- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਿਆਂ ਦੀ ਲਤ ਇਨਸਾਨ ਦੀ ਸਰੀਰਕ, ਮਾਨਸਿਕ ਅਤੇ ਆਰਥਿਕ ਸਥਿਤੀ ਨੂੰ ਖੋਖਲਾ ਕਰ ਦਿੰਦੀ ਹੈ। ਇਸ ਕਾਰਨ ਅਪਰਾਧ, ਘਰੇਲੂ ਹਿੰਸਾ, ਸੜਕ ਹਾਦਸਿਆਂ ਅਤੇ ਸਮਾਜਿਕ ਅਸਥਿਰਤਾ ’ਚ ਵੀ ਵਾਧਾ ਹੁੰਦਾ ਹੈ। ਪੰਜਾਬ ਵਰਗੇ ਸੂਬੇ ਲਈ ਇਹ ਮੁੱਦਾ ਹੋਰ ਵੀ ਸੰਵੇਦਨਸ਼ੀਲ ਹੈ, ਪੰਜਾਬ ਦੀ ਨੌਜਵਾਨ ਸ਼ਕਤੀ ਦੇਸ਼ ਦੀ ਤਾਕਤ ਹੈ ਅਤੇ ਇਸ ਤਾਕਤ ਨੂੰ ਨਸ਼ਿਆਂ ਦੀ ਲਪੇਟ ਤੋਂ ਬਚਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ, ਨੌਜਵਾਨਾਂ ਵੱਲੋਂ ਨਸ਼ੇ ਦੀ ਸ਼ੁਰੂਆਤ ਬੇਸ਼ੱਕ ਮੰਨੋਰੰਜਨ, ਨਕਲ, ਸ਼ੌਂਕ, ਫੁਕਰਾਪਣ ਜਾਂ ਕਿਸੇ ਅਸਫ਼ਲਤਾ ਕਾਰਨ ਕੀਤੀ ਜਾਂਦੀ ਹੈ ਪਰ ਬਾਅਦ ’ਚ ਇਹ ਆਦਤ ਬਣ ਜਾਂਦੀ ਹੈ ਅਤੇ ਉਸ ਵਕਤ ਲੱਗੀ ਨਸ਼ੇ ਦੀ ਲਤ ਅੱਖਾਂ ਅੱਗੇ ਹਨੇਰਾਂ ਕਰ ਦਿੰਦੀ ਹੈ।

ਨਸ਼ਾ ਤਸਕਰੀ ਅਤੇ ਨਸ਼ਾਖੋਰੀ ਵਿਰੋਧੀ ਅੰਤਰਰਾਸ਼ਟਰੀ ਦਿਵਸ ਮਨਾਉਣ ਦਾ ਮਕਸਦ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਣੂ ਕਰਵਾਉਣਾ ਅਤੇ ਸਮਾਜ ਨੂੰ ਇਸ ਬੁਰਾਈ ਦੇ ਖ਼ਿਲਾਫ਼ ਇਕਜੁੱਟ ਕਰਨਾ ਹੈ, ਨਸ਼ਾ ਕੇਵਲ ਇਕ ਵਿਅਕਤੀ ਦੀ ਸਿਹਤ ਨੂੰ ਹੀ ਪ੍ਰਭਾਵਿਤ ਨਹੀਂ ਕਰਦਾ, ਬਲਕਿ ਪਰਿਵਾਰਾਂ, ਸਮਾਜ ਅਤੇ ਦੇਸ਼ ਦੀ ਤਰੱਕੀ ਲਈ ਗੰਭੀਰ ਚੁਣੌਤੀ ਬਣ ਜਾਂਦਾ ਹੈ। ਅੱਜ ਨਸ਼ਿਆਂ ਦੀ ਸਮੱਸਿਆ ਵਿਸ਼ਵ ਪੱਧਰ ’ਤੇ ਚਿੰਤਾ ਦਾ ਵਿਸ਼ਾ ਹੈ, ਖ਼ਾਸਕਰ ਨੌਜਵਾਨ ਵਰਗ ਇਸ ਦੇ ਸਭ ਤੋਂ ਵੱਧ ਪ੍ਰਭਾਵ ਹੇਠ ਆ ਰਿਹਾ ਹੈ। ਬੇਰੁਜ਼ਗਾਰੀ, ਮਾੜੀ ਸੰਗਤ, ਤਣਾਅ, ਸਮਾਜਿਕ ਦਬਾਅ ਅਤੇ ਆਸਾਨੀ ਨਾਲ ਨਸ਼ੀਲੇ ਪਦਾਰਥਾਂ ਦੀ ਉਪਲਬਧਤਾ ਕਈ ਵਾਰ ਨੌਜਵਾਨਾਂ ਨੂੰ ਇਸ ਰਾਹ ਵੱਲ ਧੱਕ ਦਿੰਦੇ ਹਨ। ਨਸ਼ਿਆਂ ਦੀ ਲਤ ਇਨਸਾਨ ਦੀ ਸਰੀਰਕ, ਮਾਨਸਿਕ ਅਤੇ ਆਰਥਿਕ ਸਥਿਤੀ ਨੂੰ ਖੋਖਲਾ ਕਰ ਦਿੰਦੀ ਹੈ। ਇਸ ਕਾਰਨ ਅਪਰਾਧ, ਘਰੇਲੂ ਹਿੰਸਾ, ਸੜਕ ਹਾਦਸਿਆਂ ਅਤੇ ਸਮਾਜਿਕ ਅਸਥਿਰਤਾ ’ਚ ਵੀ ਵਾਧਾ ਹੁੰਦਾ ਹੈ। ਪੰਜਾਬ ਵਰਗੇ ਸੂਬੇ ਲਈ ਇਹ ਮੁੱਦਾ ਹੋਰ ਵੀ ਸੰਵੇਦਨਸ਼ੀਲ ਹੈ, ਪੰਜਾਬ ਦੀ ਨੌਜਵਾਨ ਸ਼ਕਤੀ ਦੇਸ਼ ਦੀ ਤਾਕਤ ਹੈ ਅਤੇ ਇਸ ਤਾਕਤ ਨੂੰ ਨਸ਼ਿਆਂ ਦੀ ਲਪੇਟ ਤੋਂ ਬਚਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ, ਨੌਜਵਾਨਾਂ ਵੱਲੋਂ ਨਸ਼ੇ ਦੀ ਸ਼ੁਰੂਆਤ ਬੇਸ਼ੱਕ ਮੰਨੋਰੰਜਨ, ਨਕਲ, ਸ਼ੌਂਕ, ਫੁਕਰਾਪਣ ਜਾਂ ਕਿਸੇ ਅਸਫ਼ਲਤਾ ਕਾਰਨ ਕੀਤੀ ਜਾਂਦੀ ਹੈ ਪਰ ਬਾਅਦ ’ਚ ਇਹ ਆਦਤ ਬਣ ਜਾਂਦੀ ਹੈ ਅਤੇ ਉਸ ਵਕਤ ਲੱਗੀ ਨਸ਼ੇ ਦੀ ਲਤ ਅੱਖਾਂ ਅੱਗੇ ਹਨੇਰਾਂ ਕਰ ਦਿੰਦੀ ਹੈ। ਜਦੋਂ ਨਸ਼ੇ ਦੀ ਪੂਰਤੀ ਨਹੀਂ ਹੁੰਦੀ ਤਾਂ ਨੌਜਵਾਨ ਅਤੇ ਕਿਸ਼ੋਰ ਬੇਖੌਫ਼ ਅਪਰਾਧ ਜਿਵੇਂ ਚੋਰੀ, ਡਾਕਾ ਅਤੇ ਲੁੱਟਾਂ-ਖੋਹਾਂ ਆਦਿ ਦਾ ਰਸਤਾ ਅਖ਼ਤਿਆਰ ਕਰ ਲੈਂਦੇ ਹਨ। ਨਸ਼ਿਆਂ ਨੇ ਕਈ ਪਰਿਵਾਰਾਂ ਦੇ ਚਿਰਾਗ਼ ਬੁਝਾ ਦਿੱਤੇ ਹਨ। ਅਨੇਕਾਂ ਘਰਾਂ ਦੇ ਚੁੱਲ੍ਹੇ ਠੰਢੇ ਕਰ ਛੱਡੇ ਹਨ। ਭੁੱਕੀ, ਭੰਗ, ਅਫੀਮ, ਗਾਂਜਾ ਆਦਿ ਨਸ਼ਿਆਂ ਦੇ ਨਾਲ-ਨਾਲ ਹੁਣ ਸਿੰਥੈਟਿਕ ਡਰੱਗ ਅਤੇ ਮਹਿੰਗੇ ਨਸ਼ੇ ਚਰਸ, ਬਰਾਊਨ ਸ਼ੂਗਰ, ਸਮੈਕ, ਹੈਰੋਈਨ, ਟੀਕੇ, ਗੋਲ਼ੀਆਂ ਅਤੇ ਕੈਪਸੂਲ ਆਦਿ ਦੀ ਵਰਤੋਂ ਦਾ ਅੰਤ ਮੌਤ ਹੀ ਹੈ। ਸਰਕਾਰਾਂ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ, ਪੁਲਿਸ ਅਤੇ ਹੋਰ ਏਜੰਸੀਆਂ ਦੀ ਚੌਕਸੀ ਅਤੇ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ਦੀ ਸਥਾਪਨਾ ਵਰਗੇ ਕਦਮ ਚੁੱਕੇ ਜਾ ਰਹੇ ਹਨ ਪਰ ਸਿਰਫ਼ ਸਰਕਾਰੀ ਯਤਨ ਹੀ ਕਾਫੀ ਨਹੀਂ ਹਨ। ਇਸ ਸਮੱਸਿਆ ਦਾ ਹੱਲ ਸਮਾਜ ਦੇ ਹਰ ਵਰਗ ਦੀ ਹਿੱਸੇਦਾਰੀ ਨਾਲ ਸੰਭਵ ਹੈ, ਤਾਂ ਹੀ ਕਿਹਾ ਜਾਂਦਾ ਕੇ ਨਸ਼ੇ ਤੋਂ ਨਫ਼ਰਤ ਕਰੋ ਨਸ਼ੇ ਕਰਨ ਵਾਲੇ ਤੋਂ ਨਹੀਂ। ਨਸ਼ੇ ਕਰਨ ਵਾਲੇ ਕਿਸੇ ਵਿਅਕਤੀ ਨੂੰ ਨਸ਼ੇੜੀ ਜਾਂ ਅਮਲੀ ਕਹਿਣਾ ਵੀ ਗ਼ਲਤ ਹੈ। ਉਸ ਨੂੰ ਇਕ ਬਿਮਾਰ ਜਾਂ ਮਾਨਸਿਕ ਪੀੜਤ ਵਿਅਕਤੀ ਦੇ ਵਾਂਗ ਹੀ ਸਮਝਣਾ ਅਤੇ ਉਸ ਦਾ ਸਹੀ ਇਲਾਜ ਕਰਵਾਉਣਾ ਅਤੇ ਉਸ ਦੀ ਮਦਦ ਕਰਨੀ ਚਾਹੀਦੀ ਹੈ। ਨਸ਼ਿਆਂ ਦੀ ਦਲ-ਦਲ ’ਚ ਫਸੇ ਵਿਅਕਤੀਆਂ ਨੂੰ ਸਹੀ ਰਸਤਾ ਵਿਖਾਉਣ, ਸਮਾਜ ’ਚ ਉਨ੍ਹਾਂ ਦਾ ਰੁਤਬਾ ਮੁੜ ਸੁਰਜੀਤ ਕਰਨ ਲਈ ਸਿਹਤ ਵਿਭਾਗ ਵੱਲੋਂ ਡਰੱਗ-ਡੀ-ਅਡਿਕਸ਼ਨ ਪ੍ਰੋਗਰਾਮ ਤਹਿਤ ‘ਨਸ਼ਿਆ ਨੂੰ ਕਹੋ ਨਾਂਹ-ਜ਼ਿੰਦਗੀ ਨੂੰ ਕਹੋ ਹਾਂ’ ਦਾ ਸੁਨੇਹਾ ਦਿੱਤਾ ਜਾਂਦਾ ਹੈ। ਪੰਜਾਬ ’ਚ ਨਸ਼ਾਂ ਪੀੜਤਾਂ ਦੇ ਮੁਫ਼ਤ ਇਲਾਜ ਲਈ ਮੁਹੱਈਆ ਸਰਕਾਰੀ ਅਤੇ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਪ੍ਰਾਈਵੇਟ ਨਸ਼ਾ ਛੁਡਾਓ ਕੇਂਦਰ (ਨਵ-ਜੀਵਨ ਕੇਂਦਰ), ਓਟ ਕਲੀਨਿਕ ਅਤੇ ਮੁੜ ਵਸੇਬਾ ਕੇਂਦਰਾਂ (ਨਵ-ਨਿਰਮਾਣ ਕੇਂਦਰ) ਤੇ ਇਨ੍ਹਾਂ ਸੰਸਥਾਵਾਂ ’ਚ ਸੇਵਾਵਾਂ ਦੇ ਰਹੇ ਮੈਡੀਕਲ, ਕੌਂਸਲਰ, ਸੋਸ਼ਲ ਵਰਕਰ ਅਤੇ ਹੋਰ ਮੈਡੀਕਲ, ਪੈਰਾ-ਮੈਡੀਕਲ ਸਟਾਫ਼ ਭਰਤੀ ਕਰਨਾ ਇਕ ਸ਼ਲਾਘਾਯੋਗ ਉਪਰਾਲਾ ਹੈ। ਇਨ੍ਹਾਂ ਸੈਂਟਰਾਂ ’ਚ ਮਰੀਜ਼ਾਂ ਲਈ ਖਾਣਾ, ਮਨੋਰੰਜਨ ਦੀਆਂ ਸੁਵਿਧਾਵਾਂ, ਯੋਗਾ-ਕਸਰਤ ਅਤੇ ਸਮਾਜ ’ਚ ਵਿਚਰਨ ਅਤੇ ਰੋਜ਼ੀ-ਰੋਟੀ ਦੇ ਕਾਬਲ ਬਣਾਉਣ ਲਈ ਕਿੱਤਾ ਮੁਖੀ ਸਿਖਲਾਈ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਹ ਠੀਕ ਹੈ ਕਿ ਸਰਕਾਰ ਵੱਲੋਂ ਚਲਾਏ ਯੁੱਧ ਨਸ਼ਾ ਵਿਰੁੱਧ ਤਹਿਤ ਸਿੱਖਿਆ, ਸਮਾਜਸੇਵੀ ਸੰਸਥਾਵਾਂ, ਪੰਚਾਇਤਾਂ ਅਤੇ ਨਸ਼ਾ ਵਿਰੋਧੀ ਕਮੇਟੀਆਂ ਦੇ ਆਪਸੀ ਸਹਿਯੋਗ ਅਤੇ ਪੁਲਿਸ ਵਿਭਾਗ ਦੀ ਵਿਆਪਕ ਕਾਰਵਾਈ, ਇਕਜੁੱਟਤਾ, ਸਖ਼ਤੀ ਅਤੇ ਠੋਸ ਨੀਤੀ ਨੇ ਅਨੇਕਾਂ ਹੀ ਘਰਾਂ ਨੂੰ ਉਜੜਣ ਤੋਂ ਬਚਾਅ ਲਿਆ ਹੈ, ਜਿੰਨਾਂ ਨੇ ਤਾਂ ਸਮਾਂ ਸਾਂਭ ਲਿਆ ਅਤੇ ਦ੍ਰਿੜ-ਇੱਛਾ ਨਾਲ ਨਸ਼ਾ ਛੱਡਣ ਦਾ ਤਹੱਈਆ ਕੀਤਾ, ਉਨਾਂ ਵਿਚੋਂ ਕੁਝ ਕੁ ਇਲਾਜ ਅਧੀਨ ਹਨ ਅਤੇ ਬਹੁਤੇ ਤਾਂ ਤੰਦਰੁਸਤ ਹੋ ਕੇ ਆਪਣੇ-ਆਪਣੇ ਪਰਿਵਾਰਾਂ ਨਾਲ ਇਸ ਖ਼ੂਬਸੂਰਤ ਜ਼ਿੰਦਗੀ ਦਾ ਅਨੰਦ ਵੀ ਮਾਣ ਰਹੇ ਹਨ ਪਰ ਕਈ ਅਜੇ ਵੀ ਹਨ ਜੋ ਨਸ਼ੇ ਦੇ ਪ੍ਰਕੋਪ ਤੋਂ ਨਹੀਂ ਬਚ ਸਕੇ। ਆਓ ਹੰਭਲਾ ਮਾਰੀਏ, ਕਿਤੇ ਇਹ ਨਸ਼ਿਆਂ ਦੀ ਅੱਗ ਸਾਡੇ ਆਪਣੇ ਘਰ ਤੱਕ ਹੀ ਨਾ ਪਹੁੰਚ ਜਾਵੇ, ਡਰੱਗ ਮਾਫ਼ੀਆ ਅਜਗਰ ਬਣ ਸਾਡੇ ਬੱਚਿਆਂ ਨੂੰ ਨਿਗਲਦਾ ਜਾ ਰਿਹਾ ਹੈ।
-ਡਾ. ਪ੍ਰਭਦੀਪ ਸਿੰਘ ਚਾਵਲਾ, 9814656257।