- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਸਰ ਸ਼ੂਗਰ ਦੇ ਮਰੀਜ਼ ਮਿੱਠੇ ਫਲਾਂ ਨੂੰ ਲੈ ਕੇ ਉਲਝਣ 'ਚ ਰਹਿੰਦੇ ਹਨ ਕਿ ਕਿਹੜੇ ਫਲ ਉਨ੍ਹਾਂ ਲਈ ਫਾਇਦੇਮੰਦ ਹਨ ਤੇ ਕਿਹੜੇ ਫਲ ਉਨ੍ਹਾਂ ਦੇ ਸ਼ੂਗਰ ਲੈਵਲ ਨੂੰ ਵਧਾ ਸਕਦੇ ਹਨ। ਅਜਿਹੀ ਸਥਿਤੀ 'ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਫਲ ਸ਼ੂਗਰ ਦੇ ਮਰੀਜ਼ਾਂ ਲਈ ਨੁਕਸਾਨਦੇਹ ਸਾਬਤ ਹੋ ਸਕਦੇ ਹਨ।

ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Diabetes Tips : ਅੱਜ ਦੇ ਸਮੇਂ ਸ਼ੂਗਰ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਇਹ ਇਕ ਲਾਇਲਾਜ ਬਿਮਾਰੀ ਹੈ ਪਰ ਖੁਰਾਕ ਨੂੰ ਕੰਟਰੋਲ ਕਰ ਕੇ ਅਤੇ ਜੀਵਨ ਸ਼ੈਲੀ ਨੂੰ ਬਦਲ ਕੇ ਬਲੱਡ ਸ਼ੂਗਰ ਦੇ ਪੱਧਰ ਨੂੰ ਆਮ ਬਣਾਇਆ ਜਾ ਸਕਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਮਠਿਆਈ ਖਾਣ ਦੀ ਮਨਾਹੀ ਹੈ। ਸਿਹਤ ਮਾਹਿਰ ਸ਼ੂਗਰ ਦੇ ਮਰੀਜ਼ਾਂ ਨੂੰ ਹਮੇਸ਼ਾ ਤਾਜ਼ੇ ਫਲ ਅਤੇ ਸਬਜ਼ੀਆਂ ਖਾਣ ਦੀ ਸਲਾਹ ਦਿੰਦੇ ਹਨ।
ਅਕਸਰ ਸ਼ੂਗਰ ਦੇ ਮਰੀਜ਼ ਮਿੱਠੇ ਫਲਾਂ ਨੂੰ ਲੈ ਕੇ ਉਲਝਣ 'ਚ ਰਹਿੰਦੇ ਹਨ ਕਿ ਕਿਹੜੇ ਫਲ ਉਨ੍ਹਾਂ ਲਈ ਫਾਇਦੇਮੰਦ ਹਨ ਤੇ ਕਿਹੜੇ ਫਲ ਉਨ੍ਹਾਂ ਦੇ ਸ਼ੂਗਰ ਲੈਵਲ ਨੂੰ ਵਧਾ ਸਕਦੇ ਹਨ। ਅਜਿਹੀ ਸਥਿਤੀ 'ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਫਲ ਸ਼ੂਗਰ ਦੇ ਮਰੀਜ਼ਾਂ ਲਈ ਨੁਕਸਾਨਦੇਹ ਸਾਬਤ ਹੋ ਸਕਦੇ ਹਨ।
ਅੰਬ
ਫਲਾਂ ਦਾ ਰਾਜਾ ਅੰਬ ਹਰ ਕਿਸੇ ਦਾ ਪਸੰਦੀਦਾ ਹੁੰਦਾ ਹੈ ਪਰ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਅੰਬ ਖਾਣ ਤੋਂ ਪਰਹੇਜ਼ ਕਰੋ ਜਾਂ ਇਸ ਨੂੰ ਘੱਟ ਮਾਤਰਾ 'ਚ ਖਾਓ। ਅੰਬਾਂ 'ਚ ਸ਼ੂਗਰ ਹੁੰਦੀ ਹੈ ਜੋ ਬਲੱਡ ਸ਼ੂਗਰ ਦੇ ਪੱਧਰ 'ਚ ਤੇਜ਼ੀ ਨਾਲ ਵਾਧਾ ਕਰ ਸਕਦੀ ਹੈ।
ਕੇਲਾ
