- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਰਫ਼ ਪੈਦਲ ਚੱਲਣਾ ਕਾਫ਼ੀ ਨਹੀਂ, ਇਸ ਦੇ ਨਾਲ ਇਹ ਵੀ ਓਨਾ ਹੀ ਮਾਅਨੇ ਰੱਖਦਾ ਹੈ ਕਿ ਵਾਕ ਕਰਦੇ ਸਮੇਂ ਰਫ਼ਤਾਰ ਕੀ ਹੈ, ਪੋਸਚਰ ਕਿੋਹੋ ਜਿਹਾ ਹੈ ਤੇ ਪੈਰ ਕਿਸ ਤਰ੍ਹਾਂ ਰੱਖਿਆ ਜਾ ਰਿਹਾ ਹੈ। ਇਸੇ ਤਰ੍ਹਾਂ ਅਜਿਹੀਆਂ ਬਹੁਤ ਸਾਰੀਆਂ ਗ਼ਲਤੀਆਂ ਹਨ ਜੋ ਲੋਕ ਵਾਕ ਦੇ ਸਮੇਂ ਕਰਦੇ ਹਨ ਪਰ ਉਸ 'ਤੇ ਕਦੇ ਧਿਆਨ ਨਹੀਂ ਦਿੰਦੇ:

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਪੈਦਲ ਚੱਲਣ ਨੂੰ ਅਕਸਰ ਲੋਕ ਗੰਭੀਰਤਾ ਨਾਲ ਨਹੀਂ ਲੈਂਦੇ ਹਨ, ਜਦੋਂ ਵੀ ਕਸਰਤ ਦੀ ਗੱਲ ਆਉਂਦੀ ਹੈ ਤਾਂ ਉਸ ਵਿਚ ਪੈਦਲ ਚੱਲਣ ਨੂੰ ਸਭ ਤੋਂ ਅਖੀਰ 'ਚ ਰੱਖਿਆ ਜਾਂਦਾ ਹੈ ਜਾਂ ਇਸ ਬਾਰੇ ਬਹੁਤ ਘੱਟ ਗੱਲ ਕੀਤੀ ਜਾਂਦੀ ਹੈ। ਜਦਕਿ ਪੈਦਲ ਚੱਲਣਾ ਵੀ ਇਕ ਅਸਰਦਾਰ ਕਸਰਤ ਹੈ ਜਿਸ ਨਾਲ ਸਿਹਤ ਨੂੰ ਅਣਗਿਣਤ ਫਾਇਦੇ ਹੋ ਸਕਦੇ ਹਨ।
ਜੇਕਰ ਤੁਸੀਂ ਰੋਜ਼ਾਨਾ ਵਾਕ ਕਰਦੇ ਹੋ ਤਾਂ ਇੰਨਾ ਹੀ ਕਾਫ਼ੀ ਨਹੀਂ ਹੈ, ਕਿਉਂਕਿ ਵਾਕ ਕਿਸ ਤਰ੍ਹਾਂ ਕੀਤੀ ਗਈ ਹੈ, ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਇਕ ਖੋਜ ਮੁਤਾਬਕ, ਰੋਜ਼ਾਨਾ ਕਰੀਬ 8,700 ਕਦਮ ਚੱਲਣ ਨਾਲ ਮੌਤ ਦਾ ਖ਼ਤਰਾ 60% ਤਕ ਘੱਟ ਹੋ ਜਾਂਦਾ ਹੈ। ਇਹ ਸਟੱਡੀ 110,000 ਲੋਕਾਂ 'ਤੇ ਕੀਤੀ ਗਈ, ਜਿਸ ਵਿਚ ਪਾਇਆ ਗਿਆ ਕਿ ਰੋਜ਼ਾਨਾ 7,100 ਕਦਮ ਚੱਲਣ ਨਾਲ ਦਿਲ ਦੀ ਬਿਮਾਰੀ ਦਾ ਖ਼ਤਰਾ 51% ਤਕ ਘੱਟ ਹੋ ਜਾਂਦਾ ਹੈ। ਪਰ ਸਿਰਫ਼ ਪੈਦਲ ਚੱਲਣਾ ਕਾਫ਼ੀ ਨਹੀਂ, ਇਸ ਦੇ ਨਾਲ ਇਹ ਵੀ ਓਨਾ ਹੀ ਮਾਅਨੇ ਰੱਖਦਾ ਹੈ ਕਿ ਵਾਕ ਕਰਦੇ ਸਮੇਂ ਰਫ਼ਤਾਰ ਕੀ ਹੈ, ਪੋਸਚਰ ਕਿੋਹੋ ਜਿਹਾ ਹੈ ਤੇ ਪੈਰ ਕਿਸ ਤਰ੍ਹਾਂ ਰੱਖਿਆ ਜਾ ਰਿਹਾ ਹੈ। ਇਸੇ ਤਰ੍ਹਾਂ ਅਜਿਹੀਆਂ ਬਹੁਤ ਸਾਰੀਆਂ ਗ਼ਲਤੀਆਂ ਹਨ ਜੋ ਲੋਕ ਵਾਕ ਦੇ ਸਮੇਂ ਕਰਦੇ ਹਨ ਪਰ ਉਸ 'ਤੇ ਕਦੇ ਧਿਆਨ ਨਹੀਂ ਦਿੰਦੇ:
ਕੀ ਤੁਹਾਨੂੰ ਵੀ ਅਜਿਹਾ ਲੱਗਦਾ ਹੈ ਕਿ ਵਾਕ ਕਰਨਾ ਚੰਗੀ ਕਸਰਤਾਂ 'ਚੋਂ ਨਹੀਂ ਹੈ? ਜੇਕਰ ਹਾਂ, ਤਾਂ ਤੁਸੀਂ ਗ਼ਲਤ ਹੋ। ਵਾਕ ਕਰਨਾ ਸਭ ਤੋਂ ਆਸਾਨ ਤੇ ਅਸਰਦਾਰ ਤਰੀਕਾ ਹੈ, ਚਾਹੇ ਵਜ਼ਨ ਘਟਾਉਣਾ ਹੋਵੇ ਜਾਂ ਦਿਲ ਦੀ ਸਿਹਤ ਨੂੰ ਚੰਗਾ ਰੱਖਣਾ ਹੋਵੇ। ਇਸ ਦੇ ਲਈ ਘੰਟਿਆਂਬੱਧੀ ਚੱਲਣਾ ਜ਼ਰੂਰੀ ਨਹੀਂ। ਇਕ ਰਿਪੋਰਟ ਅਨੁਸਾਰ, ਰੋਜ਼ਾਨਾ ਦੀ 10 ਮਿੰਟ ਦੀ ਕਸਰਤ ਨਾਲ ਵੀ ਸਿਹਤ ਨੂੰ ਬਹੁਤ ਸਾਰੇ ਫਾਇਦੇ ਹੋ ਸਕਦੇ ਹਨ।
ਸਰੀਰ ਕਿਵੇਂ ਕੰਮ ਕਰ ਰਿਹਾ ਹੈ, ਇਸ ਦੇ ਲਈ ਦਿਲ ਦੀ ਧੜਕਣ, ਸਰੀਰ ਦਾ ਤਾਪਮਾਨ, ਸਾਹ ਲੈਣ ਦੀ ਗਤੀ, ਬੀਪੀ ਤੇ ਆਕਸੀਜਨ ਸੈਚੁਰੇਸ਼ਨ ਵਰਗੀਆਂ ਪੰਜ ਚੀਜ਼ਾਂ ਦੇਖੀਆਂ ਜਾਂਦੀਆਂ ਹਨ। ਇਕ ਰਿਪੋਰਟ ਮੁਤਾਬਕ, ਸਰੀਰ ਦੇ ਫੰਕਸ਼ਨ ਦਾ ਪਤਾ ਲਗਾਉਣ ਲਈ ਛੇਵਾਂ ਸੰਕੇਤ ਪੈਦਲ ਚੱਲਣਾ ਹੈ। ਅਜਿਹੇ 'ਚ ਜੇਕਰ ਕੋਈ ਬਹੁਤ ਹੌਲੀ ਚੱਲਦਾ ਹੈ ਤਾਂ ਉਹ ਡਿਮੈਂਸ਼ੀਆ ਦਾ ਸੰਕੇਤ ਹੋ ਸਕਦਾ ਹੈ।
ਵਾਕ ਕਰਦੇ ਸਮੇਂ ਫ਼ੋਨ ਹੱਥ 'ਚ ਰੱਖਣਾ ਅਤੇ ਵਿਚਕਾਰ ਕਿਸੇ ਮੈਸੇਜ ਦਾ ਜਵਾਬ ਦਿੰਦੇ ਰਹਿਣਾ, ਰੀਲਾਂ ਦੇਖਣਾ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਕਰਨਾ ਪੋਸਚਰ ਵਿਗਾੜ ਸਕਦਾ ਹੈ। ਇਸ ਨਾਲ ਗਰਦਨ ਤੇ ਕਮਰ ਹੇਠਲੇ ਹਿੱਸੇ 'ਚ ਤਕਲੀਫ਼ ਦੇਖਣ ਨੂੰ ਮਿਲ ਸਕਦੀ ਹੈ। ਇਸ ਤੋਂ ਇਲਾਵਾ, ਦਿਮਾਗ ਨੂੰ ਚੱਲਣ ਵੇਲੇ ਜੋ ਆਰਾਮ ਮਿਲਣਾ ਚਾਹੀਦਾ ਹੈ, ਉਹ ਵੀ ਨਹੀਂ ਮਿਲ ਪਾਉਂਦਾ।
ਜੇਕਰ ਤੁਹਾਡੀ ਚੱਲਦੇ ਸਮੇਂ ਹੱਥਾਂ ਨੂੰ ਮੂਵ ਨਾ ਕਰਨ ਦੀ ਆਦਤ ਹੈ ਜਾਂ ਹੱਥ ਬਹੁਤ ਘੱਟ ਹਿਲਦੇ ਹਨ ਤਾਂ ਇਹ ਵਾਕ ਕਰਨ ਦੀਆਂ ਗ਼ਲਤ ਆਦਤਾਂ 'ਚ ਸ਼ਾਮਲ ਹੈ। ਹੱਥ ਕੁਦਰਤੀ ਤੌਰ 'ਤੇ ਚੱਲਦੇ ਸਮੇਂ ਜਦੋਂ ਹਿਲਦੇ ਹਨ ਤਾਂ ਉਹ ਪੈਰਾਂ ਨਾਲ ਸੰਤੁਲਨ ਬਣਾ ਰਹੇ ਹੁੰਦੇ ਹਨ ਤਾਂ ਜੋ ਸਰੀਰ ਦਾ ਵੀ ਸੰਤੁਲਨ ਬਣਿਆ ਰਹੇ। ਇਸ ਨਾਲ ਚੱਲਣ ਵਿਚ ਵੀ ਪਰੇਸ਼ਾਨੀ ਹੁੰਦੀ ਹੈ ਅਤੇ ਡਿੱਗਣ 'ਤੇ ਸਰੀਰ ਸੰਭਲ ਨਹੀਂ ਪਾਉਂਦਾ।
ਭਾਰੀ-ਭਰਕਮ ਜੁੱਤੇ ਜਾਂ ਉਨ੍ਹਾਂ ਦੇ ਪੈਡ ਦਾ ਸਖ਼ਤ ਹੋਣਾ ਪੈਰਾਂ ਨੂੰ ਥਕਾਉਣ ਦੇ ਨਾਲ-ਨਾਲ ਦਰਦ ਦਾ ਕਾਰਨ ਵੀ ਬਣਦਾ ਹੈ। ਵਾਕ ਕਰਨ ਲਈ ਜੁੱਤੇ ਅਜਿਹੇ ਹੋਣੇ ਚਾਹੀਦੇ ਹਨ ਜੋ ਹਲਕੇ ਹੋਣ, ਹਵਾਦਾਰ ਹੋਣ ਅਤੇ ਪਾਣੀ ਤੋਂ ਬਚਾਉਣ।
ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਪਰ ਪੈਰਾਂ ਦੀਆਂ ਉਂਗਲਾਂ ਦੀ ਮਜ਼ਬੂਤੀ ਚੱਲਣ ਦੀ ਸਮਰੱਥਾ ਬਾਰੇ ਦੱਸਦੀ ਹੈ। ਜਦੋਂ ਅਸੀਂ ਚੱਲਦੇ ਹਾਂ ਤਾਂ ਉਹ ਪੈਰਾਂ ਦੀਆਂ ਉਂਗਲਾਂ ਹੀ ਹੁੰਦੀਆਂ ਹਨ ਜੋ ਅੱਗੇ ਵਧਣ 'ਚ ਮਦਦ ਕਰਦੀਆਂ ਹਨ।