- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕ ਅਕਸਰ ਹੈਰਾਨ ਹੁੰਦੇ ਹਨ ਕਿ ਕੀ ਓਸਟੀਓਪੋਰੋਸਿਸ ਨੂੰ ਰਿਵਰਸ ਕੀਤਾ ਜਾ ਸਕਦਾ ਹੈ ਜਾਂ ਨਹੀਂ, ਪਰ ਬਹੁਤ ਘੱਟ ਲੋਕ ਸਹੀ ਜਵਾਬ ਜਾਣਦੇ ਹਨ। ਆਓ ਜਾਣਦੇ ਹਾਂ ਸੱਚਾਈ ਕੀ ਹੈ। ਕੀ ਓਸਟੀਓਪੋਰੋਸਿਸ ਨੂੰ ਅਸਲ 'ਚ ਰਿਵਰਸ ਕੀਤਾ ਜਾ ਸਕਦਾ ਹੈ ਜਾਂ ਫਿਰ ਇਹ ਇਕ ਮਿੱਥ ਹੈ?

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਜਿਉਂ-ਜਿਉਂ ਸਾਡੀ ਉਮਰ ਵਧਦੀ ਹੈ, ਸਾਡੀਆਂ ਹੱਡੀਆਂ 'ਚੋਂ ਕੈਲਸ਼ੀਅਮ ਦੀ ਮਾਤਰਾ ਘਟਣ ਲਗਦੀ ਹੈ ਤੇ ਇਹ ਕਮਜ਼ੋਰ ਹੋਣ ਲਗਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਟੁੱਟਣ ਦੀ ਸੰਭਾਵਨਾ ਵਧ ਜਾਂਦੀ ਹੈ। ਇਨਐਕਟਿਵ ਲਾਈਫਸਟਾਈਲ ਹੱਡੀਆਂ ਨੂੰ ਹੋਰ ਵੀ ਕਮਜ਼ੋਰ ਬਣਾਉਂਦਾ ਹੈ ਤੇ ਬੋਨ ਡੈਂਸਿਟੀ ਘੱਟ ਹੁੰਦੀ ਜਾਂਦੀ ਹੈ। ਇਸ ਸਥਿਤੀ ਨੂੰ ਓਸਟੀਓਪੋਰੋਸਿਸ ਕਿਹਾ ਜਾਂਦਾ ਹੈ। ਇਹ ਔਰਤਾਂ 'ਚ ਜ਼ਿਆਦਾ ਪਾਈ ਜਾਂਦੀ ਹੈ।
ਲੋਕ ਅਕਸਰ ਹੈਰਾਨ ਹੁੰਦੇ ਹਨ ਕਿ ਕੀ ਓਸਟੀਓਪੋਰੋਸਿਸ ਨੂੰ ਰਿਵਰਸ ਕੀਤਾ ਜਾ ਸਕਦਾ ਹੈ ਜਾਂ ਨਹੀਂ, ਪਰ ਬਹੁਤ ਘੱਟ ਲੋਕ ਸਹੀ ਜਵਾਬ ਜਾਣਦੇ ਹਨ। ਆਓ ਜਾਣਦੇ ਹਾਂ ਸੱਚਾਈ ਕੀ ਹੈ। ਕੀ ਓਸਟੀਓਪੋਰੋਸਿਸ ਨੂੰ ਅਸਲ 'ਚ ਰਿਵਰਸ ਕੀਤਾ ਜਾ ਸਕਦਾ ਹੈ ਜਾਂ ਫਿਰ ਇਹ ਇਕ ਮਿੱਥ ਹੈ?
ਤਾਜ਼ਾ ਖੋਜ ਅਨੁਸਾਰ ਓਸਟੀਓਪੋਰੋਸਿਸ ਨੂੰ ਰੋਕਿਆ ਜਾ ਸਕਦਾ ਹੈ ਤੇ ਸਿਹਤਮੰਦ ਖਾਣ-ਪੀਣ ਤੇ ਐਕਟਿਵ ਜੀਵਨਸ਼ੈਲੀ ਦੇ ਨਾਲ-ਨਾਲ ਸਹੀ ਕਸਰਤ ਤੇ ਸਿਖਲਾਈ ਰਾਹੀਂ ਵੀ ਇਸ ਨੂੰ ਰਿਵਰਸ ਕੀਤਾ ਜਾ ਸਕਦਾ ਹੈ। ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨਾ ਤੇ ਭਾਰ ਵਧਾਉਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ, ਜਿਸ ਨਾਲ ਫ੍ਰੈਕਚਰ ਦਾ ਖ਼ਤਰਾ ਘੱਟ ਜਾਂਦਾ ਹੈ। ਇਸ ਲਈ ਹੱਡੀਆਂ ਦੀ ਚੰਗੀ ਸਿਹਤ ਲਈ ਇਹ ਜ਼ਰੂਰੀ ਹੈ ਕਿ ਮਾਸਪੇਸ਼ੀਆਂ ਦੀ ਸਿਹਤ ਵੀ ਚੰਗੀ ਰਹੇ।