- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Salman Khan ਦੇ ਨਾਲ ਆਪਣਾ ਰਿਸ਼ਤਾ ਖ਼ਤਮ ਕਰਨ ਤੋਂ ਬਾਅਦ ਸ਼ਾਹੀਨ ਨੇ ਏਵੀਏਸ਼ਨ ਦੇ ਖੇਤਰ 'ਚ ਕਰੀਅਰ ਬਣਾਇਆ। ਇੱਥੇ ਉਨ੍ਹਾਂ ਦੀ ਮੁਲਾਕਾਤ ਬਿਜ਼ਨਸਮੈਨ ਵਿਕਰਮ ਅਗਰਵਾਲ ਨਾਲ ਹੋਈ। ਦੋਵਾਂ ਨੇ 1994 'ਚ ਵਿਆਹ ਕੀਤਾ ਅਤੇ ਉਨ੍ਹਾਂ ਦੇ ਦੋ ਬੱਚੇ ਹਨ - ਬੇਟਾ ਨਿਰਵਾਣ ਅਤੇ ਬੇਟੀ ਨਾਦੀਆ ਹਨ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਸਲਮਾਨ ਖ਼ਾਨ (Salman Khan) ਦੀ ਲਵ ਲਾਈਫ਼ ਹਮੇਸ਼ਾ ਤੋਂ ਹੀ ਮੀਡੀਆ ਵਿਚ ਚਰਚਾ ਦਾ ਵਿਸ਼ਾ ਰਹੀ ਹੈ। ਸਲਮਾਨ ਖ਼ਾਨ ਨੇ ਛੋਟੀ ਉਮਰ 'ਚ ਕਈ ਅਦਾਕਾਰਾਂ ਨੂੰ ਡੇਟ ਕੀਤਾ ਜਿਸ ਵਿਚ ਸੰਗੀਤਾ ਬਿਜਲਾਨੀ (Sangeeta Bijlani) ਤੇ ਸੋਮੀ ਅਲੀ ਆਦਿ ਦਾ ਨਾਂ ਆਉਂਦਾ ਹੈ।
ਕੀ ਤੁਹਾਨੂੰ ਪਤਾ ਹੈ ਕਿ ਇਨ੍ਹਾਂ ਤੋਂ ਵੀ ਪਹਿਲਾਂ ਸਲਮਾਨ ਖ਼ਾਨ ਕਿਸ ਦੇ ਨਾਲ ਸੀਰੀਅਸ ਰਿਲੇਸ਼ਨਸ਼ਿਪ 'ਚ ਸਨ ਅਤੇ ਇਸਦਾ ਕਿਆਰਾ ਅਡਵਾਣੀ (Kiara Advani) ਦੇ ਨਾਲ ਖਾਸ ਕੁਨੈਕਸ਼ਨ ਹੈ। ਖ਼ਬਰਾਂ ਦੇ ਅਨੁਸਾਰ, ਸਲਮਾਨ ਦਾ ਮਸ਼ਹੂਰ ਐਕਟਰ ਅਸ਼ੋਕ ਕੁਮਾਰ ਦੀ ਦੋਹਤੀ (ਧੀ ਦੀ ਧੀ) ਸ਼ਾਹੀਨ ਜਾਫ਼ਰੀ ਨਾਲ ਸੀਰੀਅਸ ਰਿਲੇਸ਼ਨ ਸੀ। ਦਿਲਚਸਪ ਗੱਲ ਇਹ ਹੈ ਕਿ ਸ਼ਾਹੀਨ ਐਕਟ੍ਰੈਸ ਕਿਆਰਾ ਅਡਵਾਣੀ ਦੀ ਮਾਸੀ ਲੱਗਦੀ ਹੈ।
ਕਈ ਮੀਡੀਆ ਰਿਪੋਰਟਾਂ ਅਤੇ 2018 'ਚ ਸਪਾਟਬੁਆਏ ਨੂੰ ਦਿੱਤੇ ਭਾਰਤੀ ਜਾਫ਼ਰੀ ਦੇ ਇਕ ਪੁਰਾਣੇ ਇੰਟਰਵਿਊ ਦੇ ਅਨੁਸਾਰ, ਸਲਮਾਨ ਖ਼ਾਨ ਤੇ ਸ਼ਾਹੀਨ ਜਾਫ਼ਰੀ ਇਕ-ਦੂਜੇ ਦੇ ਪਿਆਰ ਵਿਚ ਸਨ। ਕਿਹਾ ਜਾਂਦਾ ਹੈ ਕਿ ਜਦੋਂ ਉਨ੍ਹਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ, ਉਦੋਂ ਸਲਮਾਨ ਲਗਪਗ 19 ਸਾਲ ਦੇ ਸਨ। ਸ਼ਾਹੀਨ ਮੁੰਬਈ ਦੇ ਸੇਂਟ ਜ਼ੇਵੀਅਰਜ਼ ਕਾਲਜ 'ਚ ਪੜ੍ਹਦੀ ਸੀ ਅਤੇ ਕਿਹਾ ਜਾਂਦਾ ਹੈ ਕਿ ਸਲਮਾਨ ਸਿਰਫ਼ ਉਸਨੂੰ ਦੇਖਣ ਲਈ ਘੰਟਿਆਂਬੱਧੀ ਕਾਲਜ ਕੈਂਪਸ ਦੇ ਬਾਹਰ ਇੰਤਜ਼ਾਰ ਕਰਦੇ ਸਨ।
ਦੋਵਾਂ ਨੇ ਲਗਪਗ ਕੁਝ ਸਮੇਂ ਲਈ ਡੇਟ ਕੀਤਾ ਪਰ ਇਨ੍ਹਾਂ ਦਾ ਰਿਲੇਸ਼ਨ ਲੰਬਾ ਨਹੀਂ ਚੱਲਿਆ। ਬਾਲੀਵੁੱਡ 'ਚ ਐਂਟਰੀ ਕਰਨ ਤੋਂ ਬਾਅਦ ਸਲਮਾਨ ਖ਼ਾਨ ਦੀ ਮੁਲਾਕਾਤ ਸੰਗੀਤਾ ਬਿਜਲਾਨੀ ਨਾਲ ਹੋਈ ਤੇ ਸ਼ਾਹੀਨ ਨਾਲ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ। ਇਕ ਇੰਟਰਵਿਊ 'ਚ ਕਿਆਰਾ ਅਡਵਾਣੀ ਨੇ ਵੀ ਇਹ ਗੱਲ ਸਵੀਕਾਰ ਕੀਤੀ ਸੀ। ਸ਼ਾਹੀਨ ਦੀ ਭੈਣ ਜੇਨੇਵੀਵ, ਕਿਆਰਾ ਦੀ ਮਾਂ ਹੈ। ਕਿਆਰਾ ਨੇ ਦੱਸਿਆ ਸੀ ਕਿ ਸਲਮਾਨ ਨੇ ਉਨ੍ਹਾਂ ਦੇ ਡੈਬਿਊ ਦੇ ਸਮੇਂ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ ਸੀ।
ਸਲਮਾਨ ਦੇ ਨਾਲ ਆਪਣਾ ਰਿਸ਼ਤਾ ਖ਼ਤਮ ਕਰਨ ਤੋਂ ਬਾਅਦ ਸ਼ਾਹੀਨ ਨੇ ਏਵੀਏਸ਼ਨ ਦੇ ਖੇਤਰ 'ਚ ਕਰੀਅਰ ਬਣਾਇਆ। ਇੱਥੇ ਉਨ੍ਹਾਂ ਦੀ ਮੁਲਾਕਾਤ ਬਿਜ਼ਨਸਮੈਨ ਵਿਕਰਮ ਅਗਰਵਾਲ ਨਾਲ ਹੋਈ। ਦੋਵਾਂ ਨੇ 1994 'ਚ ਵਿਆਹ ਕੀਤਾ ਅਤੇ ਉਨ੍ਹਾਂ ਦੇ ਦੋ ਬੱਚੇ ਹਨ - ਬੇਟਾ ਨਿਰਵਾਣ ਅਤੇ ਬੇਟੀ ਨਾਦੀਆ ਹਨ।