- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਨਸਕ੍ਰੀਨ ਹੀ ਹੈ ਜਿਸਦੀ ਮਦਦ ਨਾਲ ਘੱਟ ਉਮਰ 'ਚ ਸਕਿਨ ਏਜਿੰਗ ਤੇ ਸਕਿਨ ਕੈਂਸਰ ਵਰਗੇ ਵਧਦੇ ਖ਼ਤਰਿਆਂ ਤੋਂ ਬਚਿਆ ਜਾ ਸਕਦਾ ਹੈ ਪਰ ਸਨਸਕ੍ਰੀਨ ਨਾਲ ਜੁੜੀਆਂ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਲੈ ਕੇ ਲੋਕਾਂ 'ਚ ਭਰਮ ਹੈ, ਇਨ੍ਹਾਂ ਦਾ ਹੀ ਅਸੀਂ ਅੱਗੇ ਜ਼ਿਕਰ ਕਰਨ ਵਾਲੇ ਹਾਂ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅਸੀਂ ਸਾਰੇ ਜਾਣਦੇ ਹਾਂ ਕਿ ਸਨਸਕ੍ਰੀਨ ਵਧਦੇ ਪ੍ਰਦੂਸ਼ਣ ਤੇ ਧੁੱਪ 'ਚੋਂ ਨਿਕਲਣ ਵਾਲੀਆਂ ਹਾਨੀਕਾਰਕ ਕਿਰਨਾਂ ਤੋਂ ਸਕਿਨ ਦੀ ਰੱਖਿਆ ਕਰਦੀ ਹੈ। ਉਹ ਸਨਸਕ੍ਰੀਨ ਹੀ ਹੈ ਜਿਸਦੀ ਮਦਦ ਨਾਲ ਘੱਟ ਉਮਰ 'ਚ ਸਕਿਨ ਏਜਿੰਗ ਤੇ ਸਕਿਨ ਕੈਂਸਰ ਵਰਗੇ ਵਧਦੇ ਖ਼ਤਰਿਆਂ ਤੋਂ ਬਚਿਆ ਜਾ ਸਕਦਾ ਹੈ। ਪਰ ਸਨਸਕ੍ਰੀਨ ਨਾਲ ਜੁੜੀਆਂ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਲੈ ਕੇ ਲੋਕਾਂ 'ਚ ਭਰਮ ਹੈ, ਇਨ੍ਹਾਂ ਦਾ ਹੀ ਅਸੀਂ ਅੱਗੇ ਜ਼ਿਕਰ ਕਰਨ ਵਾਲੇ ਹਾਂ।
ਜਦੋਂ ਸਕਿਨ ਨੂੰ ਪਹਿਲਾਂ ਹੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਤਾਂ ਉਸਦੇ ਡੈਮੇਜ ਹੋਣ ਦਾ ਇੰਤਜ਼ਾਰ ਕਿਉਂ ਕੀਤਾ ਜਾਵੇ? ਆਓ ਜਾਣਦੇ ਹਾਂ ਸਨਸਕ੍ਰੀਨ ਨਾਲ ਜੁੜੇ ਉਹ ਮਿੱਥ ਜਿਨ੍ਹਾਂ ਨਾਲ ਸਕਿਨ ਨੂੰ ਜ਼ਿਆਦਾ ਨੁਕਸਾਨ ਹੋ ਸਕਦਾ ਹੈ:
1. ਮਿੱਥ: ਬਾਰਿਸ਼ ਜਾਂ ਸਰਦੀ ਦੇ ਮੌਸਮ 'ਚ ਸਨਸਕ੍ਰੀਨ ਲਗਾਉਣਾ ਜ਼ਰੂਰੀ ਨਹੀਂ
ਗਰਮੀ ਤੋਂ ਇਲਾਵਾ ਬਾਰਿਸ਼ ਤੇ ਸਰਦੀ ਦਾ ਮੌਸਮ ਵੀ ਸਕਿਨ ਲਈ ਓਨਾ ਹੀ ਹਾਨੀਕਾਰਕ ਹੈ ਤਾਂ ਕੀ ਹੋਇਆ ਜੇਕਰ ਇਸ ਮੌਸਮ ਵਿਚ ਧੁੱਪ ਨਹੀਂ ਹੁੰਦੀ? ਯੂਵੀ ਰੇਡੀਏਸ਼ਨ (UV Radiation) ਉਸ ਸਮੇਂ ਵੀ ਮੌਜੂਦ ਹੁੰਦੀ ਹੈ। ਅਜਿਹੇ ਵਿਚ ਰੋਜ਼ਾਨਾ ਸਨਸਕ੍ਰੀਨ ਲਗਾਉਣਾ ਜ਼ਰੂਰੀ ਹੈ।
