ ਵੀ ਹੇਠਾਂ ਝੁਕਾ ਲਓ। 30 ਸੈਕੰਡ ਇਸੇ ਪੁਜੀਸ਼ਨ ਵਿੱਚ ਰਹੋ।
ਕੰਪਿਊਟਰ 'ਤੇ ਲਗਾਤਾਰ ਟਾਈਪਿੰਗ ਕਰਨ ਨਾਲ ਮੋਢਿਆਂ ਤੇ ਉੱਪਰਲੀ ਪਿੱਠ ਵਿੱਚ ਜੋ ਭਾਰੀਪਨ ਆਉਂਦਾ ਹੈ, ਇਹ ਆਸਣ ਉਸਨੂੰ ਦੂਰ ਕਰਦਾ ਹੈ।
ਕਿਵੇਂ ਕਰੀਏ- ਸਿੱਧੇ ਬੈਠੋ ਤੇ ਦੋਵਾਂ ਹੱਥਾਂ ਨੂੰ ਸਾਹਮਣੇ ਲਿਆਓ ਅਤੇ ਖੱਬੀ ਕੋਹਣੀ ਨੂੰ ਸੱਜੀ ਕੋਹਣੀ ਦੇ ਉੱਪਰ ਰੱਖਦੇ ਹੋਏ ਆਪਸ 'ਚ ਕ੍ਰਾਸ ਕਰੋ। ਹੁਣ ਦੋਵਾਂ ਹਥੇਲੀਆਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰੋ। ਆਪਣੀਆਂ ਕੋਹਣੀਆਂ ਨੂੰ ਮੋਢੇ ਦੇ ਬਰਾਬਰ ਉੱਪਰ ਉਠਾਓ ਤੇ ਮੋਢਿਆਂ ਨੂੰ ਕੰਨਾਂ ਤੋਂ ਦੂਰ ਰੱਖੋ। ਕੁਝ ਸਾਹ ਇੱਥੇ ਲਓ ਅਤੇ ਫਿਰ ਹੱਥ ਬਦਲ ਲਓ।
Disclaimer: ਲੇਖ 'ਚ ਜ਼ਿਕਰਯੋਗ ਸਲਾਹ ਤੇ ਸੁਝਾਅ ਸਿਰਫ਼ ਆਮ ਸੂਚਨਾ ਦੇ ਉਦੇਸ਼ ਦੇ ਲਈ ਹਨ ਤੇ ਇਨ੍ਹਾਂ ਨੂੰ ਪੇਸ਼ੇਵਰ ਚਿਕਿਤਸਾ ਸਲਾਹ ਦੇ ਰੂਪ 'ਚ ਨਹੀਂ ਲਿਆ ਜਾਣਾ ਚਾਹੀਦਾ। ਕੋਈ ਵੀ ਸਵਾਲ ਜਾਂ ਪਰੇਸ਼ਾਨੀ ਹੋਵੇ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਲਓ।