- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਲਣ ਗਿੱਲਾ ਹੋ ਗਿਆ, ਚੁੱਲ੍ਹਿਆਂ ਦੇ ’ਚ ਪਾਣੀ ਭਰ ਗਿਆ। ਗੈਸ ਦੀ ਕਿੱਲਤ ਪਹਿਲਾਂ ਦੀ ਤਰ੍ਹਾਂ ਚੱਲ ਰਹੀ ਹੈ। ਗ਼ਰੀਬਾਂ ਦੇ ਲਈ, ਸੁਹਾਵਣਾ ਮੌਸਮ ਇਕ ਸਜ਼ਾ ਬਣ ਗਿਆ। ਕਿਸਾਨ ਮੀਂਹ ਪਾਉਣ ਦੇ ਲਈ ਪਰਮਾਤਮਾ ਅੱਗੇ ਅਰਦਾਸਾਂ ਕਰਦੇ ਹਨ ਪਰ ਸ਼ਹਿਰਾਂ ਦੇ ਨੀਵੇ ਇਲਾਕੇ, ਜਿਹੜੇ ਘਰਾਂ ’ਚ ਪਾਣੀ ਵੜ ਗਿਆ। ਉਹ ਰੱਬ ਅੱਗੇ ਉਲਟ ਅਰਦਾਸਾਂ ਕਰਦੇ ਹਨ।

ਮੌਨਸੂਨ ਦੇ ਆਉਣ ਨਾਲ ਪਹਿਲੀ ਵਰਖਾ, ਜਿਸ ਨੂੰ ਬੜੀ ਬੇਸਬਰੀ ਦੇ ਨਾਲ ਲੋਕੀ ਉਡੀਕ ਰਹੇ ਸਨ। ਬੱਚਿਆਂ ਨੂੰ ਬੜਾ ਚਾਅ ਸੀ, ਵੱਡਿਆਂ ਨੂੰ ਵੀ ਪੁਰਾਣੇ ਦਿਨ ਚੇਤੇ ਆ ਗਏ। ਕਦੇ ਗਾਉਂਦੇ ਸੀ ‘ਕਾਲੀਆਂ ਇੱਟਾਂ ਕਾਲੇ ਰੋੜ ਰੱਬਾ ਮੀਂਹ ਬਰਸਾ ਦੇ ਜੋਰੋ ਜੋਰ’, ਦੂਜੀ ਤੁਕਬੰਦੀ ਹੁੰਦੀ ਸੀ, ‘ਰੱਬਾ ਰੱਬਾ ਮੀਂਹ ਬਰਸਾ, ਸਾਡੀ ਕੋਠੀ ਦਾਣੇ ਪਾ’, ਮੀਂਹ ਤੋਂ ਬਿਨਾਂ ਝੋਨੇ ਦੀ ਫ਼ਸਲ ਦਾ ਹੋਣਾ ਅਸੰਭਵ ਜਾਪਦਾ ਹੈ। ਲੋਕਾਂ ਦੇ ਖੇਤਾਂ ’ਚ, ਜ਼ਮੀਨਾਂ ਸੁੱਕੀਆਂ ਪਈਆਂ ਸਨ। ਖੇਤ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਸਨ। ਮੌਨਸੂਨ ਨੇ ਦਸਤਕ ਦਿੱਤੀ, ਪਹਿਲੀ ਬਾਰਿਸ਼ ਹੋਈ। ਪਹਿਲੇ ਮੀਂਹ ਨੇ ਹੀ ਸਾਡੇ ਸੀਵਰੇਜ ਦੇ ਪ੍ਰਬੰਧਾਂ ਨੂੰ ਤਹਿਸ ਨਹਿਸ ਕਰ ਦਿੱਤਾ। ਮੀਂਹ ਵੀ ਜ਼ਿਆਦਾ ਨਹੀਂ ਸੀ ਪਰ ਸਾਡਾ ਸੀਵਰੇਜ ਦਾ ਪ੍ਰਬੰਧ, ਬਹੁਤ ਹੀ ਮਾੜਾ ਹੈ। ਜਿੱਥੇ ਜਿੱਥੇ ਮੀਂਹ ਪਿਆ, ਸਾਰੇ ਸ਼ਹਿਰਾਂ ਦੀਆਂ ਗਲੀਆਂ-ਨਾਲੀਆਂ ਭਰ ਗਈਆਂ। ਸ਼ਹਿਰਾਂ ਦੇ ਵੱਡੇ ਲੋਕ, ਨਵੀਆਂ ਕਲੋਨੀਆਂ ’ਚ ਚਲੇ ਗਏ। ਆਪਣੇ ਵਿੱਤੀ ਸਾਧਨਾਂ ਦੇ ਨਾਲ, ਸੀਵਰੇਜ ਦੇ ਚੰਗੇ ਪ੍ਰਬੰਧ ਕਰ ਲਏ। ਪੁਰਾਣੀਆਂ ਥਾਵਾਂ ’ਤੇ ਮੱਧ ਵਰਗੀ ਅਤੇ ਗਰੀਬ ਲੋਕ ਰਹਿ ਗਏ। ਜਿਹਨਾਂ ਦੇ ਘਰਾਂ ’ਚ ਪਾਣੀ ਵੜ ਗਿਆ, ਉਹ ਵਿਚਾਰੇ ਕਿਹੜੇ ਮਾਲ੍ਹ ਪੂੜੇ ਜਾਂ ਗੁਲਗੁਲੇ, ਮੱਠੀਆਂ ਪਕਾਉਣ। ਬਾਲਣ ਗਿੱਲਾ ਹੋ ਗਿਆ, ਚੁੱਲ੍ਹਿਆਂ ਦੇ ’ਚ ਪਾਣੀ ਭਰ ਗਿਆ। ਗੈਸ ਦੀ ਕਿੱਲਤ ਪਹਿਲਾਂ ਦੀ ਤਰ੍ਹਾਂ ਚੱਲ ਰਹੀ ਹੈ। ਗ਼ਰੀਬਾਂ ਦੇ ਲਈ, ਸੁਹਾਵਣਾ ਮੌਸਮ ਇਕ ਸਜ਼ਾ ਬਣ ਗਿਆ। ਕਿਸਾਨ ਮੀਂਹ ਪਾਉਣ ਦੇ ਲਈ ਪਰਮਾਤਮਾ ਅੱਗੇ ਅਰਦਾਸਾਂ ਕਰਦੇ ਹਨ ਪਰ ਸ਼ਹਿਰਾਂ ਦੇ ਨੀਵੇ ਇਲਾਕੇ, ਜਿਹੜੇ ਘਰਾਂ ’ਚ ਪਾਣੀ ਵੜ ਗਿਆ। ਉਹ ਰੱਬ ਅੱਗੇ ਉਲਟ ਅਰਦਾਸਾਂ ਕਰਦੇ ਹਨ। ਪਰਮਾਤਮਾ ਵੇਖੀ ਕਿਤੇ, ਦੁਆਰਾ ਬਚਾਈ ਸਾਨੂੰ, ਘਰਾਂ ਦੇ ’ਚ ਪਾਣੀ ਵੜਨ ਦੇ ਨਾਲ, ਲੋਕਾਂ ਦੇ ਸ਼ੌਕ ਨਾਲ ਪਾਏ ਘਰ, ਨੀਹਾਂ ਤੋਂ ਕਮਜ਼ੋਰ ਹੋ ਗਏ। ਅਜੇ ਨਵੇਂ ਰੰਗ ਵੇਖਣੇ ਨੇ, ਕਿਉਂਕਿ ਇਸ ਮੀਂਹ ਦੇ ਖੜ੍ਹੇ ਪਾਣੀ ਦੇ ’ਚ, ਅਜੇ ਮੱਛਰ ਪੈਦਾ ਹੋਣਾ, ਡੇਂਗੂ ਅਤੇ ਚਿਕਨਗੁਨੀਏ ਦਾ ਪ੍ਰਕੋਪ, ਬਾਕੀ ਹੈ। ਅਜਿਹੀਆਂ ਥਾਵਾਂ ’ਤੇ ਬੈਠਿਆ, ਗਰੀਬ ਅਤੇ ਮੱਧ ਵਰਗੀ, ਪਰਿਵਾਰਾਂ ਦਾ ਰਹਿਣ ਵਸੇਬਾ ਬਹੁਤ ਔਖਾ ਹੋ ਗਿਆ। ਕਈ ਵਾਰੀ ਸੋਚੀਦਾ ਹੈ, ਕਿ ਦੇਸ਼ ਆਜ਼ਾਦੀ ਤੋਂ ਬਾਅਦ, ਅਸੀਂ ਅਜੇ ਮੁੱਢਲੀਆਂ ਸਹੂਲਤਾਂ ਦੇ ਲਈ ਤਰਸ ਰਹੇ ਹਾਂ। ਵੱਡੀਆਂ ਵੱਡੀਆਂ ਗਰਾਂਟਾਂ ਸੀਵਰੇਜ ਦੇ ਉੱਤੇ ਖਰਚ ਹੋ ਜਾਂਦੀਆਂ ਹਨ। ਲੋਕਾਂ ਨੇ ਪੂਰਾ ਸਾਲ ਟੁੱਟੀਆਂ ਸੜਕਾਂ, ਸੜਕਾਂ ਤੇ ਪੁੱਟੇ ਡੂੰਘੇ ਟੋਏ, ਜਿਸ ਦੇ ਵਿੱਚ ਜਾਨ ਮਾਲ ਦਾ ਨੁਕਸਾਨ ਹੋਇਆ, ਪਰ ਸਾਰਾ ਕੁੱਝ ਸਹਿਣ ਕੀਤਾ। ਵੱਡੀਆਂ ਆਸਾਂ ਸਨ, ਕਿ ਹੁਣ ਸੀਵਰੇਜ ਪੈ ਗਿਆ। ਪਾਣੀ ਦਾ ਨਿਕਾਸ ਹੋ ਜਾਵੇਗਾ ਪਰ ਸਮਝ ਨਹੀਂ ਆਉਂਦੀ, ਪਾਣੀ ਜਾਵੇ ਕਿੱਥੇ, ਕਿਉਂਕਿ ਸਾਮਲਾਟ ਜਮੀਨਾਂ ਦੇ ਵਿੱਚ ਬਣੇ ਟੋਭੇ, ਸਵਾਰਥਵਾਦੀ ਨੀਅਤ ਅਧੀਨ ਲੋਕਾਂ ਨੇ ਰਾਤੋ ਰਾਤ ਰੋਕ ਲਏ। ਬਾਕੀ ਰਹਿ ਗਏ ਦੂਰ ਦੁਰਾਡੇ ਸੇਮ ਨਾਲੇ, ਉਹਨਾਂ ਦੇ ’ਚ ਗਾਦ ਭਰ ਗਈ, ਵੱਡੇ ਪੱਧਰ ਦੇ ਉੱਤੇ ਬੂਟੀ ਹੋ ਗਈ। ਜਦੋਂ ਮੀਂਹ ਪੈਂਦਾ ਹੈ, ਸੀਵਰੇਜ ਭਰ ਜਾਂਦਾ ਹੈ। ਪਾਣੀ ਦਾ ਬਾਹਰ ਨਿਕਾਸ ਨਹੀਂ। ਕਰੋੜਾਂ ਰੁਪਈਆ ਸੀਵਰੇਜ ’ਤੇ ਲੱਗਿਆ, ਬਰਬਾਦ ਹੋ ਜਾਂਦਾ ਹੈ। ਲੋਕੀ ਬਾਹਰ ਦੀਆਂ ਗੱਲਾਂ ਕਰਦੇ ਹਨ, ਕੋਈ ਕਹੇਗਾ, ਭਾਈ ਕਨੇਡਾ ਅਮਰੀਕਾ, ਮੀਂਹ ਬਹੁਤ ਪੈਂਦਾ ਹੈ। ਮਜਾਲ ਹੈ ਪਤਾ ਲੱਗ ਜੇ, ਕਿ ਪਾਣੀ ਕਿੱਧਰ ਜਾਂਦਾ ਹੈ। ਭਲਿਓ ਉਹ ਅੰਗਰੇਜ਼ ਹਨ, ਕੰਮ ਕਰਨ ਲੱਗਿਆਂ, ਸੌ ਸਾਲ ਅਗਾਊਂ ਸੋਚਦੇ ਹਨ। ਵੇਖ ਲਓ ਉਨ੍ਹਾਂ ਦੇ ਬਣਾਏ ਰੇਲਵੇ ਸਟੇਸ਼ਨ, ਅੱਜ ਵੀ ਪੂਰੇ ਕਾਇਮ ਖੜ੍ਹੇ ਹਨ। ਹਰ ਸਟੇਸ਼ਨ ਦੀ ਕੁਰਸੀ ਦੇਖੋ, ਕਿੰਨੀ ਉੱਚੀ ਹੈ। ਉਹ ਹਰ ਚੀਜ਼ ਭਵਿੱਖਵਾਦੀ ਸੋਚਦੇ ਸਨ। ਸਾਡੀਆਂ ਸਰਕਾਰਾਂ ਪੰਜ ਸਾਲਾਂ ਦੇ ਲਈ ਸੋਚਦੀਆਂ ਹਨ। ਅਗਲੀ ਸਰਕਾਰ, ਅੱਗੇ ਦੀ ਜਿੰਮੇਵਾਰ ਹੈ। ਕਈ ਵਾਰ ਇੰਝ ਲੱਗਦਾ ਹੈ, ਕਿ ਜਿਵੇਂ ਸਾਡੇ ਤਾਂ ਡੰਗ ਟਪਾਈ ਹੋ ਰਹੀ ਹੋਵੇ। ਕਦੇ ਸੋਕੇ ਵਿੱਚ ਮਰ ਗਏ, ਕਦੇ ਹੜ ਆ ਗਏ। ਇੰਜ ਲੱਗਦਾ ਹੈ, ਕਿ ਸਾਡਾ ਤਾਂ ਰੱਬ ਹੀ ਰਾਖਾ ਹੈ। ਸਾਡੇ ਬਜ਼ੁਰਗ ਸੋਚਦੇ ਸਨ, ਭਾਈ ਕੁਦਰਤ ਦੇ ਰੰਗ ਨੇ, ਵਾਹਿਗੁਰੂ ਤੇ ਰੱਖ ਡੋਰੀਆਂ, ਆਪੇ ਆਉਣਗੇ ਮੇਮਣੇ ਚਰਕੇ ਪਰ ਅੱਜ ਲੋਕਾਂ ਦੇ ’ਚ ਸਹਿਜ ਨਹੀਂ ਰਿਹਾ। ਬਾਕੀ ਦੇਖਦੇ ਹਾਂ, ਕੀ ਬਣਦਾ ਹੈ। ਨੱਕੋ ਨੱਕ ਭਰੇ ਸਹਿਰੀ ਇਲਾਕਿਆਂ ਦੇ ਲਈ, ਸਰਕਾਰ ਕਿਹੜੀਆਂ ਸਕੀਮਾਂ, ਲਾਗੂ ਕਰਦੀ ਹੈ। ਮਾਮਲਾ ਸਮਝ ਤੋਂ ਬਾਹਰ ਹੈ।
ਪ੍ਰਿੰਸੀਪਲ ਹਰਸੰਤ ਸਿੰਘ ਢੀਂਡਸਾ, ਮੋਬਾਇਲ :-9878197000।