ਹੈਲਥ ਡੈਸਕ : Ashwagandha for Weight Loss : ਅਸ਼ਵਗੰਧਾ, ਜਿਸ ਨੂੰ ਭਾਰਤੀ ਜਿਨਸੇਂਗ ਵੀ ਕਿਹਾ ਜਾਂਦਾ ਹੈ, ਇਹ ਇਕ ਆਯੁਰਵੈਦਿਕ ਸਪਲੀਮੈਂਟ ਹੈ ਜਿਸ ਦੀ ਵਰਤੋਂ ਔਸ਼ਧੀ ਵਜੋਂ ਕੀਤੀ ਜਾਂਦੀ ਹੈ। ਇਹ ਨੀਂਦ ਦੀ ਘਾਟ, ਚਿੰਤਾ, ਤਣਾਅ, ਜਿਨਸੀ ਸਮੱਸਿਆਵਾਂ, ਕਮਜ਼ੋਰੀ, ਨਿਊਰੋਜੈਨਰੇਟਿਵ ਬਿਮਾਰੀ ਤੇ ਗਠੀਆ ਸਮੇਤ ਕਈ ਸਮੱਸਿਆ ਦੇ ਨਿਪਟਾਰੇ 'ਚ ਮਦਦ ਕਰਦਾ ਹੈ। ਸਿਰਫ਼ ਆਯੁਰਵੈਦ ਹੀ ਨਹੀਂ, ਅਸ਼ਵਗੰਧਾ ਦੀ ਵਰਤੋਂ ਯੂਨਾਨੀ ਇਲਾਜ ਪ੍ਰਣਾਲੀ, ਸਿੱਧ ਇਲਾਜ, ਅਫਰੀਕੀ ਇਲਾਜ ਤੇ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਹੋਮਿਓਪੈਥੀ ਇਲਾਜ 'ਚ ਵੀ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, ਇਹ ਵੀ ਕਿਹਾ ਜਾਂਦਾ ਹੈ ਕਿ ਅਸ਼ਵਗੰਧਾ ਤੁਹਾਡੇ ਸਰੀਰ ਦਾ ਵਾਧੂ ਭਾਰ ਘਟਾਉਣ 'ਚ ਮਦਦ ਕਰ ਸਕਦਾ ਹੈ। ਇਸ ਲਈ, ਜੇਕਰ ਤੁਸੀਂ ਸੁਭਾਵਿਕ ਰੂਪ 'ਚ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਇੱਥੇ ਅਸੀਂ ਤੁਹਾਨੂੰ ਤੁਹਾਡੇ ਅਸ਼ਵਗੰਧਾ ਤੇ ਭਾਰ ਘਟਾਉਣ ਨਾਲ ਜੁੜੇ ਤੱਥਾਂ ਬਾਰੇ ਵਿਸਤਾਰ ਨਾਲ ਗੱਲ ਕਰ ਰਹੇ ਹਾਂ।

ਵਜ਼ਨ ਘਟਾਉਣ ਲਈ ਅਸ਼ਵਗੰਧਾ ਦਾ ਸੇਵਨ ਕਿਵੇਂ ਕਰੀਏ- Ashwagandha For Weight Loss

ਹਾਲਾਂਕਿ, ਅਸ਼ਵਗੰਧਾ ਕੈਪਸੂਲ ਦੇ ਰੂਪ 'ਚ ਵੀ ਉਪਲੱਬਧ ਹੈ ਪਰ ਸੁੱਕੇ ਅਸ਼ਵਗੰਧਾ ਦੇ ਪੱਤਿਆਂ ਨਾਲ ਬਣੇ ਪਾਊਡਰ ਦੇ ਰੂਪ 'ਚ ਇਸ ਦਾ ਸੇਵਨ ਜ਼ਿਆਦਾ ਅਸਰਦਾਰ ਹੁੰਦਾ ਹੈ। ਤੁਸੀਂ ਇਕ ਗਿਲਾਸ ਦੁੱਧ 'ਚ ਇਕ ਚਮਚ ਅਸ਼ਵਗੰਧਾ ਮਿਲਾ ਕੇ ਪੀ ਸਕਦੇ ਹੋ। ਜੇਕਰ ਕੌੜਾ ਲੱਗੇ ਤਾਂ ਸਵਾਦ ਬਿਹਤਰ ਬਣਾਉਣ ਲਈ ਇਸ ਵਿਚ ਥੋੜ੍ਹੀ ਮਾਤਰਾ 'ਚ ਸ਼ਹਿਦ ਮਿਲਾ ਲਓ। ਤੁਸੀਂ ਸਵਾਦ ਵਧਾਉਣ, ਮੈਟਾਬੌਲਿਜ਼ਮ ਵਧਾਉਣ ਤੇ ਪਾਚਨ ਕਿਰਿਆ 'ਚ ਸੁਧਾਰ ਕਰਨ ਲਈ ਇਲਾਇਚੀ ਵੀ ਮਿਲਾ ਸਕਦੇ ਹੋ।

