- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੀਂ ਖੋਜ ਨੇ ਖੁਲਾਸਾ ਕੀਤਾ ਹੈ ਕਿ ਲੋਕਾਂ ਦੇ ਦਿਮਾਗ ਦੀਆਂ ਤਰੰਗਾਂ ਗੱਲਬਾਤ ਦੌਰਾਨ ਸਮਕਾਲੀ ਹੋ ਸਕਦੀਆਂ ਹਨ, ਇੱਕ ਵਰਤਾਰਾ ਜਿਸਨੂੰ "ਸਮਾਜਿਕ ਤਾਲਮੇਲ" ਕਿਹਾ ਜਾਂਦਾ ਹੈ।

ਸਮਾਜਿਕ ਤਾਲਮੇਲ ਸਿਹਤਮੰਦ ਸਮਾਜਿਕ ਸਬੰਧਾਂ ਅਤੇ ਸਿੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਕ ਖੋਜ ਵਿਚ ਪਤਾ ਲੱਗਿਆ ਹੈ ਕਿ ਦਿਮਾਗ ਦੀਆਂ ਤਰੰਗਾਂ ਵਿਅਕਤੀਆਂ ਵਿਚਕਾਰ ਕੁਝ ਅਦਾਨ-ਪ੍ਰਦਾਨ ਵਿਚ ਮੇਲ ਖਾ ਸਕਦੀਆਂ ਹਨ ਅਤੇ ਇਹ ਤਾਲਮੇਲ ਸਮਾਜਿਕ ਜੁੜਾਅ ਨੂੰ ਵਧਾਉਣ ਲਈ ਵਰਤਿਆ ਜਾ ਸਕਦਾ ਹੈ। ਖੋਜਕਰਤਾਵਾਂ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦਾ ਜੁੜਾਅ ਥੈਰੇਪੀ ਅਤੇ ਹੋਰ ਉਦੇਸ਼ਾਂ ਲਈ ਲਾਭਦਾਇਕ ਹੋ ਸਕਦਾ ਹੈ।
ਨਿਊਯਾਰਕ ਯੂਨੀਵਰਸਿਟੀ, ਝੇਜਿਯਾਂਗ ਯੂਨੀਵਰਸਿਟੀ ਅਤੇ ਹੋਰ ਯੂਨੀਵਰਸਿਟੀਆਂ ਦੇ ਖੋਜਕਰਤਿਆਂ ਨੇ ਅਧਿਐਨ ਲਈ ਸਕੂਲਾਂ, ਅਜਾਇਬਘਰਾਂ ਅਤੇ ਕਲਾਕਾਰਾਂ ਨਾਲ ਮਿਲ ਕੇ ਪ੍ਰਾਜੈਕਟ ਤਿਆਰ ਕੀਤੇ। ਤਾਂ ਜੋ ਇਹ ਮਾਪਿਆ ਜਾ ਸਕੇ ਕਿ ਅਜਾਇਬਘਰਾਂ ਦੌਰੇ ਕਰਨ ਵਾਲੇ ਹਜ਼ਾਰਾਂ ਲੋਕਾਂ, ਮਹਾ ਉਤਸਵ ਵਿਚ ਹਿੱਸਾ ਲੈਣ ਵਾਲਿਆਂ ਅਤੇ ਹਾਈ ਸਕੂਲਾਂ ਦੇ ਵਿਦਿਆਰਥੀਆਂ ਦੇ ਦਿਮਾਗ ਦੀਆਂ ਤਰੰਗਾਂ ਆਹਮੋ-ਸਾਹਮਣੇ ਦੀ ਗੱਲਬਾਤ ਦੌਰਾਨ ਕਿਵੇਂ ‘ਸਮਾਨਾਂਤਰ’ ਹੋ ਗਈਆਂ। ਇਨ੍ਹਾਂ ਵਿਚ ਦੋਸਤਾਂ, ਪਰਿਵਾਰ ਦੇ ਮੈਂਬਰਾਂ ਅਤੇ ਅਜਨਬੀਆਂ ਨੂੰ ਸ਼ਾਮਲ ਕੀਤਾ ਗਿਆ। ਖੋਜ ਦਾ ਨਤੀਜਾ ਟ੍ਰੈਂਡਜ਼ ਇਨ ਕਾਗਨਿਟਿਵ ਸਾਇੰਸਿਜ਼ ਜਰਨਲ ਵਿਚ ਪ੍ਰਕਾਸ਼ਿਤ ਹੋਇਆ ਹੈ।
ਇਕ ਦਹਾਕੇ ਦੌਰਾਨ ਖੋਜਕਰਤਾਵਾਂ ਨੇ ਅਜਿਹੇ ਅਧਿਐਨ ਅਤੇ ਪ੍ਰਾਜੈਕਟ ਕੀਤੇ ਜਿਨ੍ਹਾਂ ਵਿਚ ਹਜ਼ਾਰਾਂ ਭਾਗੀਦਾਰਾਂ ਦੀ ਦਿਮਾਗੀ ਗਤੀਵਿਧੀ ਨੂੰ ਪੋਰਟੇਬਲ ਇਲੈਕਟ੍ਰੋਐਨਸੇਫਲੋਗ੍ਰਾਮ (ਈਈਜੀ) ਤਕਨੀਕ ਦੀ ਵਰਤੋਂ ਕਰ ਕੇ ਰਿਕਾਰਡ ਕੀਤਾ ਗਿਆ। ਕੁੱਲ ਮਿਲਾ ਕੇ ਨਤੀਜੇ ਇਕ ਅਜਿਹੀ ਘਟਨਾ ਵੱਲ ਇਸ਼ਾਰਾ ਕਰਦੇ ਹਨ ਜਿਸ ਨੂੰ ਖੋਜਕਰਤਾਵਾਂ ਨੇ ‘ਸਮਾਜਿਕ ਤਾਲਮੇਲ’ ਕਿਹਾ। ਇਸ ਦਾ ਮਤਲਬ ਹੈ ਕਿ ਸਾਡੇ ਦਿਮਾਗ, ਸਰੀਰ ਅਤੇ ਭਾਸ਼ਾ ਦੇ ਲਹਿਜ਼ੇ ਦਾ ਸਾਡੇ ਆਲੇ-ਦੁਆਲੇ ਦੇ ਲੋਕਾਂ ਨਾਲ ਸਮਾਜਿਕ ਸੰਚਾਰ ਦੌਰਾਨ ਤਾਲਮੇਲ।
ਖੋਜ ਟੀਮ ਨੇ ਕਿਹਾ ਕਿ ਹਾਈ ਸਕੂਲ ਦੇ ਵਿਦਿਆਰਥੀਆਂ ਦੇ ਅਧਿਐਨ ਨੇ ਦਿਮਾਗੀ ਤਾਲਮੇਲ ਵਿਚ ਇਕ ਉਪਯੋਗਤਾ ਪਾਈ- ਜਦੋਂ ਵਿਦਿਆਰਥੀਆਂ ਦੀਆਂ ਦਿਮਾਗੀ ਤਰੰਗਾਂ ਇਕ-ਦੂਜੇ ਨਾਲ ਤਾਲਮੇਲ ’ਚ ਸਨ, ਤਾਂ ਉਹ ਇਕ-ਦੂਜੇ ਨੂੰ ਪਸੰਦ ਕਰਨ ਅਤੇ ਸ਼੍ਰੇਣੀ ਨੂੰ ਪਸੰਦ ਕਰਨ ਦੀ ਵੱਧ ਸੰਭਾਵਨਾ ਰੱਖਦੇ ਸਨ। ਆਹਮੋ-ਸਾਹਮਣੇ ਦੀਆਂ ਗਤੀਵਿਧੀਆਂ ਜੋ ਆਪਸੀ ਨਿੱਜੀ ਤਾਲਮੇਲ ਵਿਚ ਸ਼ਾਮਲ ਹੁੰਦੀਆਂ ਹਨ, ਜਿਵੇਂ ਕਿ ਖੇਡ ਖੇਡਣਾ ਜਾਂ ਰੋਜ਼ਾਨਾ ਦੀ ਗੱਲਬਾਤ ਵਿਚ ਸ਼ਾਮਲ ਹੋਣਾ, ਸਮੁਦਾਇ ਵਿਚ ਸਮਾਜਿਕ ਏਕਤਾ ਬਣਾਈ ਰੱਖਣ ਲਈ ਮਹੱਤਵਪੂਰਨ ਹਨ। ਇਸ ਤਰ੍ਹਾਂ ਦਾ ਜੁੜਾਅ ਡਾਕਟਰੀ ਅਤੇ ਹੋਰ ਉਦੇਸ਼ਾਂ ਲਈ ਲਾਭਦਾਇਕ ਹੋ ਸਕਦਾ ਹੈ। -ਪੀਟੀਆਈ।