- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰ ਪਰਵਾਸੀਆਂ ਖ਼ਿਲਾਫ਼ ਲਗਾਤਾਰ ਵਧ ਰਹੀ ਸਖ਼ਤੀ ਕਾਰਨ ਅਮਰੀਕਾ ਵਿਚ ਇਕੱਲੇ ਮਿਲਣ ਵਾਲੇ ਭਾਰਤੀ ਬੱਚਿਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਆਈ ਹੈ।

ਡਿਜੀਟਲ ਡੈਸਕ, ਵਾਸ਼ਿੰਗਟਨ : ਅਮਰੀਕਾ ਵਿਚ ਗੈਰ-ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਜਾਰੀ ਸਖ਼ਤ ਮੁਹਿੰਮ ਤਹਿਤ ਅਮਰੀਕੀ ਵਿੱਤੀ ਸਾਲ 2023 ਤੋਂ ਹੁਣ ਤੱਕ ਬਿਨਾਂ ਕਿਸੇ ਮਾਪੇ ਜਾਂ ਸਰਪ੍ਰਸਤ ਦੇ ਇਕੱਲੇ ਪਹੁੰਚੇ 1,389 ਭਾਰਤੀ ਬੱਚਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਹਾਲਾਂਕਿ, ਇਨ੍ਹਾਂ ਬੱਚਿਆਂ ਨੂੰ ਅਜੇ ਤੱਕ ਭਾਰਤ ਡਿਪੋਰਟ ਨਹੀਂ ਕੀਤਾ ਗਿਆ ਹੈ।
ਪਰ ਪਰਵਾਸੀਆਂ ਖ਼ਿਲਾਫ਼ ਲਗਾਤਾਰ ਵਧ ਰਹੀ ਸਖ਼ਤੀ ਕਾਰਨ ਅਮਰੀਕਾ ਵਿਚ ਇਕੱਲੇ ਮਿਲਣ ਵਾਲੇ ਭਾਰਤੀ ਬੱਚਿਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਆਈ ਹੈ।
ਅਮਰੀਕੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅੰਕੜਿਆਂ ਅਨੁਸਾਰ, ਵਿੱਤੀ ਸਾਲ 2023 ਵਿਚ ਅਜਿਹੇ 730 ਬੱਚੇ ਮਿਲੇ ਸਨ। ਇਹ ਗਿਣਤੀ ਵਿੱਤੀ ਸਾਲ 2024 ਵਿਚ ਘਟ ਕੇ 517, ਵਿੱਤੀ ਸਾਲ 2025 ਵਿਚ 91 ਅਤੇ ਵਿੱਤੀ ਸਾਲ 2026 ਵਿਚ ਸਿਰਫ਼ 51 ਰਹਿ ਗਈ। ਉੱਥੇ ਹੀ, ਅਮਰੀਕੀ ਵਿੱਤੀ ਸਾਲ 2027 ਦੇ ਪਹਿਲੇ ਮਹੀਨੇ ਅਕਤੂਬਰ 2026 ਵਿਚ ਅਜਿਹੇ ਸਿਰਫ਼ ਦੋ ਬੱਚੇ ਮਿਲੇ ਹਨ।
ਗ੍ਰੀਨ ਕਾਰਡ ਦਿਵਾਉਣ ਵਾਲੇ ਰੁਝਾਨ ’ਤੇ ਲੱਗੀ ਰੋਕ
ਭਾਰਤੀ ਬੱਚਿਆਂ ਦੀ ਗਿਣਤੀ ਵਿਚ ਆਈ ਇਹ ਗਿਰਾਵਟ ਦੂਜੇ ਦੇਸ਼ਾਂ ਤੋਂ ਇਕੱਲੇ ਆਉਣ ਵਾਲੇ ਬੱਚਿਆਂ ਦੇ ਰੁਝਾਨ ਨਾਲ ਵੀ ਮੇਲ ਖਾਂਦੀ ਹੈ। ਅਮਰੀਕੀ ਅਧਿਕਾਰੀਆਂ ਨੇ ਵਿੱਤੀ ਸਾਲ 2024 ਵਿਚ ਕੁੱਲ 1.1 ਲੱਖ ਇਕੱਲੇ ਬੱਚਿਆਂ ਦੇ ਮਾਮਲੇ ਦਰਜ ਕੀਤੇ ਸਨ। ਇਹ ਗਿਣਤੀ ਵਿੱਤੀ ਸਾਲ 2025 ਵਿਚ ਘਟ ਕੇ 29,584 ਅਤੇ ਵਿੱਤੀ ਸਾਲ 2026 ਵਿਚ 9,190 ਰਹਿ ਗਈ। ਅਕਤੂਬਰ 2026 ਵਿਚ ਵੱਖ-ਵੱਖ ਦੇਸ਼ਾਂ ਦੇ ਕੁੱਲ 722 ਬੱਚੇ ਬਿਨਾਂ ਕਿਸੇ ਸਰਪ੍ਰਸਤ ਦੇ ਮਿਲੇ।
