- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਜ਼ਮ 56 ਸਾਲਾ ਕਿਰਕ ਬੀ ਵਰਜੀਏਨ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਾਬ ਕਾਊਂਟੀ ਪੁਲਿਸ ਵਿਭਾਗ ਮੁਤਾਬਕ ਅਧਿਕਾਰੀਆਂ ਨੂੰ ਸ਼ਾਮ ਅੱਠ ਵਜੇ ਤੋਂ ਕੁਝ ਸਮਾਂ ਪਹਿਲਾਂ ਘਰ ’ਚ ਗੋਲ਼ੀਬਾਰੀ ਦੀ ਸੂਚਨਾ ਮਿਲੀ। ਮੌਕੇ ’ਤੇ ਪੁੱਜਣ ’ਤੇ ਪੁਲਿਸ ਨੂੰ 58 ਸਾਲਾ ਸ਼ੀਤਲ ਵਰਜੀਏਨ ਘਰ ਦੇ ਅੰਦਰ ਮਿਲੀ, ਜਿਨ੍ਹਾਂ ਨੂੰ ਗੋਲ਼ੀਆਂ ਲੱਗੀਆਂ ਹੋਈਆਂ ਸਨ। ਬਾਅਦ ’ਚ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ ਗਿਆ।

ਵਾਸ਼ਿੰਗਟਨ (ਏਜੰਸੀ) : ਅਮਰੀਕਾ ਦੇ ਜਾਰਜੀਆ ’ਚ ਭਾਰਤੀ-ਅਮਰੀਕੀ ਸ਼ੀਤਲ ਵ੍ਰਜੀਏਨ ਦੀ ਉਨ੍ਹਾਂ ਦੇ ਪਤੀ ਨੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਉਹ ਗੂਗਲ ਦੀ ਸਾਬਕਾ ਐਗਜ਼ੀਕਿਊਟਿਵ ਸੀ। ਘਰ ’ਚ ਅੰਜਾਮ ਦਿੱਤੀ ਗਈ ਵਾਰਦਾਤ ’ਚ ਵਰਜੀਏਨ ਦਾ ਪੁੱਤਰ ਜੇਸਨ ਜ਼ਖ਼ਮੀ ਹੋ ਗਿਆ।
ਮੁਲਜ਼ਮ 56 ਸਾਲਾ ਕਿਰਕ ਬੀ ਵਰਜੀਏਨ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਾਬ ਕਾਊਂਟੀ ਪੁਲਿਸ ਵਿਭਾਗ ਮੁਤਾਬਕ ਅਧਿਕਾਰੀਆਂ ਨੂੰ ਸ਼ਾਮ ਅੱਠ ਵਜੇ ਤੋਂ ਕੁਝ ਸਮਾਂ ਪਹਿਲਾਂ ਘਰ ’ਚ ਗੋਲ਼ੀਬਾਰੀ ਦੀ ਸੂਚਨਾ ਮਿਲੀ। ਮੌਕੇ ’ਤੇ ਪੁੱਜਣ ’ਤੇ ਪੁਲਿਸ ਨੂੰ 58 ਸਾਲਾ ਸ਼ੀਤਲ ਵਰਜੀਏਨ ਘਰ ਦੇ ਅੰਦਰ ਮਿਲੀ, ਜਿਨ੍ਹਾਂ ਨੂੰ ਗੋਲ਼ੀਆਂ ਲੱਗੀਆਂ ਹੋਈਆਂ ਸਨ। ਬਾਅਦ ’ਚ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ ਗਿਆ।
ਕਿਰਕ ’ਤੇ ਹੱਤਿਆ ਤੇ ਹਥਿਆਰ ਰੱਖਣ ਦਾ ਦੇਸ਼ ਹੈ। ਉਨ੍ਹਾਂ ਨੂੰ ਅਜੇ ਕਾਬ ਕਾਊਂਟੀ ਐਡਲਟ ਡਿਟੈਂਸ਼ਨ ਸੈਂਟਰ ’ਚ ਬਗ਼ੈਰ ਜ਼ਮਾਨਤ ਦੇ ਰੱਖਿਆ ਗਿਆ ਹੈ।