- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਕਾਨੂੰਨ ਅਮਰੀਕੀ ਕੋਡ ਦੇ ਟਾਈਟਲ-5 ਦੀ ਧਾਰਾ 6103 (ਏ) ’ਚ ਸੋਧ ਕਰੇਗਾ, ਜਿਸਦੇ ਤਹਿਤ ਦੀਵਾਲੀ ਡੇਅ ਨੂੰ ਕਾਨੂੰਨੀ ਜਨਤਕ ਛੁੱਟੀਆਂ ਦੀ ਸੂਚੀ ’ਚ ਸ਼ਾਮਲ ਕੀਤਾ ਜਾਵੇਗਾ। ਇਹ ਦੇਸ਼ ਦੀ 12ਵੀਂ ਸੰਘੀ ਛੁੱਟੀ ਬਣ ਜਾਵੇਗੀ। ਇਸ ਨੂੰ ਸਮਰਥਨ ਦੇਣ ਵਾਲਿਆਂ ’ਚ ਭਾਰਤੀ-ਅਮਰੀਕੀ ਤੋਂ ਇਲਾਵਾ ਹੋਰਨਾਂ ਸਮਰਥਕਾਂ ’ਚ ਨੈਨੇਟ ਬੈਰਾਗਨ, ਵੇਸਲੀ ਬੇਲ, ਆਂਦਰੇ ਕਾਰਸਨ, ਜੂਡੀ ਚੂ, ਸੁਜ਼ੈਨ ਡੇਲਬੇਨੇ, ਜੋਸ਼ ਗਾਟਹਾਈਮਰ, ਟਿਮੋਥੀ ਕੈਨੇਡੀ, ਸਟੀਫਨ ਲਿੰਚ, ਡੇਬੋਰਾ ਰਾਸ, ਲਤੀਫਾ ਸਾਈਮਨ, ਟਾਮ ਸੁਓਜ਼ੀ, ਮਾਰਕ ਤਾਕਾਨੋ, ਰਸ਼ੀਦਾ ਤਲਾਈਬ ਤੇ ਬਾਨੀ ਵਾਟਸਨ ਕੋਲਮੈਨ ਸ਼ਾਮਲ ਹਨ।

ਵਾਸ਼ਿੰਗਟਨ (ਏਐੱਨਆਈ) : ਅਮਰੀਕੀ ਸੰਸਦ ਮੈਂਬਰਾਂ ਨੇ, ਮਹਿਲਾ ਸੰਸਦ ਮੈਂਬਰ ਗ੍ਰੇਸ ਮੇਂਗ ਦੀ ਅਗਵਾਈ ’ਚ ਪ੍ਰਤੀਨਿਧੀ ਸਭਾ ’ਚ ਇਕ ਬਿੱਲ ਮੁੜ ਪੇਸ਼ ਕੀਤਾ ਹੈ, ਜਿਸਦਾ ਮੰਤਵ ਦੀਵਾਲੀ ਨੂੰ ਸੰਘੀ ਛੁੱਟੀ ਐਲਾਨਣਾ ਹੈ। ਦੀਵਾਲੀ ਦਿਵਸ ਐਕਟ ਨੂੰ ਭਾਰਤੀ ਮੂਲ ਦੇ ਨੁਮਾਇੰਦਿਆਂ ਰਾਜਾ ਕ੍ਰਿਸ਼ਣਮੂਰਤੀ, ਸੁਹਾਸ ਸੁਬ੍ਰਾਮਣੀਅਮ, ਸ਼੍ਰੀ ਥਾਨੇਦਾਰ, ਰੋ ਖੰਨਾ ਤੇ ਅਮੀ ਬੇਰਾ ਸਮੇਤ 19 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੋਇਆਹੈ। ਕਾਂਗਰੇਸਨਲ ਏਸ਼ੀਅਨ ਪੈਸੀਫਿਕ ਅਮੇਰਿਕਨ ਕਾਕਸ ਦੀ ਮੁਖੀ ਮੇਂਗ ਨੇ ਕਿਹਾ ਕਿ ਦੀਵਾਲੀ ਡੇਅ ਐਕਟ ਅਮਰੀਕੀਆਂ ਨੂੰ ਇਸ ਦਿਨ ਦੀ ਅਹਿਮੀਅਤ ਦੇ ਸਬੰਧ ’ਚ ਜਾਣਨ ’ਚ ਮਦਦ ਕਰੇਗਾ। ਮੈਂ ਇਕ ਅਜਿਹੇ ਜ਼ਿਆਦਾ ਸਮਾਵੇਸ਼ੀ ਰਾਸ਼ਟਰ ਦੇ ਨਿਰਮਾਣ ਲਈ ਕੰਮ ਕਰਨਾ ਜਾਰੀ ਰੱਖਾਂਗੀ, ਜੋ ਆਪਣੇ ਲੋਕਾਂ ਦੀਆਂ ਖ਼ੁਸ਼ਹਾਲ ਸੱਭਿਆਚਾਰਕ ਰਵਾਇਤਾਂ ਦਾ ਸਨਮਾਨ ਕਰਦਾ ਹੋਵੇ।
ਇਹ ਕਾਨੂੰਨ ਅਮਰੀਕੀ ਕੋਡ ਦੇ ਟਾਈਟਲ-5 ਦੀ ਧਾਰਾ 6103 (ਏ) ’ਚ ਸੋਧ ਕਰੇਗਾ, ਜਿਸਦੇ ਤਹਿਤ ਦੀਵਾਲੀ ਡੇਅ ਨੂੰ ਕਾਨੂੰਨੀ ਜਨਤਕ ਛੁੱਟੀਆਂ ਦੀ ਸੂਚੀ ’ਚ ਸ਼ਾਮਲ ਕੀਤਾ ਜਾਵੇਗਾ। ਇਹ ਦੇਸ਼ ਦੀ 12ਵੀਂ ਸੰਘੀ ਛੁੱਟੀ ਬਣ ਜਾਵੇਗੀ। ਇਸ ਨੂੰ ਸਮਰਥਨ ਦੇਣ ਵਾਲਿਆਂ ’ਚ ਭਾਰਤੀ-ਅਮਰੀਕੀ ਤੋਂ ਇਲਾਵਾ ਹੋਰਨਾਂ ਸਮਰਥਕਾਂ ’ਚ ਨੈਨੇਟ ਬੈਰਾਗਨ, ਵੇਸਲੀ ਬੇਲ, ਆਂਦਰੇ ਕਾਰਸਨ, ਜੂਡੀ ਚੂ, ਸੁਜ਼ੈਨ ਡੇਲਬੇਨੇ, ਜੋਸ਼ ਗਾਟਹਾਈਮਰ, ਟਿਮੋਥੀ ਕੈਨੇਡੀ, ਸਟੀਫਨ ਲਿੰਚ, ਡੇਬੋਰਾ ਰਾਸ, ਲਤੀਫਾ ਸਾਈਮਨ, ਟਾਮ ਸੁਓਜ਼ੀ, ਮਾਰਕ ਤਾਕਾਨੋ, ਰਸ਼ੀਦਾ ਤਲਾਈਬ ਤੇ ਬਾਨੀ ਵਾਟਸਨ ਕੋਲਮੈਨ ਸ਼ਾਮਲ ਹਨ। ਮੇਂਗ ਨੇ ਕਿਹਾ ਕਿ ਅਜਿਹੇ ਸਮੇਂ ’ਚ ਜਦੋਂ ਹਿੰਦੂਆਂ ਤੇ ਦੱਖਣੀ ਏਸ਼ਿਆਈ ਲੋਕਾਂ ਦੇ ਖ਼ਿਲਾਫ਼ ਨਫ਼ਰਤ ਵਧ ਰਹੀ ਹੈ, ਦੀਵਾਲੀ ਨੂੰ ਸੰਘੀ ਛੁੱਟੀ ਦੇ ਤੌਰ ’ਤੇ ਮਾਨਤਾ ਦੇਣਾ ਇਕ ਮਜ਼ਬੂਤ ਸੰਦੇਸ਼ ਦਿੰਦਾ ਹੈ ਕਿ ਹਿੰਦੂ, ਨਾਲ ਹੀ ਸਿੱਖ, ਜੈਨ ਤੇ ਬੌਧ ਸਾਡੇ ਸਮਾਜ ਦੇ ਅਹਿਮ ਮੈਂਬਰ ਹਨ।