2. ਮਿੱਥ: ਸਿਰਫ਼ ਟੈਨਿੰਗ ਹੁੰਦੀ ਹੈ ਸਨਬਰਨ ਨਹੀਂ ਤਾਂ ਸਨਸਕ੍ਰੀਨ ਦੀ ਲੋੜ ਨਹੀਂ
ਕੀ ਤੁਸੀਂ ਵੀ ਅਜਿਹਾ ਸੋਚਦੇ ਹੋ ਕਿ ਸਿਰਫ਼ ਟੈਨਿੰਗ ਹੋ ਰਹੀ ਹੈ ਸਨਬਰਨ ਨਹੀਂ, ਤਾਂ ਇਸਦੇ ਲਈ ਸਨਸਕ੍ਰੀਨ ਲਗਾਉਣਾ ਇੰਨਾ ਜ਼ਰੂਰੀ ਨਹੀਂ? ਇਹ ਇਕ ਗਲਤ ਧਾਰਨਾ ਹੈ ਕਿਉਂਕਿ 'ਮਾਯੋ ਕਲੀਨਿਕ' ਦੀ ਮੰਨੀਏ ਤਾਂ ਸੇਫ਼ ਟੈਨ ਵਰਗੀ ਕੋਈ ਚੀਜ਼ ਹੀ ਨਹੀਂ ਹੁੰਦੀ। ਧੁੱਪ ਨਾਲ ਕਾਲੀ ਪਈ ਸਕਿਨ ਦਾ ਮਤਲਬ ਹੀ ਇਹ ਹੈ ਕਿ ਚਮੜੀ ਡੈਮੇਜ ਹੋ ਚੁੱਕੀ ਹੈ ਅਤੇ ਉਸਨੂੰ ਮੁਰੰਮਤ ਚਾਹੀਦੀ ਹੈ।
3. ਮਿੱਥ: ਡਾਰਕ ਸਕਿਨ ਵਾਲੇ ਸਨਸਕ੍ਰੀਨ ਨਹੀਂ ਲਗਾਉਂਦੇ
ਕਈ ਲੋਕ ਅਜਿਹਾ ਮੰਨਦੇ ਹਨ ਕਿ ਜਿਨ੍ਹਾਂ ਦੀ ਸਕਿਨ ਡਾਰਕ ਹੁੰਦੀ ਹੈ, ਉਨ੍ਹਾਂ ਨੂੰ ਧੁੱਪ ਤੋਂ ਘੱਟ ਨੁਕਸਾਨ ਹੁੰਦਾ ਹੈ, ਜਦਕਿ ਸੱਚਾਈ ਇਸਦੇ ਬਿਲਕੁਲ ਉਲਟ ਹੈ। ਸਕਿਨ ਟੋਨ ਕੇਹੋ ਜਿਹੀ ਵੀ ਹੋਵੇ, ਉਸਨੂੰ ਧੁੱਪ ਦੀਆਂ ਹਾਨੀਕਾਰਕ ਕਿਰਨਾਂ ਤੋਂ ਸੁਰੱਖਿਆ ਦੀ ਲੋੜ ਹਮੇਸ਼ਾ ਰਹਿੰਦੀ ਹੈ।
4. ਮਿੱਥ: ਮੇਕਅਪ ਪ੍ਰੋਡਕਟਸ 'ਚ ਪਹਿਲਾਂ ਹੀ ਸਨਸਕ੍ਰੀਨ ਹੈ
ਮਾਰਕੀਟ ਵਿਚ ਕਈ ਅਜਿਹੇ ਪ੍ਰੋਡਕਟਸ ਉਪਲਬਧ ਹਨ ਜਿਨ੍ਹਾਂ ਵਿਚ ਸਨਸਕ੍ਰੀਨ ਪਹਿਲਾਂ ਤੋਂ ਹੁੰਦੀ ਹੈ। ਪਰ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇਕਰ ਇਨ੍ਹਾਂ ਪ੍ਰੋਡਕਟਸ ਵਿੱਚ ਸਨਸਕ੍ਰੀਨ ਦਾ SPF 30 ਤੋਂ ਘੱਟ ਹੈ ਤਾਂ ਮੇਕਅਪ ਪ੍ਰੋਡਕਟਸ ਦੇ ਨਾਲ ਵੱਖਰੇ ਤੌਰ 'ਤੇ ਸਨਸਕ੍ਰੀਨ ਲਗਾਉਣੀ ਚਾਹੀਦੀ ਹੈ।
5. ਮਿੱਥ: ਸਨਸਕ੍ਰੀਨ ਲਗਾਉਣ ਨਾਲ ਵਿਟਾਮਿਨ ਡੀ ਨਹੀਂ ਮਿਲੇਗਾ
ਸਨਸਕ੍ਰੀਨ ਚੰਗੀ ਤਰ੍ਹਾਂ ਲਗਾਉਣ ਤੋਂ ਬਾਅਦ ਵੀ ਸਕਿਨ ਵਿਚ 2-3% ਧੁੱਪ ਦੀਆਂ ਕਿਰਨਾਂ ਸਕਿਨ ਨੂੰ ਛੂਹ ਸਕਦੀਆਂ ਹਨ, ਫਿਰ ਇਹ ਕਹਿਣਾ ਗਲਤ ਹੈ ਕਿ ਇਸ ਨਾਲ ਵਿਟਾਮਿਨ ਡੀ ਨਹੀਂ ਮਿਲੇਗਾ।