- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੁੱਧਵਾਰ ਨੂੰ ਐਰੀਜ਼ੋਨਾ ਦੇ ਬੁਲਹੈੱਡ ਸਿਟੀ ਵਿਚ ਚੋਣ ਰੈਲੀ ਦੌਰਾਨ ਟਰੰਪ ਨੇ ਕਿਹਾ ਕਿ ਈਰਾਨ ਦੇ ਪਰਮਾਣੂ ਟਿਕਾਣਿਆਂ ’ਤੇ ਹਮਲੇ ਤੋਂ ਪਹਿਲਾਂ ਹੀ ਅਮਰੀਕੀ ਬੰਬਾਰ ਜਹਾਜ਼ਾਂ ਦੇ ਰਵਾਨਾ ਹੋਣ ਅਤੇ ਪਹੁੰਚਣ ਦੇ ਸਮੇਂ ਬਾਰੇ ਜਾਣਕਾਰੀ ਮੀਡੀਆ ਵਿਚ ਲੀਕ ਕਰ ਦਿੱਤੀ ਗਈ ਸੀ।

ਵਾਸ਼ਿੰਗਟਨ (ਆਈਏਐੱਨਐੱਸ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਸੰਵੇਦਨਸ਼ੀਲ ਫੌਜੀ ਜਾਣਕਾਰੀ ਲੀਕ ਕਰਨ ਵਾਲਿਆਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਈਰਾਨ ’ਤੇ ਅਮਰੀਕੀ ਹਮਲੇ ਨਾਲ ਜੁੜੇ ਮੁਹਿੰਮ ਦੇ ਵੇਰਵੇ ਲੀਕ ਹੋਣ ਕਾਰਨ ਇਕ ਬੇਹੱਦ ਗੁਪਤ ਮਿਸ਼ਨ ਖ਼ਤਰੇ ਵਿਚ ਪੈ ਗਿਆ ਸੀ ਅਤੇ ਉਨ੍ਹਾਂ ਨੂੰ ਹਮਲੇ ਦਾ ਸਮਾਂ ਬਦਲਣਾ ਪਿਆ। ਟਰੰਪ ਨੇ ਇਹ ਵੀ ਕਿਹਾ ਕਿ ਈਰਾਨ ਜੰਗ ਜਲਦੀ ਖ਼ਤਮ ਹੋ ਜਾਵੇਗੀ, ਜਿਸ ਤੋਂ ਬਾਅਦ ਊਰਜਾ ਦੀਆਂ ਕੀਮਤਾਂ ਤੇਜ਼ੀ ਨਾਲ ਡਿੱਗਣਗੀਆਂ।
ਬੁੱਧਵਾਰ ਨੂੰ ਐਰੀਜ਼ੋਨਾ ਦੇ ਬੁਲਹੈੱਡ ਸਿਟੀ ਵਿਚ ਚੋਣ ਰੈਲੀ ਦੌਰਾਨ ਟਰੰਪ ਨੇ ਕਿਹਾ ਕਿ ਈਰਾਨ ਦੇ ਪਰਮਾਣੂ ਟਿਕਾਣਿਆਂ ’ਤੇ ਹਮਲੇ ਤੋਂ ਪਹਿਲਾਂ ਹੀ ਅਮਰੀਕੀ ਬੰਬਾਰ ਜਹਾਜ਼ਾਂ ਦੇ ਰਵਾਨਾ ਹੋਣ ਅਤੇ ਪਹੁੰਚਣ ਦੇ ਸਮੇਂ ਬਾਰੇ ਜਾਣਕਾਰੀ ਮੀਡੀਆ ਵਿਚ ਲੀਕ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਮੇਰੀ ਰਾਇ ਵਿਚ ਜਾਣਕਾਰੀ ਲੀਕ ਕਰਨ ਵਾਲਿਆਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਟਰੰਪ ਮੁਤਾਬਕ ਇਹ ਜਾਣਕਾਰੀ ‘ਨਿਊਯਾਰਕ ਟਾਈਮਜ਼’ ਅਤੇ ਸੀਐੱਨਐੱਨ ਵਿਚ ਪ੍ਰਕਾਸ਼ਿਤ ਹੋਈ ਸੀ। ਇਸ ਵਿਚ ਮਿਸੂਰੀ ਤੋਂ ਰਵਾਨਾ ਹੋਣ ਵਾਲੇ ਬੀ-2 ਸਟੀਲਥ ਬੰਬਾਰ ਜਹਾਜ਼ਾਂ ਦੇ ਮਿਸ਼ਨ ਦਾ ਸਮਾਂ ਦਰਜ ਸੀ।
‘ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਵਾਂਗੇ’
ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਗੱਲ ਦੁਹਰਾਈ। ਉਨ੍ਹਾਂ ਕਿਹਾ ਕਿ ਕੈਨੇਡਾ ਅਮਰੀਕਾ ਦਾ 51ਵਾਂ ਸੂਬਾ ਬਣ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਗੁਆਂਢੀ ਦੇਸ਼ ਟੈਰਿਫਾਂ ਰਾਹੀਂ ਅਮਰੀਕਾ ਦਾ ਸ਼ੋਸ਼ਣ ਕਰ ਰਿਹਾ ਹੈ। ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਕੈਨੇਡਾ ਦੀਆਂ ਵਾਹਨ ਕੰਪਨੀਆਂ ਆਪਣੇ ਦੇਸ਼ ਦੀਆਂ ਵਪਾਰਕ ਨੀਤੀਆਂ ਤੋਂ ਬਚਣ ਲਈ ਆਪਣਾ ਕਾਰੋਬਾਰ ਅਮਰੀਕਾ ਵਿਚ ਲਿਜਾ ਰਹੀਆਂ ਹਨ।
‘ਹੁਣ ਚੀਨ ਤੋਂ ਕਾਫ਼ੀ ਪੈਸਾ ਕਮਾਉਂਦਾ ਹੈ ਅਮਰੀਕਾ’
ਚੋਣ ਰੈਲੀ ਵਿਚ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਮਰੀਕਾ ਦੌਰੇ ਦਾ ਬਚਾਅ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਵਾਸ਼ਿੰਗਟਨ ਹੁਣ ਚੀਨ ਤੋਂ ਕਾਫ਼ੀ ਪੈਸਾ ਕਮਾ ਰਿਹਾ ਹੈ ਅਤੇ ਚੀਨ ਅਮਰੀਕਾ ਦਾ ਸਤਿਕਾਰ ਵੀ ਕਰਦਾ ਹੈ। ਜ਼ਿਕਰਯੋਗ ਹੈ ਕਿ ਚੀਨੀ ਰਾਸ਼ਟਰਪਤੀ ਨੇ 23 ਤੋਂ 25 ਸਤੰਬਰ ਤੱਕ ਅਮਰੀਕਾ ਦਾ ਦੌਰਾ ਕੀਤਾ ਸੀ।