- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਚਿਆਂ ਲਈ ਪੋਸ਼ਣ ਦਾ ਮੁੱਖ ਸਰੋਤ ਮਾਂ ਦੇ ਦੁੱਧ ’ਤੇ ਹੋਈ ਖੋਜ ਤੋਂ ਪਤਾ ਲੱਗਾ ਹੈ ਕਿ ਇਸ ਵਿਚ ਵਿਕਾਸ ਤੇ ਦਿਮਾਗ ਦੇ ਵਿਕਾਸ ਲਈ ਚੰਗੇ ਤੱਤ ਹੁੰਦੇ ਹਨ, ਜਿਵੇਂ ਕਿ ਲਾਂਗ ਚੇਨ ਫੈਟੀ ਐਸਿਡ, ਅਮੀਨੋ ਐਸਿਡ, ਐਂਟੀਬਾਡੀ ਤੇ ਫ਼ਾਇਦੇਮੰਦ ਬੈਕਟੀਰੀਆ। ਬਰਗਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਾਂ ਦਾ ਦੁੱਧ ਦਿਮਾਗ ਦੇ ਵਿਕਾਸ ਤੇ ਬੱਚੇ ਦੇ ਇਮਿਊਨ ਸਿਸਟਮ ’ਤੇ ਕਿਵੇਂ ਅਸਰ ਪਾਉਂਦੇ ਹਨ।

ਨਵੀਂ ਦਿੱਲੀ, ਪੀਟੀਆਈ। ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਦੇ ਬਰਾਬਰ ਹੈ। ਇਕ ਖੋਜ ’ਚ ਪਤਾ ਲੱਗਾ ਹੈ ਕਿ ਛੇ ਮਹੀਨੇ ਦੀ ਉਮਰ ਤੱਕ ਫੀਡਿੰਗ ਕਰਾਉਣ ਨਾਲ ਤਿੰਨ ਤੋਂ ਅੱਠ ਸਾਲ ਦੀ ਉਮਰ ’ਚ ਏਡੀਐੱਚਡੀ ਹੋਣ ਦਾ ਖ਼ਤਰਾ ਘੱਟ ਹੋ ਸਕਦਾ ਹੈ। ਇਹ ਸਰਵੇਖਣ ਨਾਰਵੇ ’ਚ 37,600 ਪਰਿਵਾਰਾਂ ’ਤੇ ਕੀਤਾ ਗਿਆ। ਅਟੈਂਸ਼ਨ ਡੈਫਿਸਿਟ ਹਾਈਪਰਐਕਟੀਵਿਟੀ ਡਿਸਆਰਡਰ (ਏਡੀਐੱਚਡੀ) ਇਕ ਨਿਊਰੋਡਿਵੈਲਪਮੈਂਟਲ ਸਥਿਤੀ ਹੈ ਜਿਸ ਵਿਚ ਧਿਆਨ ਨਾ ਦੇ ਸਕਣਾ ਤੇ ਬੇਚੈਨੀ ਵਰਗੇ ਲੱਛਣ ਦਿਖਦੇ ਹਨ। ਇਸ ਦੇ ਲੱਛਣਾਂ ਦਾ ਪਤਾ ਆਮ ਤੌਰ ’ਤੇ ਬਚਪਨ ’ਚ ਹੀ ਲੱਗ ਜਾਂਦਾ ਹੈ ਪਰ ਕੁਝ ਮਾਮਲਿਆਂ ’ਚ ਇਹ ਵੱਡੇ ਹੋਣ ’ਤੇ ਵੀ ਬਣੇ ਰਹਿ ਸਕਦੇ ਹਨ।
ਬੱਚਿਆਂ ਲਈ ਪੋਸ਼ਣ ਦਾ ਮੁੱਖ ਸਰੋਤ ਮਾਂ ਦੇ ਦੁੱਧ ’ਤੇ ਹੋਈ ਖੋਜ ਤੋਂ ਪਤਾ ਲੱਗਾ ਹੈ ਕਿ ਇਸ ਵਿਚ ਵਿਕਾਸ ਤੇ ਦਿਮਾਗ ਦੇ ਵਿਕਾਸ ਲਈ ਚੰਗੇ ਤੱਤ ਹੁੰਦੇ ਹਨ, ਜਿਵੇਂ ਕਿ ਲਾਂਗ ਚੇਨ ਫੈਟੀ ਐਸਿਡ, ਅਮੀਨੋ ਐਸਿਡ, ਐਂਟੀਬਾਡੀ ਤੇ ਫ਼ਾਇਦੇਮੰਦ ਬੈਕਟੀਰੀਆ। ਬਰਗਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਾਂ ਦਾ ਦੁੱਧ ਦਿਮਾਗ ਦੇ ਵਿਕਾਸ ਤੇ ਬੱਚੇ ਦੇ ਇਮਿਊਨ ਸਿਸਟਮ ’ਤੇ ਕਿਵੇਂ ਅਸਰ ਪਾਉਂਦੇ ਹਨ।
ਇਹ ਖੋਜ ਬਾਇਓਲਾਜੀਕਲ ਸਾਇਕਿਆਟ੍ਰੀ ਜਰਨਲ ’ਚ ਛਪੀ ਹੋਈ ਹੈ। ਇਸ ਵਿਚ ਬੱਚੇ ਨੂੰ ਕਈ ਮਹੀਨਿਆਂ ਤੱਕ ਸਿਰਫ਼ ਮਾਂ ਦਾ ਦੁੱਧ ਪਿਆਇਆ ਗਿਆ ਤੇ ਬੱਚੇ ’ਚ ਏਡੀਐੱਚਡੀ ਦੇ ਲੱਛਣ ਵਿਕਸਤ ਹੋਣ ਦੇ ਖ਼ਤਰੇ ਦੇ ਸਬੰਧ ਦੀ ਜਾਂਚ ਕੀਤੀ ਗਈ। ਬਰਗਨ ਯੂਨੀਵਰਸਿਟੀ ਦੇ ਬਾਇਓਮੈਡੀਸਨ ਡਿਪਾਰਟਮੈਂਟ ’ਚ ਸਾਇਕਿਆਟ੍ਰਿਸਟ ਡਾ. ਬੈਰਿਟ ਸਕ੍ਰੇਟਿੰਗ ਸੋਲਬਰਗ ਨੇ ਕਿਹਾ ਕਿ ਅਸੀਂ ਦੇਖਿਆ ਕਿ ਜਿਨ੍ਹਾਂ ਬੱਚਿਆਂ ਨੂੰ ਜਿੰਨੇ ਜ਼ਿਆਦਾ ਸਮੇਂ ਤੱਕ (ਛੇ ਮਹੀਨੇ ਤੱਕ) ਸਿਰਫ਼ ਮਾਂ ਦਾ ਦੁੱਧ ਪਿਆਇਆ ਗਿਆ, ਉਨ੍ਹਾਂ ’ਚ ਏਡੀਐੱਚਡੀ ਦੇ ਓਨੇ ਹੀ ਘੱਟ ਲੱਛਣ ਨਜ਼ਰ ਆਏ।-।