- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦੀ ਬਜਾਏ, ਉਨ੍ਹਾਂ ਨੇ ਇੰਟਰਨੈੱਟ ਮੀਡੀਆ ’ਤੇ ਪੋਸਟ ਕੀਤਾ, ਅਸੀਂ ਹੁਣੇ-ਹੁਣੇ ਬਣੇ ਤੇ ਬਹੁਤ ਖੂਬਸੂਰਤ ਹੈਲੀਪੋਰਟ ਤੋਂ ਆਪਣੀ ਪਹਿਲੀ ਉਡਾਣ ਲਈ ਵ੍ਹਾਈਟ ਹਾਊਸ ਤੋਂ ਨਿਕਲ ਰਹੇ ਹਾਂ। ਇਹ ਟਰੰਪ ਦੀਆਂ ਉਨ੍ਹਾਂ ਕੋਸ਼ਿਸ਼ਾਂ ਨੂੰ ਹੋਰ ਵਧਾਉਣ ਵਰਗਾ ਹੈ, ਜਿਹੜੇ ਉਹ ਉਨ੍ਹਾਂ ਖ਼ਬਰਾਂ ਦੀ ਕਵਰੇਜ ਰੋਕਣ ਲਈ ਲੰਬੇ ਸਮੇਂ ਤੋਂ ਕਰ ਰਹੇ ਹਨ ਜਿਨ੍ਹਾਂ ਨੂੰ ਉਹ ਇਤਰਾਜ਼ਯੋਗ ਮੰਨਦੇ ਹਨ

ਵਾਸ਼ਿੰਗਟਨ (ਏਪੀ) : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿਚ ਬਣੇ ਆਪਣੇ ਨਵੇਂ ਹੈਲੀਪੈਡ ਦਾ ਉਦਘਾਟਨ ਕੀਤਾ। ਹਾਲਾਂਕਿ ਵ੍ਹਾਈਟ ਹਾਊਸ ਵੱਲੋਂ ਸੀਐੱਨਐੱਨ ’ਤੇ ਪਾਬੰਦੀ ਦੇ ਵਿਰੋਧ ਵਿਚ ਅਮਰੀਕੀ ਟੈਲੀਵਿਜ਼ਨ ਨੈੱਟਵਰਕ ਨੇ ਕਵਰੇਜ ਤੋਂ ਦੂਰੀ ਬਣਾ ਲਈ। ਸੋਮਵਾਰ ਨੂੰ ਜਦੋਂ ਸੀਐੱਨਐੱਨ ਨੂੰ ਨਿਰਧਾਰਤ ਕਵਰੇਜ ਤੋਂ ਰੋਕਿਆ ਗਿਆ, ਤਾਂ ਏਬੀਸੀ, ਸੀਬੀਐੱਸ, ਏਬੀਐੱਸ ਤੇ ਫਾਕਸ ਨਿਊਜ਼ ਨੇ ਮਿਲ ਕੇ ਟਰੰਪ ਦੇ ਹੈਲੀਪੈਡ ਸਮਾਗਮ ਨੂੰ ਨਾ ਦਿਖਾਉਣ ਦਾ ਵੱਡਾ ਫ਼ੈਸਲਾ ਕੀਤਾ। ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਵ੍ਹਾਈਟ ਹਾਊਸ ਦੀ ਕਵਰੇਜ ਕਰਨ ਤੋਂ ਸੀਐੱਨਐੱਨ ਨੂੰ ਰੋਕ ਰਹੇ ਹਨ।
ਨਿਊਯਾਰਕ ਜਾਣ ਲਈ ਮਰੀਨ ਵਨ ਹੈਲੀਕਾਪਟਰ ’ਚ ਬੈਠਣ ਤੋਂ ਪਹਿਲਾਂ ਟਰੰਪ ਨੇ ਪੱਤਰਕਾਰਾਂ ਦੇ ਪੁੱਛੇ ਗਏ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ। ਇਸ ਦੀ ਬਜਾਏ, ਉਨ੍ਹਾਂ ਨੇ ਇੰਟਰਨੈੱਟ ਮੀਡੀਆ ’ਤੇ ਪੋਸਟ ਕੀਤਾ, ਅਸੀਂ ਹੁਣੇ-ਹੁਣੇ ਬਣੇ ਤੇ ਬਹੁਤ ਖੂਬਸੂਰਤ ਹੈਲੀਪੋਰਟ ਤੋਂ ਆਪਣੀ ਪਹਿਲੀ ਉਡਾਣ ਲਈ ਵ੍ਹਾਈਟ ਹਾਊਸ ਤੋਂ ਨਿਕਲ ਰਹੇ ਹਾਂ। ਇਹ ਟਰੰਪ ਦੀਆਂ ਉਨ੍ਹਾਂ ਕੋਸ਼ਿਸ਼ਾਂ ਨੂੰ ਹੋਰ ਵਧਾਉਣ ਵਰਗਾ ਹੈ, ਜਿਹੜੇ ਉਹ ਉਨ੍ਹਾਂ ਖ਼ਬਰਾਂ ਦੀ ਕਵਰੇਜ ਰੋਕਣ ਲਈ ਲੰਬੇ ਸਮੇਂ ਤੋਂ ਕਰ ਰਹੇ ਹਨ ਜਿਨ੍ਹਾਂ ਨੂੰ ਉਹ ਇਤਰਾਜ਼ਯੋਗ ਮੰਨਦੇ ਹਨ। ਇਸ ਨੂੰ ਲੈ ਕੇ ਬਾਅਦ ਵਿਚ ਐੱਮਐੱਸ ਨਾਊ, ਪੋਲਿਟਿਕੋ ਤੇ ਸੀਐੱਨਐੱਨ ਨੇ ਕੇਸ ਕਰ ਦਿੱਤਾ ਹੈ। ਸੀਐੱਨਐੱਨ ਆਮ ਤੌਰ ’ਤੇ ਪੰਜ ਨੈੱਟਵਰਕਾਂ ਦੇ ਉਸ ਰੋਟੇਸ਼ਨ ਵਿਚ ਸ਼ਾਮਲ ਹੁੰਦਾ ਹੈ, ਜਿਹੜਾ ਵ੍ਹਾਈਟ ਹਾਊਸ ਵਿਚ ਰੋਜ਼ਾਨਾ ਹੋਣ ਵਾਲੀਆਂ ਘਟਨਾਵਾਂ ਦਾ ਸਾਂਝਾ ਫੁਟੇਜ ਉਪਲਬਧ ਕਰਵਾਉਂਦਾ ਹੈ।
ਵ੍ਹਾਈਟ ਹਾਊਸ ਨੇ ਟਰੰਪ ਟੀਵੀ ਕੀਤਾ ਲਾਂਚ
ਏਐੱਨਆਈ ਅਨੁਸਾਰ, ਵ੍ਹਾਈਟ ਹਾਊਸ ਨੇ ਸੋਮਵਾਰ (ਸਥਾਨਕ ਸਮੇਂ) ਨੂੰ ਟਰੰਪ ਟੀਵੀ ਲਾਂਚ ਕੀਤਾ। ਇਹ 24/7 ਚੱਲਣ ਵਾਲਾ ਇਕ ਸਟ੍ਰੀਮਿੰਗ ਪਲੇਟਫਾਰਮ ਹੈ, ਜਿਸ ’ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁਰਾਣੇ ਭਾਸ਼ਣ, ਪ੍ਰਸ਼ਾਸਨ ਦੇ ਐਲਾਨ ਤੇ ਅਪਡੇਟ ਦਿਖਾਏ ਜਾਣਗੇ।