- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਲੋਬਲ ਸਰਵੇ ਅਤੇ ਐੱਚਆਰ ਟ੍ਰੈਂਡਸ ਦੇ ਮੁਤਾਬਕ, ਦੁਨੀਆ ਭਰ ਦੇ ਕਰੀਬ 15 ਤੋਂ 20 ਫੀਸਦੀ ਮੁਲਾਜ਼ਮ ਕਿਸੇ ਨਾ ਕਿਸੇ ਪੱਧਰ 'ਤੇ ਇਸ ਬੋਰੀਅਤ ਦਾ ਸਾਹਮਣਾ ਕਰ ਰਹੇ ਹਨ। ਖਾਸ ਤੌਰ 'ਤੇ ਆਈਟੀ, ਬੈਂਕਿੰਗ ਅਤੇ ਸਰਕਾਰੀ ਦਫ਼ਤਰਾਂ 'ਚ ਇਹ ਸਮੱਸਿਆ ਬਹੁਤ ਜ਼ਿਆਦਾ ਦੇਖੀ ਜਾ ਰਹੀ ਹੈ ਕਿਉਂਕਿ ਇਨ੍ਹਾਂ ਥਾਵਾਂ 'ਤੇ ਇੱਕੋ ਕੰਮ ਨੂੰ ਬਾਰ-ਬਾਰ ਦੁਹਰਾਉਣ ਦਾ ਚਲਨ ਜ਼ਿਆਦਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਹੁਣ ਤਕ ਤੁਸੀਂ ਸੁਣਿਆ ਹੋਵੇਗਾ ਕਿ ਦਫ਼ਤਰ 'ਚ ਕੰਮ ਦਾ ਦਬਾਅ ਜ਼ਿਆਦਾ ਹੋਣ ਕਾਰਨ ਲੋਕ ਬਰਨਆਊਟ ਦਾ ਸ਼ਿਕਾਰ ਹੋ ਰਹੇ ਹਨ। ਯਾਨੀ ਕੰਮ ਦਾ ਪ੍ਰੈਸ਼ਰ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਥਕਾ ਰਿਹਾ ਹੈ, ਪਰ ਹੁਣ ਇਕ ਦੂਜੀ ਸਮੱਸਿਆ ਸਾਹਮਣੇ ਆ ਰਹੀ ਹੈ।
ਹੁਣ ਮੁਲਾਜ਼ਮ ਦਫ਼ਤਰ 'ਚ ਬਰਨਆਊਟ ਨਾਲੋਂ ਜ਼ਿਆਦਾ ਬੋਰੀਅਤ ਦਾ ਸ਼ਿਕਾਰ ਹੋ ਰਹੇ ਹਨ ਜਿਸ ਨੂੰ ਬੋਰਆਊਟ ਕਹਿੰਦੇ ਹਨ। ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਦਫ਼ਤਰਾਂ 'ਚ ਕਰਨ ਲਈ ਕੰਮ ਨਹੀਂ ਬਚਿਆ, ਬਲਕਿ ਲੋਕਾਂ ਨੂੰ ਹੁਣ ਉਸ ਕੰਮ ਦਾ ਕੋਈ ਮਕਸਦ ਨਜ਼ਰ ਨਹੀਂ ਆ ਰਿਹਾ। ਜਦੋਂ ਕੰਮ ਵਿਚ ਕੋਈ ਨਵਾਂ ਚੈਲੇਂਜ ਨਹੀਂ ਮਿਲਦਾ ਜਾਂ ਉਹ ਦਿਨ ਭਰ ਖਾਲੀ ਬੈਠੇ ਰਹਿੰਦੇ ਹਨ ਤਾਂ ਇਹ ਖਾਲੀਪਣ ਉਨ੍ਹਾਂ ਨੂੰ ਅੰਦਰੋਂ ਤੋੜਨ ਲੱਗਦਾ ਹੈ।
ਬਾਹਰੋਂ ਦੇਖਣ 'ਤੇ ਸਭ ਕੁਝ ਬਿਲਕੁਲ ਠੀਕ ਦਿਖਾਈ ਦਿੰਦਾ ਹੈ। ਚੰਗੀ ਨੌਕਰੀ, ਤਨਖਾਹ, ਏਸੀ ਦੀ ਹਵਾ ਤੇ ਆਰਾਮਦਾਇਕ ਕੁਰਸੀ, ਪਰ ਭਾਰੀ ਬੋਰੀਅਦ ਕਰਕੇ ਅੰਦਰ ਹੀ ਅੰਦਰ ਮੁਲਾਜ਼ਮਾਂ ਦਾ ਆਤਮਵਿਸ਼ਵਾਸ ਡਗਮਗਾ ਜਾਂਦਾ ਹੈ।
ਇਸ ਸ਼ਬਦ ਦਾ ਸਭ ਤੋਂ ਪਹਿਲੀ ਵਾਰ ਇਸਤੇਮਾਲ ਯੂਰਪ ਦੇ ਇਕ ਵਰਕਪਲੇਸ ਰਿਸਰਚ ਵਿਚ ਕੀਤਾ ਗਿਆ ਸੀ। ਇਸ ਰਿਸਰਚ ਅਨੁਸਾਰ, ਲਗਾਤਾਰ ਕੰਮ ਘੱਟ ਮਿਲਣਾ, ਇੱਕੋ ਵਰਗਾ ਕੰਮ ਰੋਜ਼-ਰੋਜ਼ ਕਰਨਾ ਜਾਂ ਆਪਣੀ ਸਕਿੱਲ ਦਾ ਇਸਤੇਮਾਲ ਨਾ ਕਰ ਪਾਉਣਾ, ਮੁਲਾਜ਼ਮਾਂ ਨੂੰ ਸਟ੍ਰੈੱਸ, ਐਂਗਜ਼ਾਇਟੀ ਅਤੇ ਡਿਪ੍ਰੈਸ਼ਨ ਵੱਲ ਧੱਕ ਰਿਹਾ ਹੈ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਨੇ ਬਰਨਆਊਟ ਨੂੰ ਕੰਮ ਨਾਲ ਜੁੜੇ ਸਿੰਡਰੋਮ ਦੇ ਰੂਪ 'ਚ ਡਿਫਾਈਨ ਕੀਤਾ ਹੈ। ਐਕਸਪਰਟਸ ਦਾ ਮੰਨਣਾ ਹੈ ਕਿ ਦਫ਼ਤਰ 'ਚ ਕੋਈ ਮਕਸਦ ਨਾ ਹੋਣ ਦੀ ਵਜ੍ਹਾ ਕਰਕੇ ਪੈਦਾ ਹੋਣ ਵਾਲਾ ਸਟ੍ਰੈੱਸ ਮੈਂਟਲ ਹੈਲਥ ਲਈ ਕਾਫੀ ਨੁਕਸਾਨਦੇਹ ਹੈ।
ਇਕ ਰਿਪੋਰਟ ਅਨੁਸਾਰ, ਕਾਰਪੋਰੇਟ ਦਫ਼ਤਰਾਂ 'ਚ ਅਜਿਹੇ ਮੁਲਾਜ਼ਮਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜਿਨ੍ਹਾਂ ਨੂੰ ਤਨਖ਼ਾਹ ਤਾਂ ਚੰਗੀ ਮਿਲ ਰਹੀ ਹੈ, ਪਰ ਉਨ੍ਹਾਂ ਦਾ ਕੰਮ ਬਹੁਤ ਘੱਟ ਹੈ ਜਾਂ ਕਾਫੀ ਖਿੰਡਿਆ ਹੋਇਆ ਹੈ। ਅਜਿਹੇ ਮੁਲਾਜ਼ਮ ਦਿਨ ਭਰ ਸਿਰਫ਼ ਬਿਜ਼ੀ ਦਿਖਣ ਦੀ ਕੋਸ਼ਿਸ਼ ਕਰਦੇ ਹਨ। ਮੀਟਿੰਗਸ, ਈ-ਮੇਲ ਅਤੇ ਸਕ੍ਰੀਨ ਦੇ ਸਾਹਮਣੇ ਖੁਦ ਨੂੰ ਬੇਕਾਰ ਮਹਿਸੂਸ ਕਰਨਾ ਹੀ ਬੋਰਆਊਟ ਦੀ ਅਸਲੀ ਵਜ੍ਹਾ ਹੈ।
