- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕੀ ਜ਼ਿਲ੍ਹਾ ਜੱਜ ਟਿਮੋਥੀ ਕੈਲੀ ਨੇ ਮੰਗਲਵਾਰ ਨੂੰ ਫ਼ੈਸਲਾ ਸੁਣਾਇਆ ਕਿ ਸੀਐੱਨਐੱਨ, ਐੱਮਐੱਸ ਨਾਓ ਤੇ ਪੋਲੀਟਿਕੋ ਵੱਲੋਂ ਸੰਵਿਧਾਨ ਵਿਚ ਦਰਜ ਬੋਲਣ ਦੀ ਆਜ਼ਾਦੀ ਤੇ ਲੁੜੀਂਦੀ ਕਾਨੂੰਨੀ ਪ੍ਰਕਿਰਿਆ ਨਾਲ ਸਬੰਧਤ ਕੀਤੇ ਦਾਅਵਿਆਂ ਦੇ ਸਫ਼ਲ ਹੋਣ ਦੀ ਸੰਭਾਵਨਾ ਹੈ।

ਵਾਸ਼ਿੰਗਟਨ (ਏਪੀ) : ਅਮਰੀਕਾ ਦੀ ਇਕ ਅਦਾਲਤ ਨੇ ਉਸ ਹੁਕਮ ਦੀ ਮਿਆਦ ਵਧਾ ਦਿੱਤੀ ਹੈ, ਜਿਸ ਤਹਿਤ ਟਰੰਪ ਪ੍ਰਸ਼ਾਸਨ ਨੂੰ ਤਿੰਨ ਨਿਊਜ਼ ਸੰਸਥਾਵਾਂ ਦੇ ਪੱਤਰਕਾਰਾਂ ਨੂੰ ਵ੍ਹਾਈਟ ਹਾਊਸ ’ਚ ਦਾਖ਼ਲ ਹੋਣ ਤੋਂ ਰੋਕਣ ਤੋਂ ਮਨ੍ਹਾ ਕੀਤਾ ਗਿਆ ਸੀ। ਰਾਸ਼ਟਰਪਤੀ ਤੇ ਮੀਡੀਆ ਵਿਚਾਲੇ ਚੱਲ ਰਿਹਾ ਇਹ ਅਨੋਖਾ ਮਾਮਲਾ ਹੁਣ ਕਾਨੂੰਨੀ ਪ੍ਰਕਿਰਿਆ ’ਚੋਂ ਲੰਘ ਰਿਹਾ ਹੈ।
ਅਮਰੀਕੀ ਜ਼ਿਲ੍ਹਾ ਜੱਜ ਟਿਮੋਥੀ ਕੈਲੀ ਨੇ ਮੰਗਲਵਾਰ ਨੂੰ ਫ਼ੈਸਲਾ ਸੁਣਾਇਆ ਕਿ ਸੀਐੱਨਐੱਨ, ਐੱਮਐੱਸ ਨਾਓ ਤੇ ਪੋਲੀਟਿਕੋ ਵੱਲੋਂ ਸੰਵਿਧਾਨ ਵਿਚ ਦਰਜ ਬੋਲਣ ਦੀ ਆਜ਼ਾਦੀ ਤੇ ਲੁੜੀਂਦੀ ਕਾਨੂੰਨੀ ਪ੍ਰਕਿਰਿਆ ਨਾਲ ਸਬੰਧਤ ਕੀਤੇ ਦਾਅਵਿਆਂ ਦੇ ਸਫ਼ਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ, 'ਫਿਰ ਵੀ, ਅਦਾਲਤ ਦੇ ਫ਼ੈਸਲੇ ਦਾ ਇਹ ਮਤਲਬ ਨਹੀਂ ਕੱਢਿਆ ਜਾਣਾ ਚਾਹੀਦਾ ਕਿ ਮੀਡੀਆ ਦੀਆਂ ਰਿਪੋਰਟਾਂ ਦੀ ਸਟੀਕਤਾ ਤੇ ਨਿਰਪੱਖਤਾ ਬਾਰੇ ਰਾਸ਼ਟਰਪਤੀ ਟਰੰਪ ਦੀਆਂ ਚਿੰਤਾਵਾਂ ਬੇਬੁਨਿਆਦ ਹਨ, ਜਾਂ ਸਰਕਾਰ ਉਸ ਵੇਲੇ ਕੁਝ ਨਹੀਂ ਕਰ ਸਕਦੀ ਜਦੋਂ ਉਸ ਦਾ ਅਸਲ ਮਕਸਦ ਕੌਮੀ ਸੁਰੱਖਿਆ ਦੀ ਰੱਖਿਆ ਕਰਨਾ ਹੋਵੇ—ਖ਼ਾਸ ਕਰਕੇ ਜਦੋਂ ਗੁਪਤ ਜਾਣਕਾਰੀ ਦਾ ਗ਼ੈਰ-ਕਾਨੂੰਨੀ ਤਰੀਕੇ ਨਾਲ ਖ਼ੁਲਾਸਾ ਕੀਤਾ ਗਿਆ ਹੋਵੇ।'
ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਿਯੁਕਤ ਜੱਜ ਕੈਲੀ ਨੇ ਪਹਿਲਾਂ ਵ੍ਹਾਈਟ ਹਾਊਸ ਨੂੰ ਪੱਤਰਕਾਰਾਂ ਦੇ ‘ਹਾਰਡ ਪਾਸ’ ਪ੍ਰੈੱਸ ਪਛਾਣ-ਪੱਤਰ ਮੁੜ ਬਹਾਲ ਕਰਨ ਦਾ ਹੁਕਮ ਦਿੱਤਾ ਸੀ। ਉਹ ਇਸ ਮਾਮਲੇ ਵਿਚ ਪੱਤਰਕਾਰਾਂ ਦੇ ਦਾਅਵਿਆਂ ’ਤੇ ਵਿਚਾਰ ਕਰ ਰਹੇ ਸਨ। ਇਸ ਆਰਜ਼ੀ ਹੁਕਮ ਦੀ ਮਿਆਦ ਮੰਗਲਵਾਰ ਨੂੰ ਖ਼ਤਮ ਹੋਣੀ ਸੀ। ਇਸ ਲਈ ਜੱਜ ਨੇ ਮੁੱਢਲਾ ਰੋਕੂ ਹੁਕਮ ਜਾਰੀ ਕੀਤਾ, ਜਿਸ ਨਾਲ ਮਾਮਲੇ ਦੀ ਸੁਣਵਾਈ ਪੂਰੀ ਹੋਣ ਤੱਕ ਮੌਜੂਦਾ ਸਥਿਤੀ ਕਾਇਮ ਰਹੇਗੀ।