- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਸਿਰਫ਼ ਵੋਟਰ ਤੱਕ ਪਹੁੰਚ ਕਰਨ ਦੀ ਇਕ ਨਵੀਂ ਤਬਦੀਲੀ ਹੀ ਨਹੀਂ, ਬਲਕਿ ਇਕ ਇੰਟਰਐਕਟਿਵ ਡਿਜੀਟਲ ਯੁੱਧ ’ਚ ਤਬਦੀਲ ਹੋ ਚੁੱਕੀ ਹੈ, ਜਿਸ ਦਾ ਲੱਖਾਂ ਲੋਕ ਹਿੱਸਾ ਬਣ ਰਹੇ ਹਨ ਅਤੇ ਹਰ ਰੋਜ਼ ਆਪਣੀ ਰਾਇ ਅਤੇ ਟਿੱਪਣੀ ਨਾਲ ਵੱਖ-ਵੱਖ ਮਸਲਿਆਂ ਦੇ ਹੱਲ ਤੱਕ ਪਹੁੰਚ ਰਹੇ ਹਨ। ਰਵਾਇਤੀ ਢੰਗ ਅਪਨਾਉਣ ਦੇ ਨਾਲ-ਨਾਲ ਸਿਆਸੀ ਲੋਕ ਹੁਣ ਸੋਸ਼ਲ ਮੀਡੀਆ ਨੂੰ ਆਪਣੀ ਰਾਜਨੀਤੀ ਚਮਕਾਉਣ ਲਈ ਸਭ ਤੋਂ ਵੱਡੇ ਤਾਕਤਵਰ ਹਥਿਆਰ ਵੱਜੋਂ ਵਰਤ ਰਹੇ ਹਨ।

ਪਰਵੀਨ ਪੁਰੀ।
ਰਾਜਨੀਤੀ ਹੁਣ ਰੈਲੀਆਂ ਅਤੇ ਭਾਸ਼ਣਾਂ ਦੇ ਨਾਲ-ਨਾਲ ਇੰਟਰਐਕਟਿਵ ਡਿਜੀਟਲ ਯੁੱਧ ’ਚ ਵੀ ਤਬਦੀਲ ਹੋ ਚੁੱਕੀ ਹੈ। ਜਿਸ ਦੀ ਤਾਜ਼ਾ ਮਿਸਾਲ ਕਾਕਰੋਚ ਜਨਤਾ ਪਾਰਟੀ ਬਣ ਕਿ ਉਭਰੀ ਹੈ। ਰਾਜਨੀਤੀ ਕਰਨ ਦੇ ਰੂਪ ਇੰਨੀ ਤੇਜ਼ੀ ਨਾਲ ਬਦਲ ਰਹੇ ਹਨ ਕਿ ਆਮ ਵੋਟਰ ਦੀ ਸਮਝ ਤੋਂ ਕਈ ਚੀਜ਼ਾਂ ਬਾਹਰ ਹੋ ਰਹੀਆਂ ਹਨ। ਹਰੇਕ ਰਾਜਨੀਤਕ ਪਾਰਟੀ ਲੋਕਾਂ ਨੂੰ ਆਪਣੇ ਹੱਕ ’ਚ ਵੋਟਾਂ ਪਵਾਉਣ ਲਈ ਜਿੱਥੇ ਹੋਰ ਢੰਗ-ਤਰੀਕੇ ਅਪਣਾਉਂਦੀ ਸੀ , ਉੱਥੇ ਰੈਲੀਆਂ, ਜਨਸਭਾਵਾਂ, ਘਰ-ਘਰ ਜਾਣ, ਸੰਬੰਧਾਂ ਨੂੰ ਵਰਤਣ ਅਤੇ ਤਿੱਖੇ ਅਤੇ ਤੇਜ਼ਤਰਾਰ ਭਾਸ਼ਣਾਂ ਨੂੰ ਵੀ ਮੁੱਖ ਟੂਲ ਦੇ ਤੌਰ ’ਤੇ ਵਰਤਦੀ ਸੀ। ਲੋਕ ਵੀ ਆਪਣੇ ਆਗੂਆਂ ਨੂੰ ਨੇੜੇ ਤੋਂ ਵੇਖਣ ਅਤੇ ਉਨ੍ਹਾਂ ਦੇ ਮੂੰਹੋਂ ਉਨ੍ਹਾਂ ਦੀ ਭਲਾਈ ਲਈ ਕੀਤੇ ਜਾਣ ਵਾਲੇ ਦਾਵਿਆਂ ਨੂੰ ਆਪਣੇ ਕੰਨੀ ਹੀ ਸੁਣਨਾ ਪੰਸੰਦ ਕਰਦੇ ਸਨ ਅਤੇ ਦੇਰ ਰਾਤ ਤੱਕ ਬਿਨਾਂ ਸਰਦੀ ਅਤੇ ਗਰਮੀ ਦੀ ਪ੍ਰਵਾਹ ਕੀਤਿਆਂ ਘੰਟਿਆਂ ਤਕ ਉਡੀਕਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਦੇ ਬਿਆਨਾਂ ਨੂੰ ਅਖ਼ਬਾਰਾਂ ’ਚ ਬੜੀ ਦਿਲਚਸਪੀ ਨਾਲ ਪੜ੍ਹਦੇ ਸਨ। ਅੱਜ ਦੇ ਵੋਟਰਾਂ ਕੋਲ ਪੁੱਜਣ ਲਈ ਜੋ ਢੰਗ-ਤਰੀਕੇ ਰਾਜਨੀਤਕ ਪਾਰਟੀਆਂ ਵੱਲੋਂ ਆਪਣਾਏ ਜਾ ਰਹੇ ਹਨ, ਉਹ ਕੇਰ ਉਨ੍ਹਾਂ ਦੀ ਸਮਝ ’ਚ ਆਉਂਦੇ ਵੀ ਹਨ, ਤਾਂ ਕਈ ਵਾਰ ਇੰਨਾ ਉਲਝਾ ਦਿੰਦੇ ਹਨ ਕਿ ਉਨ੍ਹਾਂ ਦੀ ਪਕੜ ’ਚ ਜੱਦੋਂ ਤੱਕ ਗੱਲ ਆਉਂਦੀ ਹੈ, ਉਦੋਂ ਤੱਕ ਸਮਾਂ ਬੀਤ ਚੁੱਕਾ ਹੁੰਦਾ ਹੈ। ਹੁਣ ਇਕ ਕਲਿੱਕ ਨਾਲ ਰਾਜਨੀਤੀ ਤੁਹਾਡੇ ਫੋਨ ਦੀ ਸਕ੍ਰੀਨ ਤੱਕ ਪਹੁੰਚ ਜਾਂਦੀ ਹੈ। ਇਹ ਸਿਰਫ਼ ਵੋਟਰ ਤੱਕ ਪਹੁੰਚ ਕਰਨ ਦੀ ਇਕ ਨਵੀਂ ਤਬਦੀਲੀ ਹੀ ਨਹੀਂ, ਬਲਕਿ ਇਕ ਇੰਟਰਐਕਟਿਵ ਡਿਜੀਟਲ ਯੁੱਧ ’ਚ ਤਬਦੀਲ ਹੋ ਚੁੱਕੀ ਹੈ, ਜਿਸ ਦਾ ਲੱਖਾਂ ਲੋਕ ਹਿੱਸਾ ਬਣ ਰਹੇ ਹਨ ਅਤੇ ਹਰ ਰੋਜ਼ ਆਪਣੀ ਰਾਇ ਅਤੇ ਟਿੱਪਣੀ ਨਾਲ ਵੱਖ-ਵੱਖ ਮਸਲਿਆਂ ਦੇ ਹੱਲ ਤੱਕ ਪਹੁੰਚ ਰਹੇ ਹਨ। ਰਵਾਇਤੀ ਢੰਗ ਅਪਨਾਉਣ ਦੇ ਨਾਲ-ਨਾਲ ਸਿਆਸੀ ਲੋਕ ਹੁਣ ਸੋਸ਼ਲ ਮੀਡੀਆ ਨੂੰ ਆਪਣੀ ਰਾਜਨੀਤੀ ਚਮਕਾਉਣ ਲਈ ਸਭ ਤੋਂ ਵੱਡੇ ਤਾਕਤਵਰ ਹਥਿਆਰ ਵੱਜੋਂ ਵਰਤ ਰਹੇ ਹਨ। ਅੱਜ ਹਰ ਛੋਟੇ-ਵੱਡੇ ਰਾਜਨੀਤਕ ਆਗੂ ਅਤੇ ਹਰ ਸਿਆਸੀ ਪਾਰਟੀ ਦਾ ਆਪਣਾ ਸੋਸ਼ਲ ਮੀਡੀਆ ਵਿੰਗ ਹੈ, ਜੋ ਇਸ ਨੂੰ ਚਲਾ ਰਿਹਾ ਹੈ। ਕਿਸੇ ਸਮੇਂ ਪ੍ਰਿੰਟ ਮੀਡੀਆ, ਲਾਊਂਡ ਸਪੀਕਰਾਂ ਅਤੇ ਪੋਸਟਰਾਂ ਦੇ ਸਹਾਰੇ ਰਹਿਣ ਵਾਲੇ ਰਾਜਨੀਤਕ ਆਗੂ ਦੀ ਹੁਣ ਇਕ ਛੋਟੀ ਜਿਹੀ ਰੀਲ, ਇਕ ਮੀਮ ਜਾਂ ਇਕ ਲਾਈਵ ਵੀਡੀਓ ਦਿਨ ਚੜ੍ਹਨ ਤੋਂ ਪਹਿਲਾ ਹੀ ਉਸ ਨੂੰ ਹੀਰੋ ਬਣਾ ਦਿੰਦੀ ਹੈ। ਬਹੁਤ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਡਿਜੀਟਲ ਮੀਡੀਆ ਰਾਹੀਂ ਆਪਣੀ ਲਹਿਰ ਬਣਾਈ ਹੈ। ਭਾਜਪਾ ਅਤੇ ਕਾਂਗਰਸ ਵੀ ਇਸ ਤੋਂ ਪਿੱਛੇ ਨਹੀਂ। ਟਵਿੱਟਰ (ਐਕਸ), ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਗਰੁੱਪਾਂ ਰਾਹੀਂ ਰਾਜਨੀਤਕ ਪਾਰਟੀਆਂ ਆਪਣੇ ਸੰਦੇਸ਼ ਨੂੰ ਟਾਰਗੇਟਿਡ ਤਰੀਕੇ ਨਾਲ ਪਹੁੰਚਾਉਂਦੀਆਂ ਹਨ। ਡਾਟਾ ਐਨਾਲਿਸਿਸ ਅਤੇ ਐਲਗੋਰਿਦਮ ਦੀ ਮਦਦ ਨਾਲ ਇਕ ਵਿਅਕਤੀ ਦੀਆਂ ਪਸੰਦਾਂ ਅਨੁਸਾਰ ਉਸ ਨੂੰ ਖ਼ਾਸ ਖ਼ਬਰਾਂ ਅਤੇ ਵੀਡੀਓਜ਼ ਭੇਜੀਆਂ ਜਾਂਦੀਆਂ ਹਨ। ਸਿਆਸੀ ਪਾਰਟੀਆਂ ਵੱਲੋਂ ਸ਼ੁਰੂ ਕੀਤੇ ਗਏ ਇਸ ਡਿਜੀਟਲ ਯੁੱਧ ’ਚ ਦੋਵੇਂ ਧਿਰਾਂ ਇੱਕੋ ਵਾਰ ਤਾਕਤਵਰ ਅਤੇ ਕਮਜ਼ੋਰ ਵੀ ਹਨ। ਇਕ ਪਾਸੇ ਇਸ ਨੇ ਨੌਜਵਾਨਾਂ ਨੂੰ ਰਾਜਨੀਤੀ ’ਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਹੈ। ਪਹਿਲਾਂ ਰਾਜਨੀਤੀ ’ਚ ਆਉਣ ਲਈ ਪੈਸਾ ਅਤੇ ਪਰਿਵਾਰਕ ਪਿਛੋਕੜ ਲੋੜੀਂਦਾ ਸੀ ਪਰ ਹੁਣ ਇਕ ਚੰਗਾ ਕੰਟੈਂਟ ਬਣਾਉਣ ਵਾਲਾ ਨੌਜਵਾਨ ਰਾਤੋ-ਰਾਤ ਵਾਇਰਲ ਹੋ ਸਕਦਾ ਹੈ। ਲੋਕ ਆਪਣੀਆਂ ਸਮੱਸਿਆਵਾਂ ਸਿੱਧਾ ਆਗੂਆਂ ਤੱਕ ਪਹੁੰਚਾ ਰਹੇ ਹਨ ਅਤੇ ਉੱਤਰ ਵੀ ਤੁਰੰਤ ਮਿਲ ਰਿਹਾ ਹੈ। ਇਸ ਨੇ ਲੋਕਤੰਤਰ ਨੂੰ ਵਧੇਰੇ ਭਾਗੀਦਾਰੀ ਵਾਲਾ ਬਣਾਇਆ ਹੈ। ਫੇਕ ਨਿਊਜ਼, ਟ੍ਰੋਲ ਆਰਮੀਆਂ ਅਤੇ ਬੋਟਸ ਤੋਂ ਬਚਾ ਕਿ ਰਾਜਨੀਤੀ ਨੂੰ ਘਟੀਆ ਰਾਜਨੀਤੀ ਤੋਂ ਬਚਾ ਰੱਖਣ ਲਈ ਰਾਜਨੀਤਕ ਪਾਰਟੀਆਂ ਦੀ ਹੀ ਜਿੰਮੇਵਾਰੀ ਤੈਅ ਹੋ ਜਾਣੀ ਚਾਹੀਦੀ ਹੈ। ਇਕ ਝੂਠੀ ਖ਼ਬਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਜ਼ਾਰਾਂ ਲੋਕਾਂ ਦੀ ਰਾਇ ਬਦਲ ਜਾਂਦੀ ਹੈ। ਧਰਮ, ਜਾਤ ਅਤੇ ਖੇਤਰੀ ਭਾਵਨਾਵਾਂ ਨੂੰ ਉਕਸਾਉਣ ਵਾਲੀਆਂ ਪੋਸਟਾਂ ਰਾਹੀਂ ਲੋਕਾਂ ਵਿਚਾਲੇ ਨਫ਼ਰਤ ਫੈਲ ਸਕਦੀ ਹੈ। ਇਸ ਤੋਂ ਇਲਾਵਾ ਸਾਈਬਰ ਹਮਲੇ ਅਤੇ ਪਰਸਨਲ ਡਾਟਾ ਲੀਕ ਹੋਣ ਦਾ ਖ਼ਤਰਾ ਵੀ ਵਧ ਰਿਹਾ ਹੈ।
ਰਾਜਨੀਤਕ ਪਾਰਟੀਆਂ ਨੂੰ ਲੋਕਾਂ ਦੀਆਂ ਨਿੱਜੀ ਜਾਣਕਾਰੀਆਂ ਖ਼ਰੀਦ ਕੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਪ੍ਰਭਾਵਿਤ ਕਰਨ ਦੀਆਂ ਕੋਝੀਆਂ ਹਰਕਤਾਂ ਤੋਂ ਵੀ ਪਾਸਾ ਵੱਟਣਾ ਪਵੇਗਾ। ਪੰਜਾਬ ਵਿਧਾਨ ਸਭਾ ਚੋਣਾਂ 2027 ਦੇ ਲਈ ਜਿਸ ਤਰ੍ਹਾਂ ਦੀਆਂ ਤਿਆਰੀਆਂ ਰਾਜਨੀਤਕ ਪਾਰਟੀਆਂ ਵੱਲੋਂ ਸ਼ੁਰੂ ਕਰ ਦਿੱਤੀਆਂ ਹਨ, ਇਹ ਕਿਸੇ ਯੁੱਧ ਤੋਂ ਘੱਟ ਨਹੀਂ ਹਨ। ਇਸ ਡਿਜੀਟਲ ਯੁੱਧ ’ਚ ਜਿਹੜੀ ਪਾਰਟੀ ਵਧੇਰੇ ਤਕਨੀਕੀ ਤੌਰ ’ਤੇ ਤਿਆਰ ਹੈ, ਉਸ ਦੀ ਜਿੱਤ ਦੀ ਸੰਭਾਵਨਾ ਵਧੇਰੇ ਹੈ ਪਰ ਇਸ ਨਾਲ ਰਾਜਨੀਤੀ ਦੀ ਗੁਣਵੱਤਾ ਵੀ ਘਟ ਰਹੀ ਹੈ। ਗੰਭੀਰ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਟ੍ਰੈਂਡਿੰਗ ਹੈਸ਼ਟੈਗ ਚਲਾਏ ਜਾ ਸਕਦੇ ਹਨ। ਆਪਣੀਆਂ ਕਮੀਆਂ ਛੁਪਾਉਣ ਲਈ ਵਿਰੋਧੀਆਂ ’ਤੇ ਹਮਲਾ ਬੋਲਣ ਦੀ ਰਣਨੀਤੀ ਅਪਣਾਈ ਜਾ ਰਹੀ ਹੈ, ਜਿਸ ਨਾਲ ਸੱਚ ਅਤੇ ਝੂਠ ਦੀ ਪਛਾਣ ਕਰਨੀ ਚੰਗੇ ਭਲੇ ਵੋਟਰ ਨੂੰ ਵੀ ਮੁਸ਼ਕਲ ’ਚ ਪਾ ਸਕਦੀ ਹੈ। ਇਸ ਚੁਣੌਤੀ ਨਾਲ ਨਜਿੱਠਣ ਲਈ ਚੋਣ ਕਮਿਸ਼ਨ ਨੂੰ ਡਿਜੀਟਲ ਸਾਖ਼ਰਤਾ ਵਧਾਉਣੀ ਪਵੇਗੀ ਕਿ ਜੋ ਕੁਝ ਵਾਇਰਲ ਹੋ ਰਿਹਾ ਹੈ, ਉਸ ਦੀ ਅਸਲ ਸੱਚਾਈ ਕੀ ਹੈ। ਚੋਣ ਕਮਿਸ਼ਨ ਸਖ਼ਤ ਨਿਗਰਾਨੀ ਅਤੇ ਸਖ਼ਤ ਕਾਨੂੰਨ ਨਾਲ ਫੇਕ ਨਿਊਜ਼ ਫੈਲਾਉਣ ਵਾਲਿਆਂ ਉੱਤੇ ਸਿਕੰਜਾ ਕਸ ਸਕਦਾ ਹੈ। ਰਾਜਨੀਤਕ ਪਾਰਟੀਆਂ ਨੂੰ ਵੀ ਇਸ ਡਿਜੀਟਲ ਮੀਡੀਆ ਨੂੰ ਸਿਰਫ਼ ਇਕ ਪ੍ਰਚਾਰ ਦਾ ਸਾਧਨ ਨਾ ਬਣਾਉਂਦਿਆਂ ਲੋਕਾਂ ਨਾਲ ਇੱਕ ਤਰੱਕੀਪਸੰਦ ਸੰਵਾਦ ਸਥਾਪਤ ਕਰਨਾ ਚਾਹੀਦਾ ਹੈ ਕਿਉਂਕਿ ਇਸ ਨੇ ਰਾਜਨੀਤੀ ਨੂੰ ਵਧੇਰੇ ਖੁੱਲ੍ਹਾ ਅਤੇ ਤੇਜ਼ ਬਣਾਇਆ ਹੈ। ਇਸ ਡਿਜੀਟਲ ਯੁੱਧ ’ਚ ਸਮਝਦਾਰੀ ਅਤੇ ਜਿੰਮੇਵਾਰੀ ਨਾਲ ਭਾਗ ਲੈਣਾ ਲੋਕਤੰਤਰ ਨੂੰ ਮਜ਼ਬੂਤ ਬਣਾਏਗਾ।
