- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦੇਸ਼-ਦੁਨੀਆ ਨੂੰ ਪਹਿਲੀ ਵਾਰ ਇੰਨੇ ਲੰਬੇ ਲਾਕਡਾਊਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਘਰ ਤੋਂ ਕੰਮ ਯਾਨੀ ਵਰਕ ਫਰੋਮ ਹੋਮ ਲਈ ਕਿਹਾ ਗਿਆ ਪਰ ਇਸ ਦੀ ਵਜ੍ਹਾ ਨਾਲ ਇਕ ਨਵੀਂ ਪਰੇਸ਼ਾਨੀ ਲੋਕਾਂ ਦੇ ਸਾਹਮਣੇ ਆਈ ਤੇ ਉਹ ਹੈ ਨੀਂਦ ਨਾ ਆਉਣ ਦੀ ਬਿਮਾਰੀ। ਅਪ੍ਰੈੱਲ 'ਚ ਗੂਗਲ 'ਚ ਸਭ ਤੋਂ ਜ਼ਿਆਦਾ ਵਾਰ ਜਿਸ ਸ਼ਬਦ ਨੂੰ ਸਰਚ ਕੀਤਾ ਗਿਆ, ਉਹ ਹੈ (ਇਨਸੋਮੇਨੀਆ) ਅਨਿੰਦਰਾ ਦੀ ਪਰੇਸ਼ਾਨੀ।

ਜੇਐੱਨਐੱਨ, ਵਾਸ਼ਿੰਗਟਨ : ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦੇਸ਼-ਦੁਨੀਆ ਨੂੰ ਪਹਿਲੀ ਵਾਰ ਇੰਨੇ ਲੰਬੇ ਲਾਕਡਾਊਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਘਰ ਤੋਂ ਕੰਮ ਯਾਨੀ ਵਰਕ ਫਰੋਮ ਹੋਮ ਲਈ ਕਿਹਾ ਗਿਆ ਪਰ ਇਸ ਦੀ ਵਜ੍ਹਾ ਨਾਲ ਇਕ ਨਵੀਂ ਪਰੇਸ਼ਾਨੀ ਲੋਕਾਂ ਦੇ ਸਾਹਮਣੇ ਆਈ ਤੇ ਉਹ ਹੈ ਨੀਂਦ ਨਾ ਆਉਣ ਦੀ ਬਿਮਾਰੀ। ਅਪ੍ਰੈੱਲ 'ਚ ਗੂਗਲ 'ਚ ਸਭ ਤੋਂ ਜ਼ਿਆਦਾ ਵਾਰ ਜਿਸ ਸ਼ਬਦ ਨੂੰ ਸਰਚ ਕੀਤਾ ਗਿਆ, ਉਹ ਹੈ (ਇਨਸੋਮੇਨੀਆ) ਅਨਿੰਦਰਾ ਦੀ ਪਰੇਸ਼ਾਨੀ।
ਕੋਵਿਡ-19 ਦੀ ਵਜ੍ਹਾ ਨਾਲ ਲੋਕਾਂ ਦਾ ਘਰਾਂ ਤੋਂ ਕੰਮ ਕੰਮ ਕਰਨ ਦਾ ਅਨੁਭਵ ਨਵਾਂ ਸੀ। ਖਾਸ ਤੌਰ 'ਤੇ ਜਿਨ੍ਹਾਂ ਘਰਾਂ 'ਚ ਛੋਟੇ ਬੱਚੇ ਸੀ, ਉਨ੍ਹਾਂ ਨੂੰ ਵਰਕ ਫਰੋਮ ਹੋਮ ਕਰਨ 'ਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਵਿਚ ਸੈਲਰੀ ਕੱਟਣ ਤੇ ਨੌਕਰੀ ਤੋਂ ਕੱਢੇ ਜਾਣ ਦੀਆਂ ਖਬਰਾਂ ਨੇ ਵੀ ਲੋਕਾਂ ਨੂੰ ਕਾਫੀ ਪਰੇਸ਼ਾਨ ਕੀਤਾ। ਭਵਿੱਖ ਦੀ ਚਿੰਤਾ ਦੇ ਚਲਦੇ ਕਈ ਲੋਕਾਂ ਨੂੰ ਰਾਤ 'ਚ ਨੀਂਦ ਨਹੀਂ ਆ ਰਹੀ ਸੀ। ਇਸੇ ਵਿਚ ਇਨਸੋਮੇਨੀਆ ਸ਼ਬਦ ਨੂੰ ਸਭ ਤੋਂ ਜ਼ਿਆਦਾ ਉੱਤਰੀ ਮੈਸੇਡੋਨੀਆ ਤੇ ਆਇਰਲੈਂਡ 'ਚ ਗੂਗਲ 'ਤੇ ਸਰਚ ਕੀਤਾ ਗਿਆ। ਉਥੇ ਆਸਟ੍ਰੇਲੀਆ, ਬ੍ਰਿਟੇਨ ਤੇ ਆਇਰਲੈਂਡ ਦੇ ਲੋਕਾਂ ਨੇ ਗੂਗਲ 'ਤੇ ਸਭ ਤੋਂ ਜ਼ਿਆਦਾ ਵਾਰ ਕਾਂਟ ਸਲੀਪ ਯਾਨੀ ਸੋ ਨਹੀਂ ਸਕਦਾ ਨੂੰ ਸਰਚ ਕੀਤਾ।
ਗੂਗਲ 'ਤੇ ਇਸ ਬਾਰੇ ਕਾਫੀ ਸਰਚ ਹੋਣ ਦੇ ਬਾਅਦ ਬੈੱਡਟਾਈਮ ਸੁਵਿਧਾ ਸ਼ੁਰੂ ਕਰਨ ਲਈ ਕੰਪਨੀ ਅੱਗੇ ਵਧੀ ਤੇ ਉਨ੍ਹਾਂ ਲੋਕਾਂ ਲਈ ਟਿਪਸ ਦਿੱਤੇ, ਜੋ ਅਨਿੰਦਰਾ ਦੇ ਮੁੱਦਿਆਂ ਤੋਂ ਜੂਝ ਰਹੇ ਸੀ। ਵਧੀਆ ਨੀਂਦ ਲਈ ਯੁਕਤੀਆਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਕਈ ਮਾਹਿਰਾਂ ਨੇ ਕਿਹਾ ਹੈ ਕਿ ਲੋਕਾਂ ਲਈ ਦਿਨਚਰਿਯਾ ਬਣਾਉਣਾ ਮਹੱਤਵਪੂਰਨ ਹੈ। ਦਿਨਚਰਿਯਾ ਦੀ ਕਮੀ ਨਾਲ ਅਨਿਯਮਿਤ ਨੀਂਦ ਦਾ ਪੈਟਰਨ ਬਣ ਸਕਦਾ ਹੈ, ਜੋ ਅੰਤ ਨੀਂਦ ਦੀ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ।