- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕੀ ਨਿਆਂ ਵਿਭਾਗ ਦੇ ਇੱਕ ਅਧਿਕਾਰੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪਟੇਲ ਦਾ ਈਮੇਲ ਖਾਤਾ ਹੈਕ ਹੋਇਆ ਹੈ ਅਤੇ ਜੋ ਸਮੱਗਰੀ ਆਨਲਾਈਨ ਪਾਈ ਗਈ ਹੈ, ਉਹ ਪਹਿਲੀ ਨਜ਼ਰੇ ਅਸਲੀ ਜਾਪਦੀ ਹੈ।

ਰਾਇਟਰਜ਼, ਵਾਸ਼ਿੰਗਟਨ: ਈਰਾਨ ਨਾਲ ਜੁੜੇ ਹੈਕਰਾਂ ਨੇ ਅਮਰੀਕੀ ਜਾਂਚ ਏਜੰਸੀ FBI ਦੇ ਡਾਇਰੈਕਟਰ ਕਾਸ਼ ਪਟੇਲ ਦੇ ਨਿੱਜੀ ਈਮੇਲ ਖਾਤੇ ਵਿੱਚ ਸੰਨ੍ਹ ਲਾਉਣ ਦਾ ਦਾਅਵਾ ਕੀਤਾ ਹੈ। ਹੈਕਰ ਸਮੂਹ ਨੇ ਕਥਿਤ ਤੌਰ 'ਤੇ ਪਟੇਲ ਦੀਆਂ ਤਸਵੀਰਾਂ ਅਤੇ ਕਈ ਦਸਤਾਵੇਜ਼ ਇੰਟਰਨੈੱਟ 'ਤੇ ਜਨਤਕ ਵੀ ਕਰ ਦਿੱਤੇ ਹਨ।
ਹੈਕਰ ਸਮੂਹ 'ਹੰਡਾਲਾ ਹੈਕ ਟੀਮ' ਨੇ ਆਪਣੀ ਵੈੱਬਸਾਈਟ 'ਤੇ ਦਾਅਵਾ ਕਰਦਿਆਂ ਕਿਹਾ ਕਿ ਪਟੇਲ ਹੁਣ ਉਨ੍ਹਾਂ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਦੇ ਖਾਤੇ ਸਫਲਤਾਪੂਰਵਕ ਹੈਕ ਕੀਤੇ ਗਏ ਹਨ।
ਅਮਰੀਕੀ ਨਿਆਂ ਵਿਭਾਗ ਦੇ ਇੱਕ ਅਧਿਕਾਰੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪਟੇਲ ਦਾ ਈਮੇਲ ਖਾਤਾ ਹੈਕ ਹੋਇਆ ਹੈ ਅਤੇ ਜੋ ਸਮੱਗਰੀ ਆਨਲਾਈਨ ਪਾਈ ਗਈ ਹੈ, ਉਹ ਪਹਿਲੀ ਨਜ਼ਰੇ ਅਸਲੀ ਜਾਪਦੀ ਹੈ।
ਕਿਹੜੀਆਂ ਤਸਵੀਰਾਂ ਹੋਈਆਂ ਜਨਤਕ?
ਹੈਕਰਾਂ ਨੇ ਪਟੇਲ ਦੀਆਂ ਕਈ ਨਿੱਜੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ:
ਸਿਗਾਰ ਸੁੰਘਦੇ ਅਤੇ ਪੀਂਦੇ ਹੋਏ।
ਇੱਕ ਪੁਰਾਣੀ ਕਨਵਰਟੀਬਲ ਕਾਰ ਦੀ ਸਵਾਰੀ ਕਰਦੇ ਹੋਏ।
ਰਮ ਦੀ ਇੱਕ ਵੱਡੀ ਬੋਤਲ ਨਾਲ ਸ਼ੀਸ਼ੇ ਵਿੱਚ ਆਪਣੀ ਫੋਟੋ ਲੈਂਦੇ ਸਮੇਂ ਮਜ਼ਾਕੀਆ ਚਿਹਰਾ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ।
FBI ਨੇ ਪੁਸ਼ਟੀ ਕੀਤੀ ਹੈ ਕਿ ਪਟੇਲ ਦਾ ਈਮੇਲ ਹੈਕ ਹੋਇਆ ਸੀ। ਬਿਊਰੋ ਦੇ ਬੁਲਾਰੇ ਬੇਨ ਵਿਲੀਅਮਸਨ ਨੇ ਇੱਕ ਬਿਆਨ ਵਿੱਚ ਕਿਹਾ, "ਅਸੀਂ ਇਸ ਗਤੀਵਿਧੀ ਨਾਲ ਜੁੜੇ ਸੰਭਾਵੀ ਖਤਰਿਆਂ ਨੂੰ ਘੱਟ ਕਰਨ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਹਨ।" ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਵਿੱਚ ਸ਼ਾਮਲ ਡਾਟਾ ਪੁਰਾਣਾ ਹੈ ਅਤੇ ਇਸ ਵਿੱਚ ਕੋਈ ਸਰਕਾਰੀ ਜਾਣਕਾਰੀ ਸ਼ਾਮਲ ਨਹੀਂ ਹੈ।
ਕੌਣ ਹੈ 'ਹੰਡਾਲਾ ਹੈਕ ਟੀਮ'?
ਹੰਡਾਲਾ ਆਪਣੇ ਆਪ ਨੂੰ ਫਲਸਤੀਨ ਪੱਖੀ 'ਵਿਜੀਲਾਂਟੇ ਹੈਕਰਾਂ' ਦਾ ਸਮੂਹ ਦੱਸਦਾ ਹੈ, ਪਰ ਪੱਛਮੀ ਸਾਈਬਰ ਮਾਹਰਾਂ ਅਨੁਸਾਰ ਇਹ ਸਮੂਹ ਈਰਾਨ ਦੀਆਂ ਸਰਕਾਰੀ ਸਾਈਬਰ ਖੁਫੀਆ ਇਕਾਈਆਂ ਨਾਲ ਜੁੜਿਆ ਹੋ ਸਕਦਾ ਹੈ।
ਇਹ ਸਮੂਹ ਕਈ ਫਰਜ਼ੀ ਪਛਾਣਾਂ ਰਾਹੀਂ ਸਾਈਬਰ ਹਮਲੇ ਕਰਨ ਲਈ ਜਾਣਿਆ ਜਾਂਦਾ ਹੈ।
ਇਸ ਤੋਂ ਪਹਿਲਾਂ 11 ਮਾਰਚ ਨੂੰ, ਇਸ ਸਮੂਹ ਨੇ ਅਮਰੀਕਾ ਦੀ ਮਿਸ਼ੀਗਨ ਸਥਿਤ ਮੈਡੀਕਲ ਉਪਕਰਣ ਕੰਪਨੀ 'ਸਟਰਾਈਕਰ' (Stryker) 'ਤੇ ਸਾਈਬਰ ਹਮਲੇ ਦਾ ਦਾਅਵਾ ਵੀ ਕੀਤਾ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੇ ਕੰਪਨੀ ਦਾ ਵੱਡਾ ਡਾਟਾ ਨਸ਼ਟ ਕਰ ਦਿੱਤਾ ਹੈ।