- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਈਕਿਊ ਸਿਟੀ ਮੈਡੀਕਲ ਕਾਲਜ ਦੇ ਪ੍ਰੋਫੈਸਰ ਡਾਕਟਰ ਰਾਕੇਸ਼ ਕੁਮਾਰ ਕਹਿੰਦੇ ਹਨ ਕਿ ਦੇਸ਼ ਵਿਚ ਇਸ ਸਮੇਂ ਸ਼ੂਗਰ (ਟਾਈਪ-2) ਦੇ ਕਰੀਬ 10 ਕਰੋੜ ਮਰੀਜ਼ ਹਨ, ਜਿਨ੍ਹਾਂ ਵਿੱਚੋਂ 30 ਫੀਸਦੀ ਲੀਨ ਡਾਇਬੀਟੀਜ਼ ਦੇ ਮਾਮਲੇ ਹਨ। ਇਨ੍ਹਾਂ ਵਿਚ ਮਰਦਾਂ ਦੀ ਗਿਣਤੀ ਔਰਤਾਂ ਨਾਲੋਂ ਥੋੜ੍ਹੀ ਜ਼ਿਆਦਾ ਹੈ।

ਸਟੇਟ ਬਿਊਰੋ, ਕੋਲਕਾਤਾ : ਕੋਲਕਾਤਾ ਦੇ ਗਰਿਆਹਾਟ ਇਲਾਕੇ ਦੇ ਰਹਿਣ ਵਾਲੇ ਸ਼ਾਂਤਨੂ ਬੋਸ ਆਪਣੇ ਦੁਬਲੇ-ਪਤਲੇ ਸਰੀਰ ਕਾਰਨ ਸਾਲਾਂਬੱਧੀ ਇਸ ਭੁਲੇਖੇ 'ਚ ਰਹੇ ਕਿ ਉਨ੍ਹਾਂ ਨੂੰ ਸ਼ੂਗਰ ਨਹੀਂ ਹੋ ਸਕਦੀ। ਦੋ ਸਾਲ ਪਹਿਲਾਂ ਬਿਮਾਰ ਪੈਣ 'ਤੇ ਜਦੋਂ ਖੂਨ ਦੀ ਜਾਂਚ ਕਰਵਾਈ ਤਾਂ ਸ਼ੂਗਰ ਦਾ ਪਤਾ ਲੱਗਿਆ। ਹਾਵੜਾ ਦੇ ਸ਼ੰਕਰ ਸਿੰਘ ਦਾ ਭਰਮ ਵੀ ਇਸੇ ਤਰ੍ਹਾਂ ਟੁੱਟਿਆ। ਆਮ ਤੌਰ 'ਤੇ ਮੋਟਾਪੇ ਨੂੰ ਸ਼ੂਗਰ (ਟਾਈਪ-2) ਦੇ ਮੁੱਖ ਕਾਰਨਾਂ 'ਚੋਂ ਇਕ ਮੰਨਿਆ ਜਾਂਦਾ ਹੈ, ਪਰ ਵੱਖ-ਵੱਖ ਅਧਿਐਨਾਂ 'ਚ ਸਾਹਮਣੇ ਆਇਆ ਹੈ ਕਿ ਦੁਬਲੀ-ਪਤਲੀ ਕਾਇਆ ਤੇ ਆਮ ਜਾਂ ਉਸ ਤੋਂ ਘੱਟ ਵਜ਼ਨ ਵਾਲੇ ਲੋਕ ਵੀ ਤੇਜ਼ੀ ਨਾਲ ਇਸ ਦੀ ਲਪੇਟ ਵਿੱਚ ਆ ਰਹੇ ਹਨ।
ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ, ਵਿਸ਼ੇਸ਼ ਤੌਰ 'ਤੇ ਭਾਰਤ 'ਚ ਅਜਿਹੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਸ਼ੂਗਰ ਰੋਗ ਦੇ ਮਾਹਿਰ ਦੱਸਦੇ ਹਨ ਕਿ 'ਲੀਨ ਡਾਇਬੀਟੀਜ਼' (Lean Diabetes) ਸ਼ੂਗਰ (ਟਾਈਪ-2) ਦੀ ਹੀ ਇਕ ਕਿਸਮ ਹੈ। ਇਹ ਇਕ ਅਜਿਹੀ ਸਰੀਰਕ ਸਥਿਤੀ ਹੈ, ਜਿਸ ਵਿਚ ਕੋਲੈਸਟ੍ਰੋਲ ਅਤੇ ਵਜ਼ਨ ਆਮ ਜਾਂ ਉਸ ਤੋਂ ਘੱਟ ਰਹਿੰਦਾ ਹੈ, ਫਿਰ ਵੀ ਸ਼ੂਗਰ ਹੋ ਜਾਂਦੀ ਹੈ। ਕੋਲਕਾਤਾ ਸਥਿਤ ਐੱਨਆਰਐੱਸ ਮੈਡੀਕਲ ਕਾਲਜ ਦੇ ਸਹਾਇਕ ਪ੍ਰੋਫੈਸਰ ਅਤੇ ਜਾਣੇ-ਮਾਣੇ ਸ਼ੂਗਰ ਰੋਗ ਦੇ ਮਾਹਿਰ ਡਾਕਟਰ ਸੌਮਿਕ ਗੋਸਵਾਮੀ ਨੇ ਕਹਿਣਾ ਹੈ ਕਿ ਲੀਨ ਡਾਇਬੀਟੀਜ਼ ਦੇ ਮਾਮਲਿਆਂ 'ਚ ਸਰੀਰ ਦੁਬਲਾ-ਪਤਲਾ ਹੁੰਦਾ ਹੈ ਪਰ ਅੰਦਰੂਨੀ ਚਰਬੀ ਜ਼ਿਆਦਾ ਹੁੰਦੀ ਹੈ, ਖਾਸ ਕਰਕੇ ਲਿਵਰ ਤੇ ਪੇਟ ਦੇ ਆਸ-ਪਾਸ। ਇਸ ਕਾਰਨ ਸਰੀਰ 'ਚ 'ਥਿਨ-ਫੈਟ ਫੇਨੋਟਾਈਪ' ਬਣਦਾ ਹੈ ਜਿਸ ਨਾਲ ਇੰਸੁਲਿਨ ਪ੍ਰਤੀਰੋਧ ਵਧਦਾ ਹੈ ਅਤੇ ਮੈਟਾਬੋਲਿਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਹੋ ਸ਼ੂਗਰ ਦਾ ਕਾਰਨ ਬਣਦੇ ਹਨ।"
ਆਈਕਿਊ ਸਿਟੀ ਮੈਡੀਕਲ ਕਾਲਜ ਦੇ ਪ੍ਰੋਫੈਸਰ ਡਾਕਟਰ ਰਾਕੇਸ਼ ਕੁਮਾਰ ਕਹਿੰਦੇ ਹਨ ਕਿ ਦੇਸ਼ ਵਿਚ ਇਸ ਸਮੇਂ ਸ਼ੂਗਰ (ਟਾਈਪ-2) ਦੇ ਕਰੀਬ 10 ਕਰੋੜ ਮਰੀਜ਼ ਹਨ, ਜਿਨ੍ਹਾਂ ਵਿੱਚੋਂ 30 ਫੀਸਦੀ ਲੀਨ ਡਾਇਬੀਟੀਜ਼ ਦੇ ਮਾਮਲੇ ਹਨ। ਇਨ੍ਹਾਂ ਵਿਚ ਮਰਦਾਂ ਦੀ ਗਿਣਤੀ ਔਰਤਾਂ ਨਾਲੋਂ ਥੋੜ੍ਹੀ ਜ਼ਿਆਦਾ ਹੈ। 20-35 ਸਾਲ ਦੇ ਉਮਰ ਵਰਗ ਦੇ ਲੋਕ ਇਸ ਦੀ ਸਭ ਤੋਂ ਵੱਧ ਲਪੇਟ 'ਚ ਆ ਰਹੇ ਹਨ। ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਦੇ ਨਾਗਰਿਕਾਂ ਦੇ ਮਾਮਲੇ 'ਚ 18.5 ਤੋਂ 22.99 ਨੂੰ ਆਮ ਬਾਡੀ ਮਾਸ ਇੰਡੈਕਸ (BMI) ਮੰਨਿਆ ਗਿਆ ਹੈ। BMI ਦੇ ਇਸ ਤੋਂ ਵੱਧ ਹੋਣ 