- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Flash Web Series: 8 ਐਪੀਸੋਡ ਦੀ ਇਹ ਕ੍ਰਾਈਮ ਡਰਾਮਾ ਸੀਰੀਜ਼ 'ਫਲੈਸ਼' ਜੇਕਰ ਤੁਸੀਂ ਅਜੇ ਤਕ ਨਹੀਂ ਦੇਖੀ ਹੈ ਤਾਂ ਇਸ ਨੂੰ ਤੁਸੀਂ ਐਮਾਜ਼ਾਨ ਪ੍ਰਾਈਮ ਵੀਡੀਓ (Amazon Prime Video) 'ਤੇ ਦੇਖ ਸਕਦੇ ਹੋ। ਸਿਧਾਰਥ ਆਨੰਦ ਦੀ ਪ੍ਰੋਡਕਸ਼ਨ 'ਚ ਬਣੀ ਇਸ ਸੀਰੀਜ਼ ਵਿਚ ਸਵਰਾ ਭਾਸਕਰ, ਅਕਸ਼ੈ ਓਬਰਾਏ, ਵਿਦਿਆ ਮਾਲਵੜੇ ਅਤੇ ਮਹਿਮਾ ਮਕਵਾਨਾ ਨੇ ਮੁੱਖ ਭੂਮਿਕਾ ਨਿਭਾਈ ਸੀ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਕਦੇ-ਕਦੇ ਅਦਾਕਾਰ ਅਜਿਹਾ ਰੋਲ ਨਿਭਾਅ ਦਿੰਦੇ ਹਨ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਘਰਦੇ ਵੀ ਹੈਰਾਨ-ਪ੍ਰੇਸ਼ਾਨ ਹੋ ਜਾਂਦੇ ਹਨ। ਕੁਝ ਅਜਿਹਾ ਹੀ ਹੋਇਆ ਸੀ, ਵਿਵੇਕ ਓਬਰਾਏ ਦੇ ਚਚੇਰੇ ਭਰਾ ਅਤੇ ਅਦਾਕਾਰ ਅਕਸ਼ੈ ਓਬਰਾਏ ਨਾਲ ਵੀ। ਅਕਸ਼ੈ ਨੇ 2020 'ਚ ਇਕ ਕ੍ਰਾਈਮ ਡਰਾਮਾ ਸੀਰੀਜ਼ 'ਚ ਅਜਿਹਾ ਰੋਲ ਨਿਭਾਇਆ ਸੀ, ਜਿਸ ਨਾਲ ਕਿਸੇ ਨੂੰ ਵੀ ਨਫ਼ਰਤ ਹੋ ਜਾਵੇ। ਉਨ੍ਹਾਂ ਦਾ ਕਿਰਦਾਰ ਦੇਖ ਕੇ ਉਨ੍ਹਾਂ ਦੀ ਪਤਨੀ ਇੰਨੀ ਜ਼ਿਆਦਾ ਘਬਰਾ ਗਈ ਸੀ ਕਿ ਉਨ੍ਹਾਂ ਨੇ ਅਦਾਕਾਰ ਨਾਲ ਕਈ ਹਫ਼ਤਿਆਂ ਤਕ ਇਕ ਬੈੱਡ 'ਤੇ ਸੌਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਕੀ ਹੈ ਸੀਰੀਜ਼ ਦੀ ਕਹਾਣੀ ਅਤੇ ਕਿਸ ਪਲੇਟਫਾਰਮ 'ਤੇ ਉਪਲਬਧ ਹੈ, ਪੜ੍ਹੋ ਪੂਰੀ ਡਿਟੇਲ:
ਅਕਸ਼ੈ ਓਬਰਾਏ ਦੀ ਜਿਸ ਸੀਰੀਜ਼ ਨੂੰ ਦੇਖ ਕੇ ਉਨ੍ਹਾਂ ਦੀ ਪਤਨੀ ਬੁਰੀ ਤਰ੍ਹਾਂ ਡਰੀ ਸੀ, ਉਸ ਦਾ ਟਾਈਟਲ 'ਫਲੈਸ਼' (Flash) ਸੀ, ਜੋ ਸਾਲ 2020 'ਚ ਰਿਲੀਜ਼ ਹੋਈ ਸੀ। 8 ਐਪੀਸੋਡ ਦੀ ਇਸ ਸੀਰੀਜ਼ ਦੀ ਕਹਾਣੀ ਸਿਧਾਰਥ ਆਨੰਦ ਨੇ ਲਿਖੀ ਸੀ, ਜਿਨ੍ਹਾਂ ਨੇ ਇਸ ਨੂੰ ਪ੍ਰੋਡਿਊਸ ਵੀ ਕੀਤਾ ਸੀ। ਅਕਸ਼ੈ, ਜੋ ਜਲਦ ਹੀ ਸ਼ਾਹਰੁਖ ਖਾਨ ਦੀ ਫ਼ਿਲਮ 'ਕਿੰਗ' 'ਚ ਨਜ਼ਰ ਆਉਣਗੇ, ਉਨ੍ਹਾਂ ਸਿਧਾਰਥ ਆਨੰਦ ਨੂੰ ਆਪਣਾ ਐਂਜਲ ਦੱਸਦਿਆਂ ਮਿੰਨੀ ਸੀਰੀਜ਼ 'ਫਲੈਸ਼' ਦਾ ਕਿੱਸਾ ਸਾਂਝਾ ਕੀਤਾ, ਜਿਸ ਵਿੱਚ ਉਹ ਇੱਕ ਖ਼ੁੰਖਾਰ ਬੰਦੇ ਬਣੇ ਸਨ।
ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਕਰਦਿਆਂ ਜਿਵੇਂ ਹੀ ਇਹ ਕਿਹਾ ਕਿ ਕ੍ਰਾਈਮ ਡਰਾਮਾ ਸ਼ੋਅ 'ਫਲੈਸ਼' ਦੇਖਣਾ ਉਸ ਸਮੇਂ ਬਹੁਤ ਮੁਸ਼ਕਿਲ ਸੀ, ਤਾਂ ਤੁਰੰਤ ਜਵਾਬ 'ਚ ਅਕਸ਼ੈ ਬੋਲੇ, 'ਹਾਂ... ਇਸਦੇ ਲਈ ਤੁਹਾਨੂੰ ਬਿਲਕੁਲ ਵੀ ਦੋਸ਼ ਨਹੀਂ ਦੇਵਾਂਗਾ। ਮੇਰੀ ਪਤਨੀ ਨੇ ਜਦੋਂ 'ਫਲੈਸ਼' ਦੇਖੀ ਸੀ, ਉਸ ਤੋਂ ਕੁਝ ਹਫ਼ਤਿਆਂ ਤਕ ਉਹ ਮੇਰੇ ਨਾਲ ਇਕ ਬੈੱਡ 'ਤੇ ਸੌਣ ਲਈ ਵੀ ਤਿਆਰ ਨਹੀਂ ਸੀ। ਉਹ ਸੀਰੀਜ਼ ਦੇਖਣੀ ਥੋੜ੍ਹੀ ਮੁਸ਼ਕਿਲ ਤਾਂ ਹੈ, ਪਰ ਬਹੁਤ ਵਧੀਆ ਸ਼ੋਅ ਹੈ। ਕਈ ਲੋਕਾਂ ਨੇ ਤਾਂ ਉਹ ਸੀਰੀਜ਼ ਦੇਖੀ ਵੀ ਨਹੀਂ ਹੈ।'
