- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਸਾਰਾ ਸੰਕਟ ਜੋ ਦੇਸ਼ ’ਤੇ ਮੰਡਰਾ ਰਿਹਾ ਹੈ ਇਹ ਕੋਈ ਨਵੀਂ ਗੱਲ ਨਹੀਂ, ਜਿਸ ਤਰ੍ਹਾਂ ਮਨੁੱਖ ਨੇ ਕੰਕਰੀਟਾਂ ਦੇ ਜੰਗਲ ਉਸਾਰ ਅੱਖਾਂ ’ਤੇ ਲਾਲਚ ਦੀ ਪੱਟੀ ਬੰਨ੍ਹ ਕੁਦਰਤ ਦੇ ਵਿਨਾਸ਼ ਕਰਨ ਦਾ ਬੀੜਾ ਚੁੱਕਿਆ ਹੈ, ਇਸ ਦੇ ਨਤੀਜੇ ਤਾਂ ਇਕ ਦਿਨ ਭੁਗਤਣੇ ਪੈਣੇ ਸਨ, ਜਿਨ੍ਹਾਂ ਦੀ ਸ਼ੁਰੂਆਤ ਹੋਈ ਜਾਪਦੀ ਹੈ। ਅੰਕੜੇ ਕੁਝ ਵੀ ਕਹਿਣ ਕਿ ਦੇਸ਼ ਕੋਲ ਦੋ ਮਹੀਨਿਆਂ ਦਾ ਸਟਾਕ ਮੌਜੂਦ ਹੈ ਪਰ ਆਮ ਵਿਅਕਤੀ ਸ਼ਸ਼ੋਪੰਜ ’ਚ ਹੈ ਕਿ ਕੱਲ੍ਹ ਨੂੰ ਕੀ ਕਰਾਂਗੇ? ਅੱਜ ਪੈਟਰੋਲ ਅਤੇ ਡੀਜ਼ਲ ਦਾ ਬਦਲ ਲੱਭਿਆ ਜਾ ਰਿਹਾ ਹੈ ।

ਪੰਜਾਬੀ ਦੀ ਇਕ ਮਸ਼ਹੂਰ ਕਹਾਵਤ ਹੈ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਹੈ, ਇਹ ਬਿਲਕੁਲ ਸੱਚ ਅਤੇ ਅਜੋਕੇ ਸਮੇਂ ’ਚ ਬਿਲਕੁਲ ਸਹੀ ਢੁਕਦੀ ਨਜ਼ਰ ਆਉਂਦੀ ਹੈ। ਮੱਧ ਪੂਰਬੀ ਦੇਸ਼ਾਂ ਦੇ ਟਕਰਾਅ ਕਰਕੇ ਦੇਸ਼ ਦੀ ਆਰਥਿਕਤਾ ਤੇ ਖ਼ਤਰਾ ਮੰਡਰਾ ਰਿਹਾ ਹੈ, ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਦੁਆਰਾ ਆਪਣੇ ਸਰੁੱਖਿਅਤ ਅਮਲੇ ਨੂੰ ਘਟਾਉਣਾ, ਦੇਸ਼ ਵਾਸੀਆਂ ਨੂੰ ਪੈਟਰੋਲ ਡੀਜ਼ਲ, ਸਰੋਂ ਦੇ ਤੇਲ ਦੀ ਖ਼ਪਤ ਘੱਟ ਕਰਨ ਅਤੇ ਇਕ ਸਾਲ ਤੱਕ ਸੋਨੇ ਅਤੇ ਚਾਂਦੀ ਦੀ ਖ਼ਰੀਦ ਨਾ ਕਰਨ ਦਾ ਸੁਨੇਹਾ ਦਿੱਤਾ ਹੈ। ਪ੍ਰਧਾਨ ਮੰਤਰੀ ਦੇ ਸੰਦੇਸ਼ ਮੁਤਾਬਿਕ ਲੋੜ ਅਨੁਸਾਰ ਪੈਟਰੋਲ-ਡੀਜ਼ਲ ਦੀ ਵਰਤੋਂ ਕਰੋ, ਹੋ ਸਕੇ ਤਾਂ ਜਨਤਕ ਟਰਾਂਸਪੋਰਟ ਬੱਸਾਂ ਤੇ ਮੈਟਰੋ ਦਾ ਸਹਾਰਾ ਲਿਆ ਜਾਵੇ। ਪ੍ਰਧਾਨ ਮੰਤਰੀ ਜੀ ਦੀ ਅਪੀਲ ਤੋਂ ਬਾਅਦ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨੇ ਵੀ ਆਪਣੀ ਸਰੁੱਖਿਆ ’ਚ ਕਮੀ ਲਿਆਂਦੀ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਤਾਂ ਦੋ ਦਿਨ ਵਰਕ ਫਰਾਮ ਹੋਮ ਭਾਵ ਘਰ ਤੋਂ ਕੰਮ ਕਰਨ ਦਾ ਐਲਾਨ ਕੀਤਾ ਹੈ। ਆਪਣੇ ਅਧਿਕਾਰੀਆਂ ਦਾ ਵਿਦੇਸ਼ੀ ਦੌਰਾ ਵੀ ਰੱਦ ਕਰ ਦਿੱਤਾ ਹੈ। ਇਸ ਜੰਗ ਦੇ ਪਰਛਾਵੇਂ ਹੇਠ ਸਭ ਤੋਂ ਪਹਿਲਾਂ ਘਰੇਲੂ ਗੈਸ ਸਪਲਾਈ ਪ੍ਰਭਾਵਿਤ ਹੋਈ। ਇਕ ਵਾਰ ਸਿਲੰਡਰ ਬੂਕਿੰਗ ਕਰਵਾਏ ਤੋਂ ਬਾਅਦ ਅਗਲਾ ਸਿਲੰਡਰ ਪੰਤਾਲੀ ਦਿਨਾਂ ਬਾਅਦ ਬੜੀ ਮੁਸ਼ਿਕਲ ਨਾਲ ਮਿਲਣ ਲੱਗਾ, ਡਿਸਟਰੀਬਿਊਟਰਾਂ ਦੁਆਰਾ ਵਾਰ-ਵਾਰ ਸਪਲਾਈ ਨਹੀਂ ਆਈ ਦੀ ਗੱਲ ਆਖੀ ਜਾਣ ਲੱਗੀ। ਜਿਹੜੇ ਪਰਿਵਾਰ ਛੋਟੇ ਹਨ, ਉਹ ਤਾਂ ਔਖਾ ਸੌਖਾ ਲੱਕੜੀ ਬਾਲਣ ਦੀ ਮਦਦ ਨਾਲ ਪੰਤਾਲੀ ਦਿਨ ਉਡੀਕ ਕਰ ਲੈਣਗੇ ਪਰ ਜਿਹੜੇ ਪਰਿਵਾਰ ਵੱਡੇ ਹਨ, ਜਿਨ੍ਹਾਂ ਕੋਲ਼ ਲੱਕੜੀ ਬਾਲਣ ਵੀ ਨਹੀਂ, ਉਹ ਭੋਜਨ ਕਿਵੇਂ ਬਣਾਉਣੇ ਇਹ ਚਿੰਤਾ ਵਾਲੀ ਗੱਲ ਹੈ। ਇਹ ਸਾਰਾ ਸੰਕਟ ਜੋ ਦੇਸ਼ ’ਤੇ ਮੰਡਰਾ ਰਿਹਾ ਹੈ ਇਹ ਕੋਈ ਨਵੀਂ ਗੱਲ ਨਹੀਂ, ਜਿਸ ਤਰ੍ਹਾਂ ਮਨੁੱਖ ਨੇ ਕੰਕਰੀਟਾਂ ਦੇ ਜੰਗਲ ਉਸਾਰ ਅੱਖਾਂ ’ਤੇ ਲਾਲਚ ਦੀ ਪੱਟੀ ਬੰਨ੍ਹ ਕੁਦਰਤ ਦੇ ਵਿਨਾਸ਼ ਕਰਨ ਦਾ ਬੀੜਾ ਚੁੱਕਿਆ ਹੈ, ਇਸ ਦੇ ਨਤੀਜੇ ਤਾਂ ਇਕ ਦਿਨ ਭੁਗਤਣੇ ਪੈਣੇ ਸਨ, ਜਿਨ੍ਹਾਂ ਦੀ ਸ਼ੁਰੂਆਤ ਹੋਈ ਜਾਪਦੀ ਹੈ। ਅੰਕੜੇ ਕੁਝ ਵੀ ਕਹਿਣ ਕਿ ਦੇਸ਼ ਕੋਲ ਦੋ ਮਹੀਨਿਆਂ ਦਾ ਸਟਾਕ ਮੌਜੂਦ ਹੈ ਪਰ ਆਮ ਵਿਅਕਤੀ ਸ਼ਸ਼ੋਪੰਜ ’ਚ ਹੈ ਕਿ ਕੱਲ੍ਹ ਨੂੰ ਕੀ ਕਰਾਂਗੇ? ਅੱਜ ਪੈਟਰੋਲ ਅਤੇ ਡੀਜ਼ਲ ਦਾ ਬਦਲ ਲੱਭਿਆ ਜਾ ਰਿਹਾ ਹੈ । ਹੁਣ ਅਸੀਂ ਫ਼ਾਲਤੂ ਖ਼ਰਚੇ ਘਟਾਉਣ ਦੀ ਗੱਲ ਕਰ ਰਹੇ ਹਾਂ, ਜੇਕਰ ਪਹਿਲਾਂ ਹੀ ਸੰਭਲੇ ਹੁੰਦੇ ਤਾਂ ਸ਼ਾਇਦ ਇਹ ਦਿਨ ਨਾ ਦੇਖਣੇ ਪੈਂਦੇ, ਮਨੁੱਖ ਦੀ ਫ਼ਿਤਰਤ ਹੀ ਮੱਛੀ ਦੀ ਤਰ੍ਹਾਂ ਹੈ ਜੋ ਪੱਥਰ ਨੂੰ ਇਕ ਵਾਰ ਤਾਂ ਚੱਟ ਕੇ ਹੀ ਵਾਪਸ ਮੁੜਦਾ ਹੈ। ਲੋਕਾਂ ਨੂੰ ਜਿੱਥੇ ਅਜਿਹੇ ਹਾਲਤਾਂ ’ਚ ਸੰਯਮਤਾ ਵਰਤਣੀ ਹੋਵੇਗੀ, ਉੱਥੇ ਸਰਕਾਰ ਨੂੰ ਵੀ ਲੋਕਾਂ ’ਚ ਪੈਦਾ ਹੋਏ ਡਰ ਨੂੰ ਘੱਟ ਕਰਨ ਲਈ ਯਤਨ ਕਰਨੇ ਹੋਣਗੇ ਤਾਂ ਜੋ ਸਹਿਮ ਦਾ ਮਾਹੌਲ ਨਾ ਬਣੇ।
-ਰਜਵਿੰਦਰ ਪਾਲ ਸ਼ਰਮਾ, ਬਠਿੰਡਾ, 7087367969