- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੇ ਨਾਨਾ ਤੇ ਮਸ਼ਹੂਰ ਡਾਇਰੈਕਟਰ ਜੇ ਓਮ ਪ੍ਰਕਾਸ਼ ਦਾ 93 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਫਿਲਮ ਅਦਾਕਾਰ ਦੀਪਕ ਪ੍ਰਕਾਸ਼ ਨੇ ਇਕ ਟਵੀਟ ਦੇ ਜਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਮੁੰਬਈ : ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੇ ਨਾਨਾ ਤੇ ਮਸ਼ਹੂਰ ਡਾਇਰੈਕਟਰ ਜੇ ਓਮ ਪ੍ਰਕਾਸ਼ ਦਾ 93 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਫਿਲਮ ਅਦਾਕਾਰ ਦੀਪਕ ਪ੍ਰਕਾਸ਼ ਨੇ ਇਕ ਟਵੀਟ ਦੇ ਜਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਦੀਪਕ ਨੇ ਟਵੀਟ ਕਰਦਿਆਂ ਲਿਖਿਆ, 'ਇਕ ਘੰਟੇ ਪਹਿਲਾਂ ਸਭ ਤੋਂ ਮੇਰੇ ਪਿਆਰੇ ਅੰਕਲ ਜੇ ਓਮ ਪ੍ਰਕਾਸ਼ ਦਾ ਦੇਹਾਂਤ ਹੋ ਗਿਆ। ਭਾਰਤੀ ਸਿਨੇਮਾ 'ਚ ਉਨ੍ਹਾਂ ਦਾ ਯੋਗਦਾਨ ਇਕ ਤੋਹਫ਼ਾ ਹੈ ਜੋ ਉਹ ਸਾਡੇ ਕੋਲ ਛੱਡ ਗਏ।'
'ਮੈਂ ਇਹ ਤਸਵੀਰ ਕੁਝ ਮਹੀਨੇ ਪਹਿਲਾਂ ਖੀਚੀ ਸੀ ਜਦੋਂ ਮੈਂ ਉਨ੍ਹਾਂ ਨੂੰ ਮਿਲਣ ਗਿਆ ਸੀ! ਓਮ ਸ਼ਾਂਤੀ।' ਦੀਪਕ ਨੇ ਜੋ ਤਸਵੀਰ ਪੋਸਟ ਕੀਤੀ ਹੈ ਉਸ 'ਚ ਓਮ ਪ੍ਰਕਾਸ਼ ਕਾਫੀ ਬਿਮਾਰ ਨਜ਼ਰ ਆ ਰਹੇ ਹਨ। ਉਨ੍ਹਾਂ ਦੀਆਂ ਅੱਖਾਂ ਬੰਦ ਹਨ। ਉੱਥੇ ਦੀਪਕ ਉਨ੍ਹਾਂ ਨਾਲ ਖੜ੍ਹੇ ਮੁਸਕਰਾ ਰਹੇ ਹਨ। ਓਮ ਪ੍ਰਕਾਸ਼ ਨੇ ਬਾਲੀਵੁੱਡ ਦੀ ਕਈ ਬਹਿਤਰੀਨ ਫਿਲਮਾਂ ਬਣਾਈਆਂ ਹਨ ਜਿਵੇਂ ਆਦਮੀ ਖਿਡੌਣਾ ਹੈ, 'ਆਏ ਦਿਨ ਬਹਾਰ ਕੇ', 'ਆਪ ਕੀ ਕਮਸ', 'ਆਈ ਮਿਲਣ ਕੀ ਬੇਲਾ', 'ਆਇਆ ਸਾਵਨ ਝੂਮ ਕੇ।' ਉਨ੍ਹਾਂ ਨੇ ਇਨ੍ਹਾਂ 'ਚੋਂ ਕਈ ਫਿਲਮਾਂ ਨੂੰ ਪ੍ਰੋਡਿਊਸ ਵੀ ਕੀਤਾ ਹੈ।
My dearest uncle “Mr J Om Prakash”passed away about an hour ago 😞 So saddened as he joins his friend, my Mamaji “Mr Mohan Kumar “in heaven ! Their contributions to Indian cinema is a gift they left behind for us ! Took this pic few months ago when went to see him ! Om Shanti ! pic.twitter.com/rRuODYcQ2Z
— Deepak Parashar (@dparasherdp) August 7, 2019