- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਯੁਰਵੇਦ ਇਸ ਬਾਰੇ ਕੁਝ ਕਹਿੰਦਾ ਹੈ, ਜੇਕਰ ਤੁਸੀਂ ਖੁਦ ਨੂੰ ਸਰੀਰ ਅਤੇ ਮਨ ਤੋਂ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਆਯੁਰਵੇਦ 'ਚ ਦੱਸੀਆਂ ਗਈਆਂ ਗੱਲਾਂ ਨੂੰ ਆਪਣੇ ਰੂਟੀਨ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇੱਕ ਹੈਲਦੀ ਲਾਈਫਸਟਾਈਲ ਲਈ ਕੀ ਕਹਿੰਦਾ ਹੈ ਆਯੁਰਵੇਦ...

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਕੀ ਤੁਹਾਡੀ ਦਿਨਚਰਿਆ ਦੀ ਸ਼ੁਰੂਆਤ ਭੱਜ-ਦੌੜ ਤੇ ਤਣਾਅ ਦੇ ਨਾਲ ਹੁੰਦੀ ਹੈ? ਸਵੇਰੇ ਉੱਠ ਕੇ ਜਲਦਬਾਜ਼ੀ 'ਚ ਦਫ਼ਤਰ ਲਈ ਤਿਆਰ ਹੋਣਾ, ਹੜਬੜੀ 'ਚ ਨਾਸ਼ਤਾ ਤਿਆਰ ਕਰਨਾ ਅਤੇ ਫਿਰ ਫਟਾਫਟ ਉਸਨੂੰ ਖਾਣਾ ਵੀ। ਆਯੁਰਵੇਦ ਇਸ ਬਾਰੇ ਕੁਝ ਕਹਿੰਦਾ ਹੈ, ਜੇਕਰ ਤੁਸੀਂ ਖੁਦ ਨੂੰ ਸਰੀਰ ਅਤੇ ਮਨ ਤੋਂ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਆਯੁਰਵੇਦ 'ਚ ਦੱਸੀਆਂ ਗਈਆਂ ਗੱਲਾਂ ਨੂੰ ਆਪਣੇ ਰੂਟੀਨ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇੱਕ ਹੈਲਦੀ ਲਾਈਫਸਟਾਈਲ ਲਈ ਕੀ ਕਹਿੰਦਾ ਹੈ ਆਯੁਰਵੇਦ।
ਜਿਸਨੂੰ ਅਸੀਂ ਅੱਜ-ਕੱਲ੍ਹ ਰੂਟੀਨ ਕਹਿੰਦੇ ਹਾਂ, ਉਸਨੂੰ ਆਯੁਰਵੇਦ ਵਿੱਚ ਦਿਨਚਰਿਆ ਕਿਹਾ ਗਿਆ ਹੈ। ਆਯੁਰਵੇਦ ਜ਼ਿੰਦਗੀ ਜਿਊਣ ਦਾ ਇੱਕ ਸਾਇੰਸ (ਵਿਗਿਆਨ) ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਸਾਡਾ ਸਰੀਰ ਕੁਦਰਤ ਦੇ ਪਰਛਾਵੇਂ ਵਾਂਗ ਹੈ ਅਤੇ ਇਸਨੂੰ ਉਸੀ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਹੈ। ਆਓ ਦੱਸਦੇ ਹਾਂ ਹੈਲਦੀ ਲਾਈਫਸਟਾਈਲ ਨਾਲ ਜੁੜੇ ਕੁਝ ਟਿਪਸ ਬਾਰੇ:
ਆਯੁਰਵੇਦ ਮੁਤਾਬਕ, ਵਿਅਕਤੀ ਨੂੰ ਸੂਰਜ ਚੜ੍ਹਨ ਤੋਂ ਘੱਟੋ-ਘੱਟ 90 ਮਿੰਟ ਪਹਿਲਾਂ ਉੱਠਣਾ ਚਾਹੀਦਾ ਹੈ। ਬ੍ਰਹਮ ਮਹੂਰਤ ਦੇ ਇਸ ਸਮੇਂ ਨੂੰ ਸਾਤਵਿਕ ਊਰਜਾ ਵਾਲਾ ਸਮਾਂ ਕਿਹਾ ਗਿਆ ਹੈ।
ਅਮਾ ਯਾਨੀ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਕੱਢਣ ਲਈ ਓਰਲ ਕਲੇਂਜ਼ਿੰਗ ਬੇਹੱਦ ਜ਼ਰੂਰੀ ਹੈ, ਇਸ ਵਿੱਚ ਜੀਭ ਦੀ ਸਫ਼ਾਈ, ਆਇਲ ਪੁਲਿੰਗ ਅਤੇ ਦੰਦਾਂ ਦੀ ਸਫ਼ਾਈ ਸ਼ਾਮਲ ਹੈ।
ਓਰਲ ਕਲੀਂਜ਼ਿੰਗ ਤੋਂ ਬਾਅਦ 1-2 ਗਿਲਾਸ ਗੁਣਗੁਣਾ ਪਾਣੀ ਪੀਣ ਦੀ ਸਲਾਹ ਦਿੱਤੀ ਗਈ ਹੈ। ਉੱਥੇ ਹੀ, ਜ਼ਿਆਦਾ ਫਾਇਦੇ ਲਈ ਪਾਣੀ 'ਚ ਸ਼ਹਿਦ, ਨਿੰਬੂ ਜਾਂ ਅਦਰਕ ਦੇ ਟੁਕੜੇ ਪਾਏ ਜਾ ਸਕਦੇ ਹਨ।
ਸਰੀਰ ਵਿਚ ਲਚਕੀਲਾਪਨ ਅਤੇ ਫੁਰਤੀ ਬਣੀ ਰਹੇ, ਇਸਦੇ ਲਈ ਯੋਗ ਖਾਸਕਰ ਪ੍ਰਾਣਾਯਾਮ ਅਤੇ ਸੂਰਜ ਨਮਸਕਾਰ ਕਰਨਾ ਫਾਇਦੇਮੰਦ ਸਾਬਿਤ ਹੋ ਸਕਦਾ ਹੈ।
ਸਰੀਰ ਅਤੇ ਵਾਲਾਂ 'ਚ ਤੇਲ ਲਗਾ ਕੇ ਮਸਾਜ ਕਰੋ। ਇਸ ਵਿਚ ਵਾਤ ਦੋਸ਼ ਲਈ ਤਿਲ ਦਾ ਤੇਲ, ਪਿੱਤ ਦੋਸ਼ ਲਈ ਨਾਰੀਅਲ ਤੇਲ ਤੇ ਕਫ਼ ਦੋਸ਼ ਲਈ ਸਰ੍ਹੋਂ ਦਾ ਤੇਲ ਸਹੀ ਦੱਸਿਆ ਗਿਆ ਹੈ।
ਆਯੁਰਵੇਦ ਦੀ ਮੰਨੀਏ ਤਾਂ ਸਰੀਰ ਅਤੇ ਵਾਲਾਂ 'ਚ ਤੇਲ ਲਗਾਉਣ ਅਤੇ ਮਸਾਜ ਤੋਂ ਬਾਅਦ ਨਹਾਉਣ ਜਾਣਾ ਚਾਹੀਦਾ ਹੈ।
ਆਯੁਰਵੇਦ ਕਹਿੰਦਾ ਹੈ ਕਿ ਨਾਸ਼ਤਾ ਅਜਿਹਾ ਹੋਣਾ ਚਾਹੀਦਾ ਹੈ ਜਿਸ ਵਿੱਚ ਪੋਸ਼ਕ ਤੱਤ ਚੰਗੇ-ਖਾਸੇ ਹੋਣ, ਗਰਮ ਹੋਵੇ ਅਤੇ ਨਾਲ ਹੀ ਉਸਨੂੰ ਆਸਾਨੀ ਨਾਲ ਪਚਾਇਆ ਜਾ ਸਕੇ।
ਆਯੁਰਵੇਦ 'ਚ ਦੁਪਹਿਰ ਦੇ ਖਾਣੇ ਦਾ ਸਭ ਤੋਂ ਸਹੀ ਸਮਾਂ 12-1 ਵਜੇ ਦਾ ਦੱਸਿਆ ਗਿਆ ਹੈ। ਇਸ ਸਮੇਂ ਪਿੱਤ ਸਭ ਤੋਂ ਜ਼ਿਆਦਾ ਮਜ਼ਬੂਤ ਹੁੰਦਾ ਹੈ।
ਦੁਪਹਿਰ ਦੇ ਖਾਣੇ ਤੋਂ ਬਾਅਦ ਬਹੁਤ ਹੀ ਘੱਟ ਸਮੇਂ ਲਈ ਸੌਣਾ ਵੀ ਆਯੁਰਵੇਦ 'ਚ ਹੈਲਦੀ ਮੰਨਿਆ ਗਿਆ ਹੈ, ਪਰ ਜਿਨ੍ਹਾਂ ਲੋਕਾਂ ਨੂੰ ਕਫ਼ ਦੋਸ਼ ਦੀ ਸਮੱਸਿਆ ਹੈ ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਸ਼ਾਮ ਦੇ ਆਰਾਮ ਵਿੱਚ ਮੈਡੀਟੇਸ਼ਨ ਜਿਹੀ ਪ੍ਰਕਿਰਿਆ ਸ਼ਾਮਲ ਹੈ, ਜਿਸ ਨਾਲ ਨਰਵਸ ਸਿਸਟਮ ਰਾਤ ਨੂੰ ਆਰਾਮ ਲਈ ਤਿਆਰ ਹੁੰਦਾ ਹੈ।
ਆਯੁਰਵੇਦ 'ਚ ਰਾਤ ਦਾ ਖਾਣਾ 7 ਵਜੇ ਤਕ ਕਰਨਾ ਸਹੀ ਮੰਨਿਆ ਜਾਂਦਾ ਹੈ। ਸੌਣ ਤੋਂ ਕਰੀਬ 2-3 ਘੰਟੇ ਪਹਿਲਾਂ ਦਾ ਗੈਪ ਹੋਣਾ ਜ਼ਰੂਰੀ ਹੈ।