ਭਾਰਤ ’ਚ ਵੀ ਹਰ ਚੋਣਾਂ ਵਿੱਚ ਇਸ ਤਕਨੀਕ ਦਾ ਖੁੱਲ੍ਹ ਕੇ ਇਸਤੇਮਾਲ ਹੋ ਰਿਹਾ ਹੈ। ਐਲਗੋਰਿਦਮ ਰਾਜਨੀਤੀ ਨੂੰ ਧ੍ਰੁਵੀਕਰਣ ਵੱਲ ਲੈ ਜਾ ਰਿਹਾ ਹੈ। ਇਕ ਵਿਅਕਤੀ ਜੋ ਇਕ ਪਾਰਟੀ ਦੀਆਂ ਪੋਸਟਾਂ ਵੇਖਦਾ ਹੈ ਉਸ ਨੂੰ ਵਿਰੋਧੀ ਪਾਰਟੀ ਦੀਆਂ ਖ਼ਬਰਾਂ ਘੱਟ ਦਿਖਾਈਆਂ ਜਾਂਦੀਆਂ ਹਨ। ਇਸ ਨਾਲ ਲੋਕ ਆਪਣੇ ਗਰੁੱਪ ’ਚ ਹੀ ਰੁੱਝੇ ਰਹਿੰਦੇ ਹਨ ਅਤੇ ਵਿਰੋਧੀ ਵਿਚਾਰਾਂ ਨੂੰ ਝੂਠ ਜਾਂ ਧੋਖਾ ਸਮਝਣ ਲੱਗਦੇ ਹਨ। ਇੱਕ ਤਰਫ਼ ਉਤਸ਼ਾਹੀ ਸਮਰਥਕ ਤੇ ਦੂਜੀ ਤਰਫ਼ ਤਿੱਖੇ ਵਿਰੋਧੀ ਵਿਚਕਾਰ ਸੰਤੁਲਿਤ ਚਰਚਾ ਲਗਭਗ ਗਾਇਬ ਹੋ ਚੁੱਕੀ ਹੈ। ਪੰਜਾਬ ਵਰਗੇ ਰਾਜ ’ਚ ਜਿੱਥੇ ਨੌਜਵਾਨਾਂ ਦੀ ਵੱਡੀ ਆਬਾਦੀ ਹੈ, ਇਸ ਲਈ ਡਿਜੀਟਲ ਸਾਖਰਤਾ ਅਤੇ ਮੀਡੀਆ ਲਿਟਰੇਸੀ ਬਹੁਤ ਜ਼ਰੂਰੀ ਹੈ। ਸਕੂਲਾਂ ਅਤੇ ਕਾਲਜਾਂ ’ਚ ਇਸ ਬਾਰੇ ਜਾਗਰੂਕਤਾ ਵਧਾਉਣੀ ਚਾਹੀਦੀ ਹੈ ਤਾਂ ਜੋ ਲੋਕ ਆਪਣੀਆਂ ਰਾਏਸ਼ੁਮਾਰੀਆਂ ਨੂੰ ਐਲਗੋਰਿਦਮ ਦੇ ਹਵਾਲੇ ਨਾ ਕਰਨ। ਰਾਜਨੀਤਕ ਪਾਰਟੀਆਂ ਨੂੰ ਵੀ ਇਸ ਤੋਂ ਉੱਪਰ ਉਠ ਕੇ ਸੋਚਣਾ ਚਾਹੀਦਾ ਹੈ। ਐਲਗੋਰਿਦਮ ਨੂੰ ਸਿਰਫ਼ ਵੋਟ ਖਰੀਦਣ ਦਾ ਦਿਲਚਸਪ ਗੱਲ ਇਹ ਹੈ ਕਿ ਇਹ ਸੋਸ਼ਲ ਮੀਡੀਆ ਨੂੰ ਕੇਵਲ ਪ੍ਰਚਾਰ ਦੇ ਸਾਧਨ ਵਜੋਂ ਨਹੀਂ, ਸਗੋਂ ਜ਼ਮੀਨੀ ਸ਼ਕਤੀ ਪ੍ਰਦਰਸ਼ਨ ਲਈ ਵੀ ਇਕ ਟੂਲ ਵਜੋਂ ਵਰਤ ਰਿਹਾ ਹੈ। ਜੰਤਰ-ਮੰਤਰ ਵਰਗੀਆਂ ਥਾਵਾਂ ’ਤੇ ਲੋਕਾਂ ਨੂੰ ਇਕੱਠਾ ਕਰਨ ਅਤੇ ਆਪਣੀ ਮੌਜੂਦਗੀ ਦਰਸਾਉਣ ਲਈ ਵੀ ਇਸ ਨੇ ਡਿਜੀਟਲ ਪਲੇਟਫਾਰਮਾਂ ਦਾ ਸਹਾਰਾ ਲਿਆ। ਇਹ ਉਦਾਹਰਣ ਦਰਸਾਉਂਦੀ ਹੈ ਕਿ ਅੱਜ ਦੇ ਯੁੱਗ ’ਚ ਐਲਗੋਰਿਦਮ ਅਤੇ ਸੋਸ਼ਲ ਮੀਡੀਆ ਕਿਸ ਤਰ੍ਹਾਂ ਕਿਸੇ ਨਵੇਂ ਰਾਜਨੀਤਕ ਵਿਚਾਰ ਜਾਂ ਸੰਗਠਨ ਨੂੰ ਬਿਨਾਂ ਰਵਾਇਤੀ ਢਾਂਚੇ ਦੇ ਵੀ ਵੱਡੇ ਜਨਸਮੂਹ ਤੱਕ ਪਹੁੰਚਾ ਸਕਦੇ ਹਨ।
