- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰੰਪ ਨੇ ਇਹ ਟਿੱਪਣੀ ਹਰ ਬਾਲਗ ਅਮਰੀਕੀ ਨੂੰ 5,000 ਡਾਲਰ ਦੇਣ ਦੇ ਆਪਣੇ ਚੋਣ ਵਾਅਦੇ ਦੇ ਸੰਦਰਭ ਵਿਚ ਕੀਤੀ। ਇਹ ਅਦਾਇਗੀ ਇਸ ਸ਼ਰਤ ਨਾਲ ਜੁੜੀ ਹੈ ਕਿ ਰਿਪਬਲਿਕਨ ਪਾਰਟੀ ਕਾਂਗਰਸ ਦੇ ਦੋਵਾਂ ਸਦਨਾਂ ’ਤੇ ਆਪਣਾ ਕੰਟਰੋਲ ਕਾਇਮ ਰੱਖੇ। ਇਸ ਯੋਜਨਾ ’ਤੇ ਲਗਪਗ 1.3 ਟ੍ਰਿਲੀਅਨ ਡਾਲਰ ਦੇ ਖਰਚ ਅਤੇ ਇਸ ਨੂੰ ਲਾਗੂ ਕਰਨ ਲਈ ਕਾਂਗਰਸ ਦੀ ਮਨਜ਼ੂਰੀ ਦੀ ਲੋੜ ਬਾਰੇ ਸਵਾਲ ਉੱਠ ਰਹੇ ਹਨ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਅਮਰੀਕਾ ’ਚ ਮੱਧਕਾਲੀ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਹਿੰਗਾਈ ਤੇ ਖਰਚੇ ਝੱਲਣ ਦੀ ਸਮਰੱਥਾ ਬਾਰੇ ਅਜਿਹਾ ਮਜ਼ਾਕ ਕੀਤਾ ਕਿ ਟੈਕਸਾਸ ਦੇ ਕਾਰਪਸ ਕ੍ਰਿਸਟੀ ਵਿਚ ਉਨ੍ਹਾਂ ਦੀ ਰੈਲੀ ਦੌਰਾਨ ਸਮਰਥਕ ਹੱਸ ਪਏ। ਪੀਟੀਆਈ ਮੁਤਾਬਕ, ਮੰਗਲਵਾਰ ਨੂੰ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਆਲੀਸ਼ਾਨ ਮਾਰ-ਏ-ਲਾਗੋ ਰਿਜ਼ੋਰਟ ਵਿਚ 5,000 ਡਾਲਰ ਨਾਲ ਮੁਸ਼ਕਲ ਨਾਲ ਇਕ ਹੈਮਬਰਗਰ ਅਤੇ ਛੋਟੀ ਜਿਹੀ ਮਠਿਆਈ ਹੀ ਮਿਲੇਗੀ।
ਟਰੰਪ ਨੇ ਇਹ ਟਿੱਪਣੀ ਹਰ ਬਾਲਗ ਅਮਰੀਕੀ ਨੂੰ 5,000 ਡਾਲਰ ਦੇਣ ਦੇ ਆਪਣੇ ਚੋਣ ਵਾਅਦੇ ਦੇ ਸੰਦਰਭ ਵਿਚ ਕੀਤੀ। ਇਹ ਅਦਾਇਗੀ ਇਸ ਸ਼ਰਤ ਨਾਲ ਜੁੜੀ ਹੈ ਕਿ ਰਿਪਬਲਿਕਨ ਪਾਰਟੀ ਕਾਂਗਰਸ ਦੇ ਦੋਵਾਂ ਸਦਨਾਂ ’ਤੇ ਆਪਣਾ ਕੰਟਰੋਲ ਕਾਇਮ ਰੱਖੇ। ਇਸ ਯੋਜਨਾ ’ਤੇ ਲਗਪਗ 1.3 ਟ੍ਰਿਲੀਅਨ ਡਾਲਰ ਦੇ ਖਰਚ ਅਤੇ ਇਸ ਨੂੰ ਲਾਗੂ ਕਰਨ ਲਈ ਕਾਂਗਰਸ ਦੀ ਮਨਜ਼ੂਰੀ ਦੀ ਲੋੜ ਬਾਰੇ ਸਵਾਲ ਉੱਠ ਰਹੇ ਹਨ।
ਅਮਰੀਕਾ ਵਿਚ ਮਹਿੰਗਾਈ ਅਤੇ ਜੀਵਨ-ਨਿਰਬਾਹ ਦੀ ਵਧਦੀ ਲਾਗਤ ਚੋਣਾਂ ਦੇ ਅਹਿਮ ਮੁੱਦੇ ਬਣੇ ਹੋਏ ਹਨ। ਪਿਊ ਰਿਸਰਚ ਸੈਂਟਰ ਦੇ ਇਕ ਤਾਜ਼ਾ ਅਧਿਐਨ ਮੁਤਾਬਕ, 60 ਫ਼ੀਸਦੀ ਅਮਰੀਕੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਮਦਨ ਮਨਚਾਹੀ ਜ਼ਿੰਦਗੀ ਜਿਉਣ ਲਈ ਕਾਫ਼ੀ ਨਹੀਂ ਹੈ। ਇਸ ਦੇ ਨਾਲ ਹੀ 70 ਫ਼ੀਸਦੀ ਲੋਕਾਂ ਨੇ ਬਾਹਰ ਖਾਣਾ ਖਾਣ ਵਰਗੇ ਵਾਧੂ ਖਰਚਿਆਂ ਵਿਚ ਕਟੌਤੀ ਕੀਤੀ ਹੈ। ਫਿਰ ਵੀ ਟਰੰਪ ਅਮਰੀਕੀ ਅਰਥਵਿਵਸਥਾ ਦੇ ਚੰਗੇ ਪ੍ਰਦਰਸ਼ਨ ਦਾ ਦਾਅਵਾ ਕਰਦੇ ਰਹੇ ਹਨ। ਉਨ੍ਹਾਂ ਨੇ ਮਹਿੰਗਾਈ ਅਤੇ ਖਰਚੇ ਝੱਲਣ ਦੀ ਸਮੱਸਿਆ ਨੂੰ ਡੈਮੋਕ੍ਰੈਟਾਂ ਵੱਲੋਂ ਘੜਿਆ ਹੋਇਆ ਮੁੱਦਾ ਦੱਸਿਆ ਹੈ।
ਓਬਾਮਾ ਨੇ ਨੈਤਿਕਤਾ ਦੇ ਆਧਾਰ ’ਤੇ ਵੋਟ ਪਾਉਣ ਲਈ ਕਿਹਾ
ਰਾਇਟਰਜ਼ ਮੁਤਾਬਕ, ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਰੰਪ ’ਤੇ ਨਿਸ਼ਾਨਾ ਸਾਧਦਿਆਂ ਵੋਟਰਾਂ ਨੂੰ ਨੈਤਿਕਤਾ ਦੇ ਆਧਾਰ ’ਤੇ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਵਿਚ ਉਸ ਸੱਭਿਆਚਾਰ ਨੂੰ ਬਦਲਣਾ ਜ਼ਰੂਰੀ ਹੈ, ਜਿੱਥੇ ਝੂਠ ਬੋਲਣਾ, ਧੋਖਾ ਦੇਣਾ ਅਤੇ ਦੂਜਿਆਂ ਨੂੰ ਡਰਾਉਣਾ-ਧਮਕਾਉਣਾ ਸਵੀਕਾਰਯੋਗ ਮੰਨਿਆ ਜਾਂਦਾ ਹੈ।
ਓਬਾਮਾ ਨੇ ਚਿਤਾਵਨੀ ਦਿੱਤੀ ਕਿ ਜਦੋਂ ਪੈਸੇ ਨੂੰ ਹੀ ਕਿਸੇ ਇਨਸਾਨ ਦੀ ਅਹਿਮੀਅਤ ਮਾਪਣ ਦਾ ਪੈਮਾਨਾ ਬਣਾ ਦਿੱਤਾ ਜਾਂਦਾ ਹੈ, ਤਾਂ ਪ੍ਰਣਾਲੀ ਦੀਆਂ ਖਾਮੀਆਂ ਅਤੇ ਆਰਥਿਕ ਸਮੱਸਿਆਵਾਂ ਦੂਰ ਕਰਨਾ ਔਖਾ ਹੋ ਜਾਂਦਾ ਹੈ। ਇਸ ਤੋਂ ਪਹਿਲਾਂ, ਵ੍ਹਾਈਟ ਹਾਊਸ ਵਿਚ ਟਰੰਪ ਵੱਲੋਂ ਕਰਵਾਏ ਜਾ ਰਹੇ ਤਬਦੀਲੀਆਂ ’ਤੇ ਤਨਜ਼ ਕਰਦਿਆਂ ਓਬਾਮਾ ਨੇ ਕਿਹਾ ਸੀ ਕਿ ਇਮਾਰਤ ਅਜਿਹੀ ਲੱਗਦੀ ਹੈ, ਜਿਵੇਂ ਸੱਦਾਮ ਹੁਸੈਨ ਨੇ ਉੱਥੇ ਚੀਜ਼ਕੇਕ ਫੈਕਟਰੀ ਖੋਲ੍ਹ ਦਿੱਤੀ ਹੋਵੇ।
ਐਪਸਟਾਈਨ ਦੇ ਮੁੱਦੇ ’ਤੇ ਵੀ ਘਿਰੇ ਟਰੰਪ
ਓਹਾਇਓ ਵਿਚ ਇਕ ਚੋਣ ਪ੍ਰੋਗਰਾਮ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਜਿਨਸੀ ਅਪਰਾਧੀ ਜੈਫਰੀ ਐਪਸਟਾਈਨ ਨਾਲ ਜੁੜੇ ਮਾਮਲੇ ’ਤੇ ਟਰੰਪ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ। ਜਵਾਬ ਵਿਚ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਲਗਪਗ 25 ਸਾਲ ਪਹਿਲਾਂ ਐਪਸਟਾਈਨ ਨੂੰ ਆਪਣੇ ਕਲੱਬ ਵਿੱਚੋਂ ਕੱਢ ਦਿੱਤਾ ਸੀ। ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਪੈਸੇ ਲੈ ਕੇ ਹੰਗਾਮਾ ਕਰਨ ਵਾਲੇ ਕਰਾਰ ਦਿੱਤਾ।