- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੀਂ ਰਿਪੋਰਟ ਸੋਮਵਾਰ ਨੂੰ ਲੰਡਨ ਵਿਚ ਪੇਸ਼ ਕੀਤੀ ਗਈ। ਇਸ ਵਿਚ ਫੋਰੈਂਸਿਕ ਮਾਹਿਰ ਮਾਈਕਲ ਫ੍ਰੀਮੈਨ, ਸਵੀਡਨ ਦੀ ਓਮੇਆ ਯੂਨੀਵਰਸਿਟੀ ਦੇ ਫੋਰੈਂਸਿਕ ਪੈਥੋਲਾਜਿਸਟ ਐਂਡਰਸ ਐਰਿਕਸਨ ਤੇ ਨਿਊਰੋਸਾਇੰਟਿਸਟ ਇਟੀਅਲ ਡਰੋਰ ਸ਼ਾਮਲ ਸਨ। ਟੀਮ ਨੇ ਐਪਸਟੀਨ ਦੀ ਪੋਸਟਮਾਰਟਮ ਰਿਪੋਰਟ ਤੇ ਉਸ ਦੇ ਸਰੀਰ ਦੀਆਂ ਤਸਵੀਰਾਂ ਦਾ ਵਿਸ਼ਲੇਸ਼ਣ ਕੀਤਾ।

ਨਿਊਯਾਰਕ (ਦਿ ਨਿਊਯਾਰਕ ਟਾਈਮਜ਼) : ਅਮਰੀਕਾ ਦੇ ਬਦਨਾਮ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਦੀ ਮੌਤ ਬਾਰੇ ਇਕ ਨਵੀਂ ਫੋਰੈਂਸਿਕ ਰਿਪੋਰਟ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮਾਹਿਰਾਂ ਦੀ ਇਕ ਟੀਮ ਦਾ ਦਾਅਵਾ ਹੈ ਕਿ ਐਪਸਟੀਨ ਦੇ ਸਰੀਰ ’ਤੇ ਮਿਲੇ ਝਰੀਟਾਂ ਦੇ ਨਿਸ਼ਾਨ ਆਤਮਹੱਤਿਆ ਦੀ ਬਜਾਏ ਗਲਾ ਘੁੱਟ ਕੇ ਹੱਤਿਆ ਕੀਤੇ ਜਾਣ ਵੱਲ ਇਸ਼ਾਰਾ ਕਰਦੇ ਹਨ। ਹਾਲਾਂਕਿ, ਨਿਊਯਾਰਕ ਦੇ ਮੁੱਖ ਮੈਡੀਕਲ ਜਾਂਚਕਰਤਾ ਦੇ ਦਫ਼ਤਰ ਨੇ ਕਿਹਾ ਹੈ ਕਿ ਉਹ 2019 ’ਚ ਦਿੱਤੀ ਆਤਮਹੱਤਿਆ ਦੀ ਰਿਪੋਰਟ ’ਤੇ ਕਾਇਮ ਹੈ।
ਨਵੀਂ ਰਿਪੋਰਟ ਸੋਮਵਾਰ ਨੂੰ ਲੰਡਨ ਵਿਚ ਪੇਸ਼ ਕੀਤੀ ਗਈ। ਇਸ ਵਿਚ ਫੋਰੈਂਸਿਕ ਮਾਹਿਰ ਮਾਈਕਲ ਫ੍ਰੀਮੈਨ, ਸਵੀਡਨ ਦੀ ਓਮੇਆ ਯੂਨੀਵਰਸਿਟੀ ਦੇ ਫੋਰੈਂਸਿਕ ਪੈਥੋਲਾਜਿਸਟ ਐਂਡਰਸ ਐਰਿਕਸਨ ਤੇ ਨਿਊਰੋਸਾਇੰਟਿਸਟ ਇਟੀਅਲ ਡਰੋਰ ਸ਼ਾਮਲ ਸਨ। ਟੀਮ ਨੇ ਐਪਸਟੀਨ ਦੀ ਪੋਸਟਮਾਰਟਮ ਰਿਪੋਰਟ ਤੇ ਉਸ ਦੇ ਸਰੀਰ ਦੀਆਂ ਤਸਵੀਰਾਂ ਦਾ ਵਿਸ਼ਲੇਸ਼ਣ ਕੀਤਾ। ਮਾਹਿਰਾਂ ਮੁਤਾਬਕ, ਧੌਣ ’ਤੇ ਮਿਲੇ ਨਿਸ਼ਾਨ ਫਾਹਾ ਲੈਣ ਕਾਰਨ ਲੱਗਣ ਵਾਲੀਆਂ ਝਰੀਟਾਂ ਨਾਲ ਮੇਲ ਨਹੀਂ ਖਾਂਦੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨਿਸ਼ਾਨ ਪਿੱਛੋਂ ਪਤਲੇ ਕੱਪੜੇ ਨਾਲ ਗਲਾ ਘੁੱਟੇ ਜਾਣ ਦੀ ਸੰਭਾਵਨਾ ਵੱਲ ਇਸ਼ਾਰਾ ਕਰਦੇ ਹਨ। ਟੀਮ ਨੇ ਇਹ ਵੀ ਕਿਹਾ ਕਿ ਸਰੀਰ ’ਤੇ ਹੋਰ ਕੋਈ ਸੱਟ ਜਾਂ ਝਰੀਟ ਦੇ ਨਿਸ਼ਾਨ ਨਹੀਂ ਸਨ।