- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕੀ ਮੀਡੀਆ ਅਨੁਸਾਰ, ਅਮਰੀਕੀ ਸਰਕਾਰ ਦੇ ਖ਼ਰੀਦ ਪੋਰਟਲ ’ਤੇ 16 ਨਵੰਬਰ ਨੂੰ ਜਾਰੀ ਨੋਟਿਸ ’ਚ ਹਵਾਈ ਫ਼ੌਜ ਦੇ ਐੱਫ-22 ਡਵੀਜ਼ਨ ਨੇ ਕੰਪਨੀਆਂ ਤੋਂ ਪੁੱਛਿਆ ਹੈ ਕਿ ਕੀ ਉਹ ਜਹਾਜ਼ ਦੇ ਡਾਟਾ ਟ੍ਰਾਂਸਫਰ ਕਾਰਟ੍ਰਿਜ (ਡੀਟੀਸੀ) ਲਈ ਜ਼ਰੂਰੀ ਮੈਮੋਰੀ ਕਾਰਡ ਮੁਹੱਈਆ ਕਰਵਾ ਸਕਦੀਆਂ ਹਨ।

ਜੇਐੱਨਐੱਨ, ਨਵੀਂ ਦਿੱਲੀ : ਦੁਨੀਆ ਦੇ ਸਭ ਤੋਂ ਆਧੁਨਿਕ ਲੜਾਕੂ ਜਹਾਜ਼ਾਂ ’ਚ ਸ਼ਾਮਲ ਅਮਰੀਕੀ ਐੱਫ-22 ਰੈਪਟਰ ਦੁਸ਼ਮਣ ਦੇ ਰਡਾਰ ਨੂੰ ਝਕਾਨੀ ਦੇਣ, ਬਿਨਾਂ ਆਫਟਰਬਰਨ ਦੇ ਸੁਪਰਸੋਨਿਕ ਰਫ਼ਤਾਰ ਨਾਲ ਉੱਡਣ ਤੇ ਇਕੱਠੇ ਕਈ ਖ਼ਤਰਿਆਂ ਦਾ ਵਿਸ਼ਲੇਸ਼ਣ ਕਰਨ ’ਚ ਸਮਰੱਤ ਹੈ ਪਰ ਇਸ ਅਤਿ-ਆਧੁਨਿਕ ਜਹਾਜ਼ ’ਚ ਉਡਾਣ ਤੋਂ ਪਹਿਲਾਂ ਮਿਸ਼ਨ ਨਾਲ ਜੁੜੀਆਂ ਜਾਣਕਾਰੀਆਂ ਪਾਉਣ ਲਈ ਜਿਸ ਤਕਨੀਕ ਦੀ ਵਰਤੋਂ ਹੁੰਦੀ ਹੈ, ਉਹ ਅੱਜ ਦੇ ਦੌਰ ’ਚ ਕਾਫੀ ਪੁਰਾਣੀ ਹੋ ਚੁੱਕੀ ਹੈ। ਹਾਲਾਤ ਇਹ ਹਨ ਕਿ ਅਮਰੀਕੀ ਹਵਾਈ ਫ਼ੌਜ ਹੁਣ ਇਸਦੇ ਲਈ ਸਿਰਫ 256 ਮੈਗਾਬਾਈਟ ਸਮਰੱਥਾ ਵਾਲੇ ਪੁਰਾਣੇ ਮੈਮੋਰੀ ਕਾਰਡ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਾਂ ਦੀ ਭਾਲ ਕਰ ਰਹੀ ਹੈ।
ਅਮਰੀਕੀ ਮੀਡੀਆ ਅਨੁਸਾਰ, ਅਮਰੀਕੀ ਸਰਕਾਰ ਦੇ ਖ਼ਰੀਦ ਪੋਰਟਲ ’ਤੇ 16 ਨਵੰਬਰ ਨੂੰ ਜਾਰੀ ਨੋਟਿਸ ’ਚ ਹਵਾਈ ਫ਼ੌਜ ਦੇ ਐੱਫ-22 ਡਵੀਜ਼ਨ ਨੇ ਕੰਪਨੀਆਂ ਤੋਂ ਪੁੱਛਿਆ ਹੈ ਕਿ ਕੀ ਉਹ ਜਹਾਜ਼ ਦੇ ਡਾਟਾ ਟ੍ਰਾਂਸਫਰ ਕਾਰਟ੍ਰਿਜ (ਡੀਟੀਸੀ) ਲਈ ਜ਼ਰੂਰੀ ਮੈਮੋਰੀ ਕਾਰਡ ਮੁਹੱਈਆ ਕਰਵਾ ਸਕਦੀਆਂ ਹਨ। ਇਸਦੇ ਲਈ ਇਕ ਦਸੰਬਰ 2026 ਤੱਕ ਜਵਾਬ ਮੰਗੇ ਗਏ ਹਨ। ਖ਼ਾਸ ਗੱਲ ਇਹ ਹੈ ਕਿ ਹਵਾਈ ਫ਼ੌਜ ਨੂੰ ਕਿਸੇ ਵੀ ਆਧੁਨਿਕ ਮੈਮੋਰੀ ਕਾਰਡ ਦੀ ਲੋੜ ਨਹੀਂ ਹੈ, ਬਲਕਿ ਉਸ ਨੂੰ 1990 ਦੇ ਦਹਾਕੇ ’ਚ ਵਰਤੇ ਜਾਣ ਵਾਲੇ ਖ਼ਾਸ ਫਾਰਮੈਟ ਦੇ ਕਾਰਡ ਚਾਹੀਦੇ ਹਨ।