'ਤੇ ਆਮ ਨਾਲੋਂ ਵੱਧ ਵਜ਼ਨ ਅਤੇ 25 ਤੋਂ ਪਾਰ ਜਾਣ 'ਤੇ ਮੋਟਾਪੇ ਦੀ ਸਥਿਤੀ ਮੰਨੀ ਜਾਂਦੀ ਹੈ। ਪੱਛਮੀ ਦੇਸ਼ਾਂ ਦੇ ਉਲਟ, ਇੱਥੋਂ ਦੀ ਇੱਕ ਵੱਡੀ ਆਬਾਦੀ 'ਚ BMI ਆਮ ਨਾਲੋਂ ਘੱਟ ਰਹਿਣ 'ਤੇ ਵੀ ਪੇਟ ਦੇ ਆਸ-ਪਾਸ ਫੈਟ ਅਤੇ ਬਲੱਡ ਸ਼ੂਗਰ, ਦੋਵੇਂ ਹੀ ਜ਼ਿਆਦਾ ਦੇਖੇ ਜਾਂਦੇ ਹਨ।
ਸ਼ੂਗਰ ਦੇ ਮਰੀਜ਼ਾਂ ਦੀ ਭਲਾਈ ਲਈ ਸਾਲਾਂ ਤੋਂ ਕੰਮ ਕਰਦੀ ਆ ਰਹੀ ਸੰਸਥਾ 'ਡਾਇਬੀਟੀਜ਼ ਅਵੇਅਰਨੈੱਸ ਐਂਡ ਯੂ' (DAY) ਦੇ ਸੰਸਥਾਪਕ ਸਕੱਤਰ ਇੰਦਰਜੀਤ ਮਜੂਮਦਾਰ ਨੇ ਦੱਸਿਆ ਕਿ ਲੀਨ ਡਾਇਬੀਟੀਜ਼ ਦੇ ਕਈ ਕਾਰਨ ਹਨ। ਕੁਪੋਸ਼ਣ ਇਕ ਮੁੱਖ ਕਾਰਨ ਹੈ। ਕਈ ਖੋਜਾਂ ਦੱਸਦੀਆਂ ਹਨ ਕਿ ਬਚਪਨ 'ਚ ਖ਼ਰਾਬ ਪੋਸ਼ਣ ਕਾਰਨ ਲੱਬਾ (pancreas) ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਪਾਉਂਦਾ, ਜਿਸ ਨਾਲ ਬਾਅਦ 'ਚ ਉਸਦੀ ਇੰਸੁਲਿਨ ਬਣਾਉਣ ਦੀ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ। ਸਰੀਰ 'ਚ ਮਾਸਪੇਸ਼ੀਆਂ ਦਾ ਘੱਟ ਹੋਣਾ ਵੀ ਵੱਡਾ ਕਾਰਨ ਹੈ। ਮਾਸਪੇਸ਼ੀਆਂ ਗਲੂਕੋਜ਼ ਦੀ ਵਰਤੋਂ ਕਰਦੀਆਂ ਹਨ। ਜਿਨ੍ਹਾਂ ਲੋਕਾਂ ਦਾ ਮਸਲ ਮਾਸ (muscle mass) ਘੱਟ ਹੁੰਦਾ ਹੈ, ਉਨ੍ਹਾਂ ਵਿਚ ਇੰਸੁਲਿਨ ਪ੍ਰਤੀਰੋਧ ਵਧ ਸਕਦਾ ਹੈ। ਇਸ ਤੋਂ ਇਲਾਵਾ ਜੈਨੇਟਿਕ ਕਾਰਨ ਵੀ ਹਨ। ਘੱਟ ਵਜ਼ਨ ਨਾਲ ਪੈਦਾ ਹੋਏ ਬੱਚਿਆਂ ਦੇ ਵੀ ਲੀਨ ਡਾਇਬੀਟੀਜ਼ ਨਾਲ ਪੀੜਤ ਹੋਣ ਦੀ ਸੰਭਾਵਨਾ ਰਹਿੰਦੀ ਹੈ। ਦੁਬਲੇ-ਪਤਲੇ ਲੋਕਾਂ 'ਚ ਸ਼ੂਗਰ ਦੇਰ ਨਾਲ ਪਕੜ 'ਚ ਆਉਂਦੀ ਹੈ ਕਿਉਂਕਿ ਉਹ ਇਸਦੀ ਸੰਭਾਵਨਾ ਨੂੰ ਘੱਟ ਮੰਨ ਕੇ ਚੱਲਦੇ ਹਨ। ਇਸ ਨਾਲ ਜਾਂਚ ਵੀ ਦੇਰ ਨਾਲ ਹੁੰਦੀ ਹੈ। ਅਜਿਹੇ ਮਰੀਜ਼ਾਂ ਲਈ ਕਸਰਤ ਪ੍ਰਭਾਵਸ਼ਾਲੀ ਸਾਬਤ ਹੋ ਸਕਦੀ ਹੈ।
ਭਾਰਤ 'ਚ ਲੀਨ ਡਾਇਬੀਟੀਜ਼ ਦਾ ਪ੍ਰਭਾਵ ਸਭ ਤੋਂ ਵੱਧ ਦੱਖਣ ਅਤੇ ਪੂਰਬ ਦੇ ਸੂਬਿਆਂ 'ਚ ਹੈ।
ਤਾਮਿਲਨਾਡੂ, ਕੇਰਲ, ਕਰਨਾਟਕ, ਬੰਗਾਲ ਅਤੇ ਓਡੀਸ਼ਾ 'ਚ ਅਜਿਹੇ ਮਰੀਜ਼ ਵਧੇਰੇ ਦੇਖੇ ਜਾ ਰਹੇ ਹਨ।
ਮਦਰਾਸ ਡਾਇਬੀਟੀਜ਼ ਰਿਸਰਚ ਫਾਊਂਡੇਸ਼ਨ ਦੇ 2025 ਦੇ ਅਧਿਐਨ 'ਚ 3.98 ਲੱਖ ਤੋਂ ਵੱਧ ਸ਼ੂਗਰ (ਟਾਈਪ-2) ਮਰੀਜ਼ਾਂ 'ਚ 1.5 ਫੀਸਦੀ ਲੀਨ ਡਾਇਬੀਟੀਜ਼ ਦੇ ਮਾਮਲੇ ਪਾਏ ਗਏ। ਦੱਖਣ ਏਸ਼ੀਆ 'ਚ ਲੀਨ ਡਾਇਬੀਟੀਜ਼ ਦੇ ਸਭ ਤੋਂ ਵੱਧ ਮਾਮਲੇ ਭਾਰਤ, ਬੰਗਲਾਦੇਸ਼ ਤੇ ਸ੍ਰੀਲੰਕਾ 'ਚ ਦੇਖੇ ਜਾ ਰਹੇ ਹਨ, ਹਾਲਾਂਕਿ ਇਸਨੂੰ 25 BMI ਤੋਂ ਘੱਟ ਵਾਲੇ ਸ਼ੂਗਰ ਮਰੀਜ਼ਾਂ ਵਜੋਂ ਮਾਪਿਆ ਗਿਆ ਹੈ।
ਵੱਖ-ਵੱਖ ਅਧਿਐਨਾਂ 'ਚ ਭਾਰਤ 'ਚ ਸ਼ੂਗਰ ਦੇ ਨਵੇਂ ਮਰੀਜ਼ਾਂ 'ਚ 30-50 ਫੀਸਦੀ ਤਕ ਆਮ ਜਾਂ ਘੱਟ ਵਜ਼ਨ ਵਾਲੇ ਪਾਏ ਗਏ ਹਨ। ਬੰਗਲਾਦੇਸ਼ 'ਚ ਨੌਜਵਾਨ ਸ਼ੂਗਰ ਮਰੀਜ਼ਾਂ 'ਚ ਲੀਨ ਡਾਇਬੀਟੀਜ਼ ਦੇ ਮਾਮਲੇ ਯੂਰਪੀ ਆਬਾਦੀ ਦੀ ਤੁਲਨਾ 'ਚ ਲਗਪਗ ਦੁੱਗਣੇ ਦਰਜ ਹੋਏ ਹਨ। ਸ੍ਰੀਲੰਕਾ 'ਚ ਵੀ ਆਮ BMI ਦੇ ਬਾਵਜੂਦ ਸ਼ੂਗਰ ਦੀ ਦਰ ਬਹੁਤ ਉੱਚੀ ਹੈ। 2025 'ਚ ਪ੍ਰਕਾਸ਼ਿਤ 'ਐਂਡੋਟੈਕਸਟ' ਦੀ ਸਮੀਖਿਆ ਅਨੁਸਾਰ ਭਾਰਤ, ਬੰਗਲਾਦੇਸ਼, ਸ੍ਰੀਲੰਕਾ ਅਤੇ ਇੰਡੋਨੇਸ਼ੀਆ 'ਚ ਸ਼ੂਗਰ ਦੇ 40 ਫੀਸਦੀ ਤੋਂ ਵੱਧ ਮਰੀਜ਼ਾਂ ਦਾ BMI 25 ਤੋਂ ਘੱਟ ਪਾਇਆ ਗਿਆ ਹੈ।