
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੈਂਟਾਗਨ ਦੇ ਐਲਾਨ ਵਿਚ ਅਮਰੀਕਾ ਜਾਂ ਕਿਸੇ ਹੋਰ ਦੇਸ਼ ਦੀ ਸੰਸਥਾ ਦਾ ਜ਼ਿਕਰ ਨਹੀਂ ਹੈ। ਪਰ ਮੰਤਰਾਲਾ ਦੇ ਸੂਤਰਾਂ ਮੁਤਾਬਕ ਅਮਰੀਕੀ ਹਾਵਰਡ ਯੂਨੀਵਰਸਿਟੀ, ਜੋ ਹਾਪਕਿੰਸ ਯੂਨੀਵਰਸਿਟੀ ਅਤੇ ਮੈਸਾਚੂਸੇਟਸ ਇੰਸਟੀਟਿਊਟ ਆਫ਼ ਟੈਕਨੋਲੋਜੀ ਪੈਂਟਾਗਨ ਦੀ ਰਡਾਰ ’ਤੇ ਹਨ।

ਵਾਸ਼ਿੰਗਟਨ (ਏਪੀ) : ਅਮਰੀਕਾ ਦੇ ਰੱਖਿਆ ਮੰਤਰਾਲੇ ਨੇ ਦੇਸ਼ ਦੇ ਉਨ੍ਹਾਂ 30 ਯੂਨੀਵਰਸਿਟੀਆਂ ਦੇ ਅਕਾਊਂਟ ਦੀ ਜਾਂਚ ਦਾ ਹੁਕਮ ਦਿੱਤਾ ਹੈ ਜਿਨ੍ਹਾਂ ਦਾ ਵਿਦੇਸ਼ੀ ਯੂਨੀਵਰਸਿਟੀਆਂ ਜਾਂ ਫ਼ੌਜੀ ਸੰਸਥਾਵਾਂ ਨਾਲ ਸਹਿਯੋਗ ਦਾ ਸਮਝੌਤਾ ਹੈ। ਅਮਰੀਕੀ ਯੂਨੀਵਰਸਿਟੀਆਂ ਨਾਲ ਸਮਝੌਤਾ ਕਰਨ ਵਾਲੇ ਵਿਦੇਸ਼ੀ ਸੰਸਥਾਵਾਂ ਵਿਚ ਜ਼ਿਆਦਾਤਰ ਚੀਨ ਦੀਆਂ ਹਨ।
ਰਖਿਆ ਮੰਤਰਾਲੇ (ਪੈਂਟਾਗਨ) ਦੇ ਹੁਕਮ ’ਤੇ ਜੋ ਅਮਰੀਕੀ ਯੂਨੀਵਰਸਿਟੀਆਂ ਦੋ ਹਫ਼ਤਿਆਂ ਵਿਚ ਆਪਣੇ ਅਕਾਊਂਟ ਦੀ ਜਾਂਚ ਨਹੀਂ ਕਰਵਾਉਂਦੀਆਂ, ਉਨ੍ਹਾਂ ਨੂੰ ਭਵਿੱਖ ਵਿਚ ਮਿਲਣ ਵਾਲੀ ਸਰਕਾਰੀ ਸਹਾਇਤਾ ਰੋਕਾ ਜਾ ਸਕਦੀ ਹੈ ਤੇ ਉਨ੍ਹਾਂ ਖਿਲਾਫ ਜਾਂਚ ਵੀ ਸ਼ੁਰੂ ਹੋ ਸਕਦੀ ਹੈ। ਪੈਂਟਾਗਨ ਦਾ ਮੰਨਣਾ ਹੈ ਕਿ ਗਲਤ ਤਰੀਕੇ ਦੇ ਸਹਿਯੋਗ ਨਾਲ ਅਮਰੀਕੀ ਟੈਕਸ ਦੇਣ ਵਾਲਿਆਂ ਦੇ ਪੈਸੇ ਨਾਲ ਹੋਣ ਵਾਲੇ ਖੋਜ ਕਾਰਜ ਸਾਂਝੇ ਹੁੰਦੇ ਹਨ। ਇਹ ਇੱਕ ਤਰ੍ਹਾਂ ਦੀ ਚੋਰੀ ਅਤੇ ਸ਼ੋਸ਼ਣ ਹੈ। ਇਸ ਤਰ੍ਹਾਂ ਦੇ ਮਾਮਲਿਆਂ ਨਾਲ ਦੇਸ਼ ਦੀ ਸੁਰੱਖਿਆ, ਆਰਥਿਕ ਅਤੇ ਰਣਨੀਤਿਕ ਹਿੱਤਾਂ ਨੂੰ ਨੁਕਸਾਨ ਪਹੁੰਚਦਾ ਹੈ। ਪੈਂਟਾਗਨ ਦੇ ਮੁੱਖ ਤਕਨੀਕੀ ਅਫ਼ਸਰ ਐਮਿਲ ਮਾਈਕਲ ਨੇ ਕਿਹਾ ਕਿ ਗਲਤ ਤਰੀਕੇ ਨਾਲ ਸੰਸਥਾਵਾਂ ਨਾਲ ਸਹਿਯੋਗ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਦਾ ਮਾਮਲਾ ਹੈ।
ਪੈਂਟਾਗਨ ਦੇ ਐਲਾਨ ਵਿਚ ਅਮਰੀਕਾ ਜਾਂ ਕਿਸੇ ਹੋਰ ਦੇਸ਼ ਦੀ ਸੰਸਥਾ ਦਾ ਜ਼ਿਕਰ ਨਹੀਂ ਹੈ। ਪਰ ਮੰਤਰਾਲਾ ਦੇ ਸੂਤਰਾਂ ਮੁਤਾਬਕ ਅਮਰੀਕੀ ਹਾਵਰਡ ਯੂਨੀਵਰਸਿਟੀ, ਜੋ ਹਾਪਕਿੰਸ ਯੂਨੀਵਰਸਿਟੀ ਅਤੇ ਮੈਸਾਚੂਸੇਟਸ ਇੰਸਟੀਟਿਊਟ ਆਫ਼ ਟੈਕਨੋਲੋਜੀ ਪੈਂਟਾਗਨ ਦੀ ਰਡਾਰ ’ਤੇ ਹਨ। ਇਨ੍ਹਾਂ ਸੰਸਥਾਵਾਂ ਦਾ ਕਈ ਚੀਨੀ ਯੂਨੀਵਰਸਿਟੀਆਂ ਤੇ ਸੰਸਥਾਵਾਂ ਨਾਲ ਸਹਿਯੋਗ ਚੱਲ ਰਿਹਾ ਹੈ। ਜਦਕਿ ਅਮਰੀਕਨ ਕੌਂਸਲ ਆਨ ਐਜੂਕੇਸ਼ਨ ਦੀ ਉਪ-ਮੁਖੀ ਸਾਰਾਹ ਸਪ੍ਰਿਟਜ਼ਰ ਨੇ ਬਿਨਾਂ ਸਬੂਤਾਂ ਦੇ ਸਾਰੀਆਂ ਸੰਸਥਾਵਾਂ ਨੂੰ ਲੈ ਕੇ ਪੈਂਟਾਗਨ ਦੀ ਜਾਂਚ ਦਾ ਐਲਾਨ ’ਤੇ ਚਿੰਤਾ ਪ੍ਰਗਟਾਈ ਹੈ। ਵੇਸੇ ਪੈਂਟਾਗਨ ਨੇ ਅਕਾਊਂਟ ਜਾਂਚ ਤੇ ਹੋਰ ਜਾਂਚ ਦਾ ਫੈਸਲਾ ਉਸ ਵੇਲੇ ਕੀਤਾ ਜਦ ਉਸ ਦੇ ਸਾਹਮਣੇ 130 ਵਿਦੇਸ਼ੀ ਸੰਸਥਾਵਾਂ ਦੀ ਜਾਣਕਾਰੀ ਆਈ ਜੋ ਅਮਰੀਕਾ ਵਿਚ ਸਰਕਾਰੀ ਸਹਾਇਤਾ ਵਾਲੀਆਂ ਸੰਸਥਾਵਾਂ ਵਿੱਚ ਹੋ ਰਹੇ ਖੋਜ ਅਤੇ ਵਿਕਾਸ ਜਿਹੇ ਕੰਮ ਕਰ ਰਹੀਆਂ ਹਨ। ਇਸ ਸੂਚੀ ਵਿਚ ਜ਼ਿਆਦਾਤਰ ਚੀਨ ਦੀਆਂ ਸੰਸਥਾਵਾਂ ਹਨ। ਇਸ ਤੋਂ ਬਾਅਦ ਪੈਂਟਾਗਨ ਨੂੰ ਸ਼ੱਕ ਹੋਇਆ ਕਿ ਅਮਰੀਕੀ ਸੰਸਥਾਵਾਂ ਦੇ ਖੋਜ ਕੰਮ ਅਤੇ ਬੌਧਿਕ ਜਾਇਦਾਦ ਵਿਦੇਸ਼ੀ ਹੱਥਾਂ ਵਿਚ ਜਾ ਰਹੀ ਹੈ ਜਿਸ ਦੀ ਵਰਤੋਂ ਅਮਰੀਕਾ ਖਿਲਾਫ ਵੀ ਹੋ ਸਕਦੀ ਹੈ।