- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਖੋਜ ਨਵੀਂ ਦਿੱਲੀ ਦੇ ਕੌਂਸਲ ਆਫ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ)-ਇੰਸਟੀਚਿਊਟ ਆਫ ਜਿਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਓਲਾਜੀ (ਆਈਜੀਆਈਬੀ) ਅਤੇ ਨੈਸ਼ਨਲ ਇੰਸਟੀਚਿਊਟ ਆਫ ਇਮਿਊਨੋਲੋਜੀ, ਸੋਨੀਪਤ ਦੀ ਅਸ਼ੋਕਾ ਯੂਨੀਵਰਸਿਟੀ ਅਤੇ ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਏਂਜਲਸ ਦੇ ਖੋਜਕਰਤਾਵਾਂ ਨੇ ਕੀਤੀ ਸੀ।

ਪੀਟੀਆਈ: ਖੋਜਕਰਤਾਵਾਂ ਨੇ ਪਤਾ ਲਗਾਇਆ ਹੈ ਕਿ ਸੈੱਲ ਦੀ ਆਪਣੇ-ਆਪ ਕਚਰਾ ਸਾਫ਼ ਕਰਨ ਦੀ ਪ੍ਰਕਿਰਿਆ ਨੂੰ ਬਾਹਰੋਂ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਨਾਲ ਕੈਂਸਰ ਜਾਂ ਪਾਰਕਿੰਸਨਜ਼ ਵਰਗੀਆਂ ਬਿਮਾਰੀਆਂ ਵਿਚ ਸੈੱਲ ਦੀ ਸਾਫ਼ ਕਰਨ ਦੀ ਪ੍ਰਕਿਰਿਆ ਨੂੰ ਸਮਝਣ ਵਿਚ ਮਦਦ ਮਿਲ ਸਕਦੀ ਹੈ, ਕਿਉਂਕਿ ਇਨ੍ਹਾਂ ਬਿਮਾਰੀਆਂ ਵਿਚ ਇਹ ਪ੍ਰਕਿਰਿਆ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੀ। ਇਹ ਖੋਜ ਨਵੀਂ ਦਿੱਲੀ ਦੇ ਕੌਂਸਲ ਆਫ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ)-ਇੰਸਟੀਚਿਊਟ ਆਫ ਜਿਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਓਲਾਜੀ (ਆਈਜੀਆਈਬੀ) ਅਤੇ ਨੈਸ਼ਨਲ ਇੰਸਟੀਚਿਊਟ ਆਫ ਇਮਿਊਨੋਲੋਜੀ, ਸੋਨੀਪਤ ਦੀ ਅਸ਼ੋਕਾ ਯੂਨੀਵਰਸਿਟੀ ਅਤੇ ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਏਂਜਲਸ ਦੇ ਖੋਜਕਰਤਾਵਾਂ ਨੇ ਕੀਤੀ ਸੀ।
ਆਟੋਫੈਗੀ ਇਕ ਰੀਸਾਈਕਲਿੰਗ ਪ੍ਰਕਿਰਿਆ ਹੈ ਜਿਸ ਵਿਚ ਸੈੱਲ ਆਟੋਫੈਗੋਸੋਮ ਨਾਂ ਦੀ ਰੀਸਾਈਕਲਿੰਗ ਬਿਨ ਵਰਗੀ ਕੈਵਿਟੀ ਬਣਾ ਕੇ ਬੇਕਾਰ ਚੀਜ਼ਾਂ ਨੂੰ ਹਟਾਉਂਦਾ ਹੈ। ਇਸ ਰੀਸਾਈਕਲਿੰਗ ਬਿਨ ਵਿਚ ਇਕ ਪਰਤ ਬਣਦੀ ਹੈ ਜੋ ਸੈੱਲ ਦੇ ਮਲਬੇ ਨੂੰ ਘੇਰ ਲੈਂਦੀ ਹੈ, ਉਸ ਨੂੰ ਤੋੜਦੀ ਹੈ ਅਤੇ ਉਸ ਦੇ ਹਿੱਸਿਆਂ ਦਾ ਇਸਤੇਮਾਲ ਊਰਜਾ ਜਾਂ ਨਵੇਂ ਵਾਧੇ ਲਈ ਕਰਦੀ ਹੈ। ਆਟੋਫੈਗੀ ਨੂੰ ਸ਼ੁਰੂ ਕਰਨ ਵਾਲੀਆਂ ਚੀਜ਼ਾਂ ਵਿੱਚੋਂ ਇਕ ਹੈ ਇੰਟਰਮੀਟੈਂਟ ਫਾਸਟਿੰਗ (ਵਿੱਚ-ਵਿਚਾਲੇ ਉਪਵਾਸ ਕਰਨਾ), ਜਿਸ ਵਿਚ ਲੰਬੇ ਸਮੇਂ ਤੱਕ ਭੁੱਖੇ ਰਹਿਣ ਤੋਂ ਬਾਅਦ, ਗੁਲੂਕੋਜ਼ ਅਤੇ ਅਮੀਨੋ ਐਸਿਡ ਦਾ ਪੱਧਰ ਘਟਣ ’ਤੇ ਸਰੀਰ ਨੂੰ ਊਰਜਾ ਬਚਾਉਣ ਦਾ ਸੰਕੇਤ ਮਿਲਦਾ ਹੈ। ਗ੍ਰੀਕ ਭਾਸ਼ਾ ਵਿਚ ਫੈਗੀ ਦਾ ਮਤਲਬ ਹੈ ‘ਖ਼ੁਦ ਨੂੰ ਖਾਣਾ’। ਖੋਜਕਰਤਾਵਾਂ ਨੇ ਸਿਮੂਲੇਸ਼ਨ ਜ਼ਰੀਏ ਆਟੋਫੈਗੀ ਵਿਚ ਸ਼ਾਮਲ ਪ੍ਰੋਟੀਨ ‘ਐੱਲਸੀ3’ ਦੇ ਵਿਹਾਰ ਨੂੰ ਦੇਖਿਆ ਅਤੇ ਪਾਇਆ ਕਿ ਜਦੋਂ ਇਹ ਸੈੱਲ ਦੀ ਰੀਸਾਈਕਲਿੰਗ ਬਿਨ ਦੀ ਅੰਦਰੂਨੀ ਸਤ੍ਹਾ ਨੂੰ ਛੂੰਹਦਾ ਹੈ, ਤਾਂ ਇਹ ਆਪਣਾ ਆਕਾਰ ਬਦਲ ਲੈਂਦਾ ਹੈ।
ਪ੍ਰੋਟੀਨ ਐੱਲਸੀ3 ਦੇ ਸਿਮੂਲੇਸ਼ਨ ਦੇ ਕੰਪਿਊਟੇਸ਼ਨਲ ਵਿਸ਼ਲੇਸ਼ਣ ਅਤੇ ਉਸ ਤੋਂ ਬਾਅਦ ਕੀਤੇ ਗਏ ਪ੍ਰਯੋਗਾਂ ਨੇ ਦਿਖਾਇਆ ਕਿ ਦੋ ਮਿਊਟੈਂਟ ਆਕਾਰਾਂ ਲਈ ਆਟੋਫੈਗੀ ਦਾ ਪੱਧਰ ਕ੍ਰਮਵਾਰ ਬਹੁਤ ਜ਼ਿਆਦਾ ਅਤੇ ਬਹੁਤ ਘੱਟ ਸੀ। ਇਹ ਖੋਜ ਨੇਚਰ ਕਮਿਊਨੀਕੇਸ਼ਨਜ਼ ਜਰਨਲ ਵਿਚ ਪ੍ਰਕਾਸ਼ਿਤ ਹੋਈ ਹੈ।