- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੈਟੂ ਬਣਵਾਉਣਾ ਜਾਂ ਨਾ ਬਣਵਾਉਣਾ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਵਿਭਾਗ ਜਾਂ ਅਹੁਦੇ ਲਈ ਅਪਲਾਈ ਕਰ ਰਹੇ ਹੋ। ਸਿਵਲ ਸਰਵਿਸਿਜ਼, ਬੈਂਕਿੰਗ ਆਦਿ ਅਤੇ ਸੁਰੱਖਿਆ ਬਲਾਂ ਦੇ ਨਿਯਮ ਇਕ-ਦੂਜੇ ਤੋਂ ਕਾਫ਼ੀ ਵੱਖਰੇ ਹੁੰਦੇ ਹਨ। ਇਸ ਲਈ ਤੁਸੀਂ ਟੈਟੂ ਬਣਵਾ ਸਕਦੇ ਹੋ ਜਾਂ ਨਹੀਂ, ਇਹ ਤੁਹਾਡੇ ਵਿਭਾਗ ਅਤੇ ਅਹੁਦੇ 'ਤੇ ਨਿਰਭਰ ਕਰਦਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਇਕ ਗੱਲ ਤੁਸੀਂ ਕਈ ਲੋਕਾਂ ਤੋਂ ਸੁਣੀ ਹੋਵੇਗੀ ਕਿ ਜੇਕਰ ਸਰਕਾਰੀ ਨੌਕਰੀ ਕਰਨੀ ਹੈ ਤਾਂ ਟੈਟੂ ਨਾ ਬਣਵਾਇਓ। ਅਜਿਹਾ ਕਈ ਲੋਕ ਕਹਿੰਦੇ ਹਨ ਤੇ ਇਹ ਕਾਫ਼ੀ ਹੱਦ ਤਕ ਸਹੀ ਵੀ ਹੈ। ਕੁਝ ਸਰਕਾਰੀ ਨੌਕਰੀਆਂ 'ਚ ਟੈਟੂ ਬਣਵਾਉਣ ਦੀ ਮਨਾਹੀ) ਹੁੰਦੀ ਹੈ ਪਰ ਕੁਝ ਵਿਚ ਨਿਯਮ ਥੋੜ੍ਹੇ ਵੱਖਰੇ ਹੁੰਦੇ ਹਨ।
ਅਜਿਹੇ ਵਿਚ ਜੇਕਰ ਤੁਸੀਂ ਵੀ ਕਿਸੇ ਸਰਕਾਰੀ ਨੌਕਰੀ ਦੇ ਲਈ ਤਿਆਰੀ ਕਰ ਰਹੇ ਹੋ ਜਾਂ ਅੱਗੇ ਕਰਨਾ ਚਾਹੁੰਦੇ ਹੋ ਅਤੇ ਅਜੇ ਟੈਟੂ ਨੂੰ ਲੈ ਕੇ ਕੋਈ ਭਰਮ ਹੈ ਤਾਂ ਇਹ ਆਰਟੀਕਲ ਤੁਹਾਡੇ ਲਈ ਹੀ ਹੈ। ਆਓ ਜਾਣੀਏ ਭਾਰਤ 'ਚ ਸਰਕਾਰੀ ਨੌਕਰੀ 'ਚ ਟੈਟੂ ਨੂੰ ਲੈ ਕੇ ਕੀ ਨਿਯਮ ਹਨ।
ਇਸ ਸਵਾਲ ਦਾ ਜਵਾਬ ਪੂਰੀ ਤਰ੍ਹਾਂ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਵਿਭਾਗ ਜਾਂ ਅਹੁਦੇ ਲਈ ਅਪਲਾਈ ਕਰ ਰਹੇ ਹੋ। ਸਿਵਲ ਸਰਵਿਸਿਜ਼, ਬੈਂਕਿੰਗ ਆਦਿ ਅਤੇ ਸੁਰੱਖਿਆ ਬਲਾਂ ਦੇ ਨਿਯਮ ਇਕ-ਦੂਜੇ ਤੋਂ ਕਾਫ਼ੀ ਵੱਖਰੇ ਹੁੰਦੇ ਹਨ। ਇਸ ਲਈ ਤੁਸੀਂ ਟੈਟੂ ਬਣਵਾ ਸਕਦੇ ਹੋ ਜਾਂ ਨਹੀਂ, ਇਹ ਤੁਹਾਡੇ ਵਿਭਾਗ ਅਤੇ ਅਹੁਦੇ 'ਤੇ ਨਿਰਭਰ ਕਰਦਾ ਹੈ।
ਡਿਫੈਂਸ ਸੈਕਟਰ 'ਚ ਨਿਯਮ ਸਭ ਤੋਂ ਸਖ਼ਤ ਹੁੰਦੇ ਹਨ। ਇੱਥੇ ਕਿਸੇ ਵੀ ਤਰ੍ਹਾਂ ਦਾ ਵਿਜ਼ੀਬਲ ਟੈਟੂ, ਯਾਨੀ ਜੋ ਵਰਦੀ ਪਹਿਨਣ 'ਤੇ ਬਾਹਰ ਦਿਖਾਈ ਦੇਵੇ, ਪੂਰੀ ਤਰ੍ਹਾਂ ਮਨਾਹੀ ਹੈ। ਹਾਲਾਂਕਿ, ਇਸਦੇ ਕੁਝ ਨਿਯਮ ਹਨ ਜਿਵੇਂ- ਟੈਟੂ ਸਿਰਫ਼ ਹੱਥ ਦੇ ਅੰਦਰੂਨੀ ਹਿੱਸੇ ਯਾਨੀ ਕੂਹਣੀ ਤੇ ਗੁੱਟ ਦੇ ਵਿਚਕਾਰ ਹੋਣਾ ਚਾਹੀਦਾ ਹੈ ਜਾਂ ਹਥੇਲੀ ਦੇ ਪਿਛਲੇ ਹਿੱਸੇ 'ਤੇ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਸਰੀਰ ਦੇ ਕਿਸੇ ਵੀ ਹਿੱਸੇ 'ਤੇ ਟੈਟੂ ਬਣਵਾਉਣ ਦੀ ਮਨਾਹੀ ਹੈ।
ਨਿਯਮਾਂ ਮੁਤਾਬਕ, SC ਅਤੇ ST ਉਮੀਦਵਾਰਾਂ ਨੂੰ ਛੋਟ ਦਿੱਤੀ ਜਾਂਦੀ ਹੈ। ਅਜਿਹੇ ਉਮੀਦਵਾਰ ਜਿਨ੍ਹਾਂ ਦੇ ਇੱਥੇ ਟੈਟੂ ਬਣਵਾਉਣਾ ਉਨ੍ਹਾਂ ਦੀ ਸੰਸਕ੍ਰਿਤੀ ਦਾ ਹਿੱਸਾ ਹੈ, ਉਹ ਸਰੀਰ ਦੇ ਕਿਸੇ ਵੀ ਹਿੱਸੇ 'ਤੇ ਟੈਟੂ ਬਣਵਾ ਸਕਦੇ ਹਨ। ਹਾਲਾਂਕਿ, ਇਸਦੇ ਨਾਲ ਉਨ੍ਹਾਂ ਨੂੰ ਕੁਝ ਪ੍ਰਮਾਣਿਕ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈਣਗੇ।
