- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਫ਼ਿਲਮ ਦਾ ਓਰੀਜਨਲ ਨਾਮ 'ਪੰਜਾਬ '95' ਸੀ ਅਤੇ ਇਸ ਨੂੰ 2022 ਵਿੱਚ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (CBFC) ਕੋਲ ਮਨਜ਼ੂਰੀ ਲਈ ਭੇਜਿਆ ਗਿਆ ਸੀ, ਪਰ ਹੁਣ ਤੱਕ ਇਸ ਨੂੰ ਸਰਟੀਫਿਕੇਟ ਨਹੀਂ ਮਿਲਿਆ ਹੈ। ਫ਼ਿਲਮ ਮੇਕਰਸ ਦਾ ਆਰੋਪ ਹੈ ਕਿ CBFC ਨੇ ਫ਼ਿਲਮ ਵਿੱਚ 127 ਕੱਟ ਲਗਾਉਣ ਲਈ ਕਿਹਾ ਸੀ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਐਕਟਰ-ਸਿੰਗਰ ਦਿਲਜੀਤ ਦੁਸਾਂਝ ਨੇ ਆਪਣੀ ਫ਼ਿਲਮ 'ਸਤਲੁਜ' ਦੇ ਭਾਰਤ ਵਿੱਚ ਰਿਲੀਜ਼ ਹੋਣ ਦੇ ਸਿਰਫ਼ ਦੋ ਦਿਨਾਂ ਬਾਅਡ ਹੀ Zee5 ਤੋਂ ਹਟਾਏ ਜਾਣ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸੋਮਵਾਰ ਨੂੰ ਇੰਸਟਾਗ੍ਰਾਮ ਲਾਈਵ ਦੇ ਦੌਰਾਨ, ਐਕਟਰ ਨੇ ਫ਼ਿਲਮ ਦੇ ਘੱਟ ਸਮੇਂ ਤੱਕ ਉਪਲਬਧ ਰਹਿਣ ਦੇ ਬਾਵਜੂਦ ਉਸ ਨੂੰ ਸਪੋਰਟ ਕਰਨ ਲਈ ਦਰਸ਼ਕਾਂ ਦਾ ਸ਼ੁਕਰੀਆ ਅਦਾ ਕੀਤਾ ਅਤੇ ਜਿਨ੍ਹਾਂ ਲੋਕਾਂ ਨੇ ਇਸ ਨੂੰ ਪਹਿਲਾਂ ਹੀ ਦੇਖ ਅਤੇ ਡਾਊਨਲੋਡ ਕਰ ਲਿਆ ਸੀ, ਉਨ੍ਹਾਂ ਨੂੰ ਇਸ ਨੂੰ ਦੂਜਿਆਂ ਨਾਲ ਸ਼ੇਅਰ ਕਰਨ ਦੀ ਅਪੀਲ ਕੀਤੀ।
ਦਿਲਜੀਤ ਨੇ ਕੀਤੀ ਲੋਕਾਂ ਨੂੰ ਇਹ ਅਪੀਲ
ਦਿਲਜੀਤ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ, 'ਇੱਕ ਵਾਰ ਕੋਈ ਚੀਜ਼ ਆਨਲਾਈਨ ਆ ਜਾਵੇ, ਤਾਂ ਉਸ ਨੂੰ ਮਿਟਾਇਆ ਨਹੀਂ ਜਾ ਸਕਦਾ'। ਦਿਲਜੀਤ ਨੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਿਨ੍ਹਾਂ ਨੇ ਫ਼ਿਲਮ ਦੇਖੀ ਅਤੇ ਡਾਊਨਲੋਡ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਉਨ੍ਹਾਂ ਨਾਲ ਸ਼ੇਅਰ ਕਰੋ ਜਿਨ੍ਹਾਂ ਨੇ ਇਹ ਫ਼ਿਲਮ ਨਹੀਂ ਦੇਖੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਫ਼ਿਲਮ ਨੂੰ ਰਿਲੀਜ਼ ਕਰਨ ਦੇ ਸਫ਼ਰ ਵਿੱਚ ਕਿੰਨੀਆਂ ਮੁਸ਼ਕਲਾਂ ਆਈਆਂ ਹਨ।
ਦਿਲਜੀਤ ਨੇ ਕਹੀ ਇਹ ਗੱਲ
ਦਿਲਜੀਤ ਨੇ ਕਿਹਾ, 'ਮੈਂ 'ਸਤਲੁਜ' (Satluj Movie) ਦੇਖਣ ਲਈ ਲੋਕਾਂ ਦਾ ਸ਼ੁਕਰੀਆ ਅਦਾ ਕਰਨ ਲਈ ਇੰਸਟਾਗ੍ਰਾਮ 'ਤੇ ਲਾਈਵ ਆਇਆ। ਮੈਨੂੰ ਜਿਸ ਗੱਲ ਦਾ ਡਰ ਸੀ, ਉਹੀ ਹੋਇਆ। ਮੈਨੂੰ ਲੱਗਿਆ ਸੀ ਕਿ ਫ਼ਿਲਮ ਸੋਮਵਾਰ ਤੱਕ ਹਟਾ ਦਿੱਤੀ ਜਾਵੇਗੀ, ਪਰ ਇਹ ਉਮੀਦ ਤੋਂ ਪਹਿਲਾਂ ਹੀ ਹੋ ਗਿਆ। ਇਸੇ ਲਈ ਅਸੀਂ ਫ਼ਿਲਮ ਦਾ ਪ੍ਰਮੋਸ਼ਨ ਨਹੀਂ ਕੀਤਾ। ਬਿਨਾਂ ਕਿਸੇ ਪ੍ਰਮੋਸ਼ਨ ਦੇ ਫ਼ਿਲਮ ਨੂੰ ਆਨਲਾਈਨ ਰਿਲੀਜ਼ ਕਰਨਾ ਹੀ ਸਭ ਤੋਂ ਵਧੀਆ ਸੀ। ਅੱਜ ਦੇ ਨੌਜਵਾਨ ਜਸਵੰਤ ਸਿੰਘ ਖਾਲੜਾ ਬਾਰੇ ਗੱਲ ਕਰ ਰਹੇ ਹਨ। ਹਰ ਘਰ ਵਿੱਚ ਜਸਵੰਤ ਸਿੰਘ ਖਾਲੜਾ ਦੀ ਚਰਚਾ ਹੋ ਰਹੀ ਹੈ। ਤੁਸੀਂ ਮੈਨੂੰ ਜਿੰਨਾ ਚਾਹੋ ਉੱਨਾ ਪਰੇਸ਼ਾਨ ਕਰ ਸਕਦੇ ਹੋ। ਮੈਂ ਮਰਦੇ ਦਮ ਤੱਕ ਪੰਜਾਬ ਦੇ ਨਾਲ ਹਾਂ'।
ਲੋਕਾਂ ਨੂੰ ਕੀਤੀ ਇਹ ਅਪੀਲ
ਦਿਲਜੀਤ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਸਕੂਨ ਹੈ ਕਿ ਫ਼ਿਲਮ ਆਖਰਕਾਰ ਦਰਸ਼ਕਾਂ ਤੱਕ ਪਹੁੰਚ ਗਈ ਹੈ। ਉਨ੍ਹਾਂ ਨੇ ਕਿਹਾ, 'ਪਰ ਮੈਨੂੰ ਖੁਸ਼ੀ ਅਤੇ ਸਕੂਨ ਹੈ ਕਿ ਫ਼ਿਲਮ ਆਖਰਕਾਰ ਦਰਸ਼ਕਾਂ ਤੱਕ ਪਹੁੰਚ ਗਈ। ਬਹੁਤ ਸਾਰੇ ਲੋਕਾਂ ਨੇ ਇਸ ਨੂੰ ਪਹਿਲਾਂ ਹੀ ਡਾਊਨਲੋਡ ਕਰ ਲਿਆ ਹੈ। ਇੱਕ ਵਾਰ ਜਦੋਂ ਕੋਈ ਚੀਜ਼ ਆਨਲਾਈਨ ਆ ਜਾਂਦੀ ਹੈ, ਤਾਂ ਉਹ ਕਦੇ ਡਿਲੀਟ ਨਹੀਂ ਹੁੰਦੀ। ਮੈਂ ਰਾਜਸਥਾਨ ਦਾ ਇੱਕ ਵੀਡੀਓ ਦੇਖਿਆ ਜਿਸ ਵਿੱਚ ਲੋਕ ਫ਼ਿਲਮ ਦੇਖ ਰਹੇ ਸੀ; ਮੈਨੂੰ ਬਹੁਤ ਖੁਸ਼ੀ ਹੋਈ। ਪਲੀਜ਼ ਇਸ ਨੂੰ ਆਪਣੇ ਦੋਸਤਾਂ ਅਤੇ ਆਪਣੇ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਦਿਖਾਓ'।
