- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਖੋਜੀਆਂ ਨੇ ਖ਼ੂਨ ’ਚ ਟੂ-ਸਟ੍ਰੋਮਾ ਨੂੰ ਮਾਪਿਆ ਤਾਂ ਉਨ੍ਹਾਂ ਪ੍ਰਭਾਵਿਤ ਔਰਤਾਂ ’ਚੋਂ 92.3 ਫ਼ੀਸਦੀ ’ਚ ਐੱਸਟੀਆਈਸੀ ਦਾ ਪਤਾ ਲਗਾਇਆ ਤੇ ਸਿਹਤਮੰਦ ਔਰਤਾਂ ’ਚੋਂ 98.2 ਫ਼ੀਸਦੀ ਦੀ ਸਹੀ ਪਛਾਣ ਕੀਤੀ। ਉਨ੍ਹਾਂ ਦੱਸਿਆ ਕਿ ਓਵੇਰੀਅਨ ਕੈਂਸ਼ਰ ਦੇ ਅਨੁਵੰਸ਼ਿਕ ਖ਼ਤਰੇ ਵਾਲੇ ਕਾਰਨਾਂ ਵਾਲੀਆਂ ਔਰਤਾਂ ’ਚੋਂ ਲਗਪਗ 72 ਫ਼ੀਸਦੀ ਪਾਜ਼ੇਟਿਵ ਨਤੀਜੇ ਸਟੀਕ ਹੋਣਗੇ, ਜਦਕਿ ਨੈਗੇਟਿਵ ਨਤੀਜੇ ਲਗਪਗ 100 ਫ਼ੀਸਦੀ ਮਾਮਲਿਆਂ ’ਚ ਸਹੀ ਹੋਣਗੇ।

ਵਾਸ਼ਿੰਗਟਨ (ਰਾਇਟਰ) : ਖੋਜੀਆਂ ਨੇ ਇਕ ਨਵੇਂ ਖ਼ੂਨ ਦੇ ਟੈਸਟ ਦੀ ਖੋਜ ਕੀਤੀ ਹੈ, ਜੋ ਓਵੇਰੀਅਨ ਕੈਂਸਰ ਦੇ ਉੱਚ ਖ਼ਤਰੇ ਵਾਲੀਆਂ ਮਹਿਲਾਵਾਂ ਦਾ ਪਤਾ ਲਗਾਉਣ ਤੇ ਉਨ੍ਹਾਂ ਦੀ ਦੇਖਭਾਲ ’ਚ ਕ੍ਰਾਂਤੀਕਾਰੀ ਬਦਲਾਅ ਲਿਆ ਸਕਦਾ ਹੈ। ਖੋਜੀਆਂ ਨੇ ਪਾਇਆ ਕਿ ਖ਼ੂਨ ’ਚ ਇਕ ਅਣੂ ਸੰਕੇਤ ਸੂਖਮ ਤਬਦੀਲੀਆਂ ਦੀ ਪਛਾਣ ਕਰਨ ’ਚ ਮਦਦ ਕਰਦਾ ਹੈ, ਜੋ ਓਵੇਰੀਅਨ ਕੈਂਸਰ ਦੇ ਵਿਕਾਸ ਤੋਂ ਪਹਿਲਾਂ ਹੁੰਦੇ ਹਨ। ਇਹ ਇਕ ਅਹਿਮ ਸਫਲਤਾ ਹੈ ਕਿਉਂਕਿ ਇਹ ਬਿਮਾਰੀ ਅਕਸਰ ਫੈਲਣ ਤੋਂ ਬਾਅਦ ਹੀ ਪਤਾ ਲੱਗਦੀ ਹੈ।
ਖੋਜੀਆਂ ਨੇ ਨੇਚਰ ਮੈਡੀਸਿਨ ’ਚ ਪ੍ਰਕਾਸ਼ਿਤ ਆਪਣੀ ਰਿਪੋਰਟ ’ਚ ਦੱਸਿਆ ਕਿ ਦਹਾਕਿਆਂ ਤੋਂ ਓਵੇਰੀਅਨ ਕੈਂਸ਼ਰ ਦਾ ਛੇਤੀ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਛੋਟੇ ਟਿਊਮਰ ਦੀ ਖੋਜ ’ਤੇ ਕੇਂਦਰਿਤ ਰਹੀਆਂ ਹਨ। ਕੈਲੀਫੋਰਨੀਆ ਦੇ ਨਿਊਪੋਰਟ ਬੀਚ ’ਤੇ ਸਥਿਤ ਹੋਆਗ ਫੈਮਿਲੀ ਕੈਂਸਰ ਇੰਸਟੀਚਿਊਟ ਦੇ ਅਧਿਐਨ ਮੁਖੀ ਰਾਜਨ ਗੋਗਨਾ ਨੇ ਕਿਹਾ ਕਿ ਅਸੀਂ ਇਕ ਮੁੱਢਲੇ ਤੌਰ ’ਤੇ ਵੱਖਰਾ ਸਵਾਲ ਚੁੱਕਿਆ ਕਿ ਕੀ ਹੋਵੇਗਾ ਜੇ ਅਸੀਂ ਹਮਲਾਵਰ ਕੈਂਸਰ ਵਿਕਸਿਤ ਹੋਣ ਤੋਂ ਪਹਿਲਾਂ ਹੀ ਸ਼ੁਰੂਆਤੀ ਚਿਤਾਵਨੀ ਸੰਕੇਤਾਂ ਦੀ ਪਛਾਣ ਕਰ ਸਕੀਏ। ਇਹ ਕੈਂਸਰ ਅਕਸਰ ਫੈਲੋਪੀਅਨ ਟਿਊਬ ਦੀ ਪਰਤ ’ਚ ਸੂਖਮ ਤਬਦੀਲੀਆਂ ਤੋਂ ਸ਼ੁਰੂ ਹੁੰਦਾ ਹੈ। ਕੈਂਸਰ ਤੋਂ ਪਹਿਲਾਂ ਦੇ ਜ਼ਖ਼ਮਾਂ ਨੂੰ ਸੀਰਮ ਟਿਊਬਲ ਇੰਟ੍ਰਾਐਪੀਥੇਲੀਅਲ ਕਾਰਸੀਨੋਮਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਨਵੇਂ ਅਧਿਐਨ ’ਚ ਪਾਇਆ ਗਿਆ ਕਿ ਇਸ ਪਹਿਲਾਂ ਦੀ ਸਥਿਤੀ ਨਾਲ ਪੀੜਤ ਔਰਤਾਂ ਦੇ ਖ਼ੂਨ ’ਚ ਟੂ-ਸਟ੍ਰੋਮਾ ਨਾਮੀ ਆਰਐੱਨਏ ਅਣੂ ਦਾ ਪੱਧਰ ਵਧਿਆ ਹੋਇਆ ਹੁੰਦਾ ਹੈ।