- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੋ ਵੀ ਵਿਅਕਤੀ ਸੜਕ ’ਤੇ ਚੱਲਦਾ ਹੈ, ਵਹੀਕਲ ਚਲਾਉਂਦਾ ਹੈ, ਉਸ ਨੂੰ ਟਰੈਫਿਕ ਨਿਯਮਾਂ ਦਾ ਗਿਆਨ ਹੋਣਾ ਚਾਹੀਦਾ ਹੈ। ਮੁੱਖ ਸੜਕਾਂ ਤੇ ਚੌਕਾਂ ’ਚ ਤਿੰਨ ਲਾਈਟਾਂ ਲਾਲ, ਪੀਲੀ ਤੇ ਹਰੀ ਬਾਰੇ ਪਤਾ ਹੋਵੇ। ਸਾਰੇ ਟਰੈਫਿਕ ਚਿੰਨ੍ਹਾਂ ਬਾਰੇ ਜਾਣਕਾਰੀ ਹੋਵੇ। ਅਕਸਰ ਸੜਕਾਂ ਲਾਗੇ ਕਈ ਤਰ੍ਹਾਂ ਦੇ ਚਿੰਨ੍ਹ ਲਿਖੇ ਹੁੰਦੇ ਹਨ।

ਜੋ ਵੀ ਵਿਅਕਤੀ ਸੜਕ ’ਤੇ ਚੱਲਦਾ ਹੈ, ਵਹੀਕਲ ਚਲਾਉਂਦਾ ਹੈ, ਉਸ ਨੂੰ ਟਰੈਫਿਕ ਨਿਯਮਾਂ ਦਾ ਗਿਆਨ ਹੋਣਾ ਚਾਹੀਦਾ ਹੈ। ਮੁੱਖ ਸੜਕਾਂ ਤੇ ਚੌਕਾਂ ’ਚ ਤਿੰਨ ਲਾਈਟਾਂ ਲਾਲ, ਪੀਲੀ ਤੇ ਹਰੀ ਬਾਰੇ ਪਤਾ ਹੋਵੇ। ਸਾਰੇ ਟਰੈਫਿਕ ਚਿੰਨ੍ਹਾਂ ਬਾਰੇ ਜਾਣਕਾਰੀ ਹੋਵੇ। ਅਕਸਰ ਸੜਕਾਂ ਲਾਗੇ ਕਈ ਤਰ੍ਹਾਂ ਦੇ ਚਿੰਨ੍ਹ ਲਿਖੇ ਹੁੰਦੇ ਹਨ। ਜੇ ਪਤਾ ਹੋਵੇ ਤਾਂ ਸਮਝ ਪਵੇਗੀ ਨਹੀਂ ਤਾਂ ਨਹੀਂ। ਕਿੱਧਰ ਜਾਣਾ, ਮੁੜਨਾ ਹੈ ਜਾਂ ਨਹੀਂ, ਯੂ-ਟਰਨ ਕਰਨੀ ਹੈ ਜਾਂ ਨਹੀਂ, ਇਹ ਚਿੰਨ੍ਹ ਦੱਸਦੇ ਹਨ। ਜ਼ੈਬਰਾ-ਕਰਾਸਿੰਗ ’ਤੇ ਵਹੀਕਲ ਨਹੀਂ ਲਿਜਾਣਾ, ਪਿੱਛੇ ਹੀ ਰੱਖਣਾ ਹੈ। ਨੋ-ਪਾਰਕਿੰਗ ਵਾਲੀ ਜਗ੍ਹਾ ’ਤੇ ਵਹੀਕਲ ਕਦੇ ਵੀ ਨਹੀਂ ਖੜ੍ਹਾ ਕਰਨਾ। ਚਿੰਨ੍ਹ ਬੋਰਡਾਂ ’ਤੇ ਲਿਖੀ ਸਪੀਡ ਵੀ ਪੜ੍ਹਨੀ ਚਾਹੀਦੀ ਹੈ। ਸਦਾ ਹੀ ਖੱਬੇ ਪਾਸੇ ਚੱਲਿਆ ਜਾਵੇ। ਪਿੱਛੇ ਤੋਂ ਜੇ ਕੋਈ ਰਾਹ ਮੰਗਦਾ ਹੈ ਤਾਂ ਉਸ ਨੂੰ ਰਸਤਾ ਦੇ ਦੇਣਾ ਚਾਹੀਦਾ ਹੈ। ਜਦੋਂ ਵੀ ਸੜਕ ਤੋਂ ਖੱਬੇ-ਸੱਜੇ ਮੁੜਨਾ ਹੋਵੇ ਤਾਂ ਪਿੱਛੇ ਦੇਖ ਲਿਆ ਜਾਵੇ, ਫਿਰ ਮੁੜਿਆ ਜਾਵੇ। ਮੋੜਾਂ ਤੇ ਕੂਹਣੀ ਮੋੜਾਂ ’ਤੇ ਵਹੀਕਲ ਦੀ ਸਪੀਡ ਘੱਟ ਕਰ ਲੈਣੀ ਚਾਹੀਦੀ ਹੈ। ਵਾਰ-ਵਾਰ ਹੌਰਨ ਮਾਰਨ ਦੀ ਆਦਤ ਛੱਡ ਦੇਣੀ ਚਾਹੀਦੀ ਹੈ। ਕਈ ਨੌਜਵਾਨ ਆਪਣਾ ਮੋਟਰਸਾਈਕਲ ਕਦੇ ਖੱਬੇ, ਕਦੇ ਸੱਜੇ ਵਾਰ-ਵਾਰ ਕਰਦੇ ਰਹਿੰਦੇ ਹਨ। ਅਜਿਹੀ ਆਦਤ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਹਾਦਸਾ ਕਦੇ ਵੀ ਵਾਪਰ ਸਕਦਾ ਹੈ। ‘ਖ਼ੁਦ ਵੀ ਬਚਣਾ ਹੈ ਤੇ ਦੂਜਿਆਂ ਨੂੰ ਵੀ ਬਚਾਉਣਾ ਹੈ’ ਇਹ ਗੱਲ ਸਦਾ ਯਾਦ ਰੱਖੀ ਜਾਵੇ। ਕਈ ਲੋਕ ਬਾਜ਼ਾਰ ’ਚ ਸਮਾਨਾਂਤਰ ਆਪਣਾ ਸਕੂਟਰ ਜਾਂ ਬਾਈਕ ਲਗਾ ਦਿੰਦੇ ਹਨ ਜੋ ਗ਼ਲਤ ਹੈ। ਇਸ ਕਾਰਨ ਟਰੈਫਿਕ ਵਿਚ ਵਿਘਨ ਪੈਂਦਾ ਹੈ। ਮਾਰਕੀਟ ਵਿਚ ਕਾਰਾਂ ਦੇ ਲੰਘਣ ’ਤੇ ਪੂਰਨ ਪਾਬੰਦੀ ਹੋਵੇ, ਸਿਰਫ਼ ਸਕੂਟਰ ਹੀ ਲੰਘਾਏ ਜਾਣ ਤਾਂ ਵਧੀਆ ਹੋਵੇਗਾ। ਕਈ ਲੋਕ ਵਹੀਕਲ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ। ਫੋਨ ਸੁਣਦੇ ਸਮੇਂ ਧਿਆਨ ਇਕ ਪਾਸੇ ਹੋ ਜਾਂਦਾ ਹੈ ਅਤੇ ਕਦੇ ਵੀ ਦੁਰਘਟਨਾ ਵਾਪਰ ਸਕਦੀ ਹੈ। ਕਈ ਵਾਰ ਮੋਟਰਸਾਈਕਲ ਦਾ ਸਟੈਂਡ ਹੇਠਾਂ ਹੀ ਰਹਿ ਜਾਂਦਾ ਹੈ ਜੋ ਸੱਟ-ਫੇਟ ਦਾ ਖ਼ਤਰਾ ਪੈਦਾ ਕਰ ਸਕਦਾ ਹੈ। ਸੋ, ਇਸ ਮਾਮਲੇ ’ਚ ਸਦਾ ਚੌਕਸ ਰਹਿਣਾ ਚਾਹੀਦਾ ਹੈ। ਸ਼ਹਿਰ ’ਚ ਜਿੱਥੇ ਉੱਚੇ-ਨੀਵੇਂ ਪੁਲ ਨਵੇਂ ਬਣਾਉਣ ਦੀ ਲੋੜ ਹੈ ਉੱਥੇ ਜ਼ਰੂਰ ਬਣਾਏ ਜਾਣ। ਰੇਲਵੇ ਕਰਾਸਿੰਗ ’ਤੇ ਜੇ ਫਾਟਕ ਬੰਦ ਹੋਵੇ ਤਾਂ ਲੰਬਾ ਸਮਾਂ ਖੜ੍ਹਨਾ ਪੈ ਸਕਦਾ ਹੈ। ਜੇ ਪੁਲ ਬਣੇਗਾ ਤਾਂ ਫਿਰ ਸਮੇਂ ਦੀ ਬੱਚਤ ਹੋਵੇਗੀ। ਚਾਲਾਨ ਕੱਟਣ ਦੀ ਪ੍ਰਥਾ ਬੰਦ ਕਰ ਕੇ ਇਕ ਹੋਰ ਤਜਰਬਾ ਕਰਨਾ ਚਾਹੀਦਾ ਹੈ। ਜਿਹੜੇ ਟਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਨ੍ਹਾਂ ਨੂੰ ਸੁਧਾਰਨ ਦੀ ਲੋੜ ਹੈ। ਜੇ ਉਹ ਥੋੜ੍ਹੀ ਗ਼ਲਤੀ ਕਰਦੇ ਹਨ ਤਾਂ ਉਨ੍ਹਾਂ ਦਾ ਦੋ ਦਿਨ ਦਾ ਟਰੈਫਿਕ ਵਿਸ਼ੇ ’ਤੇ ਸੈਮੀਨਾਰ ਲਗਾਇਆ ਜਾਵੇ। ਜੇ ਵੱਡੀ ਗ਼ਲਤੀ ਕਰਨ ਤਾਂ ਚਾਰ ਕੁ ਦਿਨਾਂ ਦਾ ਸੈਮੀਨਾਰ ਲਗਾਇਆ ਜਾਵੇ। ਸਮੇਂ-ਸਮੇਂ ’ਤੇ ਹਰੇਕ ਲਾਇਸੈਂਸ ਧਾਰਕ ਦਾ ਇਕ ਦਿਨਾ ਸੈਮੀਨਾਰ ਲਗਾਇਆ ਜਾਵੇ। ਇਸ ਤਰ੍ਹਾਂ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਟਰੈਫਿਕ ਨਿਯਮਾਂ ਬਾਰੇ ਸਮਝਾਇਆ ਜਾ ਸਕਦਾ ਹੈ।
-ਜਸਪਾਲ ਸਿੰਘ ਲੋਹਾਮ, ਮੋਗਾ। ਮੋਬਾਈਲ : 97810-40140