Brain Tumor Symptoms : ਟਿਊਮਰ ਸਰੀਰ ਦੇ ਕਿਸੇ ਖਾਸ ਹਿੱਸੇ 'ਚ ਸੈੱਲਾਂ ਦੇ ਅਸਧਾਰਨ ਵਾਧੇ ਕਾਰਨ ਹੁੰਦਾ ਹੈ ਤੇ ਜਦੋਂ ਇਹ ਦਿਮਾਗ 'ਚ ਹੁੰਦਾ ਹੈ ਤਾਂ ਇਹ ਬ੍ਰੇਨ ਟਿਊਮਰ ਦਾ ਕਾਰਨ ਬਣਦਾ ਹੈ। ਬ੍ਰੇਨ ਟਿਊਮਰ ਦਾ ਸਫਲਤਾਪੂਰਵਕ ਇਲਾਜ ਕਰਨਾ ਡਾਕਟਰਾਂ ਲਈ ਅਜੇ ਵੀ ਵੱਡੀ ਚੁਣੌਤੀ ਹੈ, ਹਾਲਾਂਕਿ ਸਾਰੇ ਬ੍ਰੇਨ ਟਿਊਮਰ ਨੂੰ ਕੈਂਸਰ ਨਹੀਂ ਮੰਨਿਆ ਜਾਂਦਾ।

Brain Tumor Symptoms : ਲਾਈਫਸਟਾਈਲ ਡੈਸਕ, ਨਈ ਦੁਨੀਆ : ਬ੍ਰੇਨ ਟਿਊਮਰ ਇਕ ਗੰਭੀਰ ਬਿਮਾਰੀ ਹੈ, ਜਿਸ ਦੇ ਪ੍ਰਤੀ ਜੇਕਰ ਸਮੇਂ ਸਿਰ ਸਾਵਧਾਨੀ ਨਾ ਵਰਤੀ ਜਾਵੇ ਤਾਂ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ। ਬ੍ਰੇਨ ਟਿਊਮਰ ਦੇ ਸ਼ੁਰੂਆਤੀ ਸੰਕੇਤ ਜਾਂ ਲੱਛਣ ਕਾਫੀ ਆਮ ਹੁੰਦੇ ਹਨ, ਜਿਨ੍ਹਾਂ ਨੂੰ ਲੋਕ ਆਮ ਤੌਰ 'ਤੇ ਨਜ਼ਰਅੰਦਾਜ਼ ਕਰਦੇ ਹਨ। ਇੱਥੇ ਜਾਣੋ ਬ੍ਰੇਨ ਟਿਊਮਰ ਕਿਉਂ ਹੁੰਦਾ ਹੈ ਤੇ ਇਸ ਦੇ ਲੱਛਣਾਂ ਦੀ ਪਛਾਣ ਕਿਵੇਂ ਕਰੀਏ?
ਟਿਊਮਰ ਸਰੀਰ ਦੇ ਕਿਸੇ ਖਾਸ ਹਿੱਸੇ 'ਚ ਸੈੱਲਾਂ ਦੇ ਅਸਧਾਰਨ ਵਾਧੇ ਕਾਰਨ ਹੁੰਦਾ ਹੈ ਤੇ ਜਦੋਂ ਇਹ ਦਿਮਾਗ 'ਚ ਹੁੰਦਾ ਹੈ ਤਾਂ ਇਹ ਬ੍ਰੇਨ ਟਿਊਮਰ ਦਾ ਕਾਰਨ ਬਣਦਾ ਹੈ। ਬ੍ਰੇਨ ਟਿਊਮਰ ਦਾ ਸਫਲਤਾਪੂਰਵਕ ਇਲਾਜ ਕਰਨਾ ਡਾਕਟਰਾਂ ਲਈ ਅਜੇ ਵੀ ਵੱਡੀ ਚੁਣੌਤੀ ਹੈ, ਹਾਲਾਂਕਿ ਸਾਰੇ ਬ੍ਰੇਨ ਟਿਊਮਰ ਨੂੰ ਕੈਂਸਰ ਨਹੀਂ ਮੰਨਿਆ ਜਾਂਦਾ।
ਬ੍ਰੇਨ ਟਿਊਮਰ ਦੇ ਸਹੀ ਕਾਰਨਾਂ ਬਾਰੇ ਅਜੇ ਤਕ ਕੋਈ ਜਾਣਕਾਰੀ ਨਹੀਂ ਹੈ। ਪਰ ਇਹ ਮੰਨਿਆ ਜਾਂਦਾ ਹੈ ਕਿ ਇਹ ਖ਼ਾਨਦਾਨੀ ਵਿਕਾਰ, ਰੇਡੀਏਸ਼ਨ ਥੈਰੇਪੀ ਜਾਂ ਕੀਟਨਾਸ਼ਕਾਂ ਦੇ ਸੰਪਰਕ ਕਾਰਨ ਹੋ ਸਕਦਾ ਹੈ। ਡਾਕਟਰ ਆਸ਼ੀਸ਼ ਭੰਗੇ, ਕੰਸਲਟੈਂਟ ਰੇਡੀਏਸ਼ਨ ਔਨਕੋਲੋਜਿਸਟ, ਨਾਗਪੁਰ ਦੇ ਅਨੁਸਾਰ ਜੇਕਰ ਸ਼ੁਰੂਆਤ 'ਚ ਪ੍ਰਮੁੱਖ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।