ਸਿਵਲ ਸਰਵਿਸਿਜ਼, ਰੇਲਵੇ ਜਾਂ ਬੈਂਕਿੰਗ ਵਰਗੀਆਂ ਪ੍ਰੀਖਿਆਵਾਂ 'ਚ ਟੈਟੂ ਦੇ ਕਾਰਨ ਤੁਹਾਨੂੰ ਪ੍ਰੀਖਿਆ ਦੇਣ ਤੋਂ ਨਹੀਂ ਰੋਕਿਆ ਜਾਂਦਾ, ਪਰ ਮੈਡੀਕਲ ਐਗਜ਼ਾਮ 'ਚ ਟੈਟੂ ਚੈੱਕ ਹੁੰਦੇ ਹਨ। ਆਮ ਤੌਰ 'ਤੇ ਟੈਟੂ ਨੂੰ ਲੈ ਕੇ ਡਿਫੈਂਸ ਵਰਗੇ ਸਖ਼ਤ ਨਿਯਮ ਨਹੀਂ ਹੁੰਦੇ। ਹਾਲਾਂਕਿ, ਇਸ ਗੱਲ ਦਾ ਧਿਆਨ ਰੱਖਣਾ ਹੁੰਦਾ ਹੈ ਕਿ ਟੈਟੂ ਹੱਥ, ਮੱਥੇ, ਉਂਗਲਾਂ ਜਾਂ ਅਜਿਹੇ ਕਿਸੇ ਹਿੱਸੇ 'ਤੇ ਨਾ ਹੋਵੇ, ਜੋ ਆਮ ਤੌਰ 'ਤੇ ਦਿਖਾਈ ਦਿੰਦਾ ਹੈ। ਇਸ ਨਾਲ ਤੁਹਾਡੀ ਪ੍ਰੋਫੈਸ਼ਨਲ ਇਮੇਜ ਖ਼ਰਾਬ ਹੋ ਸਕਦੀ ਹੈ, ਖ਼ਾਸਕਰ ਇੰਟਰਵਿਊ ਦੇ ਦੌਰਾਨ। ਨਾਲ ਹੀ, ਟੈਟੂ ਅਭੱਦਰ, ਭੜਕਾਊ ਜਾਂ ਫਿਰਕੂ ਨਹੀਂ ਹੋਣਾ ਚਾਹੀਦਾ, ਜਿਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਜਾਂ ਉਸ ਵਿਭਾਗ ਦਾ ਅਕਸ ਖ਼ਰਾਬ ਹੋਵੇ।
ਟੈਟੂ ਕਈ ਛੂਤ ਦੀਆਂ ਬਿਮਾਰੀਆਂ ਫੈਲਣ ਦੀ ਵਜ੍ਹਾ ਬਣ ਸਕਦਾ ਹੈ ਜਿਵੇਂ ਐੱਚਆਈਵੀ (HIV) ਜਾਂ ਹੈਪੇਟਾਈਟਸ-ਬੀ। ਰੱਖਿਆ ਬਲਾਂ 'ਚ ਬਹੁਤ ਸਖ਼ਤ ਮੈਡੀਕਲ ਟੈਸਟ ਹੁੰਦੇ ਹਨ ਅਤੇ ਡਾਕਟਰ ਨੂੰ ਇਹ ਚੈੱਕ ਕਰਨਾ ਹੁੰਦਾ ਹੈ ਕਿ ਉਮੀਦਵਾਰ ਨੂੰ ਕੋਈ ਛੂਤ ਦੀ ਬਿਮਾਰੀ ਨਾ ਹੋਵੇ। ਨਾਲ ਹੀ, ਡਿਫੈਂਸ ਫੋਰਸ ਅਤੇ ਸਿਵਲ ਸਰਵਿਸਿਜ਼ ਵਿੱਚ ਅਨੁਸ਼ਾਸਨ ਅਤੇ ਪ੍ਰੋਫੈਸ਼ਨਲ ਇਮੇਜ ਦਾ ਕਾਫ਼ੀ ਧਿਆਨ ਰੱਖਣਾ ਹੁੰਦਾ ਹੈ। ਟੈਟੂ ਤੁਹਾਡੀ ਪ੍ਰੋਫੈਸ਼ਨਲ ਇਮੇਜ 'ਤੇ ਸਵਾਲ ਖੜ੍ਹੇ ਕਰ ਸਕਦਾ ਹੈ। ਇਸ ਲਈ ਵੀ ਇਹ ਨਿਯਮ ਬਣਾਏ ਗਏ ਹਨ।