ਅਮਰੀਕਾ ’ਚ ਗ੍ਰਿਫ਼ਤਾਰ ਹੋਇਆ ਭਾਰਤ ਦਾ ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਊ, ਸਾਥੀ ਨੀਰਜ ਫਰੀਦਪੁਰੀਆ ਵੀ ਕਾਬੂ
ਅਮਰੀਕੀ ਇਨਫੋਰਸਮੈਂਟ ਏਜੰਸੀ ਨੇ ਉਸ ਦੇ ਸਾਥੀ ਨੀਰਜ ਫਰੀਦਪੁਰੀਆ ਨੂੰ ਵੀ ਫੜਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਨੂੰ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਏਜੰਸੀ (ਆਈਸੀਈ) ਨੇ ਨੇਵਾਡਾ ’ਚ ਹਿਰਾਸਤ ’ਚ ਰੱਖਿਆ ਹੋਇਆ ਹੈ।
Publish Date: Sun, 25 Oct 2026 08:49 AM (IST)
Updated Date: Sun, 25 Oct 2026 08:50 AM (IST)
ਵਾਸ਼ਿੰਗਟਨ, (ਆਈਏਐੱਨਐੱਸ) : ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ’ਚ ਸ਼ਾਮਲ ਹਰਿਆਣਾ ਦੇ ਗੈਂਗਸਟਰ ਹਿਮਾਂਸ਼ੂ ਭਾਊ ਨੂੰ ਅਮਰੀਕਾ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਮਰੀਕੀ ਇਨਫੋਰਸਮੈਂਟ ਏਜੰਸੀ ਨੇ ਉਸ ਦੇ ਸਾਥੀ ਨੀਰਜ ਫਰੀਦਪੁਰੀਆ ਨੂੰ ਵੀ ਫੜਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਨੂੰ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਏਜੰਸੀ (ਆਈਸੀਈ) ਨੇ ਨੇਵਾਡਾ ’ਚ ਹਿਰਾਸਤ ’ਚ ਰੱਖਿਆ ਹੋਇਆ ਹੈ। ਅਗਸਤ 2023 ਤੋਂ ਉਸ ਖ਼ਿਲਾਫ਼ ਇੰਟਰਪੋਲ ਦਾ ਰੈੱਡ ਨੋਟਿਸ ਜਾਰੀ ਹੈ ਤੇ ਭਾਰਤ ’ਚ 18 ਮਾਮਲਿਆਂ ’ਚ ਉਸ ਦੀ ਭਾਲ ਕੀਤੀ ਜਾ ਰਹੀ ਹੈ।