ਲੇਖਾ-ਜੋਖਾ
ਮਨੁੱਖੀ ਜੀਵਨ ਇਕ ਅਦਿੱਖ ਹਿਸਾਬ ਕਿਤਾਬ ਵਾਂਗ ਹੈ। ਜਦੋਂ ਅਸੀਂ ਇਸ ਸੰਸਾਰ ’ਚ ਆਉਂਦੇ ਹਾਂ, ਤਾਂ ਅਸੀਂ ਆਪਣੇ ਨਾਲ ਕੁਝ ਖ਼ਜ਼ਾਨੇ ਅਤੇ ਵਿਰਾਸਤ ਲੈ ਕੇ ਆਉਂਦੇ ਹਾਂ। ਕੁਝ ਖੁਸ਼ੀਆਂ, ਕੁਝ ਦੁੱਖ, ਕੁਝ ਪ੍ਰਾਪਤੀਆਂ, ਕੁਝ ਕਮੀਆਂ, ਕੁਝ ਫੁੱਲ, ਕੁਝ ਕੰਡੇ। ਕੌਣ ਜਾਣਦਾ ਹੈ ਕਿ ਕਿਸ ਸ਼ਕਤੀ ਨੇ, ਕਿਸ ਨਿਯਮ ਅਧੀਨ, ਇਹ ਵੰਡ ਕੀਤੀ? ਪਰ ਇਹ ਸਪੱਸ਼ਟ ਹੈ ਕਿ ਜੀਵਨ ਸਿਰਫ਼ ਖੁਸ਼ੀ ਦਾ ਜਸ਼ਨ ਨਹੀਂ ਹੈ ਅਤੇ ਨਾ ਹੀ ਸਿਰਫ਼ ਦੁੱਖ ਦਾ ਜਲਾਵਤਨ ਹੈ। ਕਲਪਨਾ ਕਰੋ ਕਿ ਪਰਮਾਤਮਾ ਨੇ ਹਰੇਕ ਮਨੁੱਖ ਨੂੰ ਸੌ ਖੁਸ਼ੀਆਂ ਅਤੇ ਸੌ ਦੁੱਖ ਦਿੱਤੇ ਹਨ। ਇਹ ਗਿਣਤੀ ਸਿਰਫ਼ ਪ੍ਰਤੀਕਾਤਮਕ ਹੈ। ਜੇਕਰ ਅੱਜ ਤੁਹਾਡੇ ਜੀਵਨ ’ਚ ਦਸ ਖੁਸ਼ੀਆਂ ਆਉਂਦੀਆਂ ਹਨ, ਇਕ ਸਫ਼ਲਤਾ ਪ੍ਰਾਪਤ ਹੁੰਦੀ ਹੈ, ਇਕ ਪਿਆਰੀ ਵਸਤੂ ਪ੍ਰਾਪਤ ਹੁੰਦੀ ਹੈ, ਇਕ ਇੱਛਾ ਪੂਰੀ ਹੁੰਦੀ ਹੈ, ਤਾਂ ਉਨ੍ਹਾਂ ਸੌ ਖੁਸ਼ੀਆਂ ’ਚੋਂ ਦਸ ਖ਼ਰਚ ਹੋ ਗਈਆਂ ਹਨ। ਹੁਣ ਤੁਹਾਡੇ ਕੋਲ ਨੱਬੇ ਖੁਸ਼ੀਆਂ ਬਾਕੀ ਹਨ ਪਰ ਦੁੱਖਾਂ ਦੀ ਗਿਣਤੀ ਅਜੇ ਵੀ ਸੌ ’ਤੇ ਰਹਿੰਦੀ ਹੈ। ਉਹ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ ਖੜ੍ਹੇ ਹਨ। ਉਹ ਤੁਹਾਡੀਆਂ ਖੁਸ਼ੀਆਂ ਦੀ ਖ਼ਪਤ ਨਾਲ ਨਾ ਤਾਂ ਘੱਟਦੇ ਹਨ ਅਤੇ ਨਾ ਹੀ ਅਲੋਪ ਹੁੰਦੇ ਹਨ। ਅਕਸਰ, ਇਕ ਵਿਅਕਤੀ ਸੋਚਦਾ ਹੈ ਕਿ ਜੇ ਉਹ ਉਸ ਕੰਮ ਨੂੰ ਮੁਲਤਵੀ ਕਰ ਦਿੰਦਾ ਹੈ ਜੋ ਉਸਦੇ ਰਾਹ ਆਇਆ ਹੈ, ਤਾਂ ਉਹ ਸੰਘਰਸ਼ ਤੋਂ ਬਚ ਜਾਵੇਗਾ। ਜੇ ਉਹ ਮੁਸ਼ਕਲਾਂ ਤੋਂ ਭੱਜਦਾ ਹੈ, ਜੇ ਉਹ ਆਪਣੇ ਆਪ ਨੂੰ ਮਿਹਨਤ, ਜ਼ਿੰਮੇਵਾਰੀ ਅਤੇ ਜੋਖ਼ਮ ਤੋਂ ਦੂਰ ਰੱਖਦਾ ਹੈ ਤਾਂ ਉਸਨੇ ਆਪਣੇ ਲਈ ਖੁਸ਼ੀ ਸੁਰੱਖਿਅਤ ਕਰ ਲਈ ਹੈ। ਹਾਲਾਂਕਿ, ਦੁੱਖ ਕੋਈ ਕਰਜ਼ਾ ਨਹੀਂ ਹੈ, ਜਿਸਨੂੰ ਮੁਲਤਵੀ ਕਰਕੇ ਖ਼ਤਮ ਕੀਤਾ ਜਾ ਸਕਦਾ ਹੈ। ਇਹ ਸਿਰਫ਼ ਮੁਲਤਵੀ ਕੀਤਾ ਜਾਂਦਾ ਹੈ। ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ 'ਤੇ, ਲੋਕ ਕਿਰਿਆ ਦੇ ਰਸਤੇ ਨੂੰ ਛੱਡ ਦਿੰਦੇ ਹਨ ਅਤੇ ਆਰਾਮ ਦੇ ਰਸਤੇ ਵੱਲ ਮੁੜਦੇ ਹਨ। ਉਹ ਮਹਿਸੂਸ ਕਰਦੇ ਹਨ ਕਿ ਮਿਹਨਤ ਤੋਂ ਬਚਣ ਨਾਲ, ਉਨ੍ਹਾਂ ਨੇ ਆਪਣੇ ਆਪ ਨੂੰ ਦੁੱਖ ਤੋਂ ਬਚਾਇਆ ਹੈ। ਅਸਲੀਅਤ ’ਚ, ਉਨ੍ਹਾਂ ਨੇ ਸਿਰਫ਼ ਆਪਣੇ ਸੁੱਖਾਂ ਦਾ ਆਨੰਦ ਮਾਣਿਆ ਹੈ ਅਤੇ ਭਵਿੱਖ ਲਈ ਦੁੱਖ ਨੂੰ ਮੁਲਤਵੀ ਕਰ ਦਿੱਤਾ ਹੈ। ਇਹ ਉਸ ਵਿਅਕਤੀ ਵਰਗਾ ਹੈ ਜੋ ਆਪਣੀ ਇਕੱਠੀ ਕੀਤੀ ਪੂੰਜੀ ਖ਼ਰਚ ਕਰਦਾ ਹੈ ਪਰ ਆਪਣਾ ਕਰਜ਼ਾ ਨਹੀਂ ਚੁਕਾਉਂਦਾ। ਇਕ ਦਿਨ ਆਉਂਦਾ ਹੈ, ਜਦੋਂ ਸੰਪਤੀਆਂ ਖ਼ਤਮ ਹੋ ਜਾਂਦੀਆਂ ਹਨ ਅਤੇ ਕਰਜ਼ਾ ਦੇਣ ਵਾਲਾ ਦਰਵਾਜ਼ੇ ’ਤੇ ਹੁੰਦਾ ਹੈ। ਇਸ ਲਈ, ਜਿੰਨੀ ਜਲਦੀ ਇਹ ਕਰਜ਼ਾ ਚੁਕਾਇਆ ਜਾਵੇ, ਓਨਾ ਹੀ ਬਿਹਤਰ ਹੈ।
-ਟਵਿੰਕਲ ਤੋਮਰ ਸਿੰਘ।