ਅਮਰੀਕਾ ਦੇ ਇਮੀਗ੍ਰੇਸ਼ਨ ਨੈੱਟਵਰਕ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਗਿਰਾਵਟ ਦਾ ਇਕ ਵੱਡਾ ਕਾਰਨ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਅਤੇ ਫੜੇ ਗਏ ਲੋਕਾਂ ਨੂੰ ਤੇਜ਼ੀ ਨਾਲ ਵਾਪਸ ਭੇਜਣਾ ਹੈ।
ਪਹਿਲਾਂ ਕਥਿਤ ਤੌਰ ’ਤੇ ਨਾਬਾਲਗਾਂ ਦੀ ਵਰਤੋਂ ਗ੍ਰੀਨ ਕਾਰਡ ਦਿਵਾਉਣ ਦੇ ਇਕ ਸਾਧਨ ਵਜੋਂ ਕੀਤੀ ਜਾਂਦੀ ਸੀ। ਇਸ ਨੂੰ 'ਗ੍ਰੀਨ ਕਾਰਡ ਬ੍ਰਿੰਗਰਜ਼' ਕਿਹਾ ਜਾਂਦਾ ਸੀ। ਇਸ ਰਾਹੀਂ ਮਾਪਿਆਂ ਜਾਂ ਰਿਸ਼ਤੇਦਾਰਾਂ ਲਈ ਅਮਰੀਕਾ ਵਿਚ ਕਾਨੂੰਨੀ ਦਰਜਾ ਹਾਸਲ ਕਰਨ ਦੀ ਸੰਭਾਵਨਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਖ਼ਬਰਾਂ ਮੁਤਾਬਕ, ਹੁਣ ਅਧਿਕਾਰੀਆਂ ਵੱਲੋਂ ਫੜੇ ਜਾਣ ’ਤੇ ਤੁਰੰਤ ਡਿਪੋਰਟ ਕੀਤੇ ਜਾਣ ਦੇ ਡਰ ਕਾਰਨ ਇਹ ਰੁਝਾਨ ਘਟ ਰਿਹਾ ਹੈ।
ਡਿਪੋਰਟ ਹੋਣ ਦੇ ਡਰੋਂ ਅਦਾਲਤੀ ਸੁਣਵਾਈ ’ਚ ਜਾਣ ਤੋਂ ਡਰ ਰਹੇ ਨੌਜਵਾਨ
ਬਦਲਦੇ ਹਾਲਾਤ ਦਰਮਿਆਨ 2012 ਵਿਚ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੁਜਰਾਤ ਦੇ ਕੜੀ ਵਾਸੀ ਇਕ ਕਾਰੋਬਾਰੀ ਨੇ ਦੱਸਿਆ ਕਿ ਉਸ ਦਾ 17 ਸਾਲਾ ਪੁੱਤਰ, ਜੋ 12 ਸਾਲ ਦੀ ਉਮਰ ਤੋਂ ਟੈਕਸਾਸ ਵਿਚ ਰਹਿ ਰਿਹਾ ਹੈ, ਹੁਣ ਆਪਣੀ ਸ਼ਰਨ (ਅਸਾਈਲਮ) ਨਾਲ ਸਬੰਧਤ ਅਦਾਲਤੀ ਸੁਣਵਾਈ ਵਿਚ ਜਾਣ ਤੋਂ ਡਰ ਰਿਹਾ ਹੈ।
ਕਾਰੋਬਾਰੀ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਡਰ ਹੈ ਕਿ ਉਸ ਨੂੰ ਫੜ ਕੇ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ। ਉਹ ਲੁਕ ਕੇ ਇਕ ਗੈਸ ਸਟੇਸ਼ਨ ’ਤੇ ਕੰਮ ਕਰ ਰਿਹਾ ਹੈ ਅਤੇ ਇਕ ਧਾਰਮਿਕ ਸੰਪਰਦਾ ਦੇ ਮੈਂਬਰਾਂ ਨਾਲ ਰਹਿ ਰਿਹਾ ਹੈ।
ਗੈਰ-ਕਾਨੂੰਨੀ ਦਾਖ਼ਲੇ ਦੀ ਕੋਸ਼ਿਸ਼ ਕਰਨ ਵਾਲਿਆਂ ’ਚ ਭਾਰਤੀ ਅਜੇ ਵੀ ਤੀਜੇ ਸਥਾਨ ’ਤੇ
ਇਹ ਰੁਝਾਨ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਦੇਸ਼ਾਂ ਦੇ ਨਾਗਰਿਕਾਂ ਵਿਚ ਭਾਰਤੀ ਅਜੇ ਵੀ ਸ਼ਾਮਲ ਹਨ।
ਵਿੱਤੀ ਸਾਲ 2026 ਵਿਚ ਅਮਰੀਕੀ ਅਧਿਕਾਰੀਆਂ ਨੇ ਭਾਰਤੀ ਨਾਗਰਿਕਾਂ ਨਾਲ ਸਬੰਧਤ 30,528 ਮਾਮਲੇ ਦਰਜ ਕੀਤੇ। ਇਸ ਨਾਲ ਮੈਕਸੀਕੋ ਅਤੇ ਕੈਨੇਡਾ ਤੋਂ ਬਾਅਦ 21 ਦੇਸ਼ਾਂ ਦੀ ਸੂਚੀ ਵਿਚ ਭਾਰਤ ਤੀਜੇ ਸਥਾਨ ’ਤੇ ਰਿਹਾ।