ਸਤਲੁਜ ਬਾਰੇ
'ਸਤਲੁਜ' ਫ਼ਿਲਮ 1990 ਦੇ ਦਹਾਕੇ ਵਿੱਚ ਪੰਜਾਬ ਦੇ ਸਭ ਤੋਂ ਬੁਰੇ ਦੌਰ ਵਿੱਚੋਂ ਇੱਕ 'ਤੇ ਅਧਾਰਿਤ ਹੈ, ਜਦੋਂ ਆਮ ਨਾਗਰਿਕ ਕਥਿਤ ਤੌਰ 'ਤੇ ਗਾਇਬ ਹੋ ਗਏ ਸਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੱਸੇ ਬਿਨਾਂ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ।
ਇਸ ਫ਼ਿਲਮ ਦਾ ਓਰੀਜਨਲ ਨਾਮ 'ਪੰਜਾਬ '95' ਸੀ ਅਤੇ ਇਸ ਨੂੰ 2022 ਵਿੱਚ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (CBFC) ਕੋਲ ਮਨਜ਼ੂਰੀ ਲਈ ਭੇਜਿਆ ਗਿਆ ਸੀ, ਪਰ ਹੁਣ ਤੱਕ ਇਸ ਨੂੰ ਸਰਟੀਫਿਕੇਟ ਨਹੀਂ ਮਿਲਿਆ ਹੈ। ਫ਼ਿਲਮ ਮੇਕਰਸ ਦਾ ਆਰੋਪ ਹੈ ਕਿ CBFC ਨੇ ਫ਼ਿਲਮ ਵਿੱਚ 127 ਕੱਟ ਲਗਾਉਣ ਲਈ ਕਿਹਾ ਸੀ।
ਸ਼ੁੱਕਰਵਾਰ, 3 ਜੁਲਾਈ ਨੂੰ 'ਸਤਲੁਜ' ਨੂੰ ਬਿਨਾਂ ਕਿਸੇ ਪ੍ਰਮੋਸ਼ਨ ਅਤੇ ਕੱਟ ਦੇ Zee5 'ਤੇ ਰਿਲੀਜ਼ ਕੀਤਾ ਗਿਆ। ਕ੍ਰਿਟਿਕਸ ਅਤੇ ਦਰਸ਼ਕਾਂ ਨੇ ਫ਼ਿਲਮ ਦੀ ਸ਼ਲਾਘਾ ਕੀਤੀ, ਹਾਲਾਂਕਿ ਰਿਲੀਜ਼ ਦੇ 2 ਦਿਨ ਬਾਅਦ ਹੀ ਫ਼ਿਲਮ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਹੈ।
ਹਨੀ ਤ੍ਰੇਹਨ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਵਿੱਚ ਅਰਜੁਨ ਰਾਮਪਾਲ (Arjun Rampal), ਕੰਵਲਜੀਤ ਸਿੰਘ, ਸੁਵਿੰਦਰ ਵਿੱਕੀ ਅਤੇ ਗੀਤਿਕਾ ਵਿਦਿਆ ਓਹਲਯਾਨ ਵੀ ਅਹਿਮ ਭੂਮਿਕਾਵਾਂ ਵਿੱਚ ਹਨ।