ਵਰਕਪਲੇਸ ਨਾਲ ਜੁੜੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਮੁਲਾਜ਼ਮਾਂ ਦਾ ਇਕ ਵੱਡਾ ਹਿੱਸਾ ਆਪਣੇ ਕੰਮ ਨਾਲ ਕੁਨੈਕਟਡ ਮਹਿਸੂਸ ਨਹੀਂ ਕਰਦਾ। ਕੰਮ ਵਿੱਚ ਕੋਈ ਚੈਲੇਂਜ ਨਾ ਹੋਣ ਨਾਲ ਸਟ੍ਰੈੱਸ, ਸਵੈ-ਮਾਣ 'ਚ ਕਮੀ ਅਤੇ ਡਿਪ੍ਰੈਸ਼ਨ ਜਿਹੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਕਿਉਂਕਿ ਮੁਲਾਜ਼ਮਾਂ ਨੂੰ ਆਪਣੀ ਪ੍ਰੋਡਕਟੀਵਿਟੀ ਤੇ ਕਾਬਲੀਅਤ 'ਤੇ ਸ਼ੱਕ ਹੋਣ ਲੱਗਦਾ ਹੈ।
ਗਲੋਬਲ ਸਰਵੇ ਅਤੇ ਐੱਚਆਰ ਟ੍ਰੈਂਡਸ ਦੇ ਮੁਤਾਬਕ, ਦੁਨੀਆ ਭਰ ਦੇ ਕਰੀਬ 15 ਤੋਂ 20 ਫੀਸਦੀ ਮੁਲਾਜ਼ਮ ਕਿਸੇ ਨਾ ਕਿਸੇ ਪੱਧਰ 'ਤੇ ਇਸ ਬੋਰੀਅਤ ਦਾ ਸਾਹਮਣਾ ਕਰ ਰਹੇ ਹਨ। ਖਾਸ ਤੌਰ 'ਤੇ ਆਈਟੀ, ਬੈਂਕਿੰਗ ਅਤੇ ਸਰਕਾਰੀ ਦਫ਼ਤਰਾਂ 'ਚ ਇਹ ਸਮੱਸਿਆ ਬਹੁਤ ਜ਼ਿਆਦਾ ਦੇਖੀ ਜਾ ਰਹੀ ਹੈ ਕਿਉਂਕਿ ਇਨ੍ਹਾਂ ਥਾਵਾਂ 'ਤੇ ਇੱਕੋ ਕੰਮ ਨੂੰ ਬਾਰ-ਬਾਰ ਦੁਹਰਾਉਣ ਦਾ ਚਲਨ ਜ਼ਿਆਦਾ ਹੈ।
ਹਾਰਵਰਡ ਬਿਜ਼ਨੈੱਸ ਰਿਵਿਊ ਅਨੁਸਾਰ, ਕੰਮ ਦੇ ਮਸ਼ੀਨੀਕਰਨ ਦੇ ਕਾਰਨ ਨਵਾਂਪਨ ਖ਼ਤਮ ਹੋ ਰਿਹਾ ਹੈ। ਨਾਲ ਹੀ, ਯੋਗਤਾ ਅਨੁਸਾਰ ਜ਼ਿੰਮੇਵਾਰੀ ਨਾ ਮਿਲਣਾ, ਲੋੜ ਤੋਂ ਜ਼ਿਆਦਾ ਸਟਾਫ ਹੋਣਾ, ਕੰਮ ਦੀ ਗਲਤ ਡਿਸਕ੍ਰਿਪਸ਼ਨ ਵੀ ਬੋਰਆਊਟ ਦੀ ਵਜ੍ਹਾ ਹੈ। ਇਸਦੇ ਪਿੱਛੇ ਮੈਨੇਜਰ ਦਾ ਰਵੱਈਆ ਵੀ ਜ਼ਿੰਮੇਵਾਰ ਹੈ ਕਿ ਉਹ ਕੇਵਲ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਮੁਲਾਜ਼ਮ ਕੰਮ ਕਰਦੇ ਹੋਏ ਦਿਖਣ।