- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸੀਂ ਜੋ ਸੋਚਦੇ ਹਾਂ, ਉਹ ਬਣ ਜਾਂਦੇ ਹਨ। ਪਾਪ-ਪੁੰਨ ਵਿਚਾਰਾਂ ਦੀ ਹੀ ਖੇਡ ਹੈ। ਚੰਗੇ-ਮਾੜੇ ਵਿਚਾਰ ਸਾਰੀ ਉਮਰ ਬੰਦੇ ਦੇ ਨਾਲ ਚੱਲਦੇ ਹਨ। ਦੂਜਿਆਂ ਦਾ ਭਲਾ ਕਰਨ ਵਾਲੀ ਸੋਚ ਤੇ ਵਿਚਾਰ ਰੱਖਣ ਵਾਲਾ ਵਿਅਕਤੀ ਕਿਸੇ ਦਾ ਨੁਕਸਾਨ ਨਹੀਂ ਕਰ ਸਕਦਾ। ਦੂਜਿਆਂ ਪ੍ਰਤੀ ਨਕਾਰਾਤਮ ਵਿਚਾਰਾਂ ਵਾਲਾ ਵਿਅਕਤੀ ਕਿਸੇ ਵੇਲੇ ਵੀ ਨੁਕਸਾਨਦੇਹ ਹੋ ਸਕਦਾ ਹੈ। ਕਰਮ ਤੋਂ ਪਿਛਾਂਹ ਦੇਖਦੇ ਹੀ ਸਾਨੂੰ ਆਪਣੇ ਅੰਦਰ ਖਿੱਲਰੇ ਪਏ ਵਿਚਾਰਾਂ ਦੇ ਦਰਸ਼ਨ ਹੁੰਦੇ ਹਨ।

-ਜਗਜੀਵਨ ਮੀਤ
ਮਨੁੱਖ ਨੂੰ ਆਪਣੇ ਅੰਦਰੂਨੀ ਪ੍ਰਗਟਾਵੇ ਕਰਨ ਲਈ ਸ਼ਬਦਾਂ ਦਾ ਸਹਾਰਾ ਲੈਣਾ ਪੈਂਦਾ ਹੈ। ਇਸੇ ਲਈ ਕਿਹਾ ਗਿਆ ਹੈ ਕਿ ‘ਦਿਲ ਦਰਿਆ, ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ।’ ਕੋਈ ਕਿਸੇ ਦਾ ਮਨ ਨਹੀਂ ਪੜ੍ਹ ਸਕਦਾ। ਕੋਈ ਕਿਸੇ ਦੇ ਵਿਚਾਰ ਨਹੀਂ ਫੜ ਸਕਦਾ। ਦੇਹ ਅੰਦਰ ਤੁਰਦੀਆਂ ਸੋਚਾਂ ਦੀ ਕਹਾਣੀ ਸਿਰਫ਼ ਖੁਦ ਨੂੰ ਪਤਾ ਹੁੰਦੀ ਹੈ। ਹਰੇਕ ਮਨ ਦੀਆਂ ਆਪਣੀਆਂ ਗੁੰਝਲਾਂ ਹਨ। ਸ਼ਬਦ ਮਨ ਅੰਦਰ ਵਿਚਾਰਾਂ ਦੀ ਬੁਣਤੀ ਬੁਣਦੇ ਰਹਿੰਦੇ ਹਨ। ਇਹ ਬੁਣਤੀਆਂ ਹੀ ਕਰਮਾਂ ਦਾ ਰੂਪ ਲੈਂਦੀਆਂ ਹਨ। ਬੋਲਿਆ ਗਿਆ ਮੰਦਾ ਬੋਲ ਵੀ ਕਰਮ ਹੈ, ਜੇ ਉਹ ਕਿਸੇ ਦਾ ਹਿਰਦਾ ਵਲੂੰਧਰ ਦੇਵੇ। ਬੋਲੇ ਗਏ ਮਿੱਠੇ ਬੋਲ ਕਿਸੇ ਵਿਅਕਤੀ ਦੀ ਰੂਹ ਨੂੰ ਤ੍ਰਿਪਤ ਕਰ ਸਕਦੇ ਹਨ। ਦਰਅਸਲ, ਕੋਈ ਵਿਚਾਰ ਉਦੋਂ ਤੱਕ ਖ਼ਤਰਨਾਕ ਜਾਂ ਫਾਇਦੇਮੰਦ ਨਹੀਂ, ਜਦੋਂ ਤੱਕ ਉਹ ਕਰਮ ਦਾ ਰੂਪ ਧਾਰਨ ਨਹੀਂ ਕਰਦਾ। ਸਾਰੇ ਧਰਮਾਂ ਦੇ ਗ੍ਰੰਥ ਵਿਚਾਰਾਂ ਦੀ ਸ਼ੁੱਧਤਾ ’ਤੇ ਹੀ ਜ਼ੋਰ ਦਿੰਦੇ ਹਨ। ਅਸੀਂ ਜੋ ਸੋਚਦੇ ਹਾਂ, ਉਹ ਬਣ ਜਾਂਦੇ ਹਨ। ਪਾਪ-ਪੁੰਨ ਵਿਚਾਰਾਂ ਦੀ ਹੀ ਖੇਡ ਹੈ। ਚੰਗੇ-ਮਾੜੇ ਵਿਚਾਰ ਸਾਰੀ ਉਮਰ ਬੰਦੇ ਦੇ ਨਾਲ ਚੱਲਦੇ ਹਨ। ਦੂਜਿਆਂ ਦਾ ਭਲਾ ਕਰਨ ਵਾਲੀ ਸੋਚ ਤੇ ਵਿਚਾਰ ਰੱਖਣ ਵਾਲਾ ਵਿਅਕਤੀ ਕਿਸੇ ਦਾ ਨੁਕਸਾਨ ਨਹੀਂ ਕਰ ਸਕਦਾ। ਦੂਜਿਆਂ ਪ੍ਰਤੀ ਨਕਾਰਾਤਮ ਵਿਚਾਰਾਂ ਵਾਲਾ ਵਿਅਕਤੀ ਕਿਸੇ ਵੇਲੇ ਵੀ ਨੁਕਸਾਨਦੇਹ ਹੋ ਸਕਦਾ ਹੈ। ਕਰਮ ਤੋਂ ਪਿਛਾਂਹ ਦੇਖਦੇ ਹੀ ਸਾਨੂੰ ਆਪਣੇ ਅੰਦਰ ਖਿੱਲਰੇ ਪਏ ਵਿਚਾਰਾਂ ਦੇ ਦਰਸ਼ਨ ਹੁੰਦੇ ਹਨ। ਇਹ ਵਿਚਾਰ ਹੀ ਹਨ, ਜੋ ਕਰਮ ਤੋਂ ਪਹਿਲਾਂ ਉੱਠਦੇ ਹਨ। ਵਿਚਾਰਾਂ ਦੇ ਰੂਪ ਲੈਣ ਦੀ ਅਗਲੀ ਪੌੜੀ ਕਰਮ ਹੈ। ਜੇ ਕੋਈ ਕਿਸੇ ਦਾ ਗਲਾ ਵੱਢਣ ਦੀ ਸਕੀਮ ਲਾਉਂਦਾ ਹੈ ਤਾਂ ਇਹ ਵਿਚਾਰ ਹੀ ਹਨ, ਜੋ ਉਸ ਨੂੰ ਅਜਿਹਾ ਕਰਮ ਕਰਨ ਲਈ ਕਹਿੰਦੇ ਹਨ। ਜੇ ਕੋਈ ਕਿਸੇ ਦਾ ਭਲਾ ਕਰਨ ਬਾਰੇ ਸੋਚਦਾ ਹੈ ਤਾਂ ਇਹ ਵੀ ਵਿਚਾਰਾਂ ਕਾਰਨ ਹੀ ਸੰਭਵ ਹੁੰਦਾ ਹੈ। ਵਿਚਾਰ ਜਿੰਨੇ ਸ਼ੁੱਧ ਹੋਣਗੇ, ਕਰਮ ਓਨੇ ਹੀ ਪਵਿੱਤਰ ਹੁੰਦੇ ਚਲੇ ਜਾਣਗੇ। ਮਨ ਅੰਦਰ ਸੁੱਚੇ ਵਿਚਾਰ ਰੱਖਣ ਵਾਲਾ ਕਿਸੇ ਦਾ ਨੁਕਸਾਨ ਨਹੀਂ ਕਰ ਸਕਦਾ। ਦੂਜੇ ਪਾਸੇ ਵਿਕਾਰਾਂ ਨਾਲ ਭਰਿਆ ਮਨ ਕਰਮ ਵੀ ਓਹੋ ਜਿਹੇ ਹੀ ਕਰਦਾ ਹੈ। ਜੇ ਵਿਚਾਰ ਵਿਕਾਰਾਂ ਤੋਂ ਰਹਿਤ ਹੋਣਗੇ ਤਾਂ ਕਰਮ ਆਪਣੇ ਆਪ ਪਵਿੱਤਰ ਹੁੰਦੇ ਚਲੇ ਜਾਣਗੇ। ਵਿਚਾਰਾਂ ’ਤੇ ਕਾਬੂ ਰੱਖਣ ਦੀ ਸੋਝੀ ਪਾ ਕੇ ਹੀ ਅਸੀਂ ਚੰਗੇ ਕਰਮਾਂ ਦੇ ਦਾਅਵੇਦਾਰ ਬਣ ਸਕਦੇ ਹਾਂ।