ਫਲੈਸ਼ ਦੀ ਕਹਾਣੀ ਮਾਨਵ ਤਸਕਰੀ (Human Trafficking) ਦੇ ਕਾਲੇ ਕਾਰੋਬਾਰ ਦੇ ਆਲੇ-ਦੁਆਲੇ ਘੁੰਮਦੀ ਹੈ ਜਿਸ ਵਿਚ ਜ਼ੋਇਆ ਨਾਂ ਦੀ ਇਕ ਕੁੜੀ ਨੂੰ ਅਗਵਾ ਕਰ ਲਿਆ ਜਾਂਦਾ ਹੈ। ਮੁੰਬਈ ਤੋਂ ਗਾਇਬ ਹੋਈ ਧੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਜ਼ਇਆ ਦੇ ਮਾਪੇ ਪੁਲਿਸ ਸਟੇਸ਼ਨ 'ਚ ਲਿਖਵਾਉਂਦੇ ਹਨ। ਇਸ ਕੇਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਏਸੀਪੀ ਰਾਧਾ ਨੌਟਿਆਲ ਦੇ ਮੋਢਿਆਂ 'ਤੇ ਆਉਂਦੀ ਹੈ। ਜਿਵੇਂ-ਜਿਵੇਂ ਰਾਧਾ ਜ਼ੋਇਆ ਦੀ ਭਾਲ 'ਚ ਅੱਗੇ ਵਧਦੀ ਹੈ, ਤਿਵੇਂ-ਤਿਵੇਂ ਉਸ ਨੂੰ ਇਹ ਸਮਝ ਆਉਂਦਾ ਹੈ ਕਿ ਇਹ ਸਿਰਫ਼ ਫ਼ਿਰੌਤੀ ਬਾਰੇ ਨਹੀਂ ਹੈ, ਬਲਕਿ ਜ਼ੋਇਆ ਨੂੰ ਇਕ ਵੱਡੇ ਇੰਟਰਨੈਸ਼ਨਲ ਸੈਕਸ ਰੈਕਟ ਦੇ ਜਾਲ ਵਿਚ ਧੱਕਿਆ ਗਿਆ ਹੈ।
ਇਸ ਵੈੱਬ ਸੀਰੀਜ਼ 'ਚ ਅਕਸ਼ੈ ਓਬਰਾਏ ਨੇ ਮਾਨਵ ਤਸਕਰੀ ਦੇ ਧੰਦੇ ਤੇ ਗੈਂਗ ਦੇ ਮਾਸਟਰਮਾਈਂਡ ਤਜਿੰਦਰ ਸਿੰਘ 'ਉਰਫ਼' ਖ਼ੁੰਖਾਰ 'ਤਾਜੀ' ਦਾ ਕਿਰਦਾਰ ਨਿਭਾਇਆ ਹੈ ਜੋ ਬਹੁਤ ਹੀ ਬੇਰਹਿਮ ਤੇ ਮਾਨਸਿਕ ਰੋਗੀ ਲੁਟੇਰਾ ਹੈ।
8 ਐਪੀਸੋਡ ਦੀ ਇਹ ਕ੍ਰਾਈਮ ਡਰਾਮਾ ਸੀਰੀਜ਼ 'ਫਲੈਸ਼' ਜੇਕਰ ਤੁਸੀਂ ਅਜੇ ਤਕ ਨਹੀਂ ਦੇਖੀ ਹੈ ਤਾਂ ਇਸ ਨੂੰ ਤੁਸੀਂ ਐਮਾਜ਼ਾਨ ਪ੍ਰਾਈਮ ਵੀਡੀਓ (Amazon Prime Video) 'ਤੇ ਦੇਖ ਸਕਦੇ ਹੋ। ਸਿਧਾਰਥ ਆਨੰਦ ਦੀ ਪ੍ਰੋਡਕਸ਼ਨ 'ਚ ਬਣੀ ਇਸ ਸੀਰੀਜ਼ ਵਿਚ ਸਵਰਾ ਭਾਸਕਰ, ਅਕਸ਼ੈ ਓਬਰਾਏ, ਵਿਦਿਆ ਮਾਲਵੜੇ ਅਤੇ ਮਹਿਮਾ ਮਕਵਾਨਾ ਨੇ ਮੁੱਖ ਭੂਮਿਕਾ ਨਿਭਾਈ ਸੀ।