ਨਾਟੋ ਦੇਸ਼ਾਂ ਦੇ ਇਨਕਾਰ ਤੋਂ ਟਰੰਪ ਨਾਰਾਜ਼; ਕਿਹਾ: ਸਾਨੂੰ ਈਰਾਨ ਨਾਲ ਜੰਗ ਲਈ ਕਿਸੇ ਦੀ ਲੋੜ ਨਹੀਂ
ਇਸ ਦੇ ਨਾਲ ਹੀ ਟਰੰਪ ਨੇ ਸਪੱਸ਼ਟ ਕੀਤਾ ਕਿ ਈਰਾਨ ਜੰਗ ਕਾਰਨ ਉਹ ਮਹੀਨੇ ਭਰ ਲਈ ਚੀਨ ਦੌਰਾ ਟਾਲ ਰਹੇ ਹਨ। ਉਹ 31 ਮਾਰਚ ਤੋਂ 2 ਅਪ੍ਰੈਲ ਤੱਕ ਚੀਨ ਦੌਰੇ ’ਤੇ ਜਾਣ ਵਾਲੇ ਸਨ। ਹਾਲਾਂਕਿ ਚੀਨ ਵੱਲੋਂ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਸੀ। ਉਨ੍ਹਾਂ ਨੇ ਕਿਊਬਾ ਨਾਲ ਜੁੜੇ ਇਕ ਸਵਾਲ ’ਤੇ ਕਿਹਾ ਕਿ ਵਿਦੇਸ਼ ਮੰਤਰੀ ਮਾਰਕੋ ਰੂਬੀਓ ਇਸ ਮਾਮਲੇ ਨੂੰ ਦੇਖ ਰਹੇ ਹਨ। ਅਸੀਂ ਜਲਦ ਹੀ ਕੁਝ ਕਰਨ ਵਾਲੇ ਹਾਂ।
Publish Date: Wed, 18 Mar 2026 08:08 AM (IST)
Updated Date: Wed, 18 Mar 2026 08:12 AM (IST)

ਨਿਊਯਾਰਕ ਟਾਈਮਜ਼ ਮੁਤਾਬਕ, ਈਰਾਨ ’ਤੇ ਹੁਣ ਤੱਕ 15 ਹਜ਼ਾਰ ਤੋਂ ਵੱਧ ਹਮਲੇ ਕਰਨ ਦਾ ਦਾਅਵਾ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਜੰਗ ਛੇਤੀ ਹੀ ਖ਼ਤਮ ਹੋ ਜਾਵੇਗੀ। ਇਸ ਤੋਂ ਬਾਅਦ ਦੁਨੀਆ ਜ਼ਿਆਦਾ ਸੁਰੱਖਿਅਤ ਹੋ ਜਾਵੇਗੀ। ਇਸ ਵਿਚ ਜ਼ਿਆਦਾ ਸਮਾਂ ਨਹੀਂ ਲੱਗੇਗਾ। ਅਜਿਹਾ ਕਰਨਾ ਮੇਰੀ ਜ਼ਿੰਮੇਵਾਰੀ ਹੈ। ਵ੍ਹਾਈਟ ਹਾਊਸ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਈਰਾਨ ਜੰਗ ਨੂੰ ਜ਼ਰੂਰੀ ਦੱਸਿਆ। ਹੋਰਮੁਜ਼ ਜਲਮਾਰਗ ਵਿਚ ਤੇਲ ਟੈਂਕਰਾਂ ਨੂੰ ਸੁਰੱਖਿਆ ਦੇਣ ਲਈ ਆਪਣੇ ਬੇੜੇ ਭੇਜਣ ਦੇ ਮਾਮਲੇ ’ਤੇ ਨਾਟੋ ਦੇਸ਼ਾਂ ਦੇ ਪਿੱਛੇ ਹਟਣ ’ਤੇ ਟਰੰਪ ਨੇ ਕਿਹਾ ਕਿ ਉਹ ਬਹੁਤ ਮੂਰਖਤਾ ਭਰੀ ਗਲਤੀ ਕਰ ਰਹੇ ਹਨ। ਅਸੀਂ ਇਸ ਗੱਲ ਨੂੰ ਯਾਦ ਰੱਖਾਂਗੇ ਕਿਉਂਕਿ ਇਹ ਸਾਡੇ ਲਈ ਝਟਕੇ ਤੋਂ ਘੱਟ ਨਹੀਂ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਯੂਰਪ ਹੋਰਮੁਜ਼ ਜਲਮਾਰਗ ਨੂੰ ਸੁਰੱਖਿਅਤ ਬਣਾਉਣ ਲਈ ਮਾਈਨਸਵੀਪਰ ਭੇਜੇਗਾ। ਯੂਰਪ ਲਈ ਅਜਿਹਾ ਕਰਨਾ ਵੱਡੀ ਗੱਲ ਨਹੀਂ ਸੀ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਹਾਲਾਂਕਿ ਟਰੰਪ ਨੇ ਕਿਹਾ ਕਿ ਕੁਝ ਦੇਸ਼ ਸਾਡੀ ਮਦਦ ਲਈ ਆ ਰਹੇ ਹਨ। ਅਸੀਂ ਆਪਣੇ ਨਾਟੋ ਸਾਥੀਆਂ ਦੀ ਪੂਰੀ ਮਦਦ ਕਰਦੇ ਹਾਂ। ਸਾਡੇ 45 ਹਜ਼ਾਰ ਫ਼ੌਜੀ ਜਾਪਾਨ ਵਿਚ ਹਨ, 45 ਹਜ਼ਾਰ ਦੱਖਣੀ ਕੋਰੀਆ ਵਿਚ ਹਨ। 40 ਤੋਂ 50 ਹਜ਼ਾਰ ਫ਼ੌਜੀ ਜਰਮਨੀ ਵਿਚ ਹਨ। ਅਸੀਂ ਇਨ੍ਹਾਂ ਸਾਰੇ ਦੇਸ਼ਾਂ ਦੀ ਰੱਖਿਆ ਕਰਦੇ ਹਾਂ। ਉਨ੍ਹਾਂ ਕਿਹਾ ਕਿ ਉਹ ਬ੍ਰਿਟੇਨ ਦੇ ਪੀਐੱਮ ਕੀਅਰ ਸਟਾਰਮਰ ਦੇ ਰਵੱਈਏ ਤੋਂ ਬਹੁਤ ਨਾਖੁਸ਼ ਹਨ। ਮੈਨੂੰ ਫ਼ੈਸਲਾ ਲੈਣ ਲਈ ਟੀਮ ਦੀ ਲੋੜ ਹੈ ਜਦਕਿ ਉਹ ਖ਼ੁਦ ਪ੍ਰਧਾਨ ਮੰਤਰੀ ਹਨ।