- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਲੀਵੁੱਡ ਦੇ 'ਸ਼ਹਿਨਸ਼ਾਹ' ਬਣਨ ਤੋਂ ਬਹੁਤ ਪਹਿਲਾਂ Amitabh Bachchan ਦਾ ਬ੍ਰਿਟਿਸ਼ ਏਅਰਵੇਜ਼ ਦੀ ਮੁਲਾਜ਼ਮ ਮਾਇਆ ਨਾਲ ਕਥਿਤ ਤੌਰ 'ਤੇ ਰਿਸ਼ਤਾ ਸੀ। ਉਨ੍ਹਾਂ ਦਾ ਰੋਮਾਂਸ ਕੋਲਕਾਤਾ ਤੇ ਮੁੰਬਈ ਵਿਚ ਉਨ੍ਹਾਂ ਦੇ ਸੰਘਰਸ਼ ਦੇ ਦਿਨਾਂ 'ਚ ਪਰਵਾਨ ਚੜ੍ਹਿਆ, ਜਦੋਂ ਉਨ੍ਹਾਂ ਹਿੰਦੀ ਫਿਲਮ ਇੰਡਸਟਰੀ ਵਿੱਚ ਆਪਣੀ ਜਗ੍ਹਾ ਨਹੀਂ ਬਣਾਈ ਸੀ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : 'ਸਦੀ ਦੇ ਮਹਾਨਾਇਕ' ਅਮਿਤਾਭ ਬੱਚਨ ਦੀ ਸਕ੍ਰੀਨ ਪ੍ਰੈਜ਼ੈਂਸ ਦੇ ਕਰੋੜਾਂ ਫੈਨਜ਼ ਹਨ। ਬਾਲੀਵੁੱਡ ਦੇ ਸ਼ਹਿਨਸ਼ਾਹ ਕਹਾਉਣ ਵਾਲੇ ਅਮਿਤਾਭ ਬੱਚਨ ਦੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਲੋਕਾਂ ਨੂੰ ਉਨ੍ਹਾਂ ਦੀ ਪਰਸਨਲ ਲਾਈਫ 'ਚ ਵੀ ਹਮੇਸ਼ਾ ਤੋਂ ਕਾਫੀ ਦਿਲਚਸਪੀ ਰਹੀ ਹੈ। ਜਯਾ ਬੱਚਨ ਦੇ ਨਾਲ ਵਿਆਹ ਕਰਨ ਤੋਂ ਲੈ ਕੇ ਰੇਖਾ ਨਾਲ ਅਫੇਅਰ ਦੀਆਂ ਖ਼ਬਰਾਂ ਤਕ ਬਿੱਗ ਬੀ ਦੀਆਂ ਲਵ ਸਟੋਰੀਜ਼ 'ਤੇ ਲੋਕਾਂ ਦੀਆਂ ਨਜ਼ਰਾਂ ਤੇ ਦਿਲਚਸਪੀ ਹਮੇਸ਼ਾ ਤੋਂ ਰਹੀ ਹੈ।
ਪਰ ਕੀ ਤੁਹਾਨੂੰ ਪਤਾ ਹੈ ਜਯਾ ਬੱਚਨ ਦੇ ਨਾਲ ਸੱਤ ਫੇਰੇ ਲੈਣ ਤੇ ਉਨ੍ਹਾਂ ਨਾਲ ਪਿਆਰ ਹੋਣ ਤੋਂ ਪਹਿਲਾਂ ਬਿੱਗ ਬੀ ਦੀ ਜ਼ਿੰਦਗੀ 'ਚ ਉਨ੍ਹਾਂ ਦੀ ਪਹਿਲੀ ਗਰਲਫ੍ਰੈਂਡ ਕੌਣ ਸੀ?