ਅਸ਼ਵਗੰਧਾ ਨਾ ਸਿਰਫ਼ ਤੁਹਾਡੇ ਸਰੀਰ 'ਚ ਜਮ੍ਹਾਂ ਵਾਧੂ ਚਰਬੀ ਗਲਾਉਣ ਦਾ ਕੰਮ ਕਰਦਾ ਹੈ ਬਲਕਿ ਇਹ ਮਾਸਪੇਸ਼ੀਆਂ ਦੇ ਨਿਰਮਾਣ ਲਈ ਵੀ ਜਾਣਿਆ ਜਾਂਦਾ ਹੈ। ਮਾਸਪੇਸ਼ੀਆਂ ਦੀ ਮਜ਼ਬੂਤੀ ਤੇ ਗ੍ਰੋਥ ਲਈ ਅਸ਼ਵਗੰਧਾ ਦੀ ਭੂਮਿਕਾ ਮਹੱਤਵਪੂਰਨ ਹੈ ਕਿਉਂਕਿ ਕਿਸੇ ਵੀ ਭਾਰ ਘਟਾਉਣ ਦੀ ਪ੍ਰਕਿਰਿਆ 'ਚ ਮਾਸਪੇਸ਼ੀਆਂ ਦਾ ਹੋਣਾ ਅਹਿਮ ਹੈ ਕਿਉਂਕਿ ਇਹ ਤੁਹਾਡਾ ਮੈਟਾਬੌਲਿਜ਼ਮ ਵਧਾਉਂਦਾ ਹੈ। ਹਾਈ ਮਸਲਜ਼ ਮਾਸ ਯਾਨੀ ਉੱਚ ਮਾਸਪੇਸ਼ੀ ਦ੍ਰਵਮਾਨ ਵੀ ਵਧੀਆ ਤੇ ਸਥਿਰ ਸਿਹਤ ਨਾਲ ਸਬੰਧ ਹੈ।

ਅਸ਼ਵਗੰਧਾ ਦੇ ਹੋਰ ਲਾਭ- Benefits of Ashwagandha

 • ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਏ।
 • ਤਣਾਅ ਦੂਰ ਕਰਦਾ ਹੈ।
 • ਊਰਜਾ ਦਾ ਪੱਧਰ ਬਣਾਈ ਰੱਖਦਾ ਹੈ।
 • ਦਿਨਭਰ ਦੀ ਥਕਾਵਟ ਤੇ ਸੁਸਤੀ ਤੋਂ ਰਾਹਤ ਦਿਵਾਏ।
 • ਮਾਸਪੇਸ਼ੀਆਂ ਦੀ ਗ੍ਰੋਥ ਕਰਦਾ ਹੈ।
 • ਰਾਤ ਨੂੰ ਵਧੀਆ ਨੀਂਦ ਆਉਂਦੀ ਹੈ।

ਵਜ਼ਨ ਘਟਾਉਣ ਨਾਲ ਜੁੜੀਆਂ ਕੁਝ ਜ਼ਰੂਰੀ ਗੱਲਾਂ- Weight Loss Tips

ਜੇਕਰ ਤੁਸੀਂ ਵਜ਼ਨ ਘਟਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੇ ਹੋ ਤਾਂ ਹੇਠ ਲਿਖੀਆਂ ਗੱਲਾਂ ਧਿਆਨ 'ਚ ਜ਼ਰੂਰ ਰੱਖੋ...

 • ਰੋਜ਼ਾਨਾ 1 ਘੰਟਾ ਐਕਸਰਸਾਈਜ਼ ਕਰੋ।
 • ਲੋੜੀਂਦੀ ਮਾਤਰਾ 'ਚ ਪਾਣੀ ਪੀਓ।
 • ਰਾਤ ਨੂੰ 8 ਤੋਂ 9 ਘੰਟਿਆਂ ਦੀ ਨੀਂਦ ਪੂਰੀ ਕਰੋ।
 • ਜੰਕ ਫੂਡ ਤੋਂ ਦੂਰ ਰਹੋ।
 • ਹਮੇਸ਼ਾ ਫਲ਼ ਅਤੇ ਸਬਜ਼ੀਯੁਕਤ ਭੋਜਨ ਦਾ ਸੇਵਨ ਕਰੋ।
 • ਤਣਾਅ ਘੱਟ ਲਓ ਤੇ ਹਮੇਸ਼ਾ ਖ਼ੁਸ਼ ਰਹੋ।
 • ਵਜ਼ਨ ਘਟਾਉਣ ਵਾਲੇ ਸਪਲੀਮੈਂਟ ਤੋਂ ਦੂਰ ਰਹੋ।

ਕਿਸੇ ਨਿਊਟ੍ਰੀਸ਼ਨਿਸਟ ਤੋਂ ਇਕ ਡਾਈਟ ਚਾਰਟ ਬਣਾ ਕੇ ਉਸ ਨੂੰ ਫਾਲੋ ਕਰ ਸਕਦੇ ਹੋ।

Posted By: Seema Anand