- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਸ਼ਟਰਪਤੀ ਦਾ ਵਜ਼ਨ 108 ਕਿੱਲੋ ਸੀ, ਜੋ ਅਪ੍ਰੈਲ 2025 ਵਿਚ ਹੋਈ ਮੈਡੀਕਲ ਜਾਂਚ ਤੋਂ ਛੇ ਕਿੱਲੋ ਜ਼ਿਆਦਾ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਡਾਈਟ, ਕਸਰਤ ਤੇ ਵਜ਼ਨ ਘੱਟ ਕਰਨ ਨੂੰ ਲੈ ਕੇ ਸਲਾਹ ਦਿੱਤੀ। ਨਾਲ ਹੀ ਕਿਹਾ ਕਿ ਉਨ੍ਹਾਂ ਦਾ ਦਿਮਾਗੀ ਤੇ ਸਰੀਰਕ ਪ੍ਰਦਰਸ਼ਨ ਬਿਹਤਰੀਨ ਹੈ।

ਵਾਸ਼ਿੰਗਟਨ (ਏਪੀ) : ਡੋਨਾਲਡ ਟਰੰਪ ਦੀ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ’ਚ ਮੰਗਲਵਾਰ ਨੂੰ ਸਿਹਤ ਜਾਂਚ ਕੀਤੀ ਗਈ। ਉਨ੍ਹਾਂ ਦੇ ਡਾਕਟਰ ਨੇ ਕਿਹਾ ਕਿ ਰਾਸ਼ਟਰਪਤੀ ਸਿਹਤਮੰਦ ਹਨ ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪੂਰੀ ਤਰ੍ਹਾਂ ਫਿਟ ਹਨ। 79 ਸਾਲਾ ਟਰੰਪ ਨੇ ਜਾਂਚ ਦੇ ਬਾਅਦ ਕਿਹਾ ਕਿ ਸਭਕੁਝ ਬਿਲਕੁਲ ਠੀਕ ਨਿਕਲਿਆ।
ਰਾਸ਼ਟਰਪਤੀ ਦਾ ਵਜ਼ਨ 108 ਕਿੱਲੋ ਸੀ, ਜੋ ਅਪ੍ਰੈਲ 2025 ਵਿਚ ਹੋਈ ਮੈਡੀਕਲ ਜਾਂਚ ਤੋਂ ਛੇ ਕਿੱਲੋ ਜ਼ਿਆਦਾ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਡਾਈਟ, ਕਸਰਤ ਤੇ ਵਜ਼ਨ ਘੱਟ ਕਰਨ ਨੂੰ ਲੈ ਕੇ ਸਲਾਹ ਦਿੱਤੀ। ਨਾਲ ਹੀ ਕਿਹਾ ਕਿ ਉਨ੍ਹਾਂ ਦਾ ਦਿਮਾਗੀ ਤੇ ਸਰੀਰਕ ਪ੍ਰਦਰਸ਼ਨ ਬਿਹਤਰੀਨ ਹੈ। ਰਿਪੋਰਟ ’ਚ ਟਰੰਪ ਦੇ ਹੱਥਾਂ ’ਤੇ ਸੱਟ ਦੇ ਨਿਸ਼ਾਨ ਹੋਣ ਦੀ ਗੱਲ ਵੀ ਦਰਜ ਕੀਤੀ ਗਈ ਹੈ, ਜਿਸ ਨੂੰ ਵਾਰ-ਵਾਰ ਹੱਥ ਮਿਲਾਉਣ ਨਾਲ ਹੋਣ ਵਾਲੀ ਮਾਮੂਲੀ ਜਿਹੀ ਟਿਸ਼ੂ ਜਲਣ ਦੱਸਿਆ ਗਿਆ। ਨਾਲ ਹੀ ਕਿਹਾ ਗਿਆ ਹੈ ਕਿ ਇਹ ਐਸਪੀਰਿਨ ਥੇਰੈਪੀ ਦਾ ਆਮ ਤੇ ਨੁਕਸਾਨ ਰਹਿਤ ਪ੍ਰਭਾਵ ਹੈ। ਰਿਪੋਰਟ ਵਿਚ ਕੀਤੀਆਂ ਗਈਆਂ ਸਿਫਾਰਸ਼ਾਂ ਵਿੱਚੋਂ ਇਕ ਇਹ ਵੀ ਹੈ ਕਿ ਉਨ੍ਹਾਂ ਨੂੰ ਘੱਟ ਡੋਜ਼ ਵਾਲੀ ਐਸਪਰਿਨ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।