- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ, ਸੰਚਿਤਾ ਪਿਛਲੇ 6 ਮਹੀਨਿਆਂ ਤੋਂ ਡਿਪ੍ਰੈਸ਼ਨ 'ਚ ਸੀ ਤੇ ਆਪਣੇ ਭਵਿੱਖ ਨੂੰ ਲੈ ਕੇ ਉਹ ਕਾਫ਼ੀ ਡਰੀ ਹੋਈ ਸੀ। ਰਿਪੋਰਟ 'ਚ ਇਹ ਦੱਸਿਆ ਗਿਆ ਕਿ ਸੰਚਿਤਾ ਅਕਸਰ ਸ਼ੂਟਿੰਗ ਦੌਰਾਨ ਆਪਣੇ ਡਾਇਲਾਗ ਭੁੱਲਣ ਲੱਗ ਪਈ ਸੀ ਅਤੇ ਕਾਫ਼ੀ ਖੋਈ ਹੋਈ ਮਹਿਸੂਸ ਕਰਦੀ ਸੀ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ: ਸੰਚਿਤਾ ਉਗਲੇ (Sanchita Ugale Death) ਦੇ ਦੇਹਾਂਤ ਨਾਲ ਨਾ ਸਿਰਫ਼ ਟੀਵੀ ਇੰਡਸਟਰੀ ਸਦਮੇ 'ਚ ਹੈ ਬਲਕਿ ਉਨ੍ਹਾਂ ਦਾ ਪੂਰਾ ਪਰਿਵਾਰ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ। ਰਿਪੋਰਟਾਂ ਦੀ ਮੰਨੀਏ ਤਾਂ 14 ਜੂਨ ਨੂੰ ਅਦਾਕਾਰਾ ਨੇ ਆਪਣੇ ਮੁੰਬਈ ਦੇ ਅਪਾਰਟਮੈਂਟ 'ਚ ਖੁਦਕੁਸ਼ੀ ਕਰ ਲਈ ਸੀ ਜਿਸ ਦੀ ਖੋਜਬੀਣ ਪੁਲਿਸ ਲਗਾਤਾਰ ਕਰ ਰਹੀ ਹੈ। ਸੰਚਿਤਾ ਦੇ ਭਰਾ ਤੋਂ ਬਾਅਦ ਹੁਣ ਹਾਲ ਹੀ 'ਚ ਉਨ੍ਹਾਂ ਦੇ ਪਿਤਾ ਮੱਛਿੰਦਰ ਉਗਲੇ ਨੇ ਆਪਣੀ ਧੀ ਦੇ ਡਿਪ੍ਰੈਸ਼ਨ ਬਾਰੇ ਦਾਅਵਾ ਕਰਦਿਆਂ ਦੱਸਿਆ ਕਿ ਅਦਾਕਾਰਾ ਨੂੰ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ।
NDTV ਨਾਲ ਖ਼ਾਸ ਗੱਲਬਾਤ 'ਚ ਸੰਚਿਤਾ ਉਗਲੇ ਦੇ ਪਿਤਾ ਨੇ ਕਿਹਾ, 'ਉਹ ਬਹੁਤ ਹੀ ਉਦਾਸ ਰਹਿੰਦੀ ਸੀ ਉਸਨੇ ਸਾਨੂੰ ਵਜ੍ਹਾ ਨਹੀਂ ਦੱਸੀ, ਬੱਸ ਸਾਨੂੰ ਇਹ ਪਤਾ ਹੈ ਕਿ ਉਹ ਅਪਸੈੱਟ ਸੀ। ਮਤਲਬ ਉਹ ਜਦੋਂ ਚੰਗੇ ਮੂਡ 'ਚ ਵੀ ਹੁੰਦੀ ਸੀ ਤਾਂ ਅਚਾਨਕ ਡਿਪ੍ਰੈਸ਼ਨ 'ਚ ਚਲੀ ਜਾਂਦੀ ਸੀ। ਇਹ ਗੱਲ ਸਾਡੇ ਧਿਆਨ 'ਚ ਆਈ ਸੀ, ਇਸ ਲਈ ਅਸੀਂ ਰੋਜ਼ ਉਸ ਦੇ ਨਾਲ ਆਉਣਾ-ਜਾਣਾ ਕਰਦੇ ਸੀ। ਬੱਸ ਉਸ ਵੇਲੇ ਹੀ ਅਸੀਂ ਉਸ ਨੂੰ ਅੱਧੇ ਘੰਟੇ ਲਈ ਇਕੱਲਿਆਂ ਛੱਡਿਆ ਸੀ, ਉਹ ਸਾਡੀ ਗ਼ਲਤੀ ਸੀ। ਉਹ ਇੰਨੇ ਡਿਪ੍ਰੈਸ਼ਨ 'ਚ ਚਲੀ ਗਈ, ਪਰ ਸਾਨੂੰ ਇਹ ਨਹੀਂ ਲੱਗਿਆ ਸੀ ਕਿ ਉਹ ਇਸ ਤਰ੍ਹਾਂ ਦਾ ਕਦਮ ਚੁੱਕੇਗੀ।'
ਸੰਚਿਤਾ ਉਗਲੇ ਦੇ ਪਿਤਾ ਨੇ ਅੱਗੇ ਕਿਹਾ, 'ਅਸੀਂ ਉਸ ਨਾਲ ਗੱਲਬਾਤ ਕੀਤੀ ਸੀ, ਪਰ ਉਸ ਨੂੰ ਟਾਰਚਰ ਕੀਤਾ ਜਾ ਰਿਹਾ ਸੀ। ਉਸ ਨੂੰ ਕੋਈ ਨਾ ਕੋਈ ਪੈਸਿਆਂ ਨੂੰ ਲੈ ਕੇ ਜਾਂ ਕਿਸੇ ਗੱਲ ਨੂੰ ਲੈ ਕੇ ਮੰਗ ਕਰਦਿਆਂ ਟਾਰਚਰ ਕਰ ਰਿਹਾ ਸੀ। ਕਿਸੇ ਨਾ ਕਿਸੇ ਮਾਮਲੇ 'ਚ ਇਹ ਹੋ ਰਿਹਾ ਸੀ, ਮਤਲਬ... ਹੁਣ ਉਹ ਗੱਲ ਮੇਰੇ ਸਾਹਮਣੇ ਸਾਫ਼ ਆਵੇਗੀ, ਪਰ ਯਕੀਨੀ ਤੌਰ 'ਤੇ ਅਜਿਹਾ ਹੋ ਰਿਹਾ ਸੀ। ਪ੍ਰਸ਼ਾਸਨ ਤੋਂ ਬੱਸ ਸਾਡੀ ਇਹੀ ਮੰਗ ਹੈ ਕਿ ਮੇਰੀ ਧੀ ਨਾਲ ਜੋ ਗ਼ਲਤ ਹੋ ਰਿਹਾ ਸੀ, ਉਸ ਦੀ ਜਾਂਚ ਹੋਣੀ ਚਾਹੀਦੀ ਹੈ।'
ਸੰਚਿਤਾ ਉਗਲੇ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀਆਂ ਕਈ ਚੈਟਸ ਵਾਇਰਲ ਹੋ ਰਹੀਆਂ ਹਨ।
ਇਕ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ, ਸੰਚਿਤਾ ਪਿਛਲੇ 6 ਮਹੀਨਿਆਂ ਤੋਂ ਡਿਪ੍ਰੈਸ਼ਨ 'ਚ ਸੀ ਤੇ ਆਪਣੇ ਭਵਿੱਖ ਨੂੰ ਲੈ ਕੇ ਉਹ ਕਾਫ਼ੀ ਡਰੀ ਹੋਈ ਸੀ। ਰਿਪੋਰਟ 'ਚ ਇਹ ਦੱਸਿਆ ਗਿਆ ਕਿ ਸੰਚਿਤਾ ਅਕਸਰ ਸ਼ੂਟਿੰਗ ਦੌਰਾਨ ਆਪਣੇ ਡਾਇਲਾਗ ਭੁੱਲਣ ਲੱਗ ਪਈ ਸੀ ਅਤੇ ਕਾਫ਼ੀ ਖੋਈ ਹੋਈ ਮਹਿਸੂਸ ਕਰਦੀ ਸੀ। ਦੱਸ ਦੇਈਏ ਕਿ ਸੰਚਿਤਾ ਉਗਲੇ ਟੀਵੀ ਸ਼ੋਅ 'ਕੁਮਕੁਮ ਭਾਗਿਆ' 'ਚ ਨਜ਼ਰ ਆ ਚੁੱਕੀ ਹੈ। ਉਨ੍ਹਾਂ ਨੇ 'ਦਿਲਵਾਲੀ ਦੁਲਹਾ ਲੇ ਜਾਏਗੀ' 'ਚ ਮੁੱਖ ਕਿਰਦਾਰ ਨਿਭਾਇਆ ਸੀ।