- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਜਰਬੇਕਾਰ ਐਕਟਰ Manoj Bajpayee ਨੇ ਇੰਡੀਪੈਂਡੈਂਟ ਫ਼ਿਲਮਾਂ ਲਈ ਆਪਣੇ ਪਿਆਰ ਅਤੇ ਉਨ੍ਹਾਂ ਨੂੰ ਵਾਪਸ ਮੇਨਸਟ੍ਰੀਮ ਸਿਨੇਮਾ ਵਿੱਚ ਲਿਆਉਣ ਲਈ ਕੀ ਜ਼ਰੂਰੀ ਹੈ, ਇਸ ਬਾਰੇ ਹਾਲ ਹੀ 'ਚ ਗੱਲ ਕੀਤੀ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਇਕ ਸਮਾਂ ਸੀ ਜਦੋਂ ਮਨੋਜ ਬਾਜਪੇਈ 'ਵੀਰ-ਜ਼ਾਰਾ', 'ਰਾਜਨੀਤੀ' ਤੇ 'ਸਪੈਸ਼ਲ 26' ਵਰਗੀਆਂ ਕਮਰਸ਼ੀਅਲ ਮੇਨਸਟ੍ਰੀਮ ਹਿੰਦੀ ਫ਼ਿਲਮਾਂ 'ਚ ਨਜ਼ਰ ਆਉਂਦੇ ਸਨ। ਪਰ ਪਿਛਲੇ ਦਹਾਕੇ 'ਚ ਇਸ ਐਕਟਰ ਨੇ ਆਪਣਾ ਧਿਆਨ ਛੋਟੀਆਂ, ਇੰਡੀਪੈਂਡੈਂਟ ਫ਼ਿਲਮਾਂ 'ਚ ਕੰਮ ਕਰਨ ਵੱਲ ਲਗਾਇਆ ਹੈ। ਉਨ੍ਹਾਂ ਦੀ ਹਾਲੀਆ ਫ਼ਿਲਮ 'ਗਵਰਨਰ', ਉਨ੍ਹਾਂ ਦੀ ਤਾਰੀਫ਼ ਬਟੋਰਨ ਵਾਲੀ ਘੱਟ ਬਜਟ ਦੀਆਂ ਫ਼ਿਲਮਾਂ ਦੀ ਲਿਸਟ ਵਿਚ ਇਕ ਹੋਰ ਨਾਮ ਹੈ। ਤਜਰਬੇਕਾਰ ਐਕਟਰ ਨੇ ਇੰਡੀਪੈਂਡੈਂਟ ਫ਼ਿਲਮਾਂ ਲਈ ਆਪਣੇ ਪਿਆਰ ਅਤੇ ਉਨ੍ਹਾਂ ਨੂੰ ਵਾਪਸ ਮੇਨਸਟ੍ਰੀਮ ਸਿਨੇਮਾ ਵਿੱਚ ਲਿਆਉਣ ਲਈ ਕੀ ਜ਼ਰੂਰੀ ਹੈ, ਇਸ ਬਾਰੇ ਹਾਲ ਹੀ ਵਿੱਚ ਗੱਲ ਕੀਤੀ।
ਇਸ ਸਵਾਲ ਦੇ ਜਵਾਬ 'ਚ ਮਨੋਜ ਬਾਜਪੇਈ ਨੇ ਕਿਹਾ, 'ਮੇਰੇ ਕੋਲ ਬਿੱਗ ਬਜਟ ਫ਼ਿਲਮਾਂ ਬਹੁਤ ਆਉਂਦੀਆਂ ਹਨ। ਹਾਂ ਅਤੇ ਅਜਿਹਾ ਨਹੀਂ ਹੈ ਕਿ ਟੈਂਪਟੇਸ਼ਨ ਨਹੀਂ ਹੁੰਦੀ ਕਿ ਬਾਈ ਉਸ ਵਿਚ ਕੁਝ ਨਹੀਂ ਕਰੋ। ਤੁਹਾਨੂੰ ਜਾਣਾ ਹੈ। ਵਧੀਆ ਜਿਹੀ ਵੈਨ 'ਚ ਬੈਠਾਂਗਾ। ਚੰਗੀਆਂ-ਚੰਗੀਆਂ ਚੀਜ਼ਾਂ ਆਰਡਰ ਕਰਾਂਗਾ। ਕੋਈ ਸਟ੍ਰੈੱਸ ਲੈਣ ਦੀ ਜ਼ਰੂਰਤ ਨਹੀਂ ਹੈ? ਸੀਨ ਮਿਲੇਗਾ, ਪੜ੍ਹਾਂਗਾ। ਲਾਈਨਾਂ ਯਾਦ ਕਰ ਕੇ ਜਾ ਥੋੜ੍ਹੀ ਕਾਮੇਡੀ ਕਰ ਦੇਵਾਂਗਾ। 40 ਦਿਨ 50 ਦਿਨ ਜੋ ਹੈ, ਇਕ ਤਰੀਕੇ ਦੀ ਪਿਕਨਿਕ ਹੋਵੇਗੀ'।
ਮਨੋਜ ਬਾਜਪੇਈ ਨੇ ਛੋਟੇ ਬਜਟ ਦੀਆਂ ਫ਼ਿਲਮਾਂ ਨੂੰ ਕਰਨ ਪਿੱਛੇ ਦਾ ਕਾਰਨ ਦੱਸਦਿਆਂ ਕਿਹਾ, 'ਅਸਲ ਵਿਚ, ਜੇਕਰ ਮੈਂ ਤੁਹਾਨੂੰ ਕਹਾਂ ਤਾਂ ਤੁਸੀਂ ਯਕੀਨ ਨਹੀਂ ਕਰੋਗੇ, ਦਰਅਸਲ ਇੱਥੇ ਮੇਰਾ ਮਨ ਲੱਗਦਾ ਹੈ। ਮੈਨੂੰ ਆਪਣੀ ਪਰਫਾਰਮੈਂਸ 'ਚ ਬਹੁਤ ਮਜ਼ਾ ਆਉਂਦਾ ਹੈ ਜਦੋਂ ਮੈਂ ਕੁਝ ਅਜਿਹਾ ਕਰ ਰਿਹਾ ਹੁੰਦਾਂ ਕਿ ਮੇਰੇ ਆਸ-ਪਾਸ ਦੇ ਲੋਕ ਵੀ ਹੈਰਾਨ ਹੋ ਜਾਂਦੇ ਹਨ ਜਿਵੇਂ 'ਕੀ ਇਹ ਮਨੋਜ ਬਾਜਪੇਈ ਹੈ?' ਇਹ ਇਕ ਕਿੱਕ ਹੈ ਤਾਂ ਮੈਂ ਉਸ ਕਿੱਕ ਲਈ ਕਿਉਂ ਨਾ ਮੈਂ ਮਿਡਲ ਆਫ਼ ਦ ਰੋਡ ਸਿਨੇਮਾ ਜਾਂ ਇੰਡੀਪੈਂਡੈਂਟ ਸਿਨੇਮਾ ਕਰਾਂ'।
ਮਨੋਜ ਦੀ ਹਾਲੀਆ ਫ਼ਿਲਮ 'ਗਵਰਨਰ' ਇਕ ਘੱਟ ਬਜਟ ਵਾਲੀ ਇੰਡੀਪੈਂਡੈਂਟ ਫ਼ਿਲਮ ਹੈ ਜਿਸ ਨੂੰ ਪਿਛਲੇ ਹਫ਼ਤੇ ਭਾਰਤ 'ਚ ਸੀਮਤ ਤੌਰ 'ਤੇ ਰਿਲੀਜ਼ ਕੀਤਾ ਗਿਆ। ਚਿਨਮਈ ਡੀ. ਮੰਡਲੇਕਰ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ 'ਚ ਮਨੋਜ ਬਾਜਪੇਈ ਨੇ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਸਾਬਕਾ ਗਵਰਨਰ ਐੱਸ. ਵੇਂਕਿਟਰਮਨ ਦੀ ਭੂਮਿਕਾ ਨਿਭਾਈ ਹੈ। ਇਹ ਫ਼ਿਲਮ 1990 ਦੇ ਆਰਥਿਕ ਸੰਕਟ ਵਿੱਚੋਂ ਭਾਰਤ ਨੂੰ ਉਭਾਰਨ ਵਿੱਚ ਵੇਂਕਿਟਰਮਨ ਦੀ ਭੂਮਿਕਾ ਨੂੰ ਦਿਖਾਉਂਦੀ ਹੈ।