ਪੁਰਾਣੀ ਤਕਨੀਕ ਤੋਂ ਨਹੀਂ ਛੁੱਟ ਰਿਹਾ ਖਹਿੜਾ
ਐੱਫ-22 ’ਚ ਵਰਤਿਆ ਜਾਣ ਵਾਲਾ ਡਾਟਾ ਟ੍ਰਾਂਸਫਰ ਕਾਰਟ੍ਰਿਜ ਜ਼ਮੀਨ ’ਤੇ ਮੌਜੂਦ ਸਿਸਟਮ ਤੇ ਜਹਾਜ਼ ਵਿਚਾਲੇ ਮਿਸ਼ਨ ਨਾਲ ਜੁੜੀਆਂ ਜਾਣਕਾਰੀਆਂ ਪਹੁੰਚਾਉਣ ਦਾ ਕੰਮ ਕਰਦਾ ਹੈ। ਉਡਾਣ ਤੋਂ ਪਹਿਲਾਂ ਇਸ ਵਿਚ ਜਹਾਜ਼ ਦਾ ਨਿਰਧਾਰਿਤ ਰਾਹ, ਰੇਡੀਓ ਸੈਟਿੰਗ ਤੇ ਦੁਸ਼ਮਣ ਨਾਲ ਜੁੜੇ ਸੰਭਾਵੀ ਖ਼ਤਰਿਆਂ ਦੀ ਜਾਣਕਾਰੀ ਪਾਈ ਜਾਂਦੀ ਹੈ। ਜਹਾਜ਼ ਤੋਂ ਪਰਤਣ ਤੋਂ ਬਾਅਦ ਇਸੇ ਯੰਤਰ ਰਾਹੀਂ ਉਡਾਣ ਨਾਲ ਜੁੜਿਆ ਡਾਟਾ ਵੀ ਹਾਸਲ ਕੀਤਾ ਜਾ ਸਕਦਾ ਹੈ। ਹਵਾਈ ਫ਼ੌਜ ਨੂੰ ਦੋ ਤਰ੍ਹਾਂ ਦੇ ਸਟੋਰੇਜ ਯੰਤਰ ਚਾਹੀਦੇ ਹਨ- ਪੀਸੀਐੱਮਸੀਆਈਏ ਟਾਈਪ-2 ਫਲੈਸ਼ ਕਾਰਡ ਤੇ ਕੰਪੈਕਟਫਲੈਸ਼ ਕਾਰਡ ਨਾਲ ਵਿਸ਼ੇਸ਼ ਅਡਾਪਟਰ। ਇਨ੍ਹਾਂ ਦੀ ਘੱਟੋ-ਘੱਟ ਸਮਰੱਥਾ 256 ਐੱਮਬੀ ਹੋਣੀ ਚਾਹੀਦੀ ਹੈ। ਕਾਰਡ ਨੂੰ ਜਹਾਜ਼ ਦੇ ਮੌਜੂਦਾ ਸਿਸਟਮ ਨਾਲ ਕੰਮ ਕਰਨ ’ਚ ਸਮਰੱਥ ਹੋਣਾ ਜ਼ਰੂਰੀ ਹੈ। ਇਥੋਂ ਤੱਕ ਕਿ ਇਨ੍ਹਾਂ ਨੂੰ ਪੁਰਾਣੇ ਐੱਫਏਟੀ-16 ਫਾਈਲ ਸਿਸਟਮ ਦੇ ਅਨੁਕੂਲ ਵੀ ਹੋਣਾ ਚਾਹੀਦਾ ਹੈ। ਐੱਫ-22 ਨੇ 1997 ’ਚ ਪਹਿਲੀ ਉਡਾਣ ਭਰੀ ਸੀ ਤੇ 2005 ’ਚਅ ਅਮਰੀਕੀ ਹਵਾਈ ਫ਼ੌਜ ’ਚ ਸ਼ਾਮਲ ਹੋਇਆ ਸੀ। ਅਮਰੀਕਾ ਇਸ ਨੂੰ 2030 ਦੇ ਦਹਾਕੇ ਤੱਕ ਸੇਵਾ ’ਚ ਬਣਾਈ ਰੱਖਣ ਦੀ ਯੋਜਨਾ ਬਣਾ ਰਿਹਾ ਹੈ। ਅਜਿਹੇ ’ਚ ਪੁਰਾਣੇ ਯੰਤਰਾਂ ਤੇ ਉਨ੍ਹਾਂ ਦੇ ਪੁਰਜ਼ਿਆਂ ਦੀ ਉਪਲੱਬਧਤਾ ਬਣਾਈ ਰੱਖਣਾ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ।