- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਪ੍ਰੀਤ ਦੀ ਚੋਣ ਆਈਆਈਟੀ ਗੁਹਾਟੀ ਦੇ ਬੀਐੱਸਸੀ (ਆਨਰਜ਼) ਡਾਟਾ ਸਾਇੰਸ ਅਤੇ ਆਰਟੀਫ਼ਿਸ਼ਲ ਇੰਟੈਲੀਜੈਂਸ ਕੋਰਸ ਲਈ ਹੋਈ ਹੈ। ਉਸ ਨੇ 2023 ਵਿੱਚ ਦਸਵੀਂ ਜਮਾਤ ’ਚ 94 ਫੀਸਦੀ ਅੰਕ ਅਤੇ 2025 ’ਚ ਬਾਰ੍ਹਵੀਂ ਜਮਾਤ ’ਚ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਉਸ ਨੇ ਮੈਰੀਟੋਰੀਅਸ ਸਕੂਲ ਤੋਂ ਪੜ੍ਹਾਈ ਕੀਤੀ।

ਲੁਧਿਆਣਾ ਸ਼ਹਿਰ ਦੇ ਲਾਗੇ ਕਸਬਾ ਸਾਹਨੇਵਾਲ ਦੀ ਰਹਿਣ ਵਾਲੀ ਹਰਪ੍ਰੀਤ ਕੌਰ, ਜੋ ਇਕ ਦਿਹਾੜੀਦਾਰ ਮਜ਼ਦੂਰ ਦੀ ਧੀ ਹੈ, ਨੇ ਦੇਸ਼ ਦੀ ਬਹੁ-ਵੱਕਾਰੀ ਸਿੱਖਿਆ ਸੰਸਥਾ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਗੁਹਾਟੀ ’ਚ ਦਾਖਲਾ ਹਾਸਲ ਕਰਕੇ ਸਮਾਜ ਨੂੰ ਦੱਸਿਆ ਕਿ ਜੇਕਰ ਨਵੀਆਂ ਪੈੜਾਂ ਪਾਉਣ ਲਈ ਦ੍ਰਿੜ ਇਰਾਦਾ ਹੋਵੇ ਤਾਂ ਮੁਸ਼ਕਲਾਂ ਰਾਹ ਵਿੱਚ ਕੋਈ ਰੁਕਾਵਟ ਬਣਨ ਦੀ ਬਜਾਏ ਮੀਲ ਪੱਥਰ ਸਾਬਤ ਹੁੰਦੀਆਂ ਹਨ। ਹਰਪ੍ਰੀਤ ਦੀ ਚੋਣ ਆਈਆਈਟੀ ਗੁਹਾਟੀ ਦੇ ਬੀਐੱਸਸੀ (ਆਨਰਜ਼) ਡਾਟਾ ਸਾਇੰਸ ਅਤੇ ਆਰਟੀਫ਼ਿਸ਼ਲ ਇੰਟੈਲੀਜੈਂਸ ਕੋਰਸ ਲਈ ਹੋਈ ਹੈ। ਉਸ ਨੇ 2023 ਵਿੱਚ ਦਸਵੀਂ ਜਮਾਤ ’ਚ 94 ਫੀਸਦੀ ਅੰਕ ਅਤੇ 2025 ’ਚ ਬਾਰ੍ਹਵੀਂ ਜਮਾਤ ’ਚ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਉਸ ਨੇ ਮੈਰੀਟੋਰੀਅਸ ਸਕੂਲ ਤੋਂ ਪੜ੍ਹਾਈ ਕੀਤੀ। ਗਰੁੱਪ ਡਿਸਕਸ਼ਨ ਅਤੇ ਇੰਟਰਵਿਊ-ਸਫਲਤਾਪੂਰਵਕ ਪਾਰ ਕਰਕੇ ਆਈਆਈਟੀ ’ਚ ਆਪਣੀ ਜਗ੍ਹਾ ਬਣਾਈ ਪਰ ਇਸ ਵੱਡੀ ਕਾਮਯਾਬੀ ਦੇ ਪਿੱਛੇ ਇੱਕ ਔਖੀ ਹਕੀਕਤ ਵੀ ਸੀ ਕਿਉਂਕਿ ਹਰਪ੍ਰੀਤ ਦੇ ਪਿਤਾ ਖੇਤ ਮਜ਼ਦੂਰ ਹਨ ਅਤੇ ਮਾਤਾ ਘਰੇਲੂ ਹਨ, ਗੁਜ਼ਾਰਾ ਮਸਾਂ ਚੱਲਦਾ ਹੈ। ਹਰਪ੍ਰੀਤ ਦਾ ਦਾਖਲਾ ਭਾਵੇਂ ਯੋਗਤਾ ਅਨੁਸਾਰ ਆਈਆਈਟੀ ’ਚ ਹੋ ਗਿਆ ਹੈ ਪਰ ਉਸ ਸਾਹਮਣੇ ਵੱਡੀ ਚੁਣੌਤੀ ਉਦੋਂ ਖੜ੍ਹੀ ਹੋ ਗਈ ਜਦੋਂ ਸੰਸਥਾ ਦੇ ਨਿਯਮਾਂ ਅਨੁਸਾਰ 16 ਜੂਨ ,2026 ਤੱਕ ਦਾਖਲਾ ਫ਼ੀਸ ਜਮ੍ਹਾਂ ਕਰਵਾਉਣੀ ਲਾਜ਼ਮੀ ਹੈ। ਦਾਖਲਾ ਫ਼ੀਸ 50,000 ਰੁਪਏ ਹੈ, ਜਦਕਿ ਪਰਿਵਾਰ ਦਾ ਗੁਜ਼ਾਰਾ ਮਸਾਂ ਚੱਲਦਾ ਹੈ, ਹੁਣ ਕੀ ਕੀਤਾ ਜਾਵੇ, ਕੀ ਨਾ ਕੀਤਾ ਜਾਵੇ, ਦਿਮਾਗ਼ ’ਤੇ ਬੋਝ ਬਣ ਗਿਆ। ਹਰਪ੍ਰੀਤ ਦੀ ਫ਼ੀਸ ਜਮ੍ਹਾਂ ਕਰਵਾਉਣ ਦੀ ਦਰਦ ਭਰੀ ਕਹਾਣੀ ਲੋਕਾਂ ਤੱਕ ਪਹੁੰਚੀ ਤਾਂ ਲੁਧਿਆਣਾ ਅਤੇ ਹੋਰ ਥਾਵਾਂ ਦੇ ਲੋਕ ਭਾਵੁਕ ਹੋ ਗਏ। ਹਰਪ੍ਰੀਤ ਦੇ ਪਰਿਵਾਰ ਦੀ ਚਿੰਤਾ ਦੀ ਕਹਾਣੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇ ਦਰਬਾਰ ਤੱਕ ਪਹੁੰਚ ਗਈ। ਉਨ੍ਹਾਂ ਹਰਪ੍ਰੀਤ ਦੀ ਯੋਗਤਾ ਅਤੇ ਪਰਿਵਾਰ ਦੀ ਆਰਥਿਕ ਲੋੜ ਨੂੰ ਦੇਖਦਿਆਂ, ਉਨ੍ਹਾਂ ਨਿੱਜੀ ਤੌਰ ’ਤੇ 1,00,000 ਰੁਪਏ (ਇਕ ਲੱਖ ਰੁਪਏ) ਦਾ ਚੈੱਕ ਦੇ ਕੇ ਸਹਾਇਤਾ ਕੀਤੀ। ਇਸ ਮਦਦ ਨਾਲ ਨਾ ਸਿਰਫ਼ ਉਸ ਦਾ ਦਾਖਲਾ ਯਕੀਨੀ ਬਣਿਆ, ਸਗੋਂ ਇਹ ਵੀ ਸਾਬਤ ਹੋਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਪ੍ਰਤਿਭਾ ਨੂੰ ਗਰੀਬੀ ਕਾਰਨ ਪਿੱਛੇ ਨਹੀਂ ਰਹਿਣ ਦੇਣਾ ਚਾਹੁੰਦਾ। ਇਸ ਤਰ੍ਹਾਂ ਹੀ ਹਰਪ੍ਰੀਤ ਦੀ ਪੜ੍ਹਾਈ ਸ਼ੁਰੂ ਕਰਵਾਉਣ ਲਈ ਪ੍ਰਸਿੱਧ ਉਦਯੋਗਪਤੀ ਰਾਕੇਸ਼ ਭਾਰਤੀ ਮਿੱਤਲ ਨੇ ਇਕ ਹੋਰ ਵੱਡਾ ਕਦਮ ਚੁੱਕਦਿਆਂ ਆਪਣੇ ਨਹਿਰੂ ਸਿਧਾਂਤ ਕੇਂਦਰ ਟਰੱਸਟ ਰਾਹੀਂ ਹਰਪ੍ਰੀਤ ਦੀ ਪੂਰੇ ਬੀਐੱਸਸੀ ਆਨਰਜ਼ ਕੋਰਸ ਦੌਰਾਨ ਸਿੱਖਿਆ ਦਾ ਖਰਚਾ ਚੁੱਕਣ ਦਾ ਫ਼ੈਸਲਾ ਕੀਤਾ,ਜਿਸ ਤਹਿਤ ਹਰਪ੍ਰੀਤ ਨੂੰ ਆਈ ਆਈ ਟੀ ਗੁਹਾਟੀ ਵਿੱਚ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਲਗਾਤਾਰ ਸਹਾਇਤਾ ਮਿਲਦੀ ਰਹੇਗੀ। ਇਹ ਸੱਚ ਹੈ ਕਿ ਝੁੱਗੀਆਂ-ਝੌਂਪੜੀਆਂ ਵਾਲੇ ਬੱਚਿਆਂ ਵਿੱਚ ਵੀ ਪ੍ਰਤਿਭਾ ਹੁੰਦੀ ਹੈ, ਪਰ ਗਰੀਬੀ ਥੱਲੇ ਆ ਕੇ ਦੱਬੀ ਰਹਿ ਜਾਂਦੀ ਹੈ।
-ਸੁਖਦੇਵ ਸਲੇਮਪੁਰੀ, 9780620233।