ਜਿਨ੍ਹਾਂ ਲੋਕਾਂ ਨੂੰ ਡਾਇਬਟੀਜ਼ ਹੈ, ਉਨ੍ਹਾਂ ਨੂੰ ਪੱਕੇ ਕੇਲੇ ਨੂੰ ਘੱਟ ਮਾਤਰਾ 'ਚ ਖਾਣਾ ਚਾਹੀਦਾ ਹੈ। ਇਸ ਦਾ ਗਲਾਈਸੈਮਿਕ ਇੰਡੈਕਸ ਜ਼ਿਆਦਾ ਹੁੰਦਾ ਹੈ ਜੋ ਸ਼ੂਗਰ ਲੈਵਲ ਨੂੰ ਵਧਾ ਸਕਦਾ ਹੈ।
ਅਨਾਨਾਸ
ਅਨਾਨਾਸ ਕੁਦਰਤੀ ਖੰਡ ਦਾ ਭਰਪੂਰ ਸਰੋਤ ਹੈ। ਇਸ ਤੋਂ ਇਲਾਵਾ ਕਾਰਬੋਹਾਈਡ੍ਰੇਟਸ ਵੀ ਪਾਏ ਜਾਂਦੇ ਹਨ, ਜੋ ਸ਼ੂਗਰ ਦੇ ਰੋਗੀਆਂ ਲਈ ਸਮੱਸਿਆ ਪੈਦਾ ਕਰ ਸਕਦੇ ਹਨ, ਇਸ ਲਈ ਇਸ ਫਲ ਨੂੰ ਸੀਮਤ ਮਾਤਰਾ 'ਚ ਹੀ ਖਾਓ।
ਅੰਗੂਰ
ਖੱਟੇ-ਮਿੱਠੇ ਅੰਗੂਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਪਰ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਆਪਣੀ ਖੁਰਾਕ ਵਿੱਚ ਇਨ੍ਹਾਂ ਨੂੰ ਖਾਣ ਤੋਂ ਪਰਹੇਜ਼ ਕਰੋ ਜਾਂ ਕਦੇ-ਕਦਾਈਂ ਥੋੜ੍ਹੀ ਮਾਤਰਾ 'ਚ ਅੰਗੂਰ ਖਾ ਸਕਦੇ ਹੋ। ਅੰਗੂਰ ਦਾ ਜੀਆਈ 46-53 ਦੇ ਵਿਚਕਾਰ ਹੁੰਦਾ ਹੈ, ਇਸ ਨੂੰ ਜ਼ਿਆਦਾ ਖਾਣ ਨਾਲ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵਧ ਸਕਦਾ ਹੈ।
ਤਰਬੂਜ
ਤਰਬੂਜ ਪਾਣੀ ਨਾਲ ਭਰਪੂਰ ਸਿਹਤ ਲਈ ਬਹੁਤ ਵਧੀਆ ਫਲ ਹੈ। ਲੋਕ ਇਸ ਨੂੰ ਗਰਮੀਆਂ 'ਚ ਖਾਣਾ ਪਸੰਦ ਕਰਦੇ ਹਨ ਪਰ ਇਸ ਦਾ ਜੀਆਈ ਜ਼ਿਆਦਾ ਹੁੰਦਾ ਹੈ। ਇਸ ਵਿਚ ਸ਼ੂਗਰ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ, ਜੋ ਕਿ ਸ਼ੂਗਰ ਦੇ ਮਰੀਜ਼ਾਂ ਲਈ ਨੁਕਸਾਨਦੇਹ ਹੈ, ਇਸ ਲਈ ਇਸ ਨੂੰ ਘੱਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਲੀਚੀ
ਸ਼ੂਗਰ ਦੇ ਮਰੀਜ਼ਾਂ ਨੂੰ ਲੀਚੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਸਲ 'ਚ ਇਸ 'ਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਡਾਇਬਟੀਜ਼ ਲਈ ਨੁਕਸਾਨਦੇਹ ਹੈ। ਇਸ ਨਾਲ ਬਲੱਡ ਸ਼ੂਗਰ ਦੇ ਪੱਧਰ 'ਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ, ਜਿਸ ਕਾਰਨ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਫਲ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।