- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਫ਼ਲ ਪ੍ਰੀਖਣ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਵਿਗਿਆਨੀ ਦੁਨੀਆ ਦੀਆਂ ਉੱਨਤ ਤਕਨੀਕੀ ਸ਼ਕਤੀਆਂ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ। ਇਸ ਨਾਲ ਨਾ ਸਿਰਫ਼ ਦੇਸ਼ ਦੀ ਰੱਖਿਆ ਸਮਰੱਥਾ ਮਜ਼ਬੂਤ ਹੋਵੇਗੀ, ਸਗੋਂ ‘ਆਤਮਨਿਰਭਰ ਭਾਰਤ’ ਦੇ ਸੁਪਨੇ ਨੂੰ ਵੀ ਨਵੀਂ ਤਾਕਤ ਮਿਲੇਗੀ। ਡੀਆਰਡੀਓ ਵੱਲੋਂ ਵਿਕਸਤ ਕੀਤੀ ਗਈ ਬਹੁ-ਪੱਧਰੀ ਬੈਲਿਸਟਿਕ ਮਿਜ਼ਾਈਲ ਡਿਫੈਂਸ ਪ੍ਰਣਾਲੀ ਦੀ ਖ਼ਾਸੀਅਤ ਇਹ ਹੈ ਕਿ ਇਹ ਦੋ ਪੱਧਰਾਂ ’ਤੇ ਕੰਮ ਕਰਦੀ ਹੈ। ਪਹਿਲਾ ਪੱਧਰ ਬਾਹਰੀ ਵਾਯੂਮੰਡਲ ’ਚ ਦੁਸ਼ਮਣ ਦੀ ਮਿਜ਼ਾਈਲ ਨੂੰ ਨਿਸ਼ਾਨਾ ਬਣਾਉਂਦਾ ਹੈ, ਦੂਜਾ ਪੱਧਰ ਧਰਤੀ ਦੇ ਨੇੜੇ ਕੁਝ ਕਿਲੋਮੀਟਰ ਦੀ ਉਚਾਈ ’ਤੇ ਕੰਮ ਕਰਦਾ ਹੈ।

ਭਾਰਤ ਨੇ ਰੱਖਿਆ ਖੇਤਰ ’ਚ ਇਕ ਅਜਿਹੀ ਉਪਲਬਧੀ ਹਾਸਲ ਕੀਤੀ ਹੈ, ਜਿਸ ਨੇ ਦੇਸ਼ ਦੀ ਸੁਰੱਖਿਆ ਸਮਰੱਥਾ ਨੂੰ ਨਵੀਂ ਉਚਾਈ ’ਤੇ ਪਹੁੰਚਾ ਦਿੱਤਾ ਹੈ। ਡੀਆਰਡੀਓ ਵੱਲੋਂ ਸਵਦੇਸ਼ੀ ਤਕਨੀਕ ’ਤੇ ਆਧਾਰਤ ਬਹੁ-ਪੱਧਰੀ ਬੈਲਿਸਟਿਕ ਮਿਜ਼ਾਈਲ ਡਿਫੈਂਸ ਪ੍ਰਣਾਲੀ ਦਾ ਸਫ਼ਲ ਪ੍ਰੀਖਣ ਕੀਤਾ ਗਿਆ ਹੈ। ਇਸ ਨਾਲ ਭਾਰਤ ਹੁਣ ਉਨ੍ਹਾਂ ਕੁਝ ਚੋਣਵੇਂ ਦੇਸ਼ਾਂ ਦੀ ਕਤਾਰ ’ਚ ਸ਼ਾਮਲ ਹੋ ਗਿਆ ਹੈ, ਜੋ ਪੰਜ ਹਜ਼ਾਰ ਕਿਲੋਮੀਟਰ ਤੋਂ ਵੱਧ ਦੂਰੀ ਤੋਂ ਆਉਣ ਵਾਲੀ ਅੰਤਰ-ਮਹਾਦੀਪੀ ਬੈਲਿਸਟਿਕ ਮਿਜ਼ਾਈਲ ਨੂੰ ਹਵਾ ’ਚ ਰੋਕ ਕੇ ਨਸ਼ਟ ਕਰ ਸਕਦੇ ਹਨ। ਇਹ ਪ੍ਰਾਪਤੀ ਨਾ ਸਿਰਫ਼ ਤਕਨੀਕੀ ਪੱਧਰ ’ਤੇ ਮੀਲ ਪੱਥਰ ਹੈ, ਸਗੋਂ ਰਣਨੀਤਕ ਅਤੇ ਮਨੋਵਿਗਿਆਨਕ ਪੱਧਰ ’ਤੇ ਵੀ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਦੀ ਹੈ। ਅੱਜ ਦੇ ਯੁੱਗ ’ਚ ਜੰਗ ਦਾ ਰੂਪ ਬਦਲ ਚੁੱਕਾ ਹੈ। ਰਵਾਇਤੀ ਹਥਿਆਰਾਂ ਦੀ ਥਾਂ ਹੁਣ ਉੱਚ ਤਕਨੀਕੀ ਹਥਿਆਰਾਂ ਨੇ ਲੈ ਲਈ ਹੈ। ਇਸ ਕਾਰਨ ਦੁਸ਼ਮਣ ਦੇਸ਼ਾਂ ਵੱਲੋਂ ਆਈਸੀਬੀਐੱਮ ਵਰਗੇ ਹਥਿਆਰਾਂ ਦੀ ਵਰਤੋਂ ਦੀ ਸੰਭਾਵਨਾ ਸਭ ਤੋਂ ਵੱਡਾ ਖ਼ਤਰਾ ਬਣ ਕੇ ਉੱਭਰਦੀ ਹੈ। ਇਹ ਮਿਜ਼ਾਈਲਾਂ ਧਰਤੀ ਦੇ ਵਾਯੂਮੰਡਲ ਤੋਂ ਬਾਹਰ ਜਾ ਕੇ ਦੁਬਾਰਾ ਧਰਤੀ ’ਤੇ ਤੇਜ਼ ਰਫ਼ਤਾਰ ਨਾਲ ਵਾਪਸ ਆਉਂਦੀਆਂ ਹਨ, ਜਿਸ ਕਰਕੇ ਉਨ੍ਹਾਂ ਨੂੰ ਰੋਕਣਾ ਸਭ ਤੋਂ ਔਖਾ ਕੰਮ ਹੁੰਦਾ ਹੈ। ਅਮਰੀਕਾ, ਰੂਸ, ਚੀਨ ਅਤੇ ਇਜ਼ਰਾਈਲ ਤੋਂ ਬਾਅਦ ਭਾਰਤ ਹੁਣ ਉਸ ਸੂਚੀ ’ਚ ਸ਼ਾਮਲ ਹੋ ਗਿਆ ਹੈ, ਜਿਸ ਕੋਲ਼ ਇਹ ਸਮਰੱਥਾ ਹੈ, ਜਿਸ ਨਾਲ ਉਹ ਹੁਣ ਅਜਿਹੇ ਖ਼ਤਰਨਾਕ ਹਥਿਆਰਾਂ ਦਾ ਮੁਕਾਬਲਾ ਕਰ ਸਕਦਾ ਹੈ। ਲੰਬੇ ਸਮੇਂ ਤੋਂ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਇਸ ਦਿਸ਼ਾ ’ਚ ਕੰਮ ਕਰ ਰਿਹਾ ਸੀ। ਸਫ਼ਲ ਪ੍ਰੀਖਣ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਵਿਗਿਆਨੀ ਦੁਨੀਆ ਦੀਆਂ ਉੱਨਤ ਤਕਨੀਕੀ ਸ਼ਕਤੀਆਂ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ। ਇਸ ਨਾਲ ਨਾ ਸਿਰਫ਼ ਦੇਸ਼ ਦੀ ਰੱਖਿਆ ਸਮਰੱਥਾ ਮਜ਼ਬੂਤ ਹੋਵੇਗੀ, ਸਗੋਂ ‘ਆਤਮਨਿਰਭਰ ਭਾਰਤ’ ਦੇ ਸੁਪਨੇ ਨੂੰ ਵੀ ਨਵੀਂ ਤਾਕਤ ਮਿਲੇਗੀ। ਡੀਆਰਡੀਓ ਵੱਲੋਂ ਵਿਕਸਤ ਕੀਤੀ ਗਈ ਬਹੁ-ਪੱਧਰੀ ਬੈਲਿਸਟਿਕ ਮਿਜ਼ਾਈਲ ਡਿਫੈਂਸ ਪ੍ਰਣਾਲੀ ਦੀ ਖ਼ਾਸੀਅਤ ਇਹ ਹੈ ਕਿ ਇਹ ਦੋ ਪੱਧਰਾਂ ’ਤੇ ਕੰਮ ਕਰਦੀ ਹੈ। ਪਹਿਲਾ ਪੱਧਰ ਬਾਹਰੀ ਵਾਯੂਮੰਡਲ ’ਚ ਦੁਸ਼ਮਣ ਦੀ ਮਿਜ਼ਾਈਲ ਨੂੰ ਨਿਸ਼ਾਨਾ ਬਣਾਉਂਦਾ ਹੈ, ਦੂਜਾ ਪੱਧਰ ਧਰਤੀ ਦੇ ਨੇੜੇ ਕੁਝ ਕਿਲੋਮੀਟਰ ਦੀ ਉਚਾਈ ’ਤੇ ਕੰਮ ਕਰਦਾ ਹੈ। ਇਸ ਦੋਹਰੇ ਕਵਚ ਦਾ ਮਤਲਬ ਇਹ ਹੈ ਕਿ ਜੇ ਪਹਿਲਾ ਹਮਲਾ ਕਿਸੇ ਕਾਰਨ ਨਾਕਾਮ ਵੀ ਹੋ ਜਾਵੇ, ਤਾਂ ਦੂਜਾ ਮੌਕਾ ਮੌਜੂਦ ਹੈ। ਇਸ ਸਫ਼ਲਤਾ ਦਾ ਮਹੱਤਵ ਇਸ ਕਰਕੇ ਵੀ ਵੱਧ ਜਾਂਦਾ ਹੈ ਕਿਉਂਕਿ ਪਹਿਲਾਂ ਅਜਿਹੀ ਤਕਨੀਕ ਲਈ ਸਾਨੂੰ ਹੋਰ ਦੇਸ਼ਾਂ ’ਤੇ ਨਿਰਭਰ ਰਹਿਣਾ ਪੈਂਦਾ ਸੀ, ਜਿਸ ਨਾਲ ਸੁਰੱਖਿਆ ਦੇ ਮਾਮਲੇ ’ਚ ਰੁਕਾਵਟਾਂ ਪੇਸ਼ ਆਉਂਦੀਆਂ ਸਨ। ਹੁਣ ਸਵਦੇਸ਼ੀ ਤਕਨੀਕ ਨਾਲ ਨਾ ਸਿਰਫ਼ ਖ਼ਰਚਾ ਘਟੇਗਾ, ਸਗੋਂ ਰਣਨੀਤਕ ਆਜ਼ਾਦੀ ਵੀ ਵਧੇਗੀ। ਇਸ ਤੋਂ ਇਲਾਵਾ ਜਦੋਂ ਦੁਸ਼ਮਣ ਦੇਸ਼ ਨੂੰ ਪਤਾ ਹੋਵੇ ਕਿ ਉਸ ਦੀ ਲੰਬੀ ਦੂਰੀ ਦੀ ਮਿਜ਼ਾਈਲ ਵੀ ਭਾਰਤ ਦੀ ਸਰਹੱਦ ’ਤੇ ਪਹੁੰਚਣ ਤੋਂ ਪਹਿਲਾਂ ਤਬਾਹ ਹੋ ਸਕਦੀ ਹੈ, ਤਾਂ ਉਹ ਹਮਲਾ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੇਗਾ। ਇਹ ਸਮਰੱਥਾ ਭਾਰਤ ਦੀ ‘ਨੋ ਫਸਟ ਯੂਜ਼’ ਨੀਤੀ ਨੂੰ ਹੋਰ ਮਜ਼ਬੂਤ ਕਰੇਗੀ, ਕਿਉਂਕਿ ਹੁਣ ਭਾਰਤ ਕੋਲ਼ ਜਵਾਬੀ ਹਮਲੇ ਤੋਂ ਪਹਿਲਾਂ ਰੱਖਿਆ ਦਾ ਵੀ ਮਜ਼ਬੂਤ ਬਦਲ ਹੈ ਪਰ ਇਸ ਸਫ਼ਲਤਾ ਨੂੰ ਆਖ਼ਰੀ ਮੰਜ਼ਿਲ ਨਹੀਂ ਸਮਝਣਾ ਚਾਹੀਦਾ। ਤਕਨੀਕ ਦਾ ਖੇਤਰ ਲਗਾਤਾਰ ਬਦਲਦਾ ਰਹਿੰਦਾ ਹੈ। ਦੁਸ਼ਮਣ ਵੀ ਆਪਣੇ ਹਥਿਆਰਾਂ ਨੂੰ ਨਵਿਆਉਂਦੇ ਰਹਿਣਗੇ। ਇਸ ਲਈ ਜ਼ਰੂਰੀ ਹੈ ਕਿ ਭਾਰਤ ਇਸ ਪ੍ਰਣਾਲੀ ’ਚ ਨਿਰੰਤਰ ਖੋਜ, ਨਿਵੇਸ਼ ਅਤੇ ਅਭਿਆਸ ਜਾਰੀ ਰੱਖੇ।