ਬਾਲੀਵੁੱਡ ਦੇ 'ਸ਼ਹਿਨਸ਼ਾਹ' ਬਣਨ ਤੋਂ ਬਹੁਤ ਪਹਿਲਾਂ ਅਮਿਤਾਭ ਬੱਚਨ (Amitabh Bachchan) ਦਾ ਬ੍ਰਿਟਿਸ਼ ਏਅਰਵੇਜ਼ ਦੀ ਮੁਲਾਜ਼ਮ ਮਾਇਆ ਨਾਲ ਕਥਿਤ ਤੌਰ 'ਤੇ ਰਿਸ਼ਤਾ ਸੀ। ਉਨ੍ਹਾਂ ਦਾ ਰੋਮਾਂਸ ਕੋਲਕਾਤਾ ਤੇ ਮੁੰਬਈ 'ਚ ਉਨ੍ਹਾਂ ਦੇ ਸੰਘਰਸ਼ ਦੇ ਦਿਨਾਂ 'ਚ ਪਰਵਾਨ ਚੜ੍ਹਿਆ, ਜਦੋਂ ਉਨ੍ਹਾਂ ਹਿੰਦੀ ਫਿਲਮ ਇੰਡਸਟਰੀ 'ਚ ਆਪਣੀ ਜਗ੍ਹਾ ਨਹੀਂ ਬਣਾਈ ਸੀ।
ਲੇਖਕ ਹਨੀਫ ਜਾਵੇਰੀ ਅਨੁਸਾਰ ਦੋਵਾਂ ਦੇ ਵਿਚਕਾਰ ਇਕ ਗੰਭੀਰ ਰਿਸ਼ਤਾ ਸੀ ਤੇ ਮਾਇਆ ਭਵਿੱਖ ਦੇ ਸੁਪਰਸਟਾਰ ਨਾਲ ਡੂੰਘਾਈ ਨਾਲ ਜੁੜੀ ਹੋਈ ਸੀ। ਜਦੋਂ ਅਮਿਤਾਭ ਬੱਚਨ ਕੰਮ ਦੀ ਭਾਲ 'ਚ ਮੁੰਬਈ ਆਏ ਤਾਂ ਉਹ ਜੁਹੂ ਦੇ ਇਕ ਬੰਗਲੇ 'ਚ ਰੁਕੇ, ਜੋ ਉਨ੍ਹਾਂ ਦੀ ਮਾਂ ਤੇਜੀ ਬੱਚਨ ਦੀ ਇਕ ਦੋਸਤ ਦਾ ਸੀ। ਹਾਲਾਂਕਿ, ਕਿਉਂਕਿ ਮਾਇਆ ਅਕਸਰ ਬਿੱਗ ਬੀ ਨੂੰ ਮਿਲਣ ਆਉਂਦੀ ਸੀ, ਇਸ ਲਈ ਐਕਟਰ ਨੂੰ ਡਰ ਸੀ ਕਿ ਉਨ੍ਹਾਂ ਦੀ ਮਾਂ ਨੂੰ ਉਨ੍ਹਾਂ ਦੇ ਰਿਸ਼ਤੇ ਬਾਰੇ ਪਤਾ ਚੱਲ ਜਾਵੇਗਾ। ਇਸ ਲਈ ਉਨ੍ਹਾਂ ਨੇ ਉਹ ਘਰ ਛੱਡਣ ਦਾ ਫੈਸਲਾ ਕੀਤਾ।
ਰਿਪੋਰਟਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਅਮਿਤਾਭ ਦੇ ਪਿਤਾ, ਮਸ਼ਹੂਰ ਕਵੀ ਹਰਿਵੰਸ਼ ਰਾਏ ਬੱਚਨ, ਮਾਇਆ ਨੂੰ ਬਹੁਤ ਪਸੰਦ ਕਰਦੇ ਸਨ। ਹਨੀਫ ਜਾਵੇਰੀ (Hanif Zaveri) ਨੇ ਆਪਣੀ ਕਿਤਾਬ 'AB: ਦ ਲੇਜੈਂਡ' 'ਚ ਦਾਅਵਾ ਕੀਤਾ ਹੈ ਕਿ ਬੱਚਨ ਪਰਿਵਾਰ ਨੇ ਉਨ੍ਹਾਂ ਨੂੰ ਅਪਣਾ ਲਿਆ ਸੀ ਤੇ ਉਨ੍ਹਾਂ ਨੂੰ ਯਕੀਨ ਸੀ ਕਿ ਅੱਗੇ ਚੱਲ ਕੇ ਉਹ ਅਮਿਤਾਭ ਦੀ ਪਤਨੀ ਬਣੇਗੀ।
1970 ਦੇ ਦਹਾਕੇ ਦੀ ਸ਼ੁਰੂਆਤ 'ਚ ਜਦੋਂ ਅਮਿਤਾਭ ਦਾ ਕਰੀਅਰ ਤੇਜ਼ੀ ਨਾਲ ਅੱਗੇ ਵਧਣ ਲੱਗਿਆ ਤਾਂ ਹਾਲਾਤ ਬਦਲ ਗਏ। ਹਨੀਫ ਜਾਵੇਰੀ ਦੇ ਅਨੁਸਾਰ, ਮਤਭੇਦਾਂ ਤੇ ਬਦਲਦੀਆਂ ਤਰਜੀਹਾਂ ਕਰਕੇ ਇਹ ਰਿਸ਼ਤਾ ਖਤਮ ਹੋ ਗਿਆ। ਕਿਹਾ ਜਾਂਦਾ ਹੈ ਕਿ ਉਸ ਬ੍ਰੇਕਅੱਪ ਦੀ ਵਜ੍ਹਾ ਨਾਲ ਮਾਇਆ ਦਾ ਦਿਲ ਟੁੱਟ ਗਿਆ ਸੀ, ਫਿਰ ਵੀ ਉਨ੍ਹਾਂ ਨੇ ਲਾਈਮਲਾਈਟ ਤੋਂ ਦੂਰ ਰਹਿਣਾ ਹੀ ਬਿਹਤਰ ਸਮਝਿਆ।
ਮਾਇਆ ਨਾਲ ਬ੍ਰੇਕਅੱਪ ਤੋਂ ਬਾਅਦ ਅਮਿਤਾਭ ਬੱਚਨ ਫਿਲਮਾਂ 'ਚ ਇਕੱਠੇ ਕੰਮ ਕਰਦੇ ਹੋਏ ਐਕਟ੍ਰੈਸ ਜਯਾ ਬੱਚਨ ਦੇ ਕਰੀਬ ਆ ਗਏ। ਇਸ ਕਪਲ ਨੇ 1973 ਨੂੰ ਵਿਆਹ ਕਰ ਲਿਆ। ਅਮਿਤਾਭ ਬੱਚਨ ਅਤੇ ਜਯਾ ਬੱਚਨ ਨੇ ਕਈ ਫਿਲਮਾਂ 'ਚ ਇਕੱਠੇ ਕੰਮ ਵੀ ਕੀਤਾ, ਜਿਨ੍ਹਾਂ ਵਿਚ ਜੰਜ਼ੀਰ, ਸਿਲਸਿਲਾ, ਸ਼ੋਅਲੇ, ਅਭਿਮਾਨ, ਮਿਲੀ, ਏਕ ਨਜ਼ਰ ਸ਼ਾਮਲ ਹਨ। ਕਪਲ ਦੇ ਦੋ ਬੱਚੇ ਅਭਿਸ਼ੇਕ ਤੇ ਸ਼ਵੇਤਾ ਬੱਚਨ ਹੋਏ। ਅਮਿਤਾਭ ਦੇ ਬੇਟੇ ਅਭਿਸ਼ੇਕ ਦਾ ਵਿਆਹ ਐਕਟ੍ਰੈਸ ਐਸ਼ਵਰਿਆ ਰਾਏ ਨਾਲ ਹੋਇਆ ਹੈ। ਉਨ੍ਹਾਂ ਦੀ ਇਕ ਬੇਟੀ ਵੀ ਹੈ, ਜਿਸਦਾ ਨਾਂ ਆਰਾਧਿਆ ਹੈ। ਉੱਥੇ ਹੀ, ਸ਼ਵੇਤਾ ਬੱਚਨ ਦਾ ਵਿਆਹ ਇੰਡਸਟ੍ਰੀਅਲਿਸਟ ਨਿਖਿਲ ਨੰਦਾ ਨਾਲ ਹੋਇਆ ਹੈ। ਉਨ੍ਹਾਂ ਦੇ ਦੋ ਬੱਚੇ ਹਨ - ਬੇਟੀ ਨਵਿਆ ਨਵੇਲੀ ਨੰਦਾ ਅਤੇ ਬੇਟਾ ਅਗਸਤਿਆ